ETV Bharat / state

Kapurthala flood: ਮੰਡ ਖੇਤਰ 'ਚ ਮੁੜ ਹੜ੍ਹ ਨੇ ਮਚਾਈ ਤਬਾਹੀ, ਕਿਸਾਨਾਂ ਨੇ ਮਦਦ ਦੀ ਕੀਤੀ ਅਪੀਲ

author img

By

Published : Aug 17, 2023, 11:47 AM IST

Updated : Aug 17, 2023, 1:22 PM IST

ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਹੜ੍ਹ ਮੁੜ ਤੋਂ ਤਬਾਹੀ ਮਚਾਈ ਹੈ। ਕਿਸਾਨਾਂ ਦਾ ਕਹਿਣਾ ਕਿ ਵੱਡੀ ਮੁਸ਼ਕਿਲ ਤੋਂ ਬਾਅਦ ਦੂਜੀ ਵਾਰੀ ਉਨ੍ਹਾਂ ਨੇ ਝੋਨਾ ਲਾਇਆ ਸੀ ਪਰ ਦੂਜੀ ਵਾਰੀ ਵੀ ਤਬਾਹੀ ਹੋ ਗਈ ਹੈ ਇਸ ਲਈ ਸਰਕਾਰ ਨੂੰ ਉਨ੍ਹਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ।

The Mand area of Kapurthala has been devastated due to flood
ਮੰਡ ਖੇਤਰ 'ਚ ਮੁੜ ਹੜ੍ਹ ਨੇ ਮਚਾਈ ਤਬਾਹੀ, ਕਿਸਾਨਾਂ ਨੇ ਮਦਦ ਦੀ ਕੀਤੀ ਅਪੀਲ

ਕਿਸਾਨਾਂ ਨੇ ਮਦਦ ਦੀ ਕੀਤੀ ਅਪੀਲ

ਕਪੂਰਥਲਾ: ਪੰਜਾਬ ਦੇ ਬਾਰਡਰ ਉੱਤੇ ਸਥਿਤ ਵੱਖ-ਵੱਖ ਡੈਮਾਂ ਤੋਂ ਛੱਡੇ ਗਏ ਪਾਣੀ ਨੇ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੈ। ਸੁਲਤਾਨਪੁਰੀ ਲੋਧੀ ਦੇ ਵੀ ਵੱਖ-ਵੱਖ ਇਲਾਕੇ ਪਾਣੀ ਦੀ ਮਾਰ ਹੇਠ ਹਨ। ਦੂਜੇ ਪਾਸੇ ਜੁਲਾਈ ਮਹੀਨੇ ਆਏ ਹੜ੍ਹ ਦੌਰਾਨ ਤਬਾਹ ਹੋਇਆ ਮੰਡ ਇਲਾਕਾ ਹੁਣ ਮੁੜ ਤੋਂ ਹੜ੍ਹ ਦੀ ਮਾਰ ਹੇਠ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਹੁਣ ਤੱਕ ਬਾਂਹ ਨਹੀਂ ਫੜ੍ਹੀ।

ਲੋਕ ਖੁਦ ਕਰ ਰਹੇ ਨੇ ਬਚਾਅ ਲਈ ਉਪਰਾਲੇ: ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਉਮੀਦ ਉੱਤੇ ਉਹ ਨਹੀਂ ਬੈਠ ਰਹੇ ਅਤੇ ਖੁੱਦ ਹੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਲੱਗ ਕੇ ਬੰਨ੍ਹ ਵਿੱਚ ਤਿੰਨ ਥਾਵਾਂ ਤੋਂ ਪਏ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਉਨ੍ਹਾਂ ਦੀ ਬੰਨ੍ਹ ਦੇ ਪਾੜ ਨੂੰ ਪੂਰਨ ਵਿੱਚ ਮਦਦ ਨਹੀਂ ਕਰਦੀ ਅਤੇ ਬੰਨ੍ਹ ਟੁੱਟ ਜਾਂਦਾ ਹੈ ਤਾਂ ਹਜ਼ਾਰ ਦੇ ਕਰੀਬ ਪਿੰਡਾਂ ਵਿੱਚ ਹੜ੍ਹ ਨਾਲ ਤਬਾਹੀ ਹੋਵੇਗੀ। ਇਸ ਲਈ ਲੋਕ ਜਿੱਥੇ ਮਦਦ ਦੀ ਅਪੀਲ ਕਰ ਰਹੇ ਨੇ ਉੱਥੇ ਦਿਨ-ਰਾਤ ਮਿੱਟੀ ਦੇ ਬੋਰਿਆਂ ਨਾਲ ਬੰਨ੍ਹ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਦੱਸ ਦਈਏ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੇ ਤੀਸਰੇ ਅਤੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਦਰਿਆ ਬਿਆਸ ਦੇ ਦਾਰੇ ਵਾਲ ਖੇਤਰ ਵਿੱਚ 900 ਮੀਟਰ ਦਾ ਆਰਜ਼ੀ ਬੰਨ੍ਹ ਪੂਰਿਆ ਗਿਆ ਹੈ।

ਫਸਲ ਹੋਈ ਤਬਾਹ: ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ਆਏ ਹੜ੍ਹ ਨੇ ਉਨ੍ਹਾਂ ਦੀ ਝੋਨੇ ਦੀ ਫਸਲ ਨੂੰ ਤਬਾਹ ਕਰ ਦਿੱਤੀ ਸੀ ਅਤੇ ਫਿਰ ਉਨ੍ਹਾਂ ਨੇ ਥੋੜ੍ਹਾ ਜਿਹਾ ਮਾਹੌਲ ਸਹੀ ਹੋਣ ਅਤੇ ਪਾਣੀ ਉਤਰਨ ਤੋਂ ਬਾਅਦ ਮੁੜ ਤੋਂ ਹਿੰਮਤ ਕਰਕੇ ਝੋਨਾ ਲਾਇਆ ਸੀ। ਹੁਣ ਮੁੜ ਆਏ ਹੜ੍ਹ ਦੇ ਪਾਣੀ ਨੇ ਝੋਨੇ ਦੇ ਨਾਲ-ਨਾਲ ਉਨ੍ਹਾਂ ਦੀ ਸਧਰਾਂ ਉੱਤੇ ਵੀ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਨੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Last Updated :Aug 17, 2023, 1:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.