ETV Bharat / entertainment

ਸੰਨੀ ਦਿਓਲ 'ਤੇ ਲੱਗੇ ਧੋਖਾਧੜੀ ਅਤੇ ਜ਼ਬਰਨ ਵਸੂਲੀ ਦੇ ਇਲਜ਼ਾਮ, ਇਸ ਫਿਲਮ ਨਿਰਮਾਤਾ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ - Sunny Deol

author img

By ETV Bharat Entertainment Team

Published : May 30, 2024, 5:43 PM IST

Sunny Deol: ਇੱਕ ਫਿਲਮ ਨਿਰਮਾਤਾ ਨੇ ਸੰਨੀ ਦਿਓਲ 'ਤੇ ਧੋਖਾਧੜੀ, ਫਿਰੌਤੀ ਅਤੇ ਜਾਅਲਸਾਜ਼ੀ ਦਾ ਇਲਜ਼ਾਮ ਲਗਾਇਆ ਹੈ। 'ਗਦਰ 2' ਫੇਮ ਅਦਾਕਾਰ ਬਾਰੇ ਫਿਲਮ ਨਿਰਮਾਤਾ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

Sunny Deol
Sunny Deol (instagram)

ਮੁੰਬਈ (ਬਿਊਰੋ): ਫਿਲਮ 'ਗਦਰ 2' (2023) ਨਾਲ ਬਾਲੀਵੁੱਡ 'ਚ ਵਾਪਸੀ ਕਰਨ ਵਾਲੇ ਸਟਾਰ ਸੰਨੀ ਦਿਓਲ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੌਰਵ ਗੁਪਤਾ ਨੇ ਸੰਨੀ ਦਿਓਲ 'ਤੇ ਧੋਖਾਧੜੀ, ਫਿਰੌਤੀ ਅਤੇ ਜਾਅਲਸਾਜ਼ੀ ਦਾ ਇਲਜ਼ਾਮ ਲਗਾਇਆ ਹੈ। ਨਿਰਮਾਤਾ ਨੇ ਪ੍ਰੈੱਸ ਕਾਨਫਰੰਸ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਫਿਲਮ ਨਿਰਮਾਤਾ ਦਾ ਦਾਅਵਾ ਹੈ ਕਿ ਸੰਨੀ ਨੇ ਉਸ ਤੋਂ ਐਡਵਾਂਸ ਪੈਸੇ ਲਏ ਹਨ ਅਤੇ ਅਜੇ ਤੱਕ ਫਿਲਮ ਸ਼ੁਰੂ ਨਹੀਂ ਕੀਤੀ ਹੈ।

ਕੀ ਹੈ ਸੰਨੀ ਦਿਓਲ 'ਤੇ ਇਲਜ਼ਾਮ?: ਫਿਲਮ ਨਿਰਮਾਤਾ ਨੇ ਪੂਰੀ ਘਟਨਾ ਦਾ ਵੇਰਵਾ ਦਿੰਦੇ ਹੋਏ ਕਿਹਾ, 'ਸੰਨੀ ਅਤੇ ਮੇਰੇ ਵਿਚਕਾਰ ਸਾਲ 2016 'ਚ ਇੱਕ ਡੀਲ ਹੋਈ ਸੀ, ਇਸ ਦੇ ਲਈ ਮੈਂ ਸੰਨੀ ਨੂੰ 1 ਕਰੋੜ ਰੁਪਏ ਐਡਵਾਂਸ ਦਿੱਤੇ ਸਨ, ਪਰ ਇਸ ਦੀ ਬਜਾਏ ਉਸਨੇ 2017 ਵਿੱਚ ਆਪਣੇ ਭਰਾ ਬੌਬੀ ਨਾਲ ਫਿਲਮ ਕੀਤੀ ਜੋ ਸ਼੍ਰੇਅਸ ਤਲਪੜੇ ਦੁਆਰਾ ਨਿਰਦੇਸ਼ਿਤ ਕੀਤੀ ਸੀ ਅਤੇ ਹੁਣ ਤੱਕ ਮੈਂ ਉਸਨੂੰ 2.55 ਕਰੋੜ ਰੁਪਏ ਦਿੱਤੇ ਹਨ।'

ਨਿਰਮਾਤਾ ਦੇ ਮੁਤਾਬਕ ਸੰਨੀ ਨੇ ਸਾਲ 2023 'ਚ ਆਪਣੀ ਕੰਪਨੀ ਨਾਲ ਫਰਜ਼ੀ ਡੀਲ ਕੀਤੀ ਸੀ ਪਰ ਜਦੋਂ ਮੈਂ ਇਸ ਡੀਲ ਨੂੰ ਪੜ੍ਹਿਆ ਤਾਂ ਉਸ 'ਚ ਉਹ ਪੇਜ ਗਾਇਬ ਸੀ, ਜਿਸ 'ਚ ਅਸੀਂ ਰਕਮ 4 ਕਰੋੜ ਤੋਂ ਵਧਾ ਕੇ 8 ਕਰੋੜ ਕਰ ​​ਦਿੱਤੀ ਸੀ। ਹਾਲਾਂਕਿ ਸੰਨੀ ਦਿਓਲ ਨੇ ਇਨ੍ਹਾਂ ਇਲਜ਼ਾਮਾਂ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇੱਥੇ ਜੇਕਰ ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀਆਂ ਆਉਣ ਵਾਲੀਆਂ ਫਿਲਮਾਂ 'ਸਫਰ' ਅਤੇ 'ਲਾਹੌਰ 1947' ਨੂੰ ਲੈ ਕੇ ਸੁਰਖੀਆਂ ਵਿੱਚ ਹਨ। 'ਲਾਹੌਰ 1947' ਨੂੰ ਆਮਿਰ ਖਾਨ ਦੁਆਰਾ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਅਤੇ ਇਸ ਫਿਲਮ ਵਿੱਚ ਸੰਨੀ ਦੇ ਨਾਲ ਪ੍ਰੀਟੀ ਜ਼ਿੰਟਾ ਮੁੱਖ ਭੂਮਿਕਾ ਵਿੱਚ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.