ETV Bharat / state

ਹੜ੍ਹਾਂ ਦੀ ਮਾਰ ਤੋਂ ਅਜੇ ਤੱਕ ਨਹੀਂ ਉਭਰੇ ਕਿਸਾਨ, ਪਾਣੀ ਨੇ ਸੁਲਤਾਨਪੁਰ ਦੇ 3 ਪਿੰਡਾਂ ਦੀ ਫਸਲ ਕੀਤੀ ਬਰਬਾਦ

author img

By

Published : Jul 27, 2023, 10:11 AM IST

ਸੁਲਤਾਨਪੁਰ ਲੋਧੀ 'ਚ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੇ ਖੇਤਾਂ ਵਿੱਚ ਖੜ੍ਹਿਆ ਪਾਣੀ ਉਹਨਾਂ ਦੀ ਫਸਲ ਬਰਬਾਦ ਕਰ ਰਿਹਾ ਹੈ, ਇਸ ਲਈ ਕੁਝ ਲੋਕਾਂ ਵੱਲੋਂ ਬੰਦ ਕੀਤੀਆਂ ਪੁਲੀਆਂ ਨੂੰ ਖੁਲ੍ਹਵਾਇਆ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਹੋਵ ਸਕੇ ਤੇ ਫਸਲਾਂ ਨੂੰ ਬਚਾਇਆ ਜਾ ਸਕੇ।

Floods destroyed more than 500 acres of crops in 3 villages of Sultanpur
ਹੜ੍ਹਾਂ ਦੀ ਮਾਰ ਤੋਂ ਅਜੇ ਤੱਕ ਨਹੀਂ ਉਭਰੇ ਕਿਸਾਨ,ਬਰਸਾਤੀ ਪਾਣੀ ਨੇ ਸੁਲਤਾਨਪੁਰ ਦੇ 3 ਪਿੰਡਾਂ ਦੀ 500 ਏਕੜ ਤੋਂ ਵੱਧ ਫਸਲ ਕੀਤੀ ਬਰਬਾਦ

ਹੜ੍ਹਾਂ ਨੇ ਸੁਲਤਾਨਪੁਰ ਦੇ 3 ਪਿੰਡਾਂ ਦੀ ਫਸਲ ਕੀਤੀ ਬਰਬਾਦ

ਸੁਲਤਾਨਪੁਰ ਲੋਧੀ: ਪੰਜਾਬ ਵਿੱਚ ਮੀਂਹ ਤੋਂ ਬਾਅਦ ਆਏ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਹੜ੍ਹਾਂ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਹੜ੍ਹਾਂ ਨਾਲ ਲੋਕਾਂ ਦੇ ਘਰ ਤਾਂ ਢਹਿ ਗਏ ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਬਰਬਾਦ ਹੋ ਗਈਆਂ ਹਨ। ਸੁਲਤਾਨਪੁਰ ਲੋਧੀ ਵਿੱਚ ਵੀ ਹੜ੍ਹ ਨੇ ਲੋਕਾਂ ਦੇ ਘਰਾਂ ਅਤੇ ਕਿਸਾਨਾਂ ਦੀ ਫਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ। ਹੜ ਪੀੜਤ ਪਿੰਡ ਮੋਖੇ ਕਰਮਜੀਤਪੁਰ ਤੇ ਫੌਜੀ ਕਲੋਨੀ ਦੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕੁਝ ਲੋਕਾਂ ਨੇ ਸਰਕਾਰੀ ਪੁਲੀਆਂ ਬੰਦ ਕੀਤੀਆਂ ਹਨ, ਜਿਸ ਕਾਰਨ ਉਹਨਾਂ ਦੇ ਖੇਤਾਂ ਵਿੱਚ ਖੜ੍ਹੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਹੈ ਤੇ ਉਹਨਾਂ ਦੀ ਰਹਿੰਦੀ ਫਸਲ ਦੀ ਬਰਬਾਦ ਹੋ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਉਹਨਾਂ ਪੁਲੀਆਂ ਨੂੰ ਖੁਲ੍ਹਵਾ ਦੇਵੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ।

ਪ੍ਰਸ਼ਾਸਨ ਤੋਂ ਮਦਦ ਦੀ ਅਪੀਲ : ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਕੀ ਮੀਂਹ ਰੁਕ ਗਿਆ ਹੈ, ਪਰ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਹੜ੍ਹਾਂ ਤੇ ਮੀਂਹ ਦਾ ਪਾਣੀ ਉਹਨਾਂ ਨੇ ਖੇਤਾਂ ਵਿੱਚ ਖੜ੍ਹਾ ਹੈ, ਜਿਸ ਦੀ ਨਿਕਾਸੀ ਨਹੀਂ ਹੋ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜਿਸ ਪਾਸੇ ਪਾਣੀ ਦੀ ਨਿਕਾਸੀ ਹੁੰਦੀ ਹੈ, ਉਸ ਪਾਸੇ ਕੁਝ ਲੋਕਾਂ ਨੇ ਸਰਕਾਰੀ ਪੁਲੀਆਂ ਬੰਦ ਕੀਤੀਆਂ ਹੋਈਆਂ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਪੁਲੀਆਂ ਖੁਲ੍ਹਵਾ ਦਿੱਤੀਆਂ ਜਾਣ ਤਾਂ ਜੋ ਪਾਣੀ ਦੀ ਨਿਕਾਸੀ ਹੋ ਉਹਨਾਂ ਦੀ ਥੋੜ੍ਹੀ ਬਹੁਤ ਫਸਲ ਬਚ ਸਕੇ ਤੇ ਉਹ ਆਪਣਾ ਗੁਜ਼ਾਰਾ ਕਰ ਸਕਣ।

ਹਰ ਸਾਲ ਝੱਲਣੀ ਪੈਂਦੀ ਹੈ ਕੁਦਰਤੀ ਮਾਰ : ਕਿਸਾਨਾਂ ਦਾ ਕਹਿਣਾ ਹੈ ਕਿ ਕੁਦਰਤੀ ਮਾਰ ਨੇ ਪਹਿਲਾਂ ਹੀ ਸਾਡੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ, ਉਥੇ ਹੀ ਹੁਣ ਪਿੰਡ ਦੇ ਲੋਕ ਅਜਿਹਾ ਵਤੀਰਾ ਕਰਨਗੇ ਤਾਂ ਸਾਡੀ ਰੋਜ਼ੀ ਰੋਟੀ ਉੱਤੇ ਇਸ ਦਾ ਅਸਰ ਪਵੇਗਾ। ਇਸ ਲਈ ਲੋੜ ਹੈ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਵਿੱਚ ਦਖਲ ਦਿੰਦਿਆਂ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਦੀ ਫਸਲ ਦੀ ਮੁੜ ਤੋਂ ਸਹੀ ਤਰ੍ਹਾਂ ਸਾਂਭ ਸੰਭਾਲ ਹੋ ਸਕੇ। ਕਿਸਾਨਾਂ ਨੇ ਕਿਹਾ ਕਿ ਹਰ ਸਾਲ ਅਜਿਹੀ ਕੁਦਰਤੀ ਮਾਰ ਪੈਂਦੀ ਹੈ ਤੇ ਹਰ ਸਾਲ ਸਾਡਾ ਨੁਕਸਾਨ ਹੁੰਦਾ ਹੈ।

ਜਲਦ ਹੋਵੇਗਾ ਮੁਸ਼ਿਕਲਾਂ ਦਾ ਹੱਲ : ਉਥੇ ਹੀ ਇਸ ਸਬੰਧੀ ਜਦੋਂ ਐਸ ਡੀ ਐਮ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਭਰੋਸਾ ਦਵਾਇਆ ਕਿ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਜਲਦੀ ਕੀਤਾ ਜਾਵੇਗਾ। ਅਧਿਕਾਰੀਆਂ ਨੂੰ ਪੁਲੀਆਂ ਖੋਲ੍ਹਣ ਦੇ ਹੁਕਮ ਦੇ ਦਿੱਤੇ ਹਨ,ਜਲਦ ਹੀ ਕਾਰਵਾਈ ਅਮਲ 'ਚ ਲਿਆਉਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.