ETV Bharat / state

1 ਲੱਖ 47 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 6 ਮੁਲਜ਼ਮਾਂ ਕਾਬੂ

author img

By

Published : Jul 6, 2021, 7:27 PM IST

ਕਪੂਰਥਲਾ ਪੁਲਿਸ ਨੇ 1 ਲੱਖ 47 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਆਮ ਲੋਕਾਂ ਨੂੰ ਦੋਗਣੇ ਪੈਸੇ ਕਰਨ ਦਾ ਲਾਲਚ ਦੇ ਕੇ ਅਸਲੀ ਨੋਟਾਂ ਦੇ ਬਦਲੇ ਉਨ੍ਹਾਂ ਨੂੰ ਨਕਲੀ ਨੋਟ ਦਿੰਦੇ ਸਨ।

1 ਲੱਖ 47 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 6 ਮੁਲਜ਼ਮਾਂ ਕਾਬੂ
1 ਲੱਖ 47 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 6 ਮੁਲਜ਼ਮਾਂ ਕਾਬੂ

ਕਪੂਰਥਲਾ:ਸ਼ਹਿਰ ਵਿੱਚ ਚੱਲ ਰਹੇ ਨਾਜਾਇਜ਼ ਜਾਅਲੀ ਕਰੰਸੀ ਦੇ ਕਾਰੋਬਾਰ ਖ਼ਿਲਾਫ਼ ਇੱਕ ਵੱਡੀ ਕਾਰਵਾਈ ਵਿੱਚ ਜ਼ਿਲ੍ਹਾ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 2000 ਤੇ 500 ਰੁਪਏ ਦੇ ਜਾਅਲੀ ਨੋਟਾਂ ਦੀ 1 ਲੱਖ 47 ਹਜ਼ਾਰ ਰਕਮ ਬਰਾਮਦ ਕੀਤਾ ਹੈ। ਮੁਲਜ਼ਮਾਂ ਤੋਂ 7500 ਰੁਪਏ ਭਾਰਤੀ ਕਰੰਸੀ ਸਮੇਤ ਨਕਲੀ ਕਰੰਸੀ ਬਣਾਉਣ ਲਈ ਕੱਚੇ ਮਾਲ ਵਜੋਂ ਵਰਤੇ ਜਾਂਦੇ ਰਸਾਇਣ ਯੁਕਤ ਕਾਗਜ਼ ਦੇ 30 ਪੈਕੇਟ, ਕੈਮੀਕਲ ਅਤੇ ਰੰਗਾਂ ਨਾਲ ਭਰੀਆਂ ਬੋਤਲਾਂ, ਕੈਮੀਕਲ ਪਾਉਡਰ ਦੇ ਪੈਕੇਟ ਦੇ ਨਾਲ ਨਕਲੀ ਨੋਟਾਂ ਦੇ ਵਿਤਰਣ ਅਤੇ ਕੱਚੇ ਮਾਲ ਦੀ ਢੋਆ ਢੁਆਈ ਲਈ ਵਰਤੇ ਜਾਣ ਵਾਲੇ ਤਿੰਨ ਵਾਹਨ ਵੀ ਬਰਾਮਦ ਕੀਤੇ ਹਨ।

1 ਲੱਖ 47 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 6 ਮੁਲਜ਼ਮਾਂ ਕਾਬੂ


ਫੜੇ ਗਏ ਮਲੁਜ਼ਮ ਦੀ ਪਛਾਣ ਪ੍ਰਗਟ ਸਿੰਘ ਵਾਸੀ ਰਾਜੇਵਾਲ ਖੰਨਾ, ਹਰਪ੍ਰੀਤ ਕੌਰ ਉਰਫ ਪ੍ਰੀਤੀ ਵਾਸੀ ਮੁੱਲਾਂਪੁਰ ਸਰਹਿੰਦ, ਚਰਨਜੀਤ ਸਿੰਘ ਉਰਫ ਚੰਨਾ ਅਤੇ ਮਹਿੰਦਰ ਕੁਮਾਰ, ਦੋਵੇਂ ਵਾਸੀ ਭੰਡਾਲ ਬੇਟ, ਪਵਨ ਕੁਮਾਰ ਸੇਠੀ ਅਤੇ ਗੁਰਵਿੰਦਰ ਸਿੰਘ ਗੁਰੀ ਵਾਸੀ ਖੰਨਾ ਸਿਟੀ ਵਜੋਂ ਹੋਈ ਹੈ।

ਇਸ ਮੌਕੇ ਏ.ਐੱਸ.ਪੀ. ਨੇ ਇੱਕ ਦੱਸਿਆ ਕਿ ਸੁਭਾਨਪੁਰ ਥਾਣੇ ਦੀ ਪੁਲਿਸ ਟੀਮ ਨੂੰ ਇੱਕ ਭਰੋਸੇਮੰਦ ਸਰੋਤ ਤੋਂ ਜਾਣਕਾਰੀ ਮਿਲੀ ਸੀ, ਕਿ ਇੱਕ ਸਕੌਡਾ ਕਾਰ ਨੰਬਰ (PB10-DS-3700) ਪਰਗਟ ਸਿੰਘ ਪੁੱਤਰ ਭਜਨ ਸਿੰਘ ਦੁਆਰਾ ਚਲਾਈ ਜਾ ਰਹੀ ਹੈ, ਅਤੇ ਉਸ ਦੇ ਨਾਲ ਹਰਪ੍ਰੀਤ ਕੌਰ ਨਾਮ ਦੀ ਇੱਕ ਔਰਤ ਵੀ ਮੌਜੂਦ ਹੈ, ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਨਕਲੀ ਨੋਟ ਵੰਡ ਰਹੇ ਹਨ।
ਤੇਜ਼ੀ ਨਾਲ ਕਾਰਵਾਈ ਕਰਦਿਆਂ, ਨਕਲੀ ਨੋਟਾਂ ਦੀ ਵੰਡ ਦੇ ਗੈਰਕਾਨੂੰਨੀ ਕਾਰੋਬਾਰ ਨੂੰ ਰੋਕਣ ਅਤੇ ਇਸ ਰੈਕੇਟ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਫੜਨ ਲਈ ਏ.ਐੱਸ.ਪੀ. ਭੁਲੱਥ, ਅਜੈ ਗਾਂਧੀ ਆਈ.ਪੀ.ਐੱਸ. ਦੀ ਨਿਗਰਾਨੀ ਹੇਠ ਐੱਸ.ਐੱਚ.ਓ. ਸੁਭਾਨਪੁਰ ਅਤੇ ਹੋਰ ਸਟਾਫ ਸਮੇਤ ਇੱਕ ਵਿਸ਼ੇਸ਼ ਪੁਲਿਸ ਦਲ ਦਾ ਗਠਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ:KLF ਦੇ 4 ਕਾਰਕੁਨ ਕਾਬੂ, ਵੱਡੀ ਸਾਜਿਸ਼ ਦੀ ਸੀ ਤਿਆਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.