ETV Bharat / state

20 ਲੱਖ ਦੀ ਜਾਅਲੀ ਕਰੰਸੀ ਸਮੇਤ ਦੋ ਗ੍ਰਿਫ਼ਤਾਰ

author img

By

Published : Dec 11, 2022, 10:11 AM IST

ਜਲੰਧਰ ਪੁਲਿਸ ਨੇ 20 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ 2 ਮੁਲਜ਼ਮਾਂ ਨੂੰ ਕਾਬੂ (Two arrested with fake currency of 20 lakhs) ਕੀਤਾ ਹੈ। ਇਨ੍ਹਾਂ ਕੋਲੋਂ ਇਕ ਆਈ-20 ਕਾਰ ਵੀ ਬਰਾਮਦ ਕੀਤੀ ਗਈ ਹੈ।

Two arrested with fake currency of 20 lakhs in Jalandhar
20 ਲੱਖ ਦੀ ਜਾਅਲੀ ਕਰੰਸੀ ਸਮੇਤ ਦੋ ਗ੍ਰਿਫ਼ਤਾਰ

20 ਲੱਖ ਦੀ ਜਾਅਲੀ ਕਰੰਸੀ ਸਮੇਤ ਦੋ ਗ੍ਰਿਫ਼ਤਾਰ

ਜਲੰਧਰ: ਪੁਲਿਸ ਨੇਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 20 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ (Two arrested with fake currency of 20 lakhs) ਕੀਤੀ ਹੈ। ਮੁਲਜ਼ਮਾਂ ਕੋਲੋਂ ਇੱਕ ਆਈ-20 ਕਾਰ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਐਸ ਭੂਪਤੀ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ ਕੁੱਲ 20 ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਇਕ ਆਈ-20 ਕਾਰ ਵੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜੋ: ਸੱਤਵੀ ਕਲਾਸ ਦਾ ਬੱਚਾ ਲਾਪਤਾ, ਮਾਂ-ਬਾਪ ਦਾ ਬੁਰਾ ਹਾਲ

ਕਮਿਸ਼ਨਰ ਨੇ ਦੱਸਿਆ ਕਿ ਇੰਸਪੈਕਟਰ ਇੰਦਰਜੀਤ ਨੂੰ ਸੂਚਨਾ ਮਿਲੀ ਸੀ ਕਿ ਰਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਲੁਧਿਆਣਾ ਜਿਸ ਨੇ ਖਾਕੀ ਰੰਗ ਦੀ ਪੱਗ ਬੰਨ੍ਹੀ ਹੋਈ ਹੈ, ਜੋ ਕਿ ਅਸਲ ਭਾਰਤੀ ਕਰੰਸੀ ਦੇ ਨੋਟਾਂ ਦਾ ਰੰਗ ਛਾਪ ਕੇ ਨਕਲੀ ਨੋਟ ਤਿਆਰ ਕਰਦੇ ਨੇ ਤੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਨਕਲੀ ਨੋਟ ਦੇ ਕੇ ਠੱਗੀ ਮਾਰਦੇ ਸਨ। ਦੋਵੇਂ ਵਿਅਕਤੀ ਆਪਣੀ ਚਿੱਟੇ ਰੰਗ ਦੀ ਆਈ-20 ਕਾਰ 'ਚ ਭਾਰੀ ਮਾਤਰਾ 'ਚ ਜਾਅਲੀ ਕਰੰਸੀ ਲੈ ਕੇ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੇ ਸਨ। ਜਿਸ ਦੇ ਬਾਅਦ ਇੰਸਪੈਕਟਰ ਇੰਦਰਜੀਤ ਸਿੰਘ ਨੇ ਆਪਣੀ ਟੀਮ ਸਮੇਤ ਸਪੈਸ਼ਲ ਨਾਕਾਬੰਦੀ ਕਰਕੇ ਫਗਵਾੜਾ ਸਥਿਤ ਡੀ.ਐਨ.ਏ ਯੂਨੀਵਰਸਿਟੀ ਨੇੜੇ ਇਨ੍ਹਾਂ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 20 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ (Two arrested with fake currency of 20 lakhs) ਹੋਈ। ਇਨ੍ਹਾਂ ਕੋਲੋਂ 2000 ਰੁਪਏ ਦੇ ਕੁੱਲ 9 ਲੱਖ 88 ਹਜ਼ਾਰ ਅਤੇ 500 ਰੁਪਏ ਦੇ ਕੁਲ 10 ਲੱਖ 12 ਹਜ਼ਾਰ ਦੇ ਨਕਲੀ ਨੋਟ ਬਰਾਮਦ ਹੋਏ ਹਨ।

ਇਹ ਵੀ ਪੜੋ: ਕੁਦਰਤ ਪੱਖੀ ਕਿਸਾਨਾਂ ਤੇ ਵਾਤਾਵਰਨ ਪ੍ਰੇਮੀਆਂ ਦਾ ਸਪੀਕਰ ਵੱਲੋਂ ਵਿਸ਼ੇਸ਼ ਸਨਮਾਨਿਤ

ETV Bharat Logo

Copyright © 2024 Ushodaya Enterprises Pvt. Ltd., All Rights Reserved.