ETV Bharat / state

ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ 8 ਸ਼ਿਕਾਇਤਾਂ ਦਾ ਹੋਇਆ ਨਿਪਟਾਰਾ

author img

By

Published : Jan 7, 2020, 9:01 PM IST

ਸ਼ਿਕਾਇਤ ਨਿਵਾਰਨ ਕਮੇਟੀ
ਕੈਬਿਨੇਟ ਮੰਤਰੀ ਓਪੀ ਸੋਨੀ

ਜਲੰਧਰ ਵਿੱਚ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਕੋਲ 10 ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ 'ਚੋਂ 8 ਦਾ ਮੌਕੇ 'ਤੇ ਨਿਪਟਾਰਾ ਕਰ ਦਿੱਤਾ ਗਿਆ।

ਜਲੰਧਰ: ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਕੋਲ 10 ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ 'ਚੋਂ 8 ਦਾ ਮੌਕੇ 'ਤੇ ਨਿਪਟਾਰਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਓਪੀ ਸੋਨੀ ਨੇ ਕਿਹਾ ਕਿ ਜਿਹੜੇ ਵਿਧਾਇਕ ਮੀਟਿੰਗ ਵਿੱਚ ਨਹੀਂ ਪਹੁੰਚੇ ਸਨ, ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਅਗਲੀ ਮੀਟਿੰਗ ਵਿੱਚ ਕਰ ਦਿੱਤਾ ਜਾਵੇਗਾ।

ਵੀਡੀਓ

ਕੈਬਿਨੇਟ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਹਦਾਇਤਾਂ ਦਿੱਤੀਆਂ ਕਿ ਅਗਲੀ ਵਾਰ ਤੋਂ 15 ਦਿਨ ਪਹਿਲਾਂ ਏਜੰਡਾ ਤਿਆਰ ਕਰਕੇ ਮੀਟਿੰਗ ਤੋਂ ਇੱਕ ਹਫ਼ਤੇ ਪਹਿਲਾ ਵਿਧਾਇਕਾਂ ਨੂੰ ਭੇਜ ਦਿੱਤਾ ਜਾਵੇ, ਤਾਂ ਕਿ ਸਾਰੇ ਸਮੇਂ ਨਾਲ ਮੀਟਿੰਗ ਵਿੱਚ ਪਹੁੰਚ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਗਲੀ ਮੀਟਿੰਗ ਵਿੱਚ ਇਹ ਵੀ ਵਿਚਾਰਿਆ ਜਾਵੇਗਾ ਕੀ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦਾ ਲੋਕਾਂ ਨੂੰ ਕਿੰਨਾਂ ਕੁੰ ਫ਼ਾਇਦਾ ਮਿਲ ਰਿਹਾ ਹੈ?

ਇਹ ਵੀ ਪੜ੍ਹੋ: JNU ਹਿੰਸਾ ਵਿੱਚ ਜ਼ਖਮੀ ਹੋਈ ਆਈਸ਼ੀ ਘੋਸ਼ ਵਿਰੁੱਧ ਮਾਮਲਾ ਦਰਜ

ਇਸ ਤੋਂ ਇਲਾਵਾ ਟੁੱਟੀਆਂ ਹੋਈਆਂ ਸੜਕਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੜਕਾਂ ਬਣਦੀਆਂ ਹਨ ਤੇ ਟੁੱਟਦੀਆਂ ਵੀ ਹਨ। ਪਿਛਲੀ ਸਰਕਾਰ ਵੇਲੇ ਜਿਹੜੀਆਂ ਸੜਕਾਂ ਬਣਨੀਆਂ ਸ਼ੁਰੂ ਹੋਈਆਂ ਸਨ, ਉਹ ਸਾਡੇ ਸਮੇਂ ਪੁਰੀਆਂ ਹੋਈਆਂ ਹਨ ਤੇ ਸਰਕਾਰਾ ਆਉਂਦੀਆਂ ਜਾਂਦੀਆਂ ਹਨ ਪਰ ਕੰਮ ਸਾਡੇ ਸਮੇਂ ਪੂਰਾ ਹੋਇਆ ਹੈ। ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਭਾਵੇਂ ਕੈਬਨਿਟ ਦੇ ਕੋਲ ਵਿਧਾਇਕਾਂ ਦੀਆਂ 10 ਹੀ ਸ਼ਿਕਾਇਤਾਂ ਪਹੁੰਚੀਆਂ, ਪਰ ਸ਼ਹਿਰ ਮੁਸ਼ਕਿਲਾਂ ਨਾਲ ਭਰਿਆ ਪਿਆ ਹੈ। ਇਸ ਦੇ ਵੱਲ ਧਿਆਨ ਦੇਣ ਦੀ ਥਾਂ ਮੰਤਰੀ ਸਿਰਫ਼ ਬੰਦ ਕਮਰੇ ਵਿੱਚ ਮੀਟਿੰਗ ਕਰ ਹੀ ਮੁਸ਼ਕਿਲ ਦਾ ਹੱਲ ਨਿਕਾਲ ਕੇ ਸੰਤੁਸ਼ਟ ਹੋ ਜਾਂਦੇ ਹਨ।

Intro:ਕੈਬਨਿਟ ਮੰਤਰੀ ਪੰਜਾਬ ਓਪੀ ਸੋਨੀ ਨੇ ਜਲੰਧਰ ਵਿੱਚ ਇੱਕ ਮੀਟਿੰਗ ਨੂੰ ਸੰਬੋਧਿਤ ਕੀਤਾ ਅਤੇ ਬਾਅਦ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਿਕਾਇਤ ਨਿਵਾਰਨ ਦੀ ਇਸ ਮੀਟਿੰਗ ਵਿੱਚ ਉਨ੍ਹਾਂ ਦੇ ਕੋਲ 10 ਸ਼ਿਕਾਇਤਾਂ ਆਈਆਂ ਸੀ। ਜਿਸ ਵਿੱਚ 8 ਦਾ ਉਨ੍ਹਾਂ ਨੇ ਮੌਕੇ ਤੇ ਨਿਪਟਾਰਾ ਕਰ ਦਿੱਤਾ ਹੈ ਅਤੇ ਜੋ ਐਮ.ਐਲ.ਏ ਸਾਹਿਬਾਨ ਨਹੀਂ ਪਹੁੰਚੇ ਸੀ, ਉਨ੍ਹਾਂ ਦੋ ਸ਼ਿਕਾਇਤਾਂ ਦਾ ਨਿਪਟਾਰਾ ਅਗਲੀ ਮੀਟਿੰਗ ਵਿੱਚ ਕਰ ਦਿੱਤਾ ਜਾਏਗਾ ਪਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਉਨ੍ਹਾਂ ਦੇ ਕੋਲ ਨਹੀਂ ਸੀ।Body:ਸ਼ਿਕਾਇਤ ਨਿਵਾਰਨ ਕਮੇਟੀ ਦੇ ਸ਼ਹਿਰ ਵਿੱਚ ਕੈਬਨਿਟ ਮੰਤਰੀ ਪੰਜਾਬ ਓਪੀ ਸੋਨੀ ਦੀ ਮੌਜੂਦਗੀ ਵਿੱਚ ਹੋਈ। ਓਪੀ ਸੋਨੀ ਨੇ ਕਿਹਾ ਕਿ ਐੱਮ.ਐੱਲ.ਏ ਸਾਹਿਬਾਨ ਦੀ 10 ਸ਼ਿਕਾਇਤਾਂ ਉਨ੍ਹਾਂ ਦੇ ਕੋਲ ਆਈ ਸੀ ਜਿਸ ਦੇ ਵਿੱਚ 8 ਦਾ ਨਿਪਟਾਰਾ ਹੋ ਚੁੱਕਿਆ ਹੈ ਅਤੇ 2 ਸ਼ਿਕਾਇਤਾਂ ਅਜੇ ਬਾਕੀ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਹਦਾਇਤਾਂ ਦਿੱਤੀਆਂ ਕਿ ਅੱਗੇ ਤੋਂ ਏਜੰਟਾਂ 15 ਦਿਨ ਪਹਿਲੇ ਤਿਆਰ ਕਰਕੇ ਅਤੇ ਐਮ.ਐਲ.ਏ ਸਾਹਿਬਾਨ ਨੂੰ ਇੱਕ ਹਫ਼ਤਾ ਮੀਟਿੰਗ ਤੋਂ ਪਹਿਲੇ ਏਜੰਡਾ ਭੇਜ ਦਿੱਤਾ ਜਾਏ, ਤਾਂ ਕਿ ਸਾਰੇ ਮੀਟਿੰਗ ਵਿੱਚ ਪਹੁੰਚ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਪੰਜਾਬ ਅਤੇ ਸੈਂਟਰਲ ਗਵਰਨਮੈਂਟ ਦੀ ਸਕੀਮ ਦਾ ਵੀ ਲੋਕਾਂ ਨੂੰ ਕਿੰਨਾ ਫਾਇਦਾ ਮਿਲ ਰਿਹਾ ਹੈ ਇਸ ਗੱਲ ਤੇ ਵੀ ਚਰਚਾ ਕੀਤੀ ਜਾਏਗੀ।

ਬਾਈਟ :- ਓਪੀ ਸੋਨੀ (ਕੈਬਨਿਟ ਮੰਤਰੀ ਪੰਜਾਬ)


ਕੈਬਨਿਟ ਮੰਤਰੀ ਪੰਜਾਬ ਓਪੀ ਸੋਨੀ ਦੇ ਕੋਲ ਪੱਤਰਕਾਰਾਂ ਦੇ ਸਵਾਲਾਂ ਦੇ ਕੋਈ ਸਪੱਸ਼ਟ ਜਵਾਬ ਨਹੀਂ ਸੀ। ਉਹਨਾਂ ਦਾ ਮੰਨਣਾ ਹੈ ਕਿ ਸ਼ਹਿਰ ਵਿੱਚ ਬਹੁਤ ਮੁਸ਼ਕਿਲਾਂ ਹੈ। ਪਰ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਟੁੱਟੀ ਹੋਈ ਸੜਕਾਂ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੜਕਾਂ ਬਣਦੀ ਹੈ ਤੇ ਟੁੱਟਦੀਆ ਵੀ ਹੈ। ਜੋ ਸੜਕਾਂ ਪਿਛਲੀ ਸਰਕਾਰ ਦੇ ਸਮੇਂ ਬਣਾਉਣੀ ਸੁਰੂ ਹੋਈ ਸੀ। ਉਹ ਸਾਡੇ ਸਮੇਂ ਪੁਰੀਆ ਹੋਈਆਂ ਹੈ ਅਤੇ ਸਰਕਾਰਾ ਆਉਂਦੀਆ ਜਾਂਦੀਆ ਹਨ ਪਰ ਕੰਮ ਸਾਡੇ ਸਮੇਂ ਪੂਰਾ ਹੋਇਆ ਹੈ।

ਬਾਈਟ :- ਓਪੀ ਸੋਨੀ (ਕੈਬਨਿਟ ਮੰਤਰੀ ਪੰਜਾਬ)

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਹੋਣ ਤੇ ਓਪੀ ਸੋਨੀ ਨੇ ਕਿਹਾ ਕਿ ਮੈ ਤੁਹਾਡੇ ਨਾਲ ਜਾਵਗਾ। ਜਿੱਥੇ ਵੀ ਤੂਸੀ ਦੱਸਣਗੇ ਉਸ ਸਮੇਂ ਸਮੱਸਿਆਵਾਂ ਦਾ ਹੱਲ ਕਰਨ ਲਈ ਮੈ ਕੁੱਦ ਚੱਲਾਗਾ। ਜਦੋ ਪਤਰਕਾਰਾਂ ਨੇ ਉਹਨਾਂ ਨੂੰ ਚੱਲਣ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਮੈ ਚੰਡੀਗੜ੍ਹ ਆਉਣ ਤੋਂ ਬਾਅਦ ਤੁਹਾਡੇ ਨਾਲ ਚੱਲਾਗਾ ਤੂਸੀ ਮੈਂਨੂੰ ਦਸ ਦੇਣਾ।

ਬਾਈਟ :- ਓਪੀ ਸੋਨੀ (ਕੈਬਨਿਟ ਮੰਤਰੀ ਪੰਜਾਬ)Conclusion:ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਚਾਹੇ ਕੈਬਨਿਟ ਦੇ ਕੋਲ ਐਮਐਲਏ ਸਾਹਿਬਾਨ ਦੀ 10 ਹੀ ਸ਼ਿਕਾਇਤਾਂ ਪਹੁੰਚੀਆਂ ਹੋਣ ਪਰ ਸ਼ਹਿਰ ਸਮਸਿਆ ਨਾਲ ਭਰਿਆ ਪਿਆ ਹੈ। ਜਿਸ ਦੇ ਵੱਲ ਧਿਆਨ ਦੇਣ ਦੀ ਬਜਾਏ ਮੰਤਰੀ ਸਿਰਫ ਬੰਦ ਕਮਰੇ ਵਿਚ ਮੀਟਿੰਗ ਕਰ ਹੀ ਸਮੱਸਿਆ ਦਾ ਹੱਲ ਨਿਕਾਲ ਕੇ ਸੰਤੁਸ਼ਟ ਹੋ ਜਾਂਦੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.