ETV Bharat / state

ਜੰਗਲਾਂ ਤੋਂ ਭਟਕਦਾ ਸਾਂਭਰ ਆਇਆ ਜਲੰਧਰ ਦੇ ਰਿਹਾਇਸ਼ੀ ਇਲਾਕੇ

author img

By

Published : Dec 7, 2019, 1:29 PM IST

Sambhar came Jalandhar
ਫ਼ੋਟੋ

ਜਲੰਧਰ ਦੇ ਸੰਤੋਖਪੁਰ 'ਚ ਜੰਗਲੀ ਜਾਨਵਰ ਸਾਂਭਰ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਕਾਬੂ ਕੀਤਾ। ਕਾਬੂ ਸਾਂਭਰ ਨੂੰ ਹੁਸ਼ਿਆਰਪੁਰ ਦੇ ਸੁਹਾਗ ਡੈਮ ਦੇ ਕੋਲ ਛੱਡਿਆ।

ਜਲੰਧਰ: ਪਿੰਡ ਸੰਤੋਖਪੁਰ 'ਚ ਜੰਗਲੀ ਜਾਨਵਰ ਸਾਂਭਰ ਵੜ੍ਹ ਆਇਆ ਸੀ। ਜੰਗਲੀ ਜਾਨਵਰ ਸਾਂਭਰ ਨੂੰ ਸੰਤੋਖਪੁਰ 'ਚ ਦੇਖਿਆ ਗਿਆ ਤਾਂ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਇਲਾਕੇ ਦੇ ਲੋਕਾਂ 'ਚ ਹਫੜਾ-ਦਫੜੀ ਮਚ ਗਈ ਹੈ।

ਲੋਕਾਂ ਨੇ ਸਾਂਭਰ ਦੇ ਹੋਣ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀ ਨੂੰ ਦਿੱਤੀ।

ਵੀਡੀਓ

ਅਧਿਕਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਬੜੀ ਮੁਸ਼ਕੱਤ ਮਗਰੋਂ ਸਾਂਭਰ ਨੂੰ ਇੱਕ ਘਰ ਵਿੱਚੋਂ ਜਾਲ ਪਾ ਕੇ ਕਾਬੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜੰਗਲਾਂ ਦੀ ਕਟਾਈ ਹੋਣ ਨਾਲ ਜੰਗਲੀ ਜਾਨਵਰਾਂ ਦਾ ਬਸੇਰਾ ਹੁਣ ਨਹੀਂ ਰਿਹਾ। ਇਸ ਨਾਲ ਉਹ ਸ਼ਹਿਰਾਂ ਦੇ ਰਿਹਾਇਸ਼ੀ ਇਲਾਕੇ ਵੱਲ ਨੂੰ ਭਟਕਦੇ ਹੋਏ ਆ ਜਾਂਦੇ ਹਨ।

ਇਹ ਵੀ ਪੜ੍ਹੋ: ਹੈਦਰਾਬਾਦ ਐਨਕਾਊਂਟਰ ਤੋਂ ਬਾਅਦ ਔਰਤਾਂ ਨੇ ਮਨਾਇਆ ਜਸ਼ਨ

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ। ਸਾਂਭਰ ਨੂੰ ਸੰਤੋਖਪੁਰ ਚੋਂ 15-20 ਮਿੰਟ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ। ਹੁਣ ਸਾਂਭਰ ਨੂੰ ਹੁਸ਼ਿਆਰਪੁਰ ਦੇ ਸੁਹਾਗ ਡੈਮ ਦੇ ਕੋਲ ਛੱਡਿਆ ਜਾਵੇਗਾ।

Intro:ਸਰਦੀਆਂ ਦਾ ਮੌਸਮ ਆਉਂਦੇ ਹੀ ਗਰਮੀ ਦੀ ਤਲਾਸ਼ ਵਿੱਚ ਜੰਗਲੀ ਜੀਵ ਜੰਗਲਾਂ ਨੂੰ ਛੱਡ ਸ਼ਹਿਰਾਂ ਦਾ ਰੁਖ ਕਰ ਲੈਂਦੇ ਹਨ ਅਤੇ ਕੁਝ ਜੇਬ ਤਾਂ ਭਟਕਦੇ ਭਟਕਦੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲੈਂਦੇ ਹਨ ਅਤੇ ਕੁਝ ਜੀਵਾਂ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੜੀ ਮੁਸ਼ੱਕਤ ਤੋਂ ਬਾਅਦ ਫੜ ਉਨ੍ਹਾਂ ਨੂੰ ਮੁੜ ਜੰਗਲਾਂ ਵਿੱਚ ਛੱਡ ਦਿੱਤਾ ਜਾਂਦਾ ਹੈ।Body:ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਸੰਤੋਖਪੁਰਾ ਵਿੱਚ ਦੇਖਣ ਨੂੰ ਮਿਲਿਆ ਹੈ ਸੰਤੋਖਪੁਰਾ ਵਿੱਚ ਸਾਂਭਰ ਆਣ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਦੋਂ ਇਸ ਦਾ ਪਤਾ ਸੰਤੋਖਪੁਰਾ ਇਲਾਕੇ ਦੇ ਲੋਕਾਂ ਨੂੰ ਲੱਗਿਆ ਤਾਂ ਉਨ੍ਹਾਂ ਵਿੱਚ ਅਫਰਾ ਤਫਰੀ ਮੱਚ ਗਈ। ਲੋਕਾਂ ਨੇ ਇਸ ਦੀ ਸੂਚਨਾ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ।
ਮੌਕੇ ਤੇ ਪੁੱਜੇ ਵਣ ਵਿਭਾਗ ਦੇ ਅਧਿਕਾਰੀ ਪ੍ਰਦੀਪ ਕੁਮਾਰ ਨੇ ਲੋਕਾਂ ਦੀ ਮਦਦ ਦੇ ਨਾਲ ਬੜੀ ਮੁਸ਼ੱਕਤ ਤੋਂ ਬਾਅਦ ਸਾਂਬਰ ਨੂੰ ਕਿਸੇ ਦੇ ਘਰੋਂ ਜਾਲ ਪਾ ਕਾਬੂ ਕੀਤਾ।

ਬਾਈਟ: ਪ੍ਰਦੀਪ ਕੁਮਾਰ ( ਵਨ ਵਿਭਾਗ ਦੇ ਅਧਿਕਾਰੀ )Conclusion:ਜੰਗਲਾਂ ਦੀ ਕਟਾਈ ਹੋਣ ਦਾ ਪ੍ਰਭਾਵ ਇਹ ਪੈ ਰਿਹਾ ਹੈ ਕਿ ਇਹ ਜੰਗਲੀ ਜੀਵ ਆਪਣਾ ਰਹਿਣ ਬਸੇਰਾ ਖੋਹ ਰਹੇ ਹਨ। ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਆ ਭਟਕਦੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.