ETV Bharat / state

Police arrested drug traffickers: ਪੁਲਿਸ ਨੇ ਲੱਖਾਂ ਦੀ ਡਰੱਗ ਮਨੀ ਸਮੇਤ ਨਸ਼ੇ ਤਸਕਰ ਕੀਤੇ ਕਾਬੂ, ਇੱਕ ਭਗੌੜਾ ਕੈਦੀ ਵੀ ਗ੍ਰਿਫਤਾਰ

author img

By

Published : Feb 22, 2023, 5:13 PM IST

ਜਲੰਧਰ ਦੇ ਥਾਣਾ ਮਹਿਤਪੁਰ ਦੀ ਪੁਲਿਸ ਨੇ 10 ਕਿਲੋਗ੍ਰਾਮ ਚੂਰਾ ਪੋਸਤ ਸਮੇਤ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 215 ਨਸ਼ੀਲੀਆ ਗੋਲੀਆਂ ਸਮੇਤ 50 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਵੀ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਹੈ।

Police arrested drug traffickers in Jalandhar
Police arrested drug traffickers: ਪੁਲਿਸ ਨੇ ਲੱਖਾਂ ਦੀ ਡਰੱਗ ਮਨੀ ਸਮੇਤ ਨਸ਼ੇ ਤਸਕਰ ਕੀਤੇ ਕਾਬੂ, ਇੱਕ ਭਗੌੜਾ ਕੈਦੀ ਵੀ ਕੀਤਾ ਗ੍ਰਿਫ਼ਤਾਰ

ਜਲੰਧਰ: ਜਲੰਧਰ ਦਿਹਾਤੀ ਪੁਲਿਸ ਨੇ ਨਸ਼ੇ ਅਤੇ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋਂ ਲੋੜੀਂਦੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਤਿੰਨ ਨਸ਼ਾ ਤਸਕਰਾਂ ਕੋਲੋਂ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ 215 ਨਸ਼ੀਲੀਆ ਗੋਲੀਆਂ ਤੋਂ ਇਲਾਵਾ 1 ਲੱਖ 87 ਹਜ਼ਾਰ ਰੁਪਏ ਡਰੱਗ ਮਨੀ ਅਤੇ ਮੁੱਕਦਮਾ ਵਿੱਚ ਲੋੜੀਂਦੇ 1 ਭਗੋੜੇ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।

01 ਲੱਖ 87 ਹਜਾਰ ਡਰੱਗ ਮਨੀ ਬ੍ਰਾਮਦ: ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਬਲਕਾਰ ਨੇ ਦੱਸਿਆ ਕਿ ਏ.ਐਸ.ਆਈ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਵੱਲੋ ਕਸਬਾ ਮੁੱਹਲਾ ਮਹਿਤਪੁਰ ਤੋ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਮੇਜ ਸਿੰਘ ਵਾਸੀ ਕਸਬਾ ਮੁੱਹਲਾ ਮਹਿਤਪੁਰ ਪਾਸੋ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਤੇ 110 ਨਸ਼ੀਲੀਆਂ ਗੋਲੀਆਂ ਸਮੇਤ 01 ਲੱਖ 87 ਹਜਾਰ ਡਰੱਗ ਮਨੀ ਬ੍ਰਾਮਦ ਕੀਤੀ ਅਤੇ ਅਮਰਜੀਤ ਸਿੰਘ ਉਰਫ ਅੰਬੀ ਪੁੱਤਰ ਚੰਨਣ ਸਿੰਘ ਵਾਸੀ ਕਸਬਾ ਮੁੱਹਲਾ ਮਹਿਤਪੁਰ ਪਾਸੋ 105 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆ। ਜਿਸ ਉੱਤੇ ਮੁਲਜ਼ਮਾਂ ਦੇ ਖਿਲਾਫ ਮੁੱਕਦਮਾ NDPS Act ਤਹਿਤ ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਮੁਲਜ਼ਮ ਮੁਤਾਬਿਕ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਖਿਲਾਫ ਪਹਿਲਾ ਵੀ (ਨਸ਼ਾ ਵੇਚਣ) ਐਨ.ਡੀ.ਪੀ.ਐਸ.ਐਕਟ ਦੇ 06 ਮੁਕੱਦਮੇ ਦਰਜ ਰਜਿਸਟਰ ਹਨ। ਪੁਲਿਸ ਦਾ ਕਹਿਣਆ ਹੈ ਮੁਲਜ਼ਮਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਮੁਲਜ਼ਮ ਮਹਿਲਾ ਦੇ ਖਿਲਾਫ ਮੁੱਕਦਮਾ EX Act ਤਹਿਤ : ਇਸੇ ਤਰ੍ਹਾਂ ਏ.ਐਸ.ਆਈ ਬਲਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਕਸਬਾ ਮੁੱਹਲਾ ਮਹਿਤਪੁਰ ਤੋ ਗੁਰਮੀਤ ਕੋਰ ਉਰਫ ਗੁਰਮੀਤੋ ਪਤਨੀ ਲਖਵੀਰ ਸਿੰਘ ਵਾਸੀ ਕਸਬਾ ਮੁੱਹਲਾ ਮਹਿਤਪੁਰ ਕੋਲੋ 50 ਬੋਤਲਾਂ ਨਜਾਇਜ ਸ਼ਰਾਬ ਬ੍ਰਾਮਦ ਕੀਤੀ ਗਈ ਹੈ। ਜਿਸ ਉੱਤੇ ਮੁਲਜ਼ਮ ਮਹਿਲਾ ਦੇ ਖਿਲਾਫ ਮੁੱਕਦਮਾ EX Act ਤਹਿਤ ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਮੁਲਜ਼ਮ ਗੁਰਮੀਤ ਕੋਰ ਉਰਫ ਗੁਰਮੀਤੋ ਖਿਲਾਫ ਪਹਿਲਾਂ ਵੀ (ਨਸ਼ਾ ਵੇਚਣ) ਐਨ.ਡੀ.ਪੀ.ਐਸ.ਐਕਟ/ਐਕਸਾਈਜ਼ ਐਕਟ ਦੇ 04 ਮੁਕੱਦਮੇ ਦਰਜ ਰਜਿਸਟਰ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਮਹਿਲਾ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋ ਇਲਾਵਾ ਏ.ਐਸ.ਆਈ ਬਲਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਮੁੱਕਦਮਾ ਨੰਬਰ 121 ਮਿਤੀ 30.05.20 ਅ/ਧ 188,269,270 IPC, 51(b) DM ਐਕਟ ਥਾਣਾ ਮਹਿਤਪੁਰ ਵਿੱਚ ਭਗੋੜਾ ਬਲਵੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਕਸਬਾ ਮੁੱਹਲਾ ਮਹਿਤਪੁਰ ਜਿਸ ਨੂੰ ਅਦਾਲਤ ਵੱਲੋ ਪੀ.ਉ. ਕਰਾਰ ਦਿੱਤਾ ਗਿਆ ਸੀ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ: Beating of mother and daughter: ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ 'ਚ ਮਾਂ ਅਤੇ ਧੀ ਦੀ ਕੁੱਟਮਾਰ, ਵੀਡੀਓ ਵਾਇਰਲ


ETV Bharat Logo

Copyright © 2024 Ushodaya Enterprises Pvt. Ltd., All Rights Reserved.