ETV Bharat / state

Beating of mother and daughter: ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ 'ਚ ਮਾਂ ਅਤੇ ਧੀ ਦੀ ਕੁੱਟਮਾਰ, ਵੀਡੀਓ ਵਾਇਰਲ

author img

By

Published : Feb 22, 2023, 3:59 PM IST

Updated : Feb 22, 2023, 4:35 PM IST

ਜਲੰਧਰ ਵਿੱਚ ਪਾਰਕਿੰਗ ਦੀ ਟਿਕਟ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਮਾਂ ਅਤੇ ਧੀ ਨਾਲ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨਾਂ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

The video of the beating of mother and daughter in Jalandhar went viral
Beating of mother and daughter: ਪਾਰਕਿੰਗ ਨੂੰ ਲੈਕੇ ਹੋਏ ਵਿਵਾਦ 'ਚ ਮਾਂ ਅਤੇ ਧੀ ਦੀ ਕੁੱਟਮਾਰ, ਕੁੱਟਮਾਰ ਦੀ ਵੀਡੀਓ ਵਾਇਰਲ

Slug The video of the beating of mother and daughter in Jalandhar went viral

ਜਲੰਧਰ: ਜ਼ਿਲ੍ਹਾ ਜਲੰਧਰ ਦੀ ਲਾਇਸੰਸ ਟਰੈਕ ਪਾਰਕਿੰਗ ਵਿੱਚ 2 ਮਹਿਲਾ ਦੇ ਨਾਲ ਮਾਰਕੁੱਟ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ, ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਅਤੇ ਬਜ਼ੁਰਗ ਦੋ ਔਰਤਾਂ ਦੇ ਨਾਲ ਮਾਰਕੁੱਟ ਕਰ ਰਹੇ ਹਨ। ਦੱਸ ਦਈਏ ਪੂਰਾ ਮਾਮਲਾ ਜਲੰਧਰ ਬਸ ਸਟੈਂਡ ਦੇ ਨਜ਼ਦੀਕ ਪਾਰਕਿੰਗ ਕਾਰਣ ਹੋਏ ਵਿਵਾਦ ਦਾ ਹੈ, ਜਿਸ ਤੋਂ ਬਾਅਦ ਮਹਿਲਾ ਅਤੇ ਉਸ ਦੇ ਬੇਟੇ ਦੇ ਵੱਲੋਂ ਹੁਣ ਇਸ ਮਾਰਕੁੱਟ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।


ਪਾਰਕਿੰਗ ਦੇ ਪੈਸਿਆਂ ਨੂੰ ਲੈਕੇ ਵਿਵਾਦ: ਮਾਮਲਾ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਲਾਇਸੰਸ ਟਰੈਕ ਬਾਹਰ ਦੀ ਪਾਰਕਿੰਗ ਦਾ ਹੈ ਜਿੱਥੇ ਇੱਕ ਮਹਿਲਾ ਅਤੇ ਉਸ ਦੀ ਬੇਟੀ ਵੱਲੋਂ ਜਦੋਂ ਪਾਰਕਿੰਗ ਦੇ ਖੁੱਲ੍ਹੇ ਪੈਸੇ ਨਾ ਹੋਣ ਕਾਰਨ ਪਾਰਕਿੰਗ ਦੇ ਕਰਿੰਦਿਆਂ ਨੂੰ ਕਿਹਾ ਗਿਆ ਕਿ ਉਸ ਦੇ ਕੋਲ ਖੁੱਲੇ ਪੈਸੇ ਨਹੀਂ ਹਨ ਅਤੇ ਉਹ ਉਨ੍ਹਾਂ ਦੇ ਕੋਲੋਂ ਬਾਅਦ ਵਿਚ ਪੈਸੇ ਲੈ ਲੈਣ ਜਿਸ ਤੋਂ ਬਾਅਦ ਪਾਰਕਿੰਗ ਵਾਲੇ ਬਾਬਾ ਅਤੇ ਉਸ ਦੀ ਪਤਨੀ ਵਲੋਂ ਉਨਾਂ ਨਾਲ਼ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਗਈ। ਪੀੜਤ ਮਹਿਲਾ ਨੇ ਕਿਹਾ ਕਿ ਉਸ ਵੱਲੋਂ ਖੁੱਲ੍ਹੇ ਪੈਸੇ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪਾਰਕਿੰਗ ਦੇ ਕਰਿੰਦਿਆਂ ਨੇ ਬਿੰਨ੍ਹਾਂ ਕੁੱਝ ਸੋਚੋ ਉਸ ਦੀ ਧੀ ਨਾਲ ਕੁੱਟਮਾਰ ਕੀਤੀ । ਉਨ੍ਹਾਂ ਕਿਹਾ ਕਿ ਜਦੋਂ ਮੈਂ ਆਪਣੀ ਧੀ ਦੀ ਮਦਦ ਲਈ ਗਈ ਤਾਂ ਪਾਰਕਿੰਗ ਦੇ ਕਰਿੰਦਿਆਂ ਨੇ ਮੇਰੇ ਨਾਲ ਵੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: Amritpal Singh made a big announcement : ਅੰਮ੍ਰਿਤਪਾਲ ਨੇ ਕਿਹਾ ਦੇਸ਼ ਦਾ ਗ੍ਰਹਿ ਮੰਤਰੀ ਮੇਰੇ ਖ਼ਿਲਾਫ਼ ਕਰ ਰਿਹਾ ਪ੍ਰਾਪੇਗੰਢਾ

ਲਿਖਤੀ ਸ਼ਿਕਾਇਤ: ਇਸ ਝਗੜੇ ਤੋਂ ਪੀੜਤ ਪਰਿਵਾਰ ਜਲੰਧਰ ਬੱਸ ਸਟੈਂਡ ਚੌਕੀ ਵਿੱਚ ਪੁੱਜਿਆ ਜਿੱਥੇ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਅਤੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਚੌਂਕੀ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ ਵੱਲੋਂ ਕਿਹਾ ਗਿਆ ਕਿ ਇਨ੍ਹਾਂ ਦੀ ਸ਼ਿਕਾਇਤ ਲੈ ਲਈ ਗਈ ਹੈ ਅਤੇ ਇਸ ਦੇ ਵਿੱਚ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੀੜਤ ਨੇ ਸ਼ਿਕਾਇਤ ਵਿੱਚ ਹੋਈ ਸਾਰੀ ਗੱਲਬਾਤ ਅਤੇ ਝਗੜੇ ਨੂੰ ਰਿਪੋਰਟ ਵਿੱਚ ਲਿਖਾਇਆ ਹੈ। ਉਨ੍ਹਾਂ ਕਿਹਾ ਦੋਵਾਂ ਧਿਰਾਂ ਨੂੰ ਥਾਣੇ ਵਿੱਚ ਬੁਲਾ ਕੇ ਗੱਲਬਾਤ ਸੁਣਨ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕੁੱਝ ਲੋਕਾਂ ਨੇ ਇਹ ਵੀ ਸਵਾਲ ਚੁੱਕੇ ਹਨ ਕਿ ਇਹ ਪਾਰਕਿੰਗ ਗੈਰ ਕਾਨੂੰਨੀ ਹੈ ਅਤੇ ਲੋਕਾਂ ਤੋਂ ਧੱਕੇ ਨਾਲ ਪਾਰਕਿੰਗ ਵਸੂਲੀ ਜਾ ਰਹੀ ਹੈ। ਪੁਲਿਸ ਨੇ ਇਸ ਸਵਾਲ ਦਾ ਉੱਤਰ ਦਿੰਦਿਆਂ ਕਿਹਾ ਕਿ ਪਾਰਕਿੰਗ ਗੈਰਕਾਨੂੰਨੀ ਨਹੀਂ ਹੈ ਅਤੇ ਇਸ ਪਾਰਕਿੰਗ ਦਾ ਠੇਕਾ ਹੋਇਆ ਹੈ ਅਤੇ ਇਸ ਸਬੰਧੀ ਉਨ੍ਹਾਂ ਦੀ ਗੱਲ ਸਬੰਧਿਤ ਜੀਐੱਮ ਨਾਲ ਹੋ ਚੁੱਕੀ ਹੈ।



Last Updated : Feb 22, 2023, 4:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.