ETV Bharat / state

ਜਾਣੋ ਨਵੀਂ ਸਰਕਾਰ ਤੋਂ ਬਾਅਦ ਵੀ ਕਿਵੇਂ ਜਾਰੀ ਹੈ ਮਾਈਨਿੰਗ ਦਾ ਗੋਰਖਧੰਦਾ ! ਵੇਖੋ ਇਸ ਖਾਸ ਰਿਪੋਰਟ...

author img

By

Published : Mar 22, 2022, 8:23 PM IST

Updated : Mar 24, 2022, 3:03 PM IST

ਨਵੀਂ ਸਰਕਾਰ ਤੋਂ ਬਾਅਦ ਵੀ ਪੰਜਾਬ ਚ ਮਾਈਨਿੰਗ ਦਾ ਕਾਰੋਬਾਰ ਬਦਸਤੂਰ ਜਾਰੀ
ਨਵੀਂ ਸਰਕਾਰ ਤੋਂ ਬਾਅਦ ਵੀ ਪੰਜਾਬ ਚ ਮਾਈਨਿੰਗ ਦਾ ਕਾਰੋਬਾਰ ਬਦਸਤੂਰ ਜਾਰੀ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਵਾਅਦਿਆਂ ਨੂੰ ਪੂਰਾ ਕਰਨਾ ਹੈ ਜੋ ਪੰਜਾਬ ਵਿਧਾਨਸਭਾ ਚੋਣਾਂ 2022 ਵਿੱਚ ਲੋਕਾਂ ਨਾਲ ਕੀਤੇ ਗਏ ਸਨ। ਇੰਨ੍ਹਾਂ ਵਿੱਚੋਂ ਹੀ ਇੱਕ ਵੱਡਾ ਵਾਅਦਾ ਪੰਜਾਬ ਵਿਚ ਮਾਈਨਿੰਗ ਮਾਫੀਆ ਨੂੰ ਖ਼ਤਮ ਕਰਨ ਦਾ ਹੈ। ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਮਾਈਨਿੰਗ ਮਾਫੀਆ ਰੁਕਿਆ ਹੈ ਜਾਂ ਬਦਸਤੂਰ ਕੰਮ ਜਾਰੀ ਹੈ। ਵੇਖੋ ਇਸ ਖਾਸ ਰਿਪੋਰਟ ’ਚ

ਜਲੰਧਰ: ਰੇਤਾ ਇਮਾਰਤਾਂ ਦੇ ਨਿਰਮਾਣ ਲਈ ਇਸਤੇਮਾਲ ਹੋਣ ਵਾਲੀ ਸਭ ਤੋਂ ਜ਼ਰੂਰੀ ਵਸਤੂ ਹੈ। ਪੰਜਾਬ ਵਿੱਚ ਇਸ ਰੇਤੇ ਦਾ ਕੰਮ ਇੱਥੇ ਦੇ ਚੌਦਾਂ ਜ਼ਿਲ੍ਹਿਆਂ ਵਿੱਚ ਹੁੰਦਾ ਹੈ ਜਿਸ ਵਿੱਚ ਦਰਿਆਵਾਂ ਦੇ ਕੰਢਿਆਂ ਤੋਂ ਇਹ ਮਾਈਨਿੰਗ ਉਨ੍ਹਾਂ ਮਹੀਨਿਆਂ ਵਿੱਚ ਕੀਤੀ ਜਾਂਦੀ ਹੈ ਜਦੋਂ ਪੰਜਾਬ ਦੇ ਇੰਨ੍ਹਾਂ ਦਰਿਆਵਾਂ ਵਿੱਚ ਪਾਣੀ ਘੱਟ ਹੁੰਦਾ ਹੈ।

ਨਵੀਂ ਸਰਕਾਰ ਤੋਂ ਬਾਅਦ ਵੀ ਪੰਜਾਬ ਚ ਮਾਈਨਿੰਗ ਦਾ ਕਾਰੋਬਾਰ ਬਦਸਤੂਰ ਜਾਰੀ

ਪੰਜਾਬ ਅੰਦਰ ਰੇਤ ਦਾ ਕਾਰੋਬਾਰ 2007 ਵਿੱਚ ਅਕਾਲੀ ਦਲ ਭਾਜਪਾ ਸਰਕਾਰ ਆਉਣ ਤੋਂ ਪਹਿਲਾਂ ਬੇਹੱਦ ਸਸਤਾ ਅਤੇ ਲੋਕਾਂ ਦੀ ਪਹੁੰਚ ਵਿੱਚ ਸੀ। ਇਸ ਸਮੇਂ ਤੋਂ ਪਹਿਲੇ ਪੰਜਾਬ ਵਿੱਚ ਇੱਕ ਟਰੱਕ ਲਈ ਮਹਿਜ਼ 200 ਰੁਪਏ ਦੀ ਪਰਚੀ ਦੇਣੀ ਪੈਂਦੀ ਸੀ। ਉਹ ਵੀ ਕਈ ਵਾਰ ਠੇਕੇਦਾਰਾਂ ਵੱਲੋਂ ਸੇਵਾ ਭਾਵਨਾ ਅਤੇ ਕਿਸੇ ਗ਼ਰੀਬ ਲਈ ਮਾਫ਼ ਕਰ ਦਿੱਤੀ ਜਾਂਦੀ ਸੀ। ਇਹ ਸਿਰਫ਼ ਉਹ ਸਮਾਂ ਸੀ ਜਦੋਂ ਰੇਤ ਆਮ ਲੋਕਾਂ ਦੀ ਪਹੁੰਚ ਵਿੱਚ ਸੀ।

ਹੌਲੀ ਹੌਲੀ ਜਦੋਂ ਇਸ ਵਪਾਰ ਬਾਰੇ ਰਾਜਨੀਤਿਕ ਪਾਰਟੀਆਂ ਦੀ ਨਜ਼ਰ ਪਈ ਤਾਂ ਸ਼ੁਰੂ ਹੋਇਆ ਇਸ ’ਤੇ ਇੱਕ ਵੱਡਾ ਕਾਰੋਬਾਰ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਉਸ ਵੇਲੇ ਤੱਕ ਪੰਜਾਬ ਵਿੱਚ ਸਿਰਫ਼ ਟਰਾਲੀਆਂ ਟਰੈਕਟਰ ਅਤੇ ਟਰੱਕਾਂ ਵਿੱਚ ਹੀ ਰੇਤ ਦਾ ਕਾਰੋਬਾਰ ਹੁੰਦਾ ਸੀ।

ਅਕਾਲੀ ਭਾਜਪਾ ਸਰਕਾਰ ਆਉਣ ਤੋਂ ਬਾਅਦ ਵਧਿਆ ਮਾਈਨਿੰਗ ਦਾ ਕਾਰੋਬਾਰ ?

ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਦਸ ਸਾਲ ਤੱਕ ਸ਼ਾਸਨ ਕੀਤਾ। ਇਸ ਦੌਰਾਨ ਮਾਈਨਿੰਗ ਇੱਕ ਬਹੁਤ ਵੱਡਾ ਕਾਰੋਬਾਰ ਰਿਹਾ। ਫਿਰ ਚਾਹੇ ਉਹ ਸਰਕਾਰ ਦਾ ਹੋਵੇ ਜਾਂ ਸਰਕਾਰ ਵਿੱਚ ਬੈਠੇ ਨੇਤਾਵਾਂ ਦਾ। ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਆਉਂਦਿਆਂ ਹੀ ਇਸ ਤੋਂ ਪਹਿਲੇ ਜੋ ਰੇਤ ਦੇ ਟਰੱਕ ਭਰਨ ਦੀ ਪਰਚੀ ਮਹਿਜ਼ ਦੋ ਸੌ ਰੁਪਏ ਸੀ ਉਸ ਨੂੰ ਸਿੱਧਾ ਵਧਾ ਕੇ ਪੰਜ ਹਜ਼ਾਰ ਰੁਪਏ ਤੱਕ ਕਰ ਦਿੱਤਾ ਗਿਆ। ਰੇਤਾ ਦੇ ਇਸ ਕਾਰੋਬਾਰ ਵਿੱਚ ਆਮ ਵਪਾਰੀਆਂ ਦੀ ਜਗ੍ਹਾ ਵੱਡੇ ਵੱਡੇ ਆਗੂ ਸ਼ਾਮਿਲ ਹੋ ਗਏ।

ਕਿਵੇਂ ਸ਼ੁਰੂ ਹੋਇਆ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ?

ਪੰਜਾਬ ਵਿੱਚ ਰੇਤਾ ਦੇ ਕਾਰੋਬਾਰ ਦਾ ਅਸਰ ਇਸ ਕਦਰ ਹੋਇਆ ਕਿ ਰੇਤ ਦੀ ਢੁਆਈ ਵਾਸਤੇ ਜਿੱਥੇ ਟਰਾਲੀਆਂ ਅਤੇ ਟਰੱਕਾਂ ਦੀ ਵਰਤੋਂ ਹੁੰਦੀ ਸੀ। 2010 ਵਿਚ ਇਸ ਕੰਮ ਵਿੱਚ ਵੱਡੇ ਟਰਾਲਿਆਂ ਨੂੰ ਲਿਆਂਦਾ ਗਿਆ। ਅਕਾਲੀ ਦਲ ਭਾਜਪਾ ਸਰਕਾਰ ਦੇ ਦਸ ਸਾਲ ਸ਼ਾਸਨ ਤੋਂ ਬਾਅਦ ਜਦੋਂ 2017 ਵਿੱਚ ਪੰਜਾਬ ਵਿੱਚ ਚੋਣਾਂ ਹੋਈਆਂ ਤਾਂ ਪਹਿਲੀ ਵਾਰ ਪੰਜਾਬ ਵਿੱਚ ਮਾਈਨਿੰਗ ਦਾ ਮੁੱਦਾ ਚੋਣਾਂ ਵਿੱਚ ਇੱਕ ਅਹਿਮ ਮੁੱਦਾ ਬਣਿਆ। 2017 ਵਿੱਚ ਜਦੋਂ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਈ ਤਾਂ ਸਰਕਾਰ ਵੱਲੋਂ ਕਿਹਾ ਗਿਆ ਕਿ ਇਹ ਲੀਗਲ ਮਾਈਨਿੰਗ ਨੂੰ ਬੰਦ ਕੀਤਾ ਜਾਏਗਾ ਪਰ ਇਹ ਲੀਗਲ ਮਾਈਨਿੰਗ ਦੇ ਹਾਲਾਤ ਇਹ ਹੋ ਗਏ ਅਕਾਲੀ ਦਲ ਭਾਜਪਾ ਸਰਕਾਰ ਦੌਰਾਨ ਰੇਤ ਦੀ ਜੋ ਪਰਚੀ ਜਿਸ ਨੂੰ ਗੁੰਡਾ ਟੈਕਸ ਕਿਹਾ ਜਾਂਦਾ ਹੈ ਪੰਜ ਹਜ਼ਾਰ ਰੁਪਏ ਤੋਂ ਵਧਾ ਕੇ 16 ਹਜ਼ਾਰ ਰੁਪਏ ਪ੍ਰਤੀ ਟਰਾਲਾ ਕਰ ਦਿੱਤੀ ਗਈ। ਇਸ ਦਾ ਨਤੀਜਾ ਇਹ ਨਿੱਕਲਿਆ ਕਿ ਪ੍ਰਤੀ ਟਰਾਲੀ ਰੇਤੇ ਦੀ ਕੀਮਤ 2700 ਰੁਪਏ ਪਹੁੰਚ ਗਈ। ਇਸ ਦਾ ਅਸਰ ਇਹ ਹੋਇਆ ਕਿ ਪੰਜਾਬ ਵਿੱਚ ਇਹ ਕੁਦਰਤੀ ਸਰੋਤ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਅਤੇ ਇਸ ਦੀ ਕਮਾਈ ਦਾ ਪੈਸਾ ਸਿੱਧਾ ਨੇਤਾਵਾਂ ਦੀ ਜੇਬ ’ਚ ਜਾਣ ਲੱਗ ਪਿਆ।

ਪੰਜਾਬ ਵਿੱਚ ਕਾਂਗਰਸ ਸਰਕਾਰ ਦੌਰਾਨ ਗਰਮਾਇਆ ਮਾਈਨਿੰਗ ਦਾ ਮੁੱਦਾ: 2017 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਗਿਆ। ਸਰਕਾਰ ਦੇ ਸ਼ੁਰੂਆਤੀ ਦੌਰ ਵਿੱਚ ਮਾਈਨਿੰਗ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਈਨਿੰਗ ਹੋਣ ਵਾਲੀਆਂ ਇੰਨ੍ਹਾਂ ਖੱਡਾਂ ਦਾ ਹੈਲੀਕਾਪਟਰ ਦੌਰਾ ਵੀ ਕੀਤਾ ਗਿਆ ਅਤੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਇਹ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ ਪਰ ਬਾਵਜੂਦ ਇਸਦੇ ਪੰਜਾਬ ਵਿੱਚ ਇਹ ਮਾਈਨਿੰਗ ਦੇ ਕਾਰੋਬਾਰ ਦੇ ਘਟਣ ਦੀ ਬਜਾਇ ਇਹ ਕਾਰੋਬਾਰ ਦਿਨ ਬ ਦਿਨ ਹੋਰ ਵਧਦਾ ਗਿਆ।

ਇੱਥੋਂ ਤੱਕ ਕੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇਸ ਦੇ ਚੱਲਦੇ ਆਪਣੇ ਮੰਤਰੀ ਪਦ ਤੋਂ ਅਸਤੀਫ਼ਾ ਵੀ ਦੇਣਾ ਪਿਆ ਸੀ। ਪੰਜਾਬ ਵਿੱਚ ਇਸ ਕਾਰੋਬਾਰ ਦਾ ਇੰਨਾ ਅਸਰ ਹੋਇਆ ਕਿ ਪੰਜਾਬ ਅੰਦਰ ਜਿੰਨ੍ਹਾਂ ਮੁੱਦਿਆਂ ਨੂੰ ਲੈ ਕੇ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮੁੱਖ ਮੰਤਰੀ ਪਦ ਛੱਡਣਾ ਪਿਆ ਉਨ੍ਹਾਂ ਵਿੱਚ ਮਾਈਨਿੰਗ ਦਾ ਮੁੱਦਾ ਸਭ ਤੋਂ ਉਪਰ ਸੀ।

ਸਾਬਕਾ ਸੀਐਮ ਚਰਨਜੀਤ ਚੰਨੀ ਦੇ ਦਾਅਵਿਆਂ ’ਤੇ ਸਵਾਲ: ਪੰਜਾਬ ਵਿੱਚ ਕੈਪਟਨ ਦੀ ਕੁਰਸੀ ਜਾਣ ਤੋਂ ਬਾਅਦ ਕਾਂਗਰਸ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਸਤਾਂ ਦੀ ਕੀਮਤ ਨੂੰ ਸਾਢੇ ਪੰਜ ਸੌ ਰੁਪਏ ਸੈਂਕੜੇ ਦਾ ਕੀਤਾ ਪਰ ਉਸ ਵੇਲੇ ਵੀ ਇਸ ਦੀ ਜ਼ਮੀਨੀ ਹਕੀਕਤ ਵਿੱਚ ਕੋਈ ਬਦਲਾਅ ਨਹੀਂ ਆਇਆ ਚੰਨੀ ਦੇ ਬਾਹਰਵਾਰ ਰੇਤਾ ਸਾਢੇ ਪੰਜ ਰੁਪਏ ਕਹਿਣ ਤੋਂ ਬਾਅਦ ਵੀ ਰੇਤ ਦੀਆਂ ਕੀਮਤਾਂ ਉਸੇ ਰੇਟ ’ਤੇ ਰਹੀਆਂ। ਜਿਸਨੂੰ ਲੈਕੇ ਵਿਰੋਧੀਆਂ ਤੋਂ ਇਲਾਵਾ ਆਮ ਲੋਕਾਂ ਦੇ ਵੀ ਨਿਸ਼ਾਨੇ ਚਰਨਜੀਤ ਚੰਨੀ ਨਿਸ਼ਾਨੇ ’ਤੇ ਰਹੇ।

ਰੇਤ ਮਾਈਨਿੰਗ ਆਪ ਲਈ ਵੱਡੀ ਚੁਣੌਤੀ: ਪੰਜਾਬ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ’ਤੇ ਰੋਕ ਲਗਾਉਣ ਦੀ ਗੱਲ ਕਹੀ ਜਾਂਦੀ ਰਹੀ ਹੈ। ਅੱਜ ਪੰਜਾਬ ਦੇ ਜਿੰਨ੍ਹਾਂ ਇਲਾਕਿਆਂ ਵਿੱਚ ਮਾਈਨਿੰਗ ਮਾਫੀਆ ਕੰਮ ਕਰ ਰਿਹਾ ਹੈ ਉੱਥੇ ਅੱਜ ਵੀ ਇਸ ਉਪਰ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ।

ਕਾਰੋਬਾਰੀਆਂ ਦਾ ਦਾਅਵਾ, ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਮਾਈਨਿੰਗ ਦਾ ਕਾਰੋਬਾਰ: ਕਾਰੋਬਾਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਮਾਈਨਿੰਗ ਅੱਜ ਵੀ ਜ਼ਿਆਦਾਤਰ ਉਸੇ ਤਰ੍ਹਾਂ ਹੀ ਹੋ ਰਹੀ ਹੈ ਹਾਲਾਂਕਿ ਕੁਝ ਇਲਾਕੇ ਬੰਦ ਹਨ ਜਿੱਥੇ ਚੋਰੀ ਛਿਪੇ ਇਸ ਕੰਮ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇੰਨ੍ਹਾਂ ਕਾਰੋਬਾਰੀਆਂ ਮੁਤਾਬਕ ਰੇਤ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ। ਉਨ੍ਹਾਂ ਨੂੰ ਇਕ ਟਿੱਪਰ ਰੇਤਾ ਦਾ ਆਪਣੇ ਅੱਡੇ ’ਤੇ ਲਿਆਉਣ ਲਈ ਜਿੰਨਾ ਖਰਚਾ ਪਹਿਲੇ ਕਰਨਾ ਪੈਂਦਾ ਸੀ ਉਨ੍ਹਾਂ ਹੀ ਅੱਜ ਵੀ ਕਰਨਾ ਪੈ ਰਿਹਾ ਹੈ।

ਲੋਕਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਹਾਲੇ ਤੱਕ ਮਾਈਨਿੰਗ ਮਾਫੀਆ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ ਵੀ ਉਸੇ ਤਰੀਕੇ ਗੁੰਡਾ ਟੈਕਸ ਲਿਆ ਜਾ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਲਿਆ ਜਾਂਦਾ ਸੀ।

ਨਵੀਂ ਸਰਕਾਰ ’ਤੇ ਆਮ ਲੋਕਾਂ ਦੀਆਂ ਟਿਕੀਆਂ ਨਜ਼ਰਾਂ: ਓਧਰ ਆਮ ਲੋਕਾਂ ਲਈ ਜਿਨ੍ਹਾਂ ਨੇ ਅੱਜ ਦੇ ਦਿਨਾਂ ਵਿੱਚ ਆਪਣਾ ਘਰ ਬਣਾਉਣ ਵਿੱਚ ਲੱਗੇ ਹਨ ਉਨ੍ਹਾਂ ਦਾ ਕਹਿਣੈ ਕਿ ਉਨ੍ਹਾਂ ਨੂੰ ਪੁਰਾਣੀਆਂ ਕੀਮਤਾਂ ਉੱਪਰ ਹੀ ਰੇਤ ਮਿਲ ਰਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਆਪਣਾ ਘਰ ਦਾ ਨਿਰਮਾਣ ਵਿੱਚ ਵਿਚਾਲੇ ਹੀ ਛੱਡਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਉਡੀਕ ਕਰ ਰਹੇ ਹਨ ਕਿ ਕਦੋਂ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਰੇਤ ਕੀਮਤਾਂ ਨੂੰ ਘੱਟ ਕਰੇ ਅਤੇ ਉਹ ਆਪਣੇ ਘਰ ਦਾ ਨਿਰਮਾਣ ਮੁੜ ਤੋਂ ਸ਼ੁਰੂ ਕਰਨ।

ਇਹ ਵੀ ਪੜ੍ਹੋ: ਵਿਧਾਨਸਭਾ ’ਚ ਤਿੰਨ ਮਹੀਨਿਆਂ ਦੇ ਬਜਟ ਸਣੇ ਕਈ ਬਿੱਲ ਪਾਸ

Last Updated :Mar 24, 2022, 3:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.