ਆਪਸੀ ਭਾਈਚਾਰਕ ਦਾ ਪ੍ਰਤੀਕ ਪੰਜਾਬ ਦਾ ਇਹ ਸ਼ਹਿਰ, ਵੇਖੋ ਖਾਸ ਰਿਪੋਰਟ

author img

By

Published : Nov 30, 2022, 10:04 PM IST

Kartarpur city of Jalandhar is a symbol of mutual brotherhood

ਜਲੰਧਰ ਜ਼ਿਲ੍ਹੇ ਦਾ ਕਰਤਾਰਪੁਰ ਨਗਰ ਜੋ ਕਿ ਦੁਨੀਆਂ ਵਿਚ ਆਪਣੇ ਫਰਨੀਚਰ ਦੇ ਕਾਰੋਬਾਰ ਲਈ ਜਾਣਿਆ ਜਾਂਦਾ ਹੈ, ਉਹ ਇਸ ਨਗਰ ਵਿੱਚ ਹਿੰਦੂ ਮੁਸਲਿਮ ਸਿੱਖਾਂ ਦਾ ਆਪਸੀ ਭਾਈਚਾਰਾ ਵੀ ਇੱਕ ਵੱਡੀ ਮਿਸਾਲ ਹੈ। Kartarpur city symbol of mutual brotherhood

ਜਲੰਧਰ: ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਨਗਰ ਕਰਤਾਰਪੁਰ ਜਿੱਥੇ ਇਤਿਹਾਸ ਪੱਖੋਂ ਉਸ ਵੇਲੇ ਦਾ ਵਸਿਆ ਹੋਇਆ ਹੈ, ਜਦੋਂ ਮੁਗਲ ਸ਼ਾਸਕ ਅਕਬਰ ਨੇ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਅਸਥਾਨ ਵਸਾਉਣ ਲਈ ਦਿੱਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਇਆ ਨਗਰ ਅੱਜ ਵੀ ਹਿੰਦੂ ਸਿੱਖ ਅਤੇ ਮੁਸਲਿਮ ਭਾਈਚਾਰੇ ਦਾ ਇੱਕ ਪ੍ਰਤੀਕ ਬਣਿਆ ਹੋਇਆ ਹੈ। ਕਰਤਾਰਪੁਰ ਜਿੱਥੇ ਪੂਰੀ ਦੁਨੀਆਂ ਵਿਚ ਆਪਣੇ ਫਰਨੀਚਰ ਦੇ ਕਾਰੋਬਾਰ ਲਈ ਜਾਣਿਆ ਜਾਂਦਾ ਹੈ, ਉਹ ਇਸ ਨਗਰ ਵਿੱਚ ਹਿੰਦੂ ਮੁਸਲਿਮ ਸਿੱਖਾਂ ਦਾ ਆਪਸੀ ਭਾਈਚਾਰਾ ਵੀ ਇੱਕ ਵੱਡੀ ਮਿਸਾਲ ਹੈ। Kartarpur city symbol of mutual brotherhood

ਆਪਸੀ ਭਾਈਚਾਰਕ ਦਾ ਪ੍ਰਤੀਕ ਪੰਜਾਬ ਦਾ ਇਹ ਸ਼ਹਿਰ, ਵੇਖੋ ਖਾਸ ਰਿਪੋਰਟ




ਜਿੱਥੇ ਦੇ ਫਰਨੀਚਰ ਦੇ ਕਾਰੋਬਾਰ ਵਿਚ ਹਰ ਧਰਮ ਦੇ ਲੋਕਾਂ ਦਾ ਆਪਣਾ-ਆਪਣਾ ਯੋਗਦਾਨ :- ਕਰਤਾਰਪੁਰ ਨਗਰ ਵਿਚ ਜਿੱਥੇ ਵੱਡੇ ਵੱਡੇ ਕਾਰੋਬਾਰੀ ਫਰਨੀਚਰ ਤਿਆਰ ਕਰ ਨਾ ਸਿਰਫ਼ ਆਪਣੇ ਦੇਸ਼ ਬਲਕਿ ਵਿਦੇਸ਼ਾਂ ਵਿੱਚ ਵੀ ਇਸ ਦੀ ਸਪਲਾਈ ਕਰਦੇ ਨੇ . ਉਥੇ ਹੀ ਇੱਥੇ ਬੜ੍ਹਨ ਵਾਲਾ ਗੁਰਦੁਆਰਿਆਂ ਵਿੱਚ ਰੱਖਣ ਵਾਲਾ ਸਮਾਂਨ ਜਿਵੇਂ ਕਿ ਪਾਲਕੀ ਸਾਹਬ, ਪੀੜਾ ਸਾਹਿਬ ਅਤੇ ਸੁਖ ਆਸਨ ਲਈ ਪਲੰਗ ਵੀ ਤਿਆਰ ਕੀਤੇ ਜਾਂਦੇ ਹਨ। ਇਹੀ ਨਹੀਂ ਇਸ ਤੋਂ ਇਲਾਵਾ ਮੰਦਰ ਤੇ ਮਸਜਿਦਾਂ ਵਿਚ ਇਸਤੇਮਾਲ ਹੋਣ ਵਾਲਾ ਸਮਾਨ ਵੀ ਕਰਤਾਰਪੁਰ ਤੋਂ ਬਣਕੇ ਪੂਰੀ ਦੁਨੀਆ ਵਿਚ ਸਪਲਾਈ ਕੀਤਾ ਜਾਂਦਾ ਹੈ।

ਇਸ ਕੰਮ ਦੀ ਖਾਸੀਅਤ ਇਹ ਹੈ ਕਿ ਹਰ ਧਰਮ ਦੇ ਧਾਰਮਿਕ ਸਥਾਨਾਂ ਲਈ ਤਿਆਰ ਹੋਣ ਵਾਲੇ ਸਮਾਨ ਨੂੰ ਅਲੱਗ-ਅਲੱਗ ਧਰਮ ਦੇ ਰੂਪ ਨਹੀਂ ਬਲਕਿ ਸਭ ਮਿਲਕੇ ਬਣਾਉਂਦੇ ਰਹੇ। ਇੱਕ ਪਾਸੇ ਜਿੱਥੇ ਵਡੇ ਹਿੰਦੂ-ਸਿੱਖ ਕਾਰੋਬਾਰੀਆਂ ਵੱਲੋਂ ਵੱਡੇ ਲੈਵਲ ਉੱਤੇ ਇਹ ਸਮਾਨ ਤਿਆਰ ਕੀਤਾ ਜਾਂਦਾ ਹੈ। ਉੱਥੇ ਇਸ ਦੀ ਬਾਰੀਕ ਨਕਾਸ਼ੀ ਮੁਸਲਿਮ ਪਰਿਵਾਰ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ, ਫਿਰ ਚਾਹੇ ਧਾਰਮਿਕ ਸਥਾਨਾਂ ਉੱਤੇ ਇਸਤੇਮਾਲ ਹੋਣ ਵਾਲਾ ਇਹ ਸਮਾਨ ਕਿਸੇ ਵੀ ਧਾਰਮਿਕ ਸਥਾਨ ਉੱਤੇ ਜਾਣਾ ਹੋਵੇ, ਇਸ ਨੂੰ ਬਾਰੀਕੀ ਨਾਲ ਸਜੋਉਣ ਵਾਲੇ ਹੱਥ ਮੁਸਲਿਮ ਲੋਕਾਂ ਦੇ ਹੀ ਹੁੰਦੇ ਹਨ।




ਕਰੀਬ 500 ਮੁਸਲਿਮ ਪਰਿਵਾਰ ਕਰਦੇ ਨੇ ਨੱਕਾਸ਼ੀ ਦਾ ਇਹ ਕੰਮ :- ਇੱਥੇ ਇਹ ਕੰਮ ਕਰਨ ਵਾਲੇ ਮੁਸਲਿਮ ਨੌਜਵਾਨ ਰਫੀ ਦੇ ਮੁਤਾਬਕ ਉਸਦਾ ਪਰਿਵਾਰ ਕਰੀਬ 40 ਸਾਲ ਪਹਿਲੇ ਕਰਤਾਰਪੁਰ ਆਇਆ ਸੀ। ਉਸਦੇ ਮੁਤਾਬਕ ਉਸਦੇ ਸਾਰੇ ਭੈਣ ਭਰਾਵਾਂ ਦਾ ਜਨਮ ਇੱਥੇ ਦਾ ਹੀ ਹੈ। ਰਫੀ ਦੱਸਦਾ ਹੈ ਕਿ ਕਰਤਾਰਪੁਰ ਵਿਚ ਕਰੀਬ 500 ਮੁਸਲਿਮ ਪਰਿਵਾਰ ਰਹਿੰਦੇ ਹਨ, ਜਿੰਨ੍ਹਾਂ ਵਿਚੋਂ ਕਈ ਅਜ਼ਾਦੀ ਦੇ ਸਮੇਂ ਦੇ ਇੱਥੇ ਹਨ। ਅੱਜ ਇਹ ਸਾਰੇ ਪਰਿਵਾਰ ਇੱਥੇ ਫਰਨੀਚਰ ਅਤੇ ਨੱਕਾਸ਼ੀ ਦਾ ਕੰਮ ਕਰਕੇ ਆਪਣਾ ਘਰ ਚਲਾਉਂਦੇ ਹਨ। ਇਥੇ ਤੱਕ ਕਿ ਇਹ ਪਰਿਵਾਰ ਹੋਰ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦੇ। ਇਹੀ ਕਾਰਨ ਹੈ ਕਿ ਇਹ ਆਪਣੇ ਬੱਚਿਆਂ ਨੂੰ ਅੱਠਵੀਂ ਜਾ ਦਸਵੀਂ ਤੋਂ ਵੱਧ ਨਹੀਂ ਪੜਾਉਂਦੇ।

ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਪੜਾਈ ਦੀ ਥਾਂ ਕੰਮ ਸਿਖਾਇਆ ਜਾਂਦਾ ਹੈ। ਥੋੜੀ ਪੜਾਈ ਵੀ ਇਸ ਲਈ ਹੀ ਕਰਾਈ ਜਾਂਦੀ ਹੈ, ਤਾਂ ਕਿ ਉਹਨਾਂ ਨੂੰ ਹਿਸਾਬ ਕਿਤਾਬ ਕਰਨਾ ਆ ਜਾਵੇ। ਅੱਜ ਕਰਤਾਰਪੁਰ ਤੋਂ ਕੋਈ ਫਰਨੀਚਰ ਹੀ ਐਸਾ ਹੁੰਦਾ ਹੈ, ਜੋ ਇੱਥੋਂ ਬਣਕੇ ਜਾਏ ਅਤੇ ਉਸਨੂੰ ਮੁਸਲਿਮ ਪਰਿਵਾਰ ਦੇ ਲੋਕਾਂ ਦੇ ਹੱਥ ਨਾ ਲੱਗੇ ਹੋਣ, ਫਿਰ ਚਾਹੇ ਉਹ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਲਈ ਕਯੋਂ ਨਾ ਹੋਵੇ। ਰਫੀ ਮੁਤਾਬਕ ਅੱਜ ਓਹਨਾਂ ਨੂੰ ਕਰਤਾਰਪੁਰ ਵਿਖੇ ਹਰ ਧਰਮ ਦੇ ਲੋਕਾਂ ਕੋਲੋਂ ਖੂਬ ਪਿਆਰ ਮਿਲਦਾ ਹੈ, ਉਹ ਸਾਰੇ ਇਕੱਠੇ ਕੰਮ ਕਰਦੇ ਨੇ ਅਤੇ ਇਕੱਠੇ ਖਾਂਦੇ ਪੀਂਦੇ ਹਨ।






ਧਾਰਮਿਕ ਸਥਾਨ ਲਈ ਸਮਾਨ ਬਣਾਉਂਣ ਵਾਲੇ ਲੋਕ ਵੀ ਮੰਨਦੇ ਕਿ ਮੁਸਲਿਮ ਲੋਕਾਂ ਵਰਗਾ ਕੋਈ ਕਾਰੀਗਰ ਨਹੀਂ :- ਕਰਤਾਰਪੁਰ ਵਿਖੇ ਫਰਨੀਚਰ ਦਾ ਕਾਰੋਬਾਰ ਕਰਨ ਵਾਲੇ ਪਰਮਜੀਤ ਸਿੰਘ ਦਾ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਫਰਨੀਚਰ ਦੇ ਨਾਲ-ਨਾਲ ਗੁਰੂਦਵਾਰਿਆਂ ਲਈ ਪਾਲਕੀ ਸਾਹਿਬ, ਪੀੜਾ ਸਾਹਿਬ ਅਤੇ ਸੁਖਾਸਨ ਲਈ ਪਲੰਗ ਵੀ ਤਿਆਰ ਕੀਤੇ ਜਾਂਦੇ ਹਨ। ਇਹਨਾਂ ਨੂੰ ਤਿਆਰ ਪੰਜਾਬੀ ਕਾਰੀਗਰ ਕਰਦੇ ਹਨ, ਪਰ ਉਸ ਤੋਂ ਬਾਅਦ ਇਸ ਉੱਤੇ ਲਿਖੇ ਹੋਏ ਹਰ ਅੱਖਰ ਅਤੇ ਇਸ ਉੱਤੇ ਬਣੇ ਹਰ ਡਿਜ਼ਾਇਨ ਉੱਤੇ ਇਹਨਾਂ ਮੁਸਲਿਮ ਹੱਥਾਂ ਦੀ ਮਿਹਨਤ ਹੁੰਦੀ ਹੈ। ਪਰਮਜੀਤ ਸਿੰਘ ਮੁਤਾਬਕ ਇਹ ਪਰਿਵਾਰ ਕਈ ਪੁਸ਼ਤਾਂ ਤੋਂ ਇੱਥੇ ਰਹਿ ਰਹੇ ਹਨ, ਇੱਥੇ ਕਦੀ ਵੀ ਕਿਸੇ ਦੇ ਦਿਮਾਗ ਵਿਚ ਹਿੰਦੂ ,ਸਿੱਖ ਅਤੇ ਮੁਸਲਿਮ ਵਾਲੀ ਗੱਲ ਨਹੀਂ ਆਈ।

ਇਹ ਵੀ ਪੜੋ:- ਨੀਤੀ ਬੰਸਲ ਨੇ ਜਿੱਤਿਆ ਆਇਰਨ ਮੈਨ ਦਾ ਖਿਤਾਬ, ਇਸ ਉਮਰ ਦੇ ਬਾਵਜੂਦ ਫਿੱਟਨੈੱਸ ਵਿੱਚ ਦੇ ਰਹੀ ਜਵਾਨਾਂ ਨੂੰ ਮਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.