ETV Bharat / state

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਸਮੇਤ ਪ੍ਰੀਤ ਫਗਵਾੜਾ ਗੈਂਗਸਟਰ ਗੈਂਗ ਦੇ 3 ਸਾਥੀ ਕਾਬੂ

author img

By

Published : Oct 12, 2022, 4:04 PM IST

Updated : Oct 12, 2022, 9:30 PM IST

Etv Bharat
Etv Bharat

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਪ੍ਰੀਤ ਫਗਵਾੜਾ ਗੈਂਗਸਟਰ ਗੈਂਗ ਦੇ ਤਿੰਨ ਸਾਥੀਆਂ ਨੂੰ ਹਥਿਆਰਾਂ ਦੀ ਤਸਕਰੀ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁਲਿਸ ਨੂੰ 5 ਪਿਸਟਲ, 6 ਕੱਟੇ ਅਤੇ ਇੱਕ ਰਿਵਾਲਵਰ ਸਮੇਤ ਭਾਰੀ ਮਾਤਰਾ ਵਿੱਚ ਜ਼ਿੰਦਾ ਰਾਊਂਦ ਅਤੇ ਮੈਗਜ਼ੀਨ ਬਰਾਮਦ ਹੋਈ ਹੈ। Jalandhar police latest news.

ਜਲੰਧਰ: ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਅੱਜ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਜਲੰਧਰ ਤੋਂ ਪ੍ਰੀਤ ਫਗਵਾੜਾ ਗੈਂਗ ਦੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੇ ਮੁਲਜ਼ਮ ਪ੍ਰੀਤ ਫਗਵਾੜਾ ਗੈਂਗ ਦੇ ਸਰਗਨਾ ਰਜਨੀਸ਼ ਸਿੰਘ ਪ੍ਰੀਤ ਜੋ ਕਿ ਇਸ ਵੇਲੇ ਕਤਲ ਦੇ ਮਾਮਲੇ ਵਿੱਚ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਉੱਪਰ ਪਹਿਲੇ ਹੀ 19 ਵਾਰਦਾਤਾਂ ਦੇ ਚਲਦੇ ਕਈ ਮਾਮਲੇ ਦਰਜ ਹੋਏ। Jalandhar police latest news.

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ DCP ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਸੂਚਨਾ ਦੇ ਆਧਾਰ 'ਤੇ ਭਗਤ ਸਿੰਘ ਕਾਲੋਨੀ ਵਾਈ ਪੁਆਇੰਟ ਤੇ ਇਕ ਨਾਕਾ ਲਗਾਇਆ ਗਿਆ ਸੀ। ਜਿੱਥੇ ਇਨ੍ਹਾਂ ਤਿੰਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਮੁਤਾਬਿਕ ਗੈਂਗ ਦੇ ਸਰਗਨਾ ਰਜਨੀ ਸਿੰਘ ਪ੍ਰੀਤ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਵੀ ਸਬੰਧ ਹਨ ਅਤੇ ਉਹ ਮੁੱਖ ਤੌਰ 'ਤੇ ਆਪਣੇ ਗੈਂਗ ਦੇ ਜ਼ਰੀਏ ਹਥਿਆਰਾਂ ਦੀ ਸਪਲਾਈ ਕਰਨ ਦਾ ਕੰਮ ਕਰਦਾ ਹੈ।

ਇਸੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਹ ਤਿੰਨੇ ਆਰੋਪੀ ਸੇਠ ਲਾਲ ਵਾਸੀ ਅਬਾਦਪੁਰਾ, ਰਾਜਪਾਲ ਉਰਫ ਪਾਲੀ ਵਾਸੀ ਰਵਿਦਾਸ ਕਾਲੋਨੀ ਰਾਮਾਮੰਡੀ, ਰਾਜੇਸ਼ ਕੁਮਾਰ ਉਰਫ ਰਾਜਾ ਵਾਸੀ ਰਾਮਾਮੰਡੀ ਨੂੰ ਪੁਲਿਸ ਪਾਰਟੀਆਂ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਜਿਨ੍ਹਾਂ ਵਿੱਚ 5 ਪਿਸਟਲ, 6 ਦੇਸੀ ਕੱਟੇ ਅਤੇ ਇਕ ਰਿਵਾਲਵਰ ਸ਼ਾਮਿਲ ਹੈ। ਪੁਲਿਸ ਮੁਤਾਬਿਕ ਇਨ੍ਹਾਂ ਤਿੰਨਾਂ ਆਰੋਪੀਆਂ ਤੇ ਵੀ ਕਈ ਕ੍ਰਿਮਿਨਲ ਮਾਮਲੇ ਦਰਜ ਹਨ। ਜਿਨ੍ਹਾਂ ਕਰਕੇ ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਹਨ। ਫਿਲਹਾਲ ਇਨ੍ਹਾਂ ਤਿੰਨਾਂ ਆਰੋਪੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਵਿੱਚਗੈਂਗਸਟਰਾਂ ਵੱਲੋਂ ਹਥਿਆਰਾਂ ਦੀ ਸਪਲਾਈ ਦੀ ਇਕ ਚੇਨ ਟੁੱਟ ਗਈ ਹੈ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲਾ: SIT ਨੇ ਕਰੀਬ 4 ਘੰਟੇ ਪ੍ਰਕਾਸ਼ ਸਿੰਘ ਬਾਦਲ ਤੋਂ ਕੀਤੀ ਪੁੱਛਗਿੱਛ

Last Updated :Oct 12, 2022, 9:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.