ETV Bharat / state

ਜਲੰਧਰ ਸੈਂਟਰਲ ਹਲਕੇ ਦੀ ਰਾਜਨੀਤੀ ਬਾਰੇ ਲੋਕਾਂ ਨਾਲ ਚੋਣ ਚਰਚਾ, ਜਾਣੋ ਲੋਕਾਂ ਦੇ ਵਿਚਾਰ...

author img

By

Published : Feb 12, 2022, 1:15 PM IST

Updated : Feb 12, 2022, 8:00 PM IST

ਜਲੰਧਰ ਸੈਂਟਰਲ ਹਲਕੇ ਦੀ ਰਾਜਨੀਤੀ ਬਾਰੇ ਲੋਕਾਂ ਨਾਲ ਚੋਣ ਚਰਚਾ
ਜਲੰਧਰ ਸੈਂਟਰਲ ਹਲਕੇ ਦੀ ਰਾਜਨੀਤੀ ਬਾਰੇ ਲੋਕਾਂ ਨਾਲ ਚੋਣ ਚਰਚਾ

ਈ.ਟੀ.ਵੀ ਭਾਰਤ ਦੀ ਸਪੈਸ਼ਲ ਰਿਪੋਰਟ ਪ੍ਰੋਗਰਾਮ "ਚੋਣ ਚਰਚਾ ਵਿੱਚ" ਜਲੰਧਰ ਸੈਂਟਰਲ ਹਲਕੇ ਦੇ ਲੋਕਾਂ ਨਾਲ ਚੋਣ ਚਰਚਾ ਕੀਤੀ।

ਜਲੰਧਰ: ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਹੋਣ ਜਾ ਰਹੀਆਂ ਹਨ, ਇਨ੍ਹਾਂ ਵੋਟਾਂ ਨੂੰ ਲੈ ਕੇ ਹਰ ਪਾਰਟੀ ਦੇ ਉਮੀਦਵਾਰ ਆਪਣਾ ਪੂਰਾ ਜ਼ੋਰ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ, ਉਧਰ ਦੂਸਰੇ ਪਾਸੇ ਇਨ੍ਹਾਂ ਉਮੀਦਵਾਰਾਂ ਦੇ ਹਲਕਿਆਂ ਵਿੱਚ ਲੋਕ ਇਸ ਵਾਰ ਕੀ ਕਹਿੰਦੇ ਹਨ। ਇਸ ਵਾਰ ਇਲਾਕਿਆਂ ਦੀ ਰਾਜਨੀਤੀ 'ਤੇ ਲੋਕਾਂ ਵਿੱਚ ਆਖਿਰ ਕੀ ਵਿਸ਼ਾ ਚਰਚਾ ਦਾ ਹੈ, ਇਸ ਲਈ ਈ.ਟੀ.ਵੀ ਭਾਰਤ ਦੀ ਸਪੈਸ਼ਲ ਰਿਪੋਰਟ ਪ੍ਰੋਗਰਾਮ "ਚੋਣ ਚਰਚਾ ਵਿੱਚ" ਤਹਿਤ ਜਲੰਧਰ ਸੈਂਟਰਲ ਹਲਕੇ ਦੇ ਲੋਕਾਂ ਨਾਲ ਚੋਣ ਚਰਚਾ ਕੀਤੀ।

ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਜਲੰਧਰ ਸੈਂਟਰਲ ਵਿਧਾਨ ਸਭਾ ਹਲਕਾ ਇਕ ਪ੍ਰਮੁੱਖ ਵਿਧਾਨ ਸਭਾ ਹਲਕਾ ਹੈ, ਇਸ ਹਲਕੇ ਨੂੰ ਜਲੰਧਰ ਦਾ ਗੇਟਵੇ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਇਲਾਕੇ ਵਿੱਚ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਹੋਣ ਕਰਕੇ ਜਲੰਧਰ ਜ਼ਿਲ੍ਹੇ ਦੇ ਬਾਹਰੋਂ ਆਉਣ ਵਾਲਾ ਹਰ ਵਿਅਕਤੀ ਪਹਿਲਾ ਇੱਥੇ ਆਪਣੇ ਪੈਰ ਰੱਖਦਾ ਹੈ।

ਜਲੰਧਰ ਸੈਂਟਰਲ ਹਲਕੇ ਦੀ ਰਾਜਨੀਤੀ ਬਾਰੇ ਲੋਕਾਂ ਨਾਲ ਚੋਣ ਚਰਚਾ

ਉੱਧਰ ਇਸ ਇਲਾਕੇ ਦੀ ਰਾਜਨੀਤੀ ਵੀ ਬੇਹੱਦ ਉਤਾਰ ਚੜ੍ਹਾਅ ਵਾਲੀ ਹੈ, ਜਲੰਧਰ ਸੈਂਟਰਲ ਦੇ ਇਸ ਹਲਕੇ ਦਾ ਅੱਧਾ ਹਿੱਸਾ ਪਹਿਲੇ ਜਲੰਧਰ ਛਾਉਣੀ ਵਿੱਚ ਵੀ ਆਉਂਦਾ ਸੀ, ਪਰ ਬਾਅਦ ਵਿੱਚ ਜਲੰਧਰ ਛਾਉਣੀ ਦਾ ਇਲਾਕਾ ਇਸ ਤੋਂ ਅਲੱਗ ਕਰ ਦਿੱਤਾ ਗਿਆ। ਜਲੰਧਰ ਸੈਂਟਰਲ ਹਲਕੇ ਦਾ ਰਾਜਨੀਤਕ ਇਤਿਹਾਸ ਜਲੰਧਰ ਸੈਂਟਰਲ ਉਹ ਵਿਧਾਨ ਸਭਾ ਹਲਕਾ ਹੈ, ਜਿਥੋਂ ਕਾਂਗਰਸ ਸਭ ਤੋਂ ਜ਼ਿਆਦਾ ਵਾਰ ਜਿੱਤੀ ਹੈ।

ਜਲੰਧਰ ਇਸ ਹਲਕੇ ਨੇ ਪੰਜਾਬ ਨੂੰ ਇੱਕ ਮੁੱਖ ਮੰਤਰੀ ਵੀ ਦਿੱਤਾ ਹੈ, ਇਸ ਹਲਕੇ ਤੋਂ ਵਿਧਾਨ ਸਭਾ ਚੋਣਾਂ ਜਿੱਤ ਕੇ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਇਸ ਹਲਕੇ ਵਿੱਚ ਕਾਫ਼ੀ ਸਮੇਂ ਤੋਂ ਕਾਂਗਰਸ ਦਾ ਰਾਜ ਸੀ, ਜਿੱਥੇ ਇਸ ਇਲਾਕੇ ਵਿੱਚ ਲੋਕਾਂ ਵੱਲੋਂ ਕਾਂਗਰਸ ਦੇ ਲੀਡਰ ਬੇਅੰਤ ਸਿੰਘ ਨੂੰ ਜਿੱਤਾ ਕੇ ਮੁੱਖ ਮੰਤਰੀ ਤੱਕ ਪਹੁੰਚਾਇਆ ਸੀ, ਉੱਥੇ ਹੀ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਪਹਿਲੇ ਉਨ੍ਹਾਂ ਦੇ ਬੇਟੇ ਤੇਜ ਪ੍ਰਕਾਸ਼ ਸਿੰਘ ਨੂੰ ਇੱਥੇ ਦੇ ਲੋਕਾਂ ਨੇ ਜਿੱਤਾ ਕੇ ਵਿਧਾਇਕ ਬਣਾਇਆ ਤੇ ਉਸ ਤੋਂ ਬਾਅਦ ਬੇਅੰਤ ਸਿੰਘ ਦੀ ਬੇਟੀ ਗੁਰਕੰਵਲ ਕੌਰ ਵੀ ਇਸੇ ਇਲਾਕੇ ਤੋਂ ਵਿਧਾਇਕ ਰਹੀ।

ਇਕ ਬਹੁਤ ਲੰਮਾ ਸਮਾਂ ਕਾਂਗਰਸ ਪਾਰਟੀ ਦੇ ਰਾਜ ਤੋਂ ਬਾਅਦ 2007 ਵਿੱਚ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਬਰਾੜ ਨੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ। ਜਿਸ ਤੋਂ ਬਾਅਦ 2012 ਤੋ 2017 ਤੱਕ ਇਸ 'ਤੇ ਦੁਬਾਰਾ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਦਾ ਕਬਜ਼ਾ ਰਿਹਾ। ਕਿਉਂਕਿ ਪੁਰਾਣੇ ਅਕਾਲੀ ਦਲ ਦੇ ਵਿਧਾਇਕ ਜਗਬੀਰ ਸਿੰਘ ਬਰਾੜ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਚਲੇ ਗਏ।

ਉਧਰ 2017 ਵਿੱਚ ਇਸ ਸੀਟ 'ਤੇ ਕਾਂਗਰਸ ਨੇ ਜਲੰਧਰ ਵਿਧਾਨ ਸਭਾ ਹਲਕੇ ਦੇ ਹੀ ਇੱਕ ਵਾਰਡ ਤੋਂ ਪਾਰਸ਼ਦ ਰਾਜਿੰਦਰ ਬੇਰੀ ਨੂੰ ਟਿਕਟ ਦਿੱਤੀ ਤੇ ਰਾਜਿੰਦਰ ਬੇਰੀ ਨੇ ਅਕਾਲੀ ਦਲ ਭਾਜਪਾ ਗਠਬੰਧਨ ਦੇ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਨੂੰ ਹਟਾ ਕੇ ਇਸ ਸੀਟ 'ਤੇ ਫਿਰ ਇੱਕ ਵਾਰ ਕਾਂਗਰਸ ਦਾ ਪਰਚਮ ਲਹਿਰਾਇਆ, ਫਿਲਹਾਲ ਇਸ ਸੀਟ ਤੇ' ਕਾਂਗਰਸ ਦਾ ਪਰਚਮ ਲਹਿਰਾ ਰਿਹਾ ਹੈ।

ਇਸ ਵਾਰ ਦੀਆਂ ਚੋਣਾਂ ਵਿੱਚ ਉਮੀਦਵਾਰ: ਇਸ ਵਾਰ ਦੀਆਂ ਚੋਣਾਂ ਵਿੱਚ ਪੰਜਾਬ ਦੀ ਰਾਜਨੀਤੀ ਵਿਚ ਕਾਫ਼ੀ ਉਲਟਫੇਰ ਹੋਇਆ . ਇਹੀ ਕਾਰਨ ਹੈ ਕਿ ਇਸ ਵਾਰ ਕਿਸਾਨੀ ਅੰਦੋਲਨ ਦੇ ਚੱਲਦੇ ਭਾਰਤੀ ਜਨਤਾ ਪਾਰਟੀ ਤੋਂ ਅਕਾਲੀ ਦਲ ਅਲੱਗ ਹੋ ਗਿਆ ਤੇ ਅਕਾਲੀ ਦਲ ਨੇ ਇਸ ਸੀਟ ਉਪਰ ਭਾਜਪਾ ਤੋਂ ਅਲੱਗ ਹੋ ਕੇ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ। ਇਸ ਵੇਲੇ ਇਹ ਸੀਟ ਉੱਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨੋਰੰਜਨ ਕਾਲੀਆ, ਅਕਾਲੀ ਦਲ ਦੇ ਉਮੀਦਵਾਰ ਚਮਨ ਗਰੇਵਾਲ, ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਅਰੋੜਾ ਤੇ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਰਾਜਿੰਦਰ ਬੇਰੀ ਚੋਣਾਂ ਲੜ ਰਹੇ ਹਨ।

ਇਸ ਵਿੱਚ ਖਾਸ ਇਹ ਹੈ ਕਿ ਜਲੰਧਰ ਸੈਂਟਰਲ ਹਲਕਾ ਜੋ ਕਿ ਇਕ ਜਨਰਲ ਹਲਕਾ ਹੈ, ਇਸ ਵਿੱਚ ਅਕਾਲੀ ਦਲ ਵੱਲੋਂ ਇਕ ਐਸੀ ਉਮੀਦਵਾਰ ਨੂੰ ਉਤਾਰਿਆ ਗਿਆ ਹੈ, ਜੋ ਪਹਿਲੇ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਦੇ ਕਰਤਾਰਪੁਰ ਹਲਕੇ ਤੋਂ ਚੋਣਾਂ ਲੜ ਕੇ ਹਾਰ ਚੁੱਕੇ ਹਨ। ਇਸ ਦੇ ਨਾਲ ਹੀ ਇਸ ਹਲਕੇ ਵਿੱਚ ਇੱਕ ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਿਛਲੀ ਵਾਰ ਚੋਣਾਂ ਹਾਰ ਚੁੱਕੇ ਡਾ ਸੰਜੀਵ ਸ਼ਰਮਾ ਨੂੰ ਇਸ ਵਾਰ ਟਿਕਟ ਨਾ ਮਿਲਣ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਇਹੀ ਕਾਰਨ ਹੈ ਕਿ ਇਸ ਵਾਰ ਇਸ ਹਲਕੇ ਵਿੱਚ ਚੋਣ ਕਾਫ਼ੀ ਦਿਲਚਸਪ ਰਹਿਣ ਵਾਲੀ ਹੈ।

ਇਲਾਕੇ ਦੇ ਮੁੱਖ ਮੁੱਦੇ: ਜਲੰਧਰ ਸੈਂਟਰਲ ਵਿਧਾਨ ਸਭਾ ਹਲਕਾ ਜਿਸ ਵਿੱਚ ਵੱਡੀ ਗਿਣਤੀ ਐਸ ਸੀ ਵੋਟਾਂ ਦੀ ਹੈ, ਜਿਸ ਨੂੰ ਲੈ ਕੇ ਸ਼ਡਿਊਲ ਕਾਸਟ ਵਿਦਿਆਰਥੀ ਆਪਣੀ ਪੜ੍ਹਾਈ ਦੇ ਚੱਲਦੇ ਉਸੇ ਉਮੀਦਵਾਰ ਨੂੰ ਵੋਟ ਪਾਉਣਗੇ, ਜੋ ਉਨ੍ਹਾਂ ਦੀ ਪੜ੍ਹਾਈ ਤੇ ਉਨ੍ਹਾਂ ਦੀ ਫੀਸ ਮੁਆਫੀ ਨੂੰ ਲੈ ਕੇ ਅੱਗੇ ਉਨ੍ਹਾਂ ਦੀ ਲੜਾਈ ਲੜੇ। ਇਸ ਦੇ ਨਾਲ ਹੀ ਇਸ ਹਲਕੇ ਵਿੱਚ ਵਿਕਾਸ ਜਿਸ ਵਿੱਚ ਸੜਕਾਂ ਸੀਵਰੇਜ ਗੰਦਗੀ ਵਰਗੇ ਮੁੱਦੇ ਵੀ ਮੁੱਖ ਹਨ।

ਜਲੰਧਰ ਸੈਂਟਰਲ ਹਲਕੇ ਦੇ ਇਲਾਕਿਆਂ ਵਿੱਚ ਲੋਕਾਂ ਨਾਲ ਸਾਡੀ ਖਾਸ ਗੱਲਬਾਤ: ਜਲੰਧਰ ਸੈਂਟਰਲ ਹਲਕੇ ਦੀ ਗੱਲ ਕਰੀਏ ਤਾਂ ਇਸ ਵਿੱਚ ਜਲੰਧਰ ਰੇਲਵੇ ਸਟੇਸ਼ਨ , ਜਲੰਧਰ ਦਾ ਬੱਸ ਸਟੈਂਡ ਦੇ ਨਾਲ ਨਾਲ ਜਲੰਧਰ ਦਾ ਸਵਰਗ ਏਰੀਆ ਕਾਜ਼ੀ ਮੰਡੀ ਅਤੇ ਜਲੰਧਰ ਦਾ ਸਭ ਤੋਂ ਪੁਰਾਣੇ ਰਿਹਾਇਸ਼ੀ ਇਲਾਕੇ ਦੇ ਨਾਲ ਨਾਲ ਜਲੰਧਰ ਦੇ ਸਭ ਤੋਂ ਪੁਰਾਣੇ ਬਾਜ਼ਾਰ ਸ਼ਾਮਲ ਹਨ। ਇਸ ਹਲਕੇ ਦੇ ਸਲੱਮ ਏਰੀਆ ਕਾਜ਼ੀ ਮੰਡੀ ਵਿਖੇ ਜਿੱਥੇ ਕਾਫ਼ੀ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ। ਉਹਦੇ ਨਾਲ-ਨਾਲ ਇਸ ਹਲਕੇ ਵਿੱਚ ਇਕ ਬਹੁਤ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਵੀ ਹੈ, ਜੋ ਕਈ ਪੀੜ੍ਹੀਆਂ ਤੋਂ ਮਦਰਾਸ ਤੋਂ ਆ ਕੇ ਇੱਥੇ ਵਸੇ ਹੋਏ ਹਨ।

ਜਲੰਧਰ ਦੇ ਕਾਜ਼ੀ ਮੰਡੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਇਲਾਕੇ ਵਿੱਚ ਕਾਂਗਰਸ ਵੱਲੋਂ ਕੰਮ ਕਰਵਾਏ ਗਏ ਹਨ, ਪਰ ਇਸ ਦੇ ਲਾਭ ਉਹ ਇਹੀ ਕਹਿੰਦੇ ਹਨ ਕਿ ਕਾਂਗਰਸ ਸਰਕਾਰ ਦੇ ਦੌਰਾਨ ਅਲੱਗ-ਅਲੱਗ ਮਹਿਕਮਿਆਂ ਦੇ ਲੋਕਾਂ ਵੱਲੋਂ ਇਸ ਹਲਕੇ ਨੂੰ ਅਣਗੌਲਾ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਹੀ ਟੱਕਰ ਚੱਲ ਰਹੀ ਹੈ, ਲੋਕਾਂ ਮੁਤਾਬਕ ਇੰਦਰਾ ਗਾਂਧੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਜ਼ਿਆਦਾ ਕੰਮ ਕਾਂਗਰਸ ਨੇ ਕਰਵਾਇਆ ਹੈ, ਇਸ ਲਈ ਕਾਂਗਰਸ ਤੂੰ ਕਦੀ ਇਹ ਲੋਕ ਭੁੱਲ ਨਹੀਂ ਸਕਦੇ।

ਇਕ ਪਾਸੇ ਇਹ ਲੋਕ ਪੱਕੇ ਤੌਰ 'ਤੇ ਕਾਂਗਰਸ ਨਾਲ ਖੜ੍ਹੇ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ਉੱਧਰ ਇਹ ਵੀ ਪਾਉਂਦੇ। ਕਾਂਗਰਸ ਦੀ ਸਿੱਧੀ ਟੱਕਰ ਇਸ ਵਾਰ ਇਸ ਇਲਾਕੇ ਵਿੱਚ ਆਮ ਆਦਮੀ ਪਾਰਟੀ ਨਾਲ ਹੈ। ਹਾਲਾਂਕਿ ਕਾਜ਼ੀ ਮੰਡੀ ਦੇ ਇਸ ਇਲਾਕੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਨਾਮ ਲੈਂਦੇ ਹੋਏ ਨਜ਼ਰ ਨਹੀਂ ਆਉਂਦੇ। ਜ਼ਿਕਰਯੋਗ ਹੈ ਕਿ ਕਾਜ਼ੀ ਮੰਡੀ ਦਾ ਇਹ ਇਲਾਕਾ ਉਨ੍ਹਾਂ ਲੋਕਾਂ ਦਾ ਇਲਾਕਾ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਅਲੱਗ-ਅਲੱਗ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਦਾ ਪਾ ਰਹੇ ਹਨ।

ਪਰ ਇਸ ਇਲਾਕੇ ਵਿੱਚ ਜੇ ਵਿਕਾਸ ਦੀ ਗੱਲ ਕਰੀਏ ਤਾਂ ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਾਜ਼ੀ ਮੰਡੀ ਦੇ ਲੋਕਾਂ ਨਾਲ ਵਨ ਟੂ ਵਨ ਉਧਰ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦਾ ਸਭ ਤੋਂ ਵੱਡਾ ਇਲਾਕਾ ਸ਼ਹਿਰੀ ਇਲਾਕਾ ਹੈ, ਜਿਸ ਵਿੱਚ ਸਾਰੇ ਵੱਡੇ ਤੇ ਪੁਰਾਣੇ ਬਾਜ਼ਾਰ, ਸ਼ਹਿਰ ਦੇ ਸਭ ਤੋਂ ਪੁਰਾਣੇ ਮੁਹੱਲੇ ਤੇ ਸੈਂਟਰਲ ਏਰੀਏ ਦੇ ਬਾਹਰਲੇ ਹਿੱਸਿਆਂ ਵਿੱਚ ਵਸੀਆਂ ਨਵੀਆਂ ਕਲੋਨੀਆਂ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਦੇ ਲੋਕ ਪਿਛਲੇ 5 ਸਾਲ ਦੌਰਾਨ ਇਸ ਇਲਾਕੇ ਵਿੱਚ ਵਿਧਾਇਕ ਦੇ ਤੌਰ 'ਤੇ ਕੰਮ ਕਰ ਰਹੇ ਰਾਜਿੰਦਰ ਬੇਰੀ ਤੋਂ ਖਾਸੇ ਨਾਰਾਜ਼ ਹਨ।

ਲੋਕਾਂ ਦਾ ਕਹਿਣਾ ਹੈ ਕਿ ਰਾਜਿੰਦਰ ਬੇਰੀ ਨੂੰ ਕਾਂਗਰਸ ਦੇ ਉਮੀਦਵਾਰ ਦੇ ਤੌਰ 'ਤੇ ਲੋਕਾਂ ਨੇ ਜੁਦਾ ਦਾ ਦਿੱਤਾ ਸੀ, ਪਰ ਰਾਜਿੰਦਰ ਬੇਰੀ ਜਿੱਤਣ ਤੋਂ ਬਾਅਦ ਇਲਾਕੇ ਵਿੱਚ ਕਿਤੇ ਨਜ਼ਰ ਨਹੀਂ ਆਏ। ਇਨ੍ਹਾਂ ਲੋਕਾਂ ਮੁਤਾਬਕ ਇਲਾਕੇ ਵਿੱਚ ਵਿਕਾਸ ਦੇ ਨਾਮ 'ਤੇ ਇੱਕ ਵੀ ਕੰਮ ਨਹੀਂ ਹੋਇਆ, ਹਾਲਾਤ ਇਹ ਨੇ ਕਿ ਅਕਾਲੀ ਦਲ ਭਾਜਪਾ ਦੇ 10 ਸਾਲ ਦੇ ਸ਼ਾਸਨ ਦੌਰਾਨ ਜੋ ਸੜਕਾਂ ਬਣੀਆਂ ਸੀ, ਉਨ੍ਹਾਂ ਨੂੰ ਵੀ ਪੁੱਟ ਦਿੱਤਾ ਗਿਆ ਹੈ। ਕਈ ਇਲਾਕਿਆਂ ਵਿੱਚ ਤਾਂ ਸੜਕਾਂ ਬਣਨ ਤੋਂ ਬਾਅਦ ਫਿਰ ਉਸ ਨੂੰ ਦੁਬਾਰਾ ਪੁੱਟ ਕੇ ਖ਼ਰਾਬ ਕਰ ਦਿੱਤਾ ਗਿਆ, ਕਿਉਂਕਿ ਬਿਨਾਂ ਪਲੈਨਿੰਗ ਤੋਂ ਬਣੀਆਂ ਇਨ੍ਹਾਂ ਸੜਕਾਂ ਦੇ ਥੱਲੇ ਸੀਵਰੇਜ ਨਹੀਂ ਪਾਇਆ ਗਿਆ ਸੀ।

ਜਲੰਧਰ ਸੈਂਟਰਲ ਹਲਕੇ ਦੇਸ਼ ਦੇ ਲੋਕ ਇੱਥੋਂ ਦੇ ਕਾਂਗਰਸੀ ਵਿਧਾਇਕ ਤੋਂ ਤੇ ਕਾਂਗਰਸ ਤੋਂ ਖਾਸੇ ਨਾਰਾਜ਼ ਹਨ, ਜਿਸ ਦਾ ਖਾਮਿਆਜ਼ਾ ਇਸ ਵਾਰ ਕਾਂਗਰਸ ਦੇ ਉਮੀਦਵਾਰ ਨੂੰ ਭੁਗਤਣਾ ਪੈ ਸਕਦਾ ਹੈ। ਉਧਰ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਗੱਲ ਕਰੀਏ ਤਾਂ ਇਲਾਕੇ ਦੇ ਹਰ ਬੰਦੇ ਨੂੰ ਪਤਾ ਹੈ ਕਿ ਉਹ ਪਹਿਲ ਦੇ ਕੇ ਟਿਕਟ ਲੈ ਕੇ ਚੋਣ ਲੜਨ ਲਈ ਆਇਆ ਹੈ ਤੇ ਅਕਾਲੀ ਦਲ ਇਸ ਇਲਾਕੇ ਵਿੱਚ ਕੋਈ ਨਾਮ ਨਹੀਂ ਹੈ।

ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਅਕਾਲੀ ਦਲ ਭਾਜਪਾ ਇਕੱਠੇ ਚੋਣ ਲੜਦੇ ਸੀ ਮਾਂ ਤੇ ਉਸ ਦਾ ਪੂਰਾ ਆਧਾਰ ਭਾਰਤੀ ਜਨਤਾ ਪਾਰਟੀ ਵੱਲੋਂ ਬਣਾਇਆ ਗਿਆ ਸੀ। ਜਲੰਧਰ ਸੈਂਟਰਲ ਹਲਕੇ ਦੇ ਸ਼ਹਿਰੀ ਲੋਕਾਂ ਨਾਲ ਗੱਲਬਾਤ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਤੋਂ 1 ਲੱਖ 76 ਹਜ਼ਾਰ ਵੋਟਰ ਆਖ਼ਿਰ ਕਿਸ ਨੂੰ ਆਪਣੀ ਵੋਟ ਪਾ ਕੇ ਵਿਧਾਨ ਸਭਾ ਵਿੱਚ ਭੇਜਦੇ ਹਨ।

ਇਹ ਵੀ ਪੜੋ:- ਅੱਜ ਤੋਂ ਪੰਜਾਬ ’ਚ ਡੇਰਾ ਜਮਾਉਣਗੇ ਕੇਜਰੀਵਾਲ, ਇੱਕ ਹਫ਼ਤਾ ਘਰ-ਘਰ ਜਾਕੇ ਕਰਨਗੇ ਚੋਣ ਪ੍ਰਚਾਰ

Last Updated :Feb 12, 2022, 8:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.