ਕਰੋਨਾ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਇਹੋ ਜਿਹੇ ਹਨ ਸਿਵਲ ਹਸਪਤਾਲ ਦੇ ਪ੍ਰਬੰਧ

author img

By

Published : Sep 22, 2021, 8:41 PM IST

ਕਰੋਨਾ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਇਹੋ ਜਿਹੇ ਹਨ ਸਿਵਲ ਹਸਪਤਾਲ ਦੇ ਪ੍ਰਬੰਧ

ਜਲੰਧਰ ਦੇ ਸਿਵਲ ਹਸਪਤਾਲ ਵਿਖੇ ਕੋਰੋਨਾ ਦੀ ਤੀਜੀ ਲਹਿਰ ਤੋਂ ਨਿਪਟਣ ਦੇ ਲਈ ਕੀ-ਕੀ ਤਿਆਰੀਆਂ ਚੱਲ ਰਹੀਆਂ ਹਨ। ਇਸ ਬਾਰੇ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਸੀਮਾ (Medical Superintendent Dr. Range) ਨੇ ਦੱਸਿਆ ਕਿ ਜਦੋਂ ਕਰੋਨਾ ਦੀ ਲਹਿਰ ਆਈ ਤਾਂ ਅੰਡਰ ਪੀਐਮ ਕੇਅਰ (Under PM Care) ਵੱਲੋਂ ਪੰਦਰਾਂ ਵੈਂਟੀਲੇਟਰ (Ventilator) ਆਏ ਸਨ।

ਜਲੰਧਰ: ਜਲੰਧਰ ਦੇ ਸਿਵਲ ਹਸਪਤਾਲ ਵਿਖੇ ਕੋਰੋਨਾ ਦੀ ਤੀਜੀ ਲਹਿਰ ਤੋਂ ਨਿਪਟਣ ਦੇ ਲਈ ਕੀ-ਕੀ ਤਿਆਰੀਆਂ ਚੱਲ ਰਹੀਆਂ ਹਨ। ਇਸ ਬਾਰੇ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਸੀਮਾ (Medical Superintendent Dr. Range) ਨੇ ਦੱਸਿਆ ਕਿ ਜਦੋਂ ਕਰੋਨਾ ਦੀ ਲਹਿਰ ਆਈ ਤਾਂ ਅੰਡਰ ਪੀਐਮ ਕੇਅਰ (Under PM Care) ਵੱਲੋਂ ਪੰਦਰਾਂ ਵੈਂਟੀਲੇਟਰ (Ventilator) ਆਏ ਸਨ। ਜਿਨ੍ਹਾਂ ਵਿਚੋਂ ਸਾਰੇ ਹੀ ਵੈਂਟੀਲੇਟਰਾਂ ਨੂੰ ਉਪਯੋਗ ਵਿੱਚ ਲਾਇਆ ਗਿਆ ਸੀ ਅਤੇ ਜਦੋਂ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਆਈ ਸੀ ਤਾਂ ਇਨ੍ਹਾਂ ਵੈਂਟੀਲੇਟਰਾਂ (Ventilator) ਤੋਂ ਲਗਪਗ 1500 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।

ਹਸਪਤਾਲ ਦੇ ਅੰਦਰ ਦਾ ਦ੍ਰਿਸ਼
ਹਸਪਤਾਲ ਦੇ ਅੰਦਰ ਦਾ ਦ੍ਰਿਸ਼

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੋਲ 284 L 2 ਦੇ ਬੈੱਡ ਹਨ ਅਤੇ 56 L 3 ਦੇ ਬੈੱਡ ਹਨ ਅਤੇ ਤੀਜੀ ਕਰੋਨਾ ਦੀ ਲਹਿਰ ਨੂੰ ਦੇਖਦੇ ਹੋਏ 12 ਹੋਰ ਨਵੇਂ ਬੈੱਡ ਬਣਵਾਏ ਜਾ ਰਹੇ ਹਨ ਅਤੇ 30 ਬੈੱਡ ਅਪਾਤਕਾਲੀਨ ਕੋਰੋਨਾ ਮਰੀਜ਼ਾਂ (Emergency corona patients) ਦੇ ਲਈ ਰੱਖੇ ਹੋਏ ਹਨ ਅਤੇ ਮੌਜੂਦਾ ਉਨ੍ਹਾਂ ਦੇ ਕੋਲ ਹੁਣ ਤਕ 32 ਵਰਕਿੰਗ ਵੈਂਟੀਲੇਟਰ (Working ventilator)102 ਆਕਸੀਜਨ ਕੰਸੇਨਟ੍ਰੇਟਰ (Oxygen concentrator) ਅਤੇ 700 ਐੱਲ. ਪੀ. ਐਮ. ਦਾ ਇਕ ਆਕਸੀਜਨ ਪਲਾਂਟ ਵੀ ਹੈ।

ਹਸਪਤਾਲ ਵਿੱਚ ਪਏ ਵੈਂਟੀਲੇਟਰ
ਹਸਪਤਾਲ ਵਿੱਚ ਪਏ ਵੈਂਟੀਲੇਟਰ

ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ 1000 ਐਲ. ਪੀ. ਐੱਨ ਦਾ ਪਲਾਂਟ ਵੀ ਸੈਕਸ਼ਨ ਹੋਇਆ ਹੈ ਜੋ ਕਿ ਕੁਝ ਦਿਨਾਂ ਵਿੱਚ ਹੀ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੇ 10.000 ਲਿਟਰ ਦਾ ਲਿਕਵਿਡ ਮੈਡੀਕਲ ਆਕਸੀਜਨ ਟੈਂਕ ਵੀ ਦਿੱਤਾ ਹੋਇਆ ਹੈ ਜਿਸ ਦਾ ਕੰਮ ਹਾਲੇ ਚੱਲ ਰਿਹਾ ਹੈ।

ਕਰੋਨਾ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਇਹੋ ਜਿਹੇ ਹਨ ਸਿਵਲ ਹਸਪਤਾਲ ਦੇ ਪ੍ਰਬੰਧ

ਉੱਥੇ ਹੀ ਡਾ. ਸੀਮਾ (Medical Superintendent Dr. Range) ਨੇ ਦੱਸਿਆ ਕਿ ਇਸ ਤੋਂ ਇਲਾਵਾ ਆਪਣੇ ਮੈਡੀਕਲ ਅਫ਼ਸਰ ਬੈਚ ਬਣਾ ਕੇ ਪਟਿਆਲਾ ਮੈਡੀਕਲ ਕਾਲਜ ਵਿੱਚ ਟ੍ਰੇਨਿੰਗ ਵੀ ਲੈ ਰਹੇ ਹਨ, ਪਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਵੀ ਔਨਲਾਈਨ ਕਲਾਸਾਂ (Online classes) ਲਗਾਈਆਂ ਜਾ ਰਹੀਆਂ ਹਨ। ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਮਰੀਜ਼ਾਂ ਨੂੰ ਕਿਸ ਤਰ੍ਹਾਂ ਟ੍ਰੀਟ ਕਰਨਾ ਹੈ।

ਹਸਪਤਾਲ ਦੇ ਅੰਦਰ ਦਾ ਦ੍ਰਿਸ਼
ਹਸਪਤਾਲ ਦੇ ਅੰਦਰ ਦਾ ਦ੍ਰਿਸ਼

ਉੱਥੇ ਹੀ ਹਸਪਤਾਲ ਵਿੱਚ ਕਈ ਵਾਰਡਾਂ ਵਿੱਚ ਰੈਨੋਵੇਸ਼ਨ (Renovation) ਦਾ ਕੰਮ ਚੱਲ ਰਿਹਾ ਹੈ ਜੋ ਜਲਦ ਹੀ ਪੂਰਾ ਹੋ ਜਾਵੇਗਾ। ਇਸ ਦੇ ਨਾਲ ਹੀ ਡਾ. ਸੀਮਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੱਲੋਂ ਵੀ ਪੂਰੀ ਤਰ੍ਹਾਂ ਸੁਰੱਖਿਆ ਦਾ ਧਿਆਨ ਰੱਖਣ ਅਤੇ ਮਾਸਕ ਜ਼ਰੂਰ ਪਾਉਣ, ਸੋਸ਼ਲ ਡਿਸਟੈਸਿੰਗ (Social distressing) ਦਾ ਵੀ ਪਾਲਣ ਕਰਨ। ਜਿਨ੍ਹਾਂ ਨੇ ਹੁਣ ਤੱਕ ਕੋਵਿਡ ਦਾ ਟੀਕਾ ਨਹੀਂ ਲਗਾਇਆ ਉਹ ਵੀ ਜਲਦ ਤੋਂ ਜਲਦ ਟੀਕਾ ਲਗਵਾ ਲੈਣ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: ਕੋਰੋਨਾ ਤੋਂ ਬਾਅਦ ਹੁਣ ਪੰਜਾਬ ਦੇ ਜ਼ਿਲ੍ਹਿਆਂ ’ਚ ਫੈਲੀ ਇਹ ਬਿਮਾਰੀ, ਵਧੇ ਮਾਮਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.