ETV Bharat / state

FIR on Master Salim: ਜਲੰਧਰ 'ਚ ਗਾਇਕ ਮਾਸਟਰ ਸਲੀਮ 'ਤੇ ਮਾਮਲਾ ਦਰਜਾ, 295ਏ ਬੇਅਦਬੀ ਦੀ ਧਾਰਾ ਤਹਿਤ ਹੋਈ ਐੱਫਆਈਆਰ, ਜਾਣੋ ਮਾਮਲਾ

author img

By ETV Bharat Punjabi Team

Published : Sep 20, 2023, 3:59 PM IST

Updated : Sep 20, 2023, 4:06 PM IST

ਜਲੰਧਰ ਦੇ ਨਕੋਦਰ ਵਿੱਚ ਮੇਲੇ ਦੌਰਾਨ ਮਾਸਟਰ ਸਲੀਮ ਨੇ ਹਿਮਾਚਲ ਸਥਿਤ ਮਾਤਾ ਚਿੰਤਪੁਰਣੀ ਮੰਦਿਰ ਦੇ ਪੁਜਾਰੀਆਂ ਨੂੰ ਲੈਕੇ ਵਿਵਾਦਿਤ ਬਿਆਨ ਦਿੱਤਾ ਸੀ। ਹੁਣ ਲੋਕਾਂ ਦੇ ਵਿਰੋਧ ਤੋਂ ਬਾਅਦ ਮਾਸਟਰ ਸਲੀਮ ਉੱਤੇ ਗੋਰਾਇਆਂ ਦੇ ਥਾਣੇ ਵਿੱਚ ਐੱਫਆਈਆਰ ਦਰਜ ਹੋਈ ਹੈ। (FIR on Salim in Goraya police station )

Case registered on singer Master Salim in Jalandhar
Case registered on Master Salim: ਜਲੰਧਰ 'ਚ ਗਾਇਕ ਮਾਸਟਰ ਸਲੀਮ 'ਤੇ ਮਾਮਲਾ ਦਰਜਾ, 295ਏ ਬੇਅਦਬੀ ਦੀ ਧਾਰਾ ਤਹਿਤ ਹੋਈ ਐੱਫਆਈਆਰ

ਜਲੰਧਰ: ਪੰਜਾਬ ਦੇ ਨਾਮੀ ਗਾਇਕ ਮਾਸਟਰ ਸਲੀਮ (Singer Master Salim ) ਦੀਆਂ ਮੁਸ਼ਕਿਲਾਂ ਵੱਧ ਦੀਆਂ ਵਿਖਾਈ ਦੇ ਰਹੀਆਂ ਹਨ। ਮਾਸਟਰ ਸਲੀਮ ਆਪਣੇ ਅਖਾੜਿਆਂ ਦੌਰਾਨ ਅਕਸਰ ਲੋਕਾਂ ਦਾ ਮੰਨੋਰੰਜਨ ਕਰਨ ਲਈ ਮਜ਼ਾਕੀਆ ਲਹਿਜੇ ਵਿੱਚ ਗੱਲਾਂ ਕਰਦੇ ਰਹਿੰਦੇ ਹਨ ਪਰ ਇਸ ਵਾਰ ਜਲੰਧਰ ਦੇ ਨਕੋਦਰ ਵਿੱਚ ਇੱਕ ਮੇਲੇ ਦੌਰਾਨ ਕੀਤੀਆਂ ਗੱਲਾਂ ਉਨ੍ਹਾਂ ਨੂੰ ਮਹਿੰਗੀਆਂ ਪੈ ਗਈਆਂ। ਦਰਅਸਲ ਮਾਸਟਰ ਸਲੀਮ ਨੇ ਇਸ ਮੇਲੇ ਉੱਤੇ ਬੋਲਦਿਆਂ ਹਿਮਾਚਲ ਵਿੱਚ ਸਥਿਤ ਮਾਤਾ ਚਿੰਤਪੁਰਣੀ ਮੰਦਿਰ ਦੇ ਪੁਜਾਰੀਆਂ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ।

ਗਾਇਕ ਉੱਤੇ ਪਹਿਲੀ ਐੱਫਆਈਆਰ ਦਰਜ
ਗਾਇਕ ਉੱਤੇ ਪਹਿਲੀ ਐੱਫਆਈਆਰ ਦਰਜ

ਗਾਇਕ ਉੱਤੇ ਪਹਿਲੀ ਐੱਫਆਈਆਰ ਦਰਜ: ਮਾਸਟਰ ਸਲੀਮ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਿਰੋਧ ਹੋ ਰਿਹਾ ਸੀ। ਇਸ ਤੋਂ ਇਲਾਵਾ ਜਲੰਧਰ ਵਿੱਚ ਹਿੰਦੂ ਭਾਈਚਾਰੇ ਦੋ ਲੋਕ ਅਤੇ ਸੰਗਠਨ ਭੜਕੇ ਹੋਏ ਸਨ ਅਤੇ ਮਾਸਟਰ ਸਲੀਮ ਨੂੰ ਬਿਆਨ ਲਈ ਮੁਆਫੀ ਮੰਗਣ ਲਈ ਵੀ ਕਿਹਾ ਜਾ ਰਿਹਾ ਸੀ,ਪਰ ਹੁਣ ਜਲੰਧਰ ਦੇ ਗੋਰਾਇਆਂ ਵਿੱਚ ਸਥਿਤ ਇੱਕ ਥਾਣੇ ਵਿੱਚ ਮਾਮਲੇ ਨੂੰ ਲੈਕੇ ਮਾਸਟਰ ਸਲੀਮ ਉੱਤੇ ਪਹਿਲੀ ਐੱਫਆਈਆਰ ਦਰਜ ਕੀਤੀ ਗਈ ਹੈ।

295ਏ ਬੇਅਦਬੀ ਦੀ ਧਾਰਾ ਤਹਿਤ ਹੋਈ ਐੱਫਆਈਆਰ
295ਏ ਬੇਅਦਬੀ ਦੀ ਧਾਰਾ ਤਹਿਤ ਹੋਈ ਐੱਫਆਈਆਰ

ਗ੍ਰਿਫ਼ਤਾਰ ਕਰਨ ਦੀ ਮੰਗ: ਦੱਸ ਦਈਏ ਹਿੰਦੂ ਸੰਗਠਨਾਂ ਅਤੇ ਸ਼ਿਵ ਸੈਨਾ ਊਧਵ ਠਾਕਰੇ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ ਇਹ ਐੱਫਆਈਆਰ ਦਰਜ ਕੀਤੀ ਹੈ। ਮਾਸਟਰ ਸਲੀਮ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 295ਏ ਤਹਿਤ ਧਾਰਮਿਕ ਭਾਵਨਾਵਾਂ (295A blasphemy clause) ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਸਲੀਮ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਹੁਣ ਪੁਲਿਸ ਮਾਸਟਰ ਸਲੀਮ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਹਿੰਦੂ ਸਮਾਜ ਦੀ ਮਰਿਆਦਾ ਦੇ ਅੰਦਰ ਰਹਿਣਾ ਚਾਹੀਦਾ ਹੈ ਅਤੇ ਇਸ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਮਾਸਟਰ ਸਲੀਮ ਅਤੇ ਕਨ੍ਹਈਆ ਮਿੱਤਲ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਹੋਏ ਝਗੜੇ ਬਾਰੇ ਸਭ ਨੂੰ ਪਤਾ ਹੈ।

Last Updated :Sep 20, 2023, 4:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.