ਅੰਮ੍ਰਿਤਪਾਲ ਸਿੰਘ 'ਤੇ ਬੋਲੇ ਭਾਜਪਾ ਨੇਤਾ ਸੁਨੀਲ ਜਾਖੜ, ਕਿਹਾ- "AAP ਸਰਕਾਰ ਢਿੱਲੀ ਹੈ, ਤਾਂ ਹੀ ਇਹੋ ਜਿਹੇ ਲੋਕ ਪਨਪ ਰਹੇ"

author img

By

Published : Sep 30, 2022, 6:12 PM IST

Updated : Sep 30, 2022, 7:01 PM IST

BJP Janta Vidhan Sabha Jalandhar

ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜਨਤਾ ਦੀ ਵਿਧਾਨ ਸਭਾ ਕਰਵਾਈ ਗਈ। ਇਸ ਦੌਰਾਨ ਇਕ ਪਾਸੇ ਤਾਂ ਉਨ੍ਹਾਂ ਨੇ ਆਮ ਜਨਤਾ ਦੇ ਮੁੱਦਿਆਂ ਉੱਤੇ ਚਰਚਾ ਕੀਤੀ। ਦੂਜੇ ਪਾਸੇ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਵਿਰੋਧੀਆਂ ਉੱਤੇ ਖੂਬ ਨਿਸ਼ਾਨੇ ਸਾਧੇ।

ਜਲੰਧਰ: ਸ਼ਹਿਰ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜਨਤਾ ਦੀ ਵਿਧਾਨ ਸਭਾ ਕਰਵਾਈ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਇਸ ਵਿਧਾਨ ਸਭਾ ਵਿੱਚ ਸ਼ਾਮਲ ਹੋਈ। ਇਸ ਵਿਧਾਨ ਸਭਾ ਵਿੱਚ ਖ਼ੁਦ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਰਮਾ ਵੀ ਮੌਜੂਦ ਰਹੇ। ਇਕ ਪਾਸੇ ਜਿਥੇ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਸੈਸ਼ਨ ਚੱਲ ਰਿਹਾ ਸੀ, ਉਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਜਲੰਧਰ ਵਿੱਚ ਪਿੰਡ ਜਨਤਾ ਵਿਧਾਨ ਸਭਾ ਦਾ ਆਯੋਜਨ ਕੀਤਾ ਜਿਸ ਵਿੱਚ ਪੰਜਾਬ ਦੇ (BJP Janta Vidhan Sabha Jalandhar) ਅਲੱਗ ਅਲੱਗ ਮੁੱਦਿਆਂ ਉੱਪਰ ਚਰਚਾ ਕੀਤੀ ਗਈ।




ਇਸ ਜਨਤਾ ਦੀ ਵਿਧਾਨ ਸਭਾ ਦਾ ਸਪੀਕਰ ਸਭ ਤੋਂ ਪਹਿਲੇ ਬੀਜੇਪੀ ਦੇ ਸੀਨੀਅਰ ਲੀਡਰ ਤੀਕਸ਼ਣ ਸੂਦ ਨੂੰ ਬਣਾਇਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵੱਖ ਵੱਖ ਨੇਤਾਵਾਂ ਵੱਲੋਂ ਪੰਜਾਬ ਦੇ ਵੱਖ ਵੱਖ ਮੁੱਦੇ ਜਿਨ੍ਹਾਂ ਵਿਚ ਕਿਸਾਨੀ, ਕਰੱਪਸ਼ਨ ਅਤੇ ਸੁਰੱਖਿਆ ਦੇ ਨਾਲ ਨਾਲ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਜਨਤਾ ਦੀ ਵਿਧਾਨ ਸਭਾ ਦੇ ਆਯੋਜਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਹਰ ਮੁੱਦੇ ਉੱਪਰ ਫੇਲ੍ਹ ਹੁੰਦੀ ਹੋਈ ਨਜ਼ਰ ਆ ਰਹੀ ਹੈ।

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ

ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਰਾਘਵ ਚੱਢਾ ਉੱਪਰ ਟਵੀਟ ਬਾਰੇ ਅਰਵਿੰਦ ਕੇਜਰੀਵਾਲ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਨੇਤਾਗਿਰੀ ਛੱਡ ਕੇ ਲੋਕਾਂ ਦੀ ਭਵਿੱਖਬਾਣੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਕਿਉਂਕਿ ਉਹ ਕੰਮ ਇਹ ਬਹੁਤ ਚੰਗੀ ਤਰ੍ਹਾਂ ਕਰ ਲੈਂਦੇ ਹਨ ਇਸੇ ਕਰਕੇ ਉਨ੍ਹਾਂ ਨੂੰ ਰਾਘਵ ਚੱਢਾ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ।



ਪਰਿਵਾਰ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਬਾਰੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਨ੍ਹਾਂ ਚੋਣਾਂ ਲਈ ਆਪਣਾ ਹੋਮਵਰਕ ਸ਼ੁਰੂ ਕਰਦੇ ਹੋਏ ਆਪਣੀਆਂ ਟੀਮਾਂ ਨੂੰ ਕੰਮ 'ਤੇ ਲਗਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਉਹੀ ਹਾਲ ਹੋਵੇਗਾ ਜੋ ਹਾਲ ਸੰਗਰੂਰ ਵਿੱਚ ਹੋਇਆ ਹੈ। ਉਧਰ ਰਾਘਵ ਚੱਢਾ ਬਾਰੇ ਕੇਜਰੀਵਾਲ ਦੇ ਟਵੀਟ ਉੱਪਰ ਇਹ ਟਿੱਪਣੀ ਕਰਦੇ ਹੋਏ ਭਾਜਪਾ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਉਹ ਆਪਣੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਵਿਸ਼ਵਾਸ ਦਿਵਾਉਂਦੇ ਹਨ ਕਿ ਇਹ ਰਾਘਵ ਚੱਢਾ ਉੱਪਰ ਕੋਈ ਦੋਸ਼ ਸਾਬਤ ਨਹੀਂ ਹੁੰਦਾ ਤੇ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ, ਪਰ ਜੇ ਉਹ ਕਿਸੇ ਵੀ ਮਾਮਲੇ ਵਿਚ ਦੋਸ਼ੀ ਨਿਕਲਦੇ ਹਨ, ਤਾਂ ਫਿਰ ਉਨ੍ਹਾਂ ਨੂੰ ਕੋਈ ਬਚਾ ਨਹੀਂ ਸਕਦਾ।

ਭਾਜਪਾ ਨੇਤਾ ਸੁਨੀਲ ਜਾਖੜ

ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਖ਼ੁਦ ਭਾਰਤ ਸਰਕਾਰ ਗੈਂਗਸਟਰਾਂ ਨੂੰ ਮੁੱਖ ਧਾਰਾ ਵਿੱਚ ਆ ਕੇ ਰਾਜਨੀਤੀ ਵਿੱਚ ਹਿੱਸਾ ਲੈਣ ਦੀ ਗੱਲ ਕਰ ਰਹੀ ਹੈ, ਜਦਕਿ ਸਾਰੇ ਜਾਣਦੇ ਹਨ ਕਿ ਪੰਜਾਬ ਜੇ ਅੱਜ ਜੋ ਹਾਲਾਤ ਨੇ ਉਸ ਨੂੰ ਦੇਖਦੇ ਹੋਏ ਕਿਤੇ ਪੰਜਾਬ ਫੇਰ ਦੁਬਾਰਾ ਪੁਰਾਣਾ ਪੰਜਾਬ ਨਾ ਬਣ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਅਤੇ ਭਾਰਤ ਦੇ ਸੁਨਹਿਰੀ ਮੌਕੇ ਦਿੱਤੇ ਜਾਣ ਤਾਂ ਕਿ ਉਹ ਲੋਕ ਵਿਦੇਸ਼ਾਂ ਵਿੱਚ ਜਾ ਕੇ ਗੈਂਗਸਟਰ ਬਣਨ।



ਅੰਮ੍ਰਿਤਪਾਲ ਸਿੰਘ ਬਾਰੇ ਬੋਲਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਇਨ੍ਹਾਂ ਬਾਰੇ ਸਰਕਾਰ ਦਾ ਆਪਣਾ ਸਟੈਂਡ ਕਲੀਅਰ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਵੱਖਵਾਦੀ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਅਤੇ ਬੀਜੇਪੀ ਦਾ ਇਹ ਸਟੈਂਡ ਰੂਪ ਹੀ ਵੱਖਵਾਦੀ ਤਾਕਤਾਂ ਦੇ ਵਿਰੋਧ ਵਿੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਢਿੱਲੀ ਸਰਕਾਰ ਹੈ, ਤਾਂਹੀਂ ਕਰਕੇ ਇਹੋ ਜਿਹੇ ਲੋਕ ਪਨਪ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣੀ ਨੂੰ ਹਵਾਲੇ ਮਹਿਜ਼ ਪੰਜ-ਛੇ ਮਹੀਨੇ ਹੋਏ ਹਨ। ਇਨ੍ਹਾਂ ਪੰਜਾਂ ਛੇ ਮਹੀਨਿਆਂ ਵਿਚ ਇਹੋ ਜਿਹੇ ਲੋਕ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਿਸ ਤੋਂ ਪਤਾ ਲੱਗਦਾ ਹੈ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ।




ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ ਦੇ ਸਾਬਕਾ ਡਿਪਟੀ ਸਪੀਕਰ ਸ੍ਰੀਕਾਨਾ ਰਘੁਪਤੀ ਆਪਣੇ ਪਰਿਵਾਰ ਨਾਲ ਦਰਬਾਰ ਸਾਹਿਬ ਹੋਏ ਨਤਮਸਤਕ

etv play button
Last Updated :Sep 30, 2022, 7:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.