ETV Bharat / state

ਚੰਨੀ ਨੇ ਆਪਣੀ ਸਰਕਾਰ ਦੌਰਾਨ ਸਿਰਫ ਆਪਣੇ ਪਰਿਵਾਰ ਲਈ ਕੰਮ ਕੀਤਾ: ਅਨੁਰਾਗ ਠਾਕੁਰ

author img

By

Published : Feb 17, 2022, 4:04 PM IST

ਚੰਨੀ ਨੇ ਆਪਣੀ ਸਰਕਾਰ ਦੌਰਾਨ ਸਿਰਫ ਆਪਣੇ ਪਰਿਵਾਰ ਲਈ ਕੰਮ ਕੀਤਾ
ਚੰਨੀ ਨੇ ਆਪਣੀ ਸਰਕਾਰ ਦੌਰਾਨ ਸਿਰਫ ਆਪਣੇ ਪਰਿਵਾਰ ਲਈ ਕੰਮ ਕੀਤਾ

ਜਲੰਧਰ ਵਿਖੇ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ ਚੰਨੀ ਸਰਕਾਰ ਨੇ ਮਹਿਜ਼ 111 ਦਿਨ ਰਾਜ ਕੀਤਾ ਹੈ, ਉਸ ਦੌਰਾਨ ਉਨ੍ਹਾਂ ਨੇ ਸਿਰਫ਼ ਆਪਣੇ ਤੇ ਆਪਣੇ ਪਰਿਵਾਰਾਂ ਦੇ ਰੋਜ਼ਾਨਾ ਹੀ ਢਿੱਡ ਭਰੇ ਹਨ।

ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections 2022 ) 20 ਤਾਰੀਖ ਨੂੰ ਹੋਣ ਜਾ ਰਹੀਆਂ ਹਨ। ਇਸ ਵਾਰ ਚੋਣਾਂ ਵਿੱਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ, ਬਹੁਤ ਸਾਰੇ ਦਿੱਗਜਾਂ ਦੀ ਭਰੋਸੇਯੋਗਤਾ ਦਾਅ 'ਤੇ ਲੱਗੀ ਹੋਈ ਹੈ। ਇਸ ਦੇ ਨਾਲ ਹੀ ਮੁਕਾਬਲਾ ਦਿਲਚਸਪ ਇਸ ਲਈ ਵੀ ਹੈ।

ਜਲੰਧਰ ਵਿਖੇ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ ਚੰਨੀ ਸਰਕਾਰ ਨੇ ਮਹਿਜ਼ 111 ਦਿਨ ਰਾਜ ਕੀਤਾ ਹੈ, ਉਸ ਦੌਰਾਨ ਉਨ੍ਹਾਂ ਨੇ ਸਿਰਫ਼ ਆਪਣੇ ਤੇ ਆਪਣੇ ਪਰਿਵਾਰਾਂ ਦੇ ਰੋਜ਼ਾਨਾ ਹੀ ਢਿੱਡ ਭਰੇ ਹਨ, ਇਸ ਲਈ ਉਨ੍ਹਾਂ ਕੋਲ ਹੁਣ ਬੇਤੁਕੀਆਂ ਗੱਲਾਂ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ, ਕਿਸਾਨਾਂ ਦਾ ਕਰਜ਼ਾ ਮੁਆਫ਼,ਘਰ-ਘਰ ਨੌਜਵਾਨ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਸੀ, ਇਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਕਾਂਗਰਸ ਪੂਰਾ ਨਹੀਂ ਕਰ ਪਾਈ। ਜੋ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਸੁਰੱਖਿਆ ਨਹੀਂ ਦੇ ਪਾਈ ਉਹ ਪੰਜਾਬ ਨੂੰ ਸੁਰੱਖਿਅਤ ਕੀਤਾ ਰੱਖੇਗੀ।

ਚੰਨੀ ਨੇ ਆਪਣੀ ਸਰਕਾਰ ਦੌਰਾਨ ਸਿਰਫ ਆਪਣੇ ਪਰਿਵਾਰ ਲਈ ਕੰਮ ਕੀਤਾ

ਉਨ੍ਹਾਂ ਅਰਵਿੰਦ ਕੇਜਰੀਵਾਲ 'ਤੇ ਵੀ ਹਮਲਾ ਬੋਲਦੇ ਹੋਏ ਕਿਹਾ ਕਿ ਇਕ ਪਾਸੇ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ, ਉਧਰ ਦੂਸਰੇ ਪਾਸੇ ਦਿੱਲੀ ਵਿੱਚ ਹਰ ਸਕੂਲ ਜਾਣ ਵਾਲੇ ਰਸਤੇ ਵਿੱਚ ਇੱਕ ਸ਼ਰਾਬ ਦਾ ਠੇਕਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਨੂੰ ਖਤਮ ਕਰ ਲਈ ਕਿ ਉਹ ਭਗਵੰਤ ਮਾਨ ਨੂੰ ਰੋਲ ਮਾਡਲ ਬਣਾ ਕੇ ਪੇਸ਼ ਕਰਨਾ ਚਾਹੁੰਦਾ ਹੈ, ਦਿੱਲੀ ਸਰਕਾਰ ਬਾਰੇ ਬੋਲਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਵਿੱਚ ਨਾਂ ਤੇ ਕੋਈ ਪੰਜਾਬੀ ਹੈ ਅਤੇ ਨਾ ਹੀ ਕੋਈ ਮਹਿਲਾ।

ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੋ ਵਿਦੇਸ਼ਾਂ ਵਿਚ ਜਾ ਕੇ ਖੁਦ ਆਤੰਕਵਾਦੀਆਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਕੋਲ ਜਾ ਕੇ ਰਹਿੰਦੇ ਨੇ ਉਹ ਪੰਜਾਬ ਵਿੱਚ ਕੀ ਇਹ ਆਤੰਕਵਾਦ ਦੁਬਾਰਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕੀ ਪੰਜਾਬ ਵਿੱਚ ਦੁਬਾਰਾ ਨਸ਼ੇ ਅਤੇ ਅਤੱਵਾਦ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਕੇਜਰੀਵਾਲ ਦੇ ਹੀ ਫਾਊਂਡਰ ਮੈਂਬਰ ਨੇ ਉਨ੍ਹਾਂ ਤੇ ਇਲਜ਼ਾਮ ਲਗਾਏ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਉਹਨਾਂ ਨੇ ਕਿਹਾ ਕਿ ਚੰਨੀ ਸਿਵਾਏ ਆਪਣੇ ਪਰਿਵਾਰ ਦੇ ਲਈ ਪੰਜਾਬ ਲਈ ਹੋਰ ਕੋਈ ਕੰਮ ਨਹੀਂ ਕਰ ਰਹੇ।

ਇਹ ਵੀ ਪੜੋ: ਪੰਜਾਬ ਦੀਆਂ 5 ਹਾਟ ਸੀਟਾਂ, ਜਿੱਥੇ ਇਨ੍ਹਾਂ ਦਿੱਗਜਾਂ ਦੀ ਸਾਖ ਦਾਅ 'ਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.