ETV Bharat / state

ਮਰੀਜ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਡਾਕਟਰ ਦੀ ਕੀਤੀ ਕੁੱਟਮਾਰ

author img

By

Published : Nov 12, 2022, 4:23 PM IST

Phagwara civil hospital doctor beaten
Phagwara civil hospital doctor beaten

ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਟਰੇਨ ਹਾਦਸੇ ਵਿੱਚ ਗੰਭੀਰ ਹਾਲਤ 'ਚ ਇਕ ਵਿਅਕਤੀ ਹਸਪਤਾਲ ਵਿੱਚ ਆਇਆ। ਜ਼ਖਮੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਗੁੱਸੇ ਵਿੱਚ ਆ ਗਏ ਜਿਨ੍ਹਾਂ ਨੇ ਡਾਕਟਰ ਨਾਲ ਕੁੱਟਮਾਰ ਕੀਤੀ। ਡਾਕਟਰਾਂ ਨੇ ਇਸ ਦੇ ਖਿਲਾਫ ਹਸਪਤਾਲ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। Phagwara civil hospital doctor beaten

ਜਲੰਧਰ: ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਟ੍ਰੇਨ ਹਾਦਸੇ ਵਿੱਚ ਗੰਭੀਰ ਹਾਲਤ 'ਚ ਇਕ ਵਿਅਕਤੀ ਹਸਪਤਾਲ ਵਿੱਚ ਆਇਆ। ਜ਼ਖਮੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਗੁਸੇ ਵਿੱਚ ਆ ਗਏ ਜਿਨ੍ਹਾਂ ਨੇ ਡਾਕਟਰ ਨਾਲ ਕੁੱਟਮਾਰ (Beating the doctor after the death of the patient) ਕੀਤੀ। ਡਿਊਟੀ 'ਤੇ ਤੈਨਾਤ ਡਾਕਟਰ ਆਸ਼ੀਸ਼ ਜੇਤਲੀ ਦੀ ਕੁੱਟਮਾਰ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਹਸਪਤਾਲ ਵਿਖੇ ਧਰਨਾ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। Phagwara civil hospital doctor beaten

ਇਸ ਮੌਕੇ ਗੱਲਬਾਤ ਕਰਦਿਆ ਪੀੜਤ ਡਾਕਟਰ ਆਸ਼ੀਸ਼ ਜੇਤਲੀ ਨੇ ਦੱਸਿਆ ਕਿ ਉਸ ਦੀ ਨਾਈਟ ਸੀ। ਸਵੇਰੇ ਸਮੇਂ ਕਰੀਬ 8 ਵਜੇ ਦੇ ਦਰਮਿਆਨ ਟ੍ਰੇਨ ਦੀ ਫੇਟ ਵੱਜਣ ਨਾਲ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਨੌਜਵਾਨ ਨੂੰ ਕੁਝ ਵਿਅਕਤੀ ਹਸਪਤਾਲ ਵਿਖੇ ਲੈ ਕੇ ਆਏ। ਜਿਸ ਤੋਂ ਬਾਅਦ ਉਨ੍ਹਾਂ ਨੇ ਮਰੀਜ ਦੀ ਹਾਲਤ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਜਾਣੂ ਵੀ ਕਰਵਾਇਆ।

Phagwara civil hospital doctor beaten

ਉਨਾਂ ਦੇ ਮਰੀਜ ਦਾ ਹਾਲਤ ਬਹੁਤ ਨਾਜੁਕ ਹੈ। ਉਸ ਨੂੰ ਹਾਇਰ ਸੈਂਟਰ ਲੈ ਜਾਓ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜਦੋਂ ਉਹ ਮਰੀਜ ਦੇ ਇਸ ਵਿੱਚ ਟਾਂਕੇ ਲਗਾ ਰਿਹਾ ਸੀ। ਮਰੀਜ ਦੀ ਦੋਰਾਨੇ ਇਲਾਜ ਹੀ ਮੌਤ ਹੋ ਗਈ ਜਿਸ ਨੂੰ ਉਨਾਂ ਵੱਲੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਉਨਾਂ ਕਿਹਾ ਕਿ ਇਸ ਸਾਰੇ ਮਾਮਲੇ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾ ਨਾਲ ਕੁਝ ਹੋਰ ਵਿਅਕਤੀਆਂ ਨੇ ਉਸ ਨਾਲ ਦੋਰਾਨੇ ਡਿਊਟੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।

ਉਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਕਮ ਨਿਗਮ ਕਮਿਸ਼ਨਰ ਮੈਡਮ ਨੈਯਣ ਜੱਸਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਹਸਪਤਾਲ ਦੇ ਸਟਾਫ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਾਰ ਕੁੱਟ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦਾ ਆਸ਼ਵਾਸ਼ਨ ਦੇਣ ਤੋਂ ਬਾਅਦ ਹੀ ਧਰਨਾ ਸਮਾਪਤ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:- ਪਿੰਡ ਰਾਏਪੁਰ ਵਿੱਚ ਟੁੱਟਿਆ ਰਜਬਾਹਾ, ਘਰਾਂ ਦੇ ਅੰਦਰ ਵੜਿਆ ਪਾਣੀ, ਕਈ ਏਕੜ ਫਸਲ ਬਰਬਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.