ETV Bharat / state

ਨਰਸ ਨੇ ਹਸਪਤਾਲ ’ਚ ਫਾਹਾ ਲੈਕੇ ਕੀਤੀ ਖੁਦਕੁਸ਼ੀ

author img

By

Published : Mar 6, 2022, 4:33 PM IST

ਜਲੰਧਰ ਵਿੱਚ ਇੱਕ ਨਿੱਜੀ ਹਸਪਤਾਲ ਦੀ 22 ਸਾਲਾ ਨਰਸ ਨੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ (nurse commits suicide ) ਹੈ। ਇਸ ਘਟਨਾ ਨੂੰ ਲੈਕੇ ਹਸਪਤਾਲ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ। ਹਸਪਤਾਲ ਪ੍ਰਸ਼ਾਸਨ ਉੱਪਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮਾਂ ਦੀ ਗੱਲ ਵੀ ਸਾਹਮਣੇ ਆ ਰਹੀ ਹੈ।

ਜਲੰਧਰ ਦੇ ਸਿਮਗਾ ਹਸਪਤਾਲ ਚ ਨਰਸ ਨੇ ਕੀਤੀ ਖੁਦਕੁਸ਼ੀ
ਜਲੰਧਰ ਦੇ ਸਿਮਗਾ ਹਸਪਤਾਲ ਚ ਨਰਸ ਨੇ ਕੀਤੀ ਖੁਦਕੁਸ਼ੀ

ਜਲੰਧਰ: ਜ਼ਿਲ੍ਹੇ ਦੇ ਸਿਗਮਾ ਹਸਪਤਾਲ ਦੇ ਹੋਸਟਲ ਵਿੱਚ 22 ਸਾਲਾ ਨਰਸ ਨੇ ਪੱਖੇ ਨਾਲ ਫਾਹਾ ਲੈਕੇ ਖੁਦਕੁਸ਼ੀ ਕੀਤੀ (nurse commits suicide by hanging) ਹੈ। ਇਸ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ। ਮ੍ਰਿਤਕਾ ਦੀ ਪਛਾਣ ਪ੍ਰਿਆ ਨਾਮ ਵਜੋਂ ਹੋਈ ਹੈ। ਲੜਕੀ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕਾ ਨਰਸ ਜਲੰਧਰ ਦੇ ਕਰਤਾਰਪੁਰ ਇਲਾਕੇ ਦੀ ਰਹਿਣ ਵਾਲੀ ਸੀ।

ਹਸਪਤਾਲ ਦੀ ਮੁਲਾਜ਼ਮ ਨੇ ਦੱਸਿਆ ਕਿ ਪ੍ਰਿਆ ਵੱਲੋਂ ਘਰ ਜਾਣਾ ਸੀ ਅਤੇ ਉਹ ਹਸਪਤਾਲ ਵਿੱਚ ਆਪਣੀ ਡਿਊਟੀ ਕਰਕੇ ਗਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਹੋਸਟਲ ਵਿੱਚ ਉਸਦੇ ਸਾਥੀ ਨੇ ਉਸ ਨੂੰ ਦੇਖਿਆ ਤਾਂ ਉੱਪਰ ਉਸਦੀ ਪੱਖੇ ਨਾਲ ਲਾਸ਼ ਲਟਕਦੀ ਵਿਖਾਈ ਦਿੱਤੀ ਜਿਸ ਦੀ ਜਾਣਕਾਰੀ ਉਸ ਵੱਲੋਂ ਹਸਪਤਾਲ ਵਿੱਚ ਆ ਕੇ ਦਿੱਤੀ ਗਈ।

ਜਲੰਧਰ ਦੇ ਸਿਮਗਾ ਹਸਪਤਾਲ ਚ ਨਰਸ ਨੇ ਕੀਤੀ ਖੁਦਕੁਸ਼ੀ

ਇਸ ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਿਸ ਨੇ ਮੌਕੇ ਉੱਪਰ ਪਹੁੰਚ ਕੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਪਛਾਣ ਹੋ ਚੁੱਕੀ ਹੈ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉੱਪਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਇਸ ਘਟਨਾ ਨੂੰ ਲੈਕੇ ਮ੍ਰਿਤਕਾ ਦੇ ਪਰਿਵਾਰ ਵੱਲੋਂ ਗੰਭੀਰ ਇਲਜ਼ਾਮ ਲਗਾਇਆ ਗਿਆ ਹੈ। ਨਰਸ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਹਸਪਤਾਲ ਦਾ ਡਾਕਟਰ ਅਤੇ ਸਟਾਫ ਉਸਨੂੰ ਪਰੇਸ਼ਾਨ ਕਰਦਾ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਖਾਸਾ ਵਿੱਚ ਬੀਐਸਐਫ ਅਧਿਕਾਰੀ ਨੇ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.