ਜਲੰਧਰ ਵਿੱਚ ਡੇਂਗੂ ਦਾ ਕਹਿਰ, ਸਿਹਤ ਮਹਿਕਮੇ ਨੇ ਆਲਾ-ਦੁਆਲਾ ਸਾਫ਼ ਰੱਖਣ ਦੀ ਕੀਤੀ ਅਪੀਲ

author img

By

Published : Nov 7, 2019, 7:47 PM IST

ਜਲੰਧਰ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ ਤੇ ਸਿਹਤ ਮਹਿਕਮੇ ਮੁਤਾਬਿਕ ਹੁਣ ਤੱਕ ਡੇਂਗੂ ਦੇ 215 ਮਾਮਲੇ ਸਾਹਮਣੇ ਆ ਗਏ ਹਨ।

ਜਲੰਧਰ: ਸ਼ਹਿਰ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ ਤੇ ਸਿਵਲ ਹਸਪਤਾਲ ਵਿੱਚ ਡੇਂਗੂ ਵਾਰਡ ਬਣਾਇਆ ਗਿਆ ਹੈ। ਸਿਹਤ ਮਹਿਕਮੇ ਦੇ ਡਾਕਟਰ ਸ਼ੋਭਨਾ ਮੁਤਾਬਕ ਜ਼ਿਲ੍ਹੇ ਵਿੱਚ ਹੁਣ ਤੱਕ 761 ਡੇਂਗੂ ਦੇ ਸ਼ੱਕੀ ਮਰੀਜ਼ ਆਏ ਹਨ ਜਿਨ੍ਹਾਂ ਵਿੱਚੋਂ 215 ਮਰੀਜ਼ ਪਾਜ਼ੀਟਿਵ ਪਾਏ ਗਏ ਹਨ।

ਇਸ ਬਾਰੇ ਹਸਪਤਾਲ ਦੀ ਡਾਕਟਰ ਸ਼ੋਭਨਾ ਨੇ ਦੱਸਿਆ ਕਿ ਹੁਣ ਤੱਕ ਜਿੰਨੇ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 117 ਸ਼ਹਿਰੀ ਇਲਾਕੇ ਦੇ ਹਨ ਜਦ ਕਿ 98 ਮਰੀਜ਼ ਪੇਂਡੂ ਇਲਾਕੇ ਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਤੇ ਕਿਸੇ ਵੀ ਜਗ੍ਹਾ 'ਤੇ ਪਾਣੀ ਨੂੰ ਜ਼ਿਆਦਾ ਦੇਰ ਤੱਕ ਜਮ੍ਹਾ ਨਾ ਹੋਣ ਦੇਣ।

ਜਲੰਧਰ

ਉਨ੍ਹਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਪਏ ਗਮਲੇ ਟਾਇਰ ਬੋਤਲਾਂ ਤੇ ਘਰ ਵਿੱਚ ਪਾਣੀ ਇਕੱਠਾ ਕਰਨ ਵਾਲੇ ਹੋਰ ਸਾਮਾਨ ਵਿੱਚ ਪਾਣੀ ਨੂੰ ਜ਼ਿਆਦਾ ਦੇਰ ਤੱਕ ਨਾ ਰੱਖਣ ਦੇਣ। ਇਸ ਦੇ ਨਾਲ ਹੀ ਆਪਣੇ ਕੂਲਰਾਂ ਦੀ ਵੀ ਲਗਾਤਾਰ ਸਫ਼ਾਈ ਰੱਖਣ ਤਾਂ ਕਿ ਡੇਂਗੂ ਦਾ ਮੱਛਰ ਪੈਦਾ ਹੀ ਨਾ ਹੋ ਸਕੇ।

ਡਾਕਟਰ ਮੁਤਾਬਿਕ ਡੇਂਗੂ ਨਾਲ ਨਿਪਟਣ ਲਈ ਸਿਹਤ ਮਹਿਕਮਾ ਪੂਰੀ ਤਰ੍ਹਾਂ ਤਿਆਰ ਹੈ ਤੇ ਹਸਪਤਾਲ ਵਿੱਚ ਇੱਕ ਡੇਂਗੂ ਵਾਰਡ ਵੀ ਬਣਾਇਆ ਗਿਆ ਹੈ।

Intro:ਜਲੰਧਰ ਜ਼ਿਲ੍ਹਾ ਅੱਜ ਕੱਲ੍ਹ ਡੇਂਗੂ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ ਦੋ ਸੌ ਪੰਦਰਾਂ ਮਾਮਲੇ ਸਾਹਮਣੇ ਆ ਚੁੱਕੇ ਨੇ . ਇਸ ਬਾਰੇ ਜਿੱਥੇ ਸਿਹਤ ਮਹਿਕਮਾ ਪੂਰੀ ਤਰ੍ਹਾਂ ਤਿਆਰ ਹੈ ਉਧਰ ਦੂਸਰੇ ਪਾਸੇ ਸਿਹਤ ਮਹਿਕਮਾ ਲੋਕਾਂ ਨੂੰ ਆਪਣੇ ਆਸ ਪਾਸ ਸਫ਼ਾਈ ਰੱਖਣ ਅਤੇ ਪਾਣੀ ਨਾ ਇਕੱਠਾ ਹੋਣ ਦੇ ਸੰਦੇਸ਼ ਵੀ ਦੇ ਰਿਹਾ ਹੈ .


Body:ਜਲੰਧਰ ਜ਼ਿਲ੍ਹਾ ਅੱਜ ਕੱਲ੍ਹ ਡੇਂਗੂ ਦੇ ਮੱਛਰ ਦੀ ਮਾਰ ਝੇਲ ਰਿਹਾ ਹੈ . ਹਾਲਾਤ ਦੇ ਦੇ ਕੇ ਜਲੰਧਰ ਦੇ ਸਿਵਲ ਹਾਸਪੀਟਲ ਵਿੱਚ ਡੇਂਗੂ ਵਾਰਡ ਤੱਕ ਬਣਾਇਆ ਗਿਆ ਹੈ . ਜ਼ਿਕਰਯੋਗ ਹੈ ਕਿ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਡੇਂਗੂ ਵਰਗੀਆਂ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਨਾਲ ਲੋਕਾਂ ਨੂੰ ਹਸਪਤਾਲਾਂ ਦਾ ਮੂੰਹ ਦੇਖਣਾ ਪੈਂਦਾ ਹੈ . ਹਾਲਾਂਕਿ ਇਸ ਬਾਰੇ ਸਿਹਤ ਮਹਿਕਮਾ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕਰਦਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਵੱਲੋਂ ਕੁਝ ਏਦਾਂ ਦੀ ਕਮੀ ਰਹਿ ਜਾਂਦੀ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਬਿਮਾਰੀਆਂ ਨਾਲ ਜੂਝਣਾ ਪੈਂਦਾ ਹੈ .
ਜਲੰਧਰ ਦੇ ਸਿਹਤ ਮਹਿਕਮੇ ਦੇ ਡਾਕਟਰ ਸ਼ੋਭਨਾ ਮੁਤਾਬਕ ਜਲੰਧਰ ਜ਼ਿਲ੍ਹੇ ਵਿੱਚ ਹੁਣ ਤੱਕ 761 ਡੇਂਗੂ ਦੇ ਸ਼ੱਕੀ ਮਰੀਜ਼ ਆਏ ਨੇ . ਜਿਨ੍ਹਾਂ ਵਿੱਚੋਂ 215 ਮਰੀਜ਼ ਪਾਜ਼ੀਟਿਵ ਪਾਏ ਗਏ ਨੇ . ਇਨ੍ਹਾਂ ਮਰੀਜ਼ਾਂ ਵਿੱਚੋਂ 117 ਸ਼ਹਿਰੀ ਇਲਾਕੇ ਦੇ ਨੇ ਜਦ ਕਿ 98 ਮਰੀਜ਼ ਪੇਂਡੂ ਇਲਾਕੇ ਚੋਂ ਮੈਂ . ਸਿਹਤ ਮਹਿਕਮੇ ਵੱਲੋਂ ਦੱਸਿਆ ਗਿਆ ਹੈ ਕਿ ਡੇਂਗੂ ਦੇ ਬਹੁਤ ਘੱਟ ਮਰੀਜ਼ ਸਿਵਲ ਹਾਸਪੀਟਲ ਵਿੱਚ ਆਉਂਦੇ ਨੇ . ਪਰ ਬਾਵਜੂਦ ਇਸ ਦੇ ਸਿਹਤ ਮਹਿਕਮੇ ਕੋਲ ਇਸ ਦਾ ਪੂਰਾ ਰਿਕਾਰਡ ਰਹਿੰਦਾ ਹੈ ਤਾਂ ਕਿ ਕਿਸੇ ਵੀ ਵੇਲੇ ਸਿਹਤ ਮਹਿਕਮੇ ਵੱਲੋਂ ਜ਼ਰੂਰੀ ਕਦਮ ਚੁੱਕੇ ਜਾ ਸਕਣ . ਡਾਕਟਰ ਸ਼ੋਭਨਾ ਮੁਤਾਬਕ ਡੇਂਗੂ ਇੱਕ ਐਸੀ ਬਿਮਾਰੀ ਹੈ ਜਿਸ ਤੋਂ ਸਿਰਫ ਆਪਣੇ ਆਲੇ ਦੁਆਲੇ ਸਫ਼ਾਈ ਰੱਖ ਕੇ ਬਚਿਆ ਜਾ ਸਕਦਾ ਹੈ . ਉਨ੍ਹਾਂ ਦੱਸਿਆ ਕਿ ਡੇਂਗੂ ਇੱਕ ਖ਼ਾਸ ਤਰ੍ਹਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ . ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਸਫ਼ਾਈ ਰੱਖਣ ਅਤੇ ਕਿਸੇ ਵੀ ਜਗ੍ਹਾ ਤੇ ਪਾਣੀ ਨੂੰ ਜ਼ਿਆਦਾ ਦੇਰ ਤੱਕ ਜਮ੍ਹਾਂ ਨਾ ਹੋਣ ਦੇਣ . ਉਨ੍ਹਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਆਪਣੇ ਘਰਾਂ ਵਿੱਚ ਪਏ ਗਮਲੇ ਟਾਇਰ ਬੋਤਲਾਂ ਅਤੇ ਘਰ ਵਿੱਚ ਪਾਣੀ ਇਕੱਠਾ ਕਰਨ ਵਾਲੇ ਹੋਰ ਸਾਮਾਨ ਵਿੱਚ ਪਾਣੀ ਨੂੰ ਜ਼ਿਆਦਾ ਦੇਰ ਤੱਕ ਨਾ ਰੱਖਣ ਅਤੇ ਆਪਣੇ ਕੂਲਰਾਂ ਦੀ ਵੀ ਲਗਾਤਾਰ ਸਫ਼ਾਈ ਰੱਖਣ ਤਾਂ ਜੋ ਡੇਂਗੂ ਦਾ ਮੱਛਰ ਪੈਦਾ ਹੀ ਨਾ ਹੋ ਸਕੇ . ਡਾਕਟਰ ਅਨੁਸਾਰ ਡੇਂਗੂ ਨਾਲ ਨਿਪਟਣ ਲਈ ਸਿਹਤ ਮਹਿਕਮਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਸਪਤਾਲ ਵਿੱਚ ਇੱਕ ਡੇਂਗੂ ਵਾਰਡ ਵੀ ਬਣਾਇਆ ਗਿਆ ਹੈ .

ਬਾਈਟ : ਡਾਕਟਰ ਸ਼ੋਭਨਾ


Conclusion:ਇਸ ਜਲੰਧਰ ਦੇ ਸਿਹਤ ਮਹਿਕਮੇ ਦੇ ਨਾਲ ਨਾਲ ਸਾਡਾ ਚੈਨਲ ਵੀ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਆਪਣੇ ਆਸ ਪਾਸ ਸਫ਼ਾਈ ਰੱਖਣ ਤਾਂ ਜੋ ਇਸ ਬਿਮਾਰੀ ਨੂੰ ਜੜ੍ਹੋਂ ਪਨਪਣ ਹੀ ਨਾ ਦਿੱਤਾ ਜਾ ਸਕੇ .
ETV Bharat Logo

Copyright © 2024 Ushodaya Enterprises Pvt. Ltd., All Rights Reserved.