ETV Bharat / state

ਚਿੱਟੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਮੌਤ

author img

By

Published : Nov 30, 2022, 6:55 AM IST

Updated : Nov 30, 2022, 7:39 AM IST

drugs in Urmar Tanda Hoshiarpur, death with drugs in punjab
ਚਿੱਟੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਮੌਤ

ਹੁਸ਼ਿਆਰਪੁਰ ਦੇ ਟਾਂਡਾ ਵਿੱਚ ਚਿੱਟੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਟਾਂਡਾ ਪੁਲਿਸ ਨੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੁਸ਼ਿਆਰਪੁਰ: ਟਾਂਡਾ ਉੜਮੁੜ ਵਿੱਚ ਨਸ਼ੇ ਦੇ ਸੌਦਾਗਰਾਂ ਦਾ ਪੱਕਾ ਅੱਡਾ ਬਣੇ ਚੰਡੀਗੜ ਕਲੋਨੀ ਇਲਾਕੇ ਵਿਚ ਇਕ ਹੋਰ ਨੌਜਵਾਨ ਦੀ ਚਿੱਟੇ (ਨਸ਼ੀਲਾ ਪਾਊਡਰ) ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਕੁਝ ਦਿਨ ਪਹਿਲਾ ਵੀ ਇਸੇ ਇਲਾਕੇ ਵਿੱਚ ਕਲੋਟੀ ਨਗਰ ਵਾਸੀ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲੇ ਉੱਤੇ ਅਜੇ ਪੁਲਿਸ ਕਾਰਵਾਈ ਕਰ ਹੀ ਰਹੀ ਸੀ ਕਿ ਇਕ ਹੋਰ ਮੌਤ ਨੇ ਹਲਾਤਾਂ ਦੇ ਬੇਹੱਦ ਗੰਭੀਰ ਹੋਣ ਦੇ ਸਬੂਤ ਦੇ ਦਿੱਤੇ ਹਨ।

ਚਿੱਟੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਮੌਤ

ਨਸ਼ਾ ਵੇਚਣ ਵਾਲਿਆਂ ਦੀ ਹੋਈ ਪਛਾਣ: ਨਸ਼ੇ ਦੀ ਭੇਂਟ ਚੜੇ ਨੌਜਵਾਨ ਦੀ ਪਛਾਣ ਹਰਜੀਤ ਸਿੰਘ ਵਾਸੀ ਢਡਿਆਲਾ ਦੇ ਰੂਪ ਵਿਚ ਹੋਈ ਹੈ ਜਿਸ ਦੀ ਲਾਸ਼ ਚੰਡੀਗੜ ਕਲੋਨੀ ਰੇਲਵੇ ਲਾਈਨ ਦੇ ਨਜ਼ਦੀਕ ਮਿਲੀ। ਮ੍ਰਿਤਕ ਹਰਜੀਤ ਸਿੰਘ ਆਪਣੇ ਪਰਿਵਾਰ ਵਿੱਚ ਛੇ ਸਾਲ ਦੀ ਬੇਟੀ ਤੇ ਅਪਾਹਿਜ ਪਤਨੀ ਨੂੰ ਛੱਡ ਗਿਆ। ਇਸ ਤੋਂ ਬਾਅਦ ਟਾਂਡਾ ਪੁਲਿਸ ਨੇ ਮ੍ਰਿਤਿਕ ਨੌਜਵਾਨ ਦੇ ਸ਼ਰੀਕੇ ਵਿੱਚ ਲੱਗਦੇ ਭਤੀਜੇ ਇੰਦਰ ਗੋਪਾਲ ਸਿੰਘ ਦੇ ਬਿਆਨ ਦੇ ਅਧਾਰ 'ਤੇ ਨਸ਼ਾ ਵੇਚਣ ਵਾਲੇ ਅਤੇ ਉਸ ਦੇ ਚਾਚੇ ਦੀ ਮੌਤ ਦਾ ਕਾਰਨ ਬਣਨ ਵਾਲੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸੱਦੀ ਪੁਸ਼ਪਾ ਦੀ ਨੂੰਹ ਵਾਸੀ ਚੰਡੀਗੜ ਕਲੋਨੀ, ਰਾਣੀ ਪਤਨੀ ਸਨੀ ਵਾਸੀ ਬਸਤੀ ਸਾਂਸੀਆਂ, ਰਾਣੋ ਪਤਨੀ ਰਾਜਾ, ਸਨੀ ਪੁੱਤਰ ਰਾਜਾ, ਨਿੱਕੀ ਪਤਨੀ ਲਾਲ ਅਤੇ ਸਨੀ ਪੁੱਤਰ ਮੰਗਤ ਰਾਮ ਵਾਸੀ ਚੰਡੀਗੜ ਕਲੋਨੀ ਟਾਂਡਾ ਦੇ ਰੂਪ ਵਿਚ ਹੋਈ ਹੈ।


ਪੁਲਿਸ ਵੱਲੋਂ ਕਾਰਵਾਈ: ਮ੍ਰਿਤਕ ਦੀ ਭੈਣ ਪ੍ਰਵੀਨ ਰਾਣੀ ਨੇ ਕਿਹਾ ਕਿ ਮੇਰਾ ਭਰਾ ਰੋਟੀ ਖਾ ਕੇ ਘਰੋਂ ਬਾਹਰ ਗਿਆ ਸੀ, ਪਰ ਉਸ ਦੀ ਮੌਤ ਕਿਵੇਂ ਹੋਈ ਜਾਂਚ ਕੀਤੀ ਜਾਵੇ। ਸਰਕਾਰ ਨੂੰ ਚਾਹੀਦਾ ਨਸ਼ਿਆਂ ਉੱਤੇ ਲਗਾਮ ਲਾਵੇ। ਘਰਾਂ ਦੇ ਘਰ ਚਿੱਟੇ ਦੀ ਭੇਂਟ ਚੜ੍ਹ ਰਹੇ ਹਨ। ਟਾਂਡਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਨਸ਼ੇ ਦੇ ਛੇ ਸੌਦਾਗਰ ਉੱਤੇ 304 ਅਧੀਨ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

ਇਹ ਵੀ ਪੜ੍ਹੋ: ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਚੜੇ ਪੁਲਿਸ ਦੇ ਅੜ੍ਹਿਕੇ, ਚਾਰ ਵਿਰੁੱਧ ਮਾਮਲਾ ਦਰਜ

Last Updated :Nov 30, 2022, 7:39 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.