ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਵਿੱਚ 6 ਮਹੀਨੇ ਕੱਟਿਆ ਸੰਤਾਪ: ਮਨੀਸ਼ ਤਿਵਾੜੀ

author img

By

Published : Jan 7, 2023, 6:26 PM IST

ਸਾਂਸਦ ਮਨੀਸ਼ ਤਿਵਾੜੀ

ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ (MP Manish Tiwari) ਸ਼ਨੀਵਾਰ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਪਿੰਡ ਥਾਣਾ ਨੂੰ ਜਿੰਮ ਬਣਾਉਣ ਲਈ 2 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਮੌਕੇ ਉਨ੍ਹਾਂ ਮੀਡੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇਸ਼ ਬਚਾਉਣ ਲਈ ਹੋਣਗੀਆਂ।

ਸਾਂਸਦ ਮਨੀਸ਼ ਤਿਵਾੜੀ

ਹੁਸ਼ਿਆਰਪੁਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਗੜ੍ਹਸ਼ੰਕਰ ਦੇ ਪਿੰਡ ਥਾਣਾ (MP Manish Tiwari reached Garhshankar) ਪਹੁੰਚੇ। ਉਨ੍ਹਾਂ ਰਵਿਦਾਸ ਧਰਮਸ਼ਾਲਾ ਦੇ ਓਪਨ ਜਿੰਮ ਦੇ ਲਈ 2 ਲੱਖ ਰੁਪਏ ਦੀ ਗ੍ਰਾਂਟ ਪਿੰਡ ਵਾਸੀਆਂ ਨੂੰ ਦਿੱਤੀ। ਇਥੇ ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇਸ਼ ਦੀ ਹੋਂਦ ਬਚਾਉਣ ਲਈ ਲੜੀਆਂ ਜਾਣਗੀਆਂ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਰਿਹਾ ਹੋਣ ਉਤੇ ਬੋਲਦੇ ਕਿਹਾ ਕਿ ਉਨ੍ਹਾਂ ਨੇ 6 ਮਹੀਨੇ ਜੇਲ੍ਹ ਵਿੱਚ ਸੰਤਾਪ ਹੰਢਾਇਆ ਹੈ। ਉਨ੍ਹਾਂ ਦੀ ਸਿਹਤ ਠੀਕ ਰਹੇ ਅਤੇ ਉਹ ਦੇਸ਼ ਦੀ ਸੇਵਾ ਲਈ ਕੰਮ ਕਰਦੇ ਰਹਿਣ। ਸਾਬਕਾ ਮੁੱਖ ਮੰਤਰੀ ਚੰਨੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਉਤੇ ਲੱਗੇ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇ ਦਿੱਤਾ ਹੈ। ਹੁਣ ਕਿਸੇ ਹੋਰ ਦਾ ਉਸ ਗੱਲ ਉਤੇ ਕੁਝ ਕਹਿਣਾ ਬਾਕੀ ਨਹੀਂ ਰਹਿ ਗਿਆ।

ਇਸ ਮੌਕੇ ਸਾਂਸਦ ਮਨੀਸ਼ ਤਿਵਾੜੀ ਦੇ ਨਾਲ ਪੰਕਜ ਕਿਰਪਾਲ ਸੀਨੀਅਰ ਕਾਂਗਰਸ ਆਗੂ ਤੋਂ ਇਲਾਵਾ ਇਲਾਕੇ ਦੇ ਕਾਂਗਰਸ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਮਨੀਸ਼ ਤਿਵਾੜੀ ਸਾਂਸਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਪੰਜਾਬ ਦੀ ਜਨਤਾ ਨੇ ਇੱਕ ਵੱਡਾ ਬਦਲਾਅ ਲਿਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ। ਜਿਹੜੀ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਈ ਹੈ।

2024 ਦੀ ਲੋਕ ਸਭਾ ਚੋਣ ਦੇਸ਼ ਹੋਂਦ ਲਈ ਲੜੀਆਂ ਜਾਣਗੀਆਂ: ਮਨੀਸ਼ ਤਿਵਾੜੀ ਸਾਂਸਦ (MP Manish Tiwari) ਨੇ ਕਿਹਾ ਕਿ 2024 ਦੀ ਲੋਕ ਸਭਾ ਚੋਣ ਦੇ ਵਿੱਚ ਵੱਡਾ ਬਦਲਾਅ ਆਵੇਗਾ। ਇਹ ਚੋਣ ਦੇਸ਼ ਦੀ ਹੋਂਦ ਬਚਾਉਣ ਦੇ ਲਈ ਲੜੀ ਜਾਵੇਗੀ। ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਜਿਹੜੇ ਆਰੋਪ ਲਗਾਏ ਗਏ ਸਨ। ਉਨ੍ਹਾਂ 'ਤੇ ਚਰਨਜੀਤ ਸਿੰਘ ਚੰਨੀ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਨ। ਇਸ ਲਈ ਹੁਣ ਉਸ ਗੱਲ ਉਤੇ ਕਿਸੇ ਹੋਰ ਦਾ ਬੋਲਣਾ ਬਾਜਵ ਨਹੀਂ ਹੋਵੇਗਾ।

ਨਵਜੋਤ ਸਿੰਘ ਸਿੱਧੂ ਨੇ ਕੱਟਿਆ ਸੰਤਾਪ: ਮਨੀਸ਼ ਤਿਵਾੜੀ ਨੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਜੇਲ੍ਹ ਤੋਂ ਰਿਹਾ ਹੋਣ ਦੇ ਬਾਰੇ ਵਿੱਚ ਕਿਹਾ ਕਿ ਉਹ 6 ਮਹੀਨੇ ਦਾ ਸੰਤਾਪ ਕੱਟਕੇ ਬਾਹਰ ਆ ਰਹੇ ਹਨ। ਉਮੀਦ ਹੈ ਕਿ ਉਹ ਪੰਜਾਬ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦੇ ਪਿੰਡ ਥਾਣਾ ਦੀ ਰਵਿਦਾਸ ਧਰਮਸ਼ਾਲਾ ਦੇ ਜਿੰਮ ਲਈ 2 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ਹੈ।

ਇਹ ਵੀ ਪੜ੍ਹੋ:- ਪੰਜਾਬ ਕੈਬਨਿਟ 'ਚ ਫੇਰਬਦਲ, ਡਾ.ਬਲਬੀਰ ਸਿੰਘ ਨੂੰ ਦਿੱਤਾ ਸਿਹਤ ਮੰਤਰਾਲਾ, ਜੌੜਾਮਾਜਰਾ ਦੀ ਛੁੱਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.