ETV Bharat / state

ਕਲਯੁਗੀ ਮਾਂ ਨੇ ਆਪਣਾ 8 ਸਾਲ ਦਾ ਬੇਟਾ ਨਹਿਰ 'ਚ ਸੁੱਟਿਆ, ਪੁਲਿਸ ਵੱਲੋਂ ਕਾਤਲ ਮਾਂ ਕਾਬੂ

author img

By

Published : Dec 29, 2022, 7:15 PM IST

Updated : Dec 29, 2022, 7:41 PM IST

Mother arrested for killing 8 year old son in Hoshiarpur
Mother arrested for killing 8 year old son in Hoshiarpur

ਹੁਸ਼ਿਆਰਪੁਰ ਜ਼ਿਲ੍ਹੇ ਦੇ ਉੱਚੀ ਬੱਸੀ ਨੇੜੇ ਕੱਲ੍ਹ ਇੱਕ ਕਲਯੁਗੀ ਮਾਂ ਨੇ ਕਥਿਤ ਤੌਰ 'ਤੇ ਆਪਣੇ ਅੱਠ ਸਾਲਾ ਪੁੱਤਰ ਨੂੰ ਨਹਿਰ ਵਿੱਚ ਸੁੱਟ (woman killed her child in Hoshiarpur village) ਦਿੱਤਾ, ਜੋ ਕਿ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮਾਂ ਨੂੰ ਗ੍ਰਿਫਤਾਰ (Mother arrested for killing 8 year old son) ਕਰ ਲਿਆ ਹੈ।

ਕਲਯੁਗੀ ਮਾਂ ਨੇ ਆਪਣਾ 8 ਸਾਲ ਦਾ ਬੇਟਾ ਨਹਿਰ 'ਚ ਸੁੱਟਿਆ

ਹੁਸ਼ਿਆਰਪੁਰ: ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਉੱਚੀ ਬੱਸੀ ਨੇੜੇ ਕੱਲ੍ਹ ਇੱਕ ਕਲਯੁਗੀ ਮਾਂ ਨੇ ਕਥਿਤ ਤੌਰ 'ਤੇ ਆਪਣੇ ਅੱਠ ਸਾਲਾ ਪੁੱਤਰ ਨੂੰ ਨਹਿਰ ਵਿੱਚ ਸੁੱਟ (woman killed her child in Hoshiarpur village) ਦਿੱਤਾ, ਜੋ ਕਿ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ (Murder of 8 year old child in Hoshiarpur) ਗਿਆ। ਦਸੂਹਾ ਪੁਲਿਸ ਨੇ ਬੱਚੇ ਦੀ ਮਾਂ ਰੀਨਾ ਕੁਮਾਰੀ ਨੂੰ ਪਿੰਡ ਵਢਾਈਆਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰੀਨਾ ਕੁਮਾਰੀ ਦਾ ਵਿਆਹ 2012 ਵਿੱਚ ਰਵੀ ਕੁਮਾਰ ਨਾਲ ਹੋਇਆ ਸੀ।

ਜਿਸਦਾ ਇੱਕ ਅੱਠ ਸਾਲ ਦਾ ਬੇਟਾ ਅਤੇ ਇੱਕ ਦਸ ਸਾਲ ਦੀ ਬੇਟੀ ਹੈ। ਉਹ ਰੋਜ਼ੀ-ਰੋਟੀ ਲਈ ਮਾਲਦੀਵ ਗਿਆ ਹੈ। ਪੈਸਿਆਂ ਨੂੰ ਲੈ ਕੇ ਉਹ ਅਕਸਰ ਆਪਣੇ ਪਤੀ ਨਾਲ ਫੋਨ 'ਤੇ ਝਗੜਾ ਕਰਦੀ ਸੀ ਅਤੇ ਪੈਸੇ ਨਾ ਦੇਣ 'ਤੇ ਬੱਚਿਆਂ ਨੂੰ ਨਹਿਰ 'ਚ ਸੁੱਟ ਦੇਣ ਦੀ ਧਮਕੀ ਦਿੰਦੀ ਸੀ। 25 ਦਸੰਬਰ ਦੀ ਰਾਤ ਨੂੰ ਰੀਨਾ ਦਾ ਆਪਣੇ ਪਤੀ ਨਾਲ ਪੈਸਿਆਂ ਨੂੰ ਲੈ ਕੇ ਫੋਨ 'ਤੇ ਝਗੜਾ ਹੋ ਗਿਆ।

ਕੀ ਹੈ ਮਾਮਲਾ?: ਬੀਤੇ ਦਿਨ ਹੀ ਰੀਨਾ ਦੇ ਜੀਜਾ ਨੂੰ ਪਤਾ ਲੱਗਾ ਕਿ ਉਹ ਆਪਣੇ ਲੜਕੇ ਨੂੰ ਉੱਚੀ ਬੱਸੀ ਨਹਿਰ 'ਤੇ ਲੈ ਗਈ ਹੈ। ਉਸੇ ਸਮੇਂ ਉਸ ਦਾ ਜੀਜਾ ਰਾਜਕੁਮਾਰ ਆਪਣੇ ਪਿਤਾ ਨਾਲ ਦੋਵਾਂ ਦੀ ਭਾਲ ਵਿਚ ਨਿਕਲਿਆ। ਨਹਿਰ ਦੇ ਪੁਲ ਨੇੜੇ ਪੁੱਜਣ ’ਤੇ ਰਾਹਗੀਰਾਂ ਵੱਲੋਂ ਉਸ ਨੂੰ ਦੱਸਿਆ ਗਿਆ ਕਿ ਪਿੰਡ ਲਮੀਆਂ ਨੇੜੇ ਨਹਿਰ ਦੇ ਕੰਢੇ ਇੱਕ ਔਰਤ ਤੇ ਬੱਚਾ ਬੈਠੇ ਹਨ। ਜਿਵੇਂ ਹੀ ਉਹ ਨਹਿਰ 'ਤੇ ਪਹੁੰਚੇ ਤਾਂ ਰੀਨਾ ਨੇ ਕਥਿਤ ਤੌਰ 'ਤੇ ਆਪਣੇ ਲੜਕੇ ਨੂੰ ਨਹਿਰ 'ਚ ਸੁੱਟ ਦਿੱਤਾ ਅਤੇ ਫਰਾਰ ਹੋ ਗਈ। ਬਾਅਦ ਵਿੱਚ ਔਰਤ ਨੂੰ ਪੁਲਿਸ ਨੇ ਫੜ ਲਿਆ। ਪੁਲਿਸ ਲਾਸ਼ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: BKU ਉਗਰਾਹਾਂ ਵੱਲੋਂ 5 ਜਨਵਰੀ ਨੂੰ ਸੂਬੇ ਦੇ ਸਾਰੇ ਟੋਲ ਪਲਾਜ਼ੇ ਫਰੀ ਕਰਨ ਦਾ ਐਲਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੇਣਗੇ ਸਾਥ

Last Updated :Dec 29, 2022, 7:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.