ਗੜ੍ਹਸ਼ੰਕਰ ਦੇ ਨੌਜਵਾਨ ਦਾ ਕੈਨੇਡਾ ਵਿੱਚ ਕਤਲ, ਲੁੱਟ ਤੋਂ ਬਾਅਦ ਕਤਲ ਕੀਤੇ ਜਾਣ ਦਾ ਸ਼ੱਕ

author img

By

Published : Jan 3, 2023, 12:06 PM IST

Garhshankars youth killed in Canada

ਗੜ੍ਹਸ਼ੰਕਰ ਦੇ ਪਿੰਡ ਚੰਦੇਲੀ ਦੇ ਨੌਜਵਾਨ ਦਾ 31 ਦਸੰਬਰ ਨੂੰ ਕਨੇਡਾ 'ਚ ਲੁੱਟ ਤੋਂ ਬਾਅਦ ਕਤਲ ਕਰ ਦਿੱਤਾ (Garhshankars youth killed in Canada) ਗਿਆ ਹੈ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਇੱਕ ਪਾਰਕਿਗ ਵਿੱਚ ਖੜ੍ਹੀ ਕਾਰ ਅੰਦਰੋਂ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਸ ਸਮੇਤ ਹੋਰ ਕੀਮਤੀ ਸਮਾਨ ਮੁਲਜ਼ਮ ਨਾਲ ਲੈਕੇ ਫਰਾਰ ਹੋ ਗਏ।ਪਰਿਵਾਰ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ (Union Minister Som Prakash) ਤੋਂ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਬੇਨਤੀ ਕੀਤੀ ਹੈ।

ਗੜ੍ਹਸ਼ੰਕਰ ਦੇ ਨੌਜਵਾਨ ਦਾ ਕੈਨੇਡਾ ਵਿੱਚ ਕਤਲ, ਲੁਟੇਰਿਆਂ ਵੱਲੋਂ ਕਤਲ ਕੀਤੇ ਜਾਣ ਦਾ ਸ਼ੱਕ

ਗੜ੍ਹਸ਼ੰਕਰ: ਬਲਾਕ ਮਾਹਿਲਪੁਰ ਦੇ ਪਿੰਡ ਚੰਦੇਲੀ ਦੇ ਪੰਜ ਸਾਲ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ 31 ਦਸੰਬਰ ਦੀ ਰਾਤ ਨੂੰ ਢਾਈ ਵਜੇ ਦੇ ਕਰੀਬ ਲੁੱਟ ਦੀ ਨੀਅਤ ਨਾਲ ਕਤਲ ਕਰ (Garhshankars youth killed in Canada) ਦਿੱਤਾ ਗਿਆ। ਲੁਟੇਰੇ ਜਾਂਦੇ ਹੋਏ ਉਸ ਦੇ ਸਰੀਰ 'ਤੇ ਪਾਏ ਸਾਰੇ ਗਹਿਣੇ, ਮੋਬਾਇਲ, ਪਰਸ, ਏ ਟੀ ਐਮ ਅਤੇ ਪੈਸੇ ਵੀ ਨਾਲ ਲੈ ਗਏ। ਪੀੜਿਤ ਪਰਿਵਾਰ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਹੈ ਕਿ ਉਨਾਂ ਦੇ ਇਕਲੌਤੇ ਪੁੱਤਰ ਦੇ ਕਨੇਡਾ ਵਿਚ ਹੋਏ ਕਤਲ (Murder of an only son in Canada) ਦੇ ਦੋਸ਼ੀਆਂ ਦਾ ਪਤਾ ਲਗਾ ਕੇ ਸਜ਼ਾ ਦਿੱਤੀ ਜਾਵੇ ।


ਮ੍ਰਿਤਕ ਦੇ ਪਿਤਾ ਤਰਲੋਕ ਨਾਥ ਸ਼ਰਮਾ ਮੁਤਾਬਿਕ ਉਨ੍ਹਾਂ ਦਾ ਪੁੱਤਰ ਪੰਜ ਸਾਲ (Garhshankars youth killed in Canada) ਪਹਿਲਾਂ ਪੜ੍ਹਾਈ ਦੇ ਤੌਰ 'ਤੇ ਕਨੇਡਾ ਗਿਆ ਸੀ ਅਤੇ ਉੱਥੇ ਹੀ ਪੱਕਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਮੋਹਿਤ ਦਾ ਚਚੇਰਾ ਭਰਾ ਅਰਮਾਨ ਸ਼ਰਮਾ ਵੀ ਕੈਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੈਨੇਡਾ ਪਹੁੰਚੇ ਭਤੀਜੇ ਅਰਮਾਨ ਸ਼ਰਮਾ ਨੇ ਫ਼ੋਨ 'ਤੇ ਆਪਣੇ ਤਾਏ ਤਰਲੋਕ ਨਾਥ ਸ਼ਰਮਾ ਨੂੰ ਐਤਵਾਰ ਦੀ ਸਵੇਰ ਫ਼ੋਨ 'ਤੇ ਦੱਸਿਆ ਕਿ ਮੋਹਿਤ ਉਨ੍ਹਾਂ ਨੂੰ ਨਹੀਂ ਲੱਭ ਰਿਹਾ ਪਤਾ ਨਹੀਂ ਕਿੱਧਰੇ ਚਲਾ ਗਿਆ ਹੈ।

ਸ਼ਹਿਰ ਟਿਮਨ ਹੱਟ: ਉਨ੍ਹਾਂ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਕੈਨੇਡਾ ਦੇ ਸ਼ਹਿਰ ਟਿਮਨ ਹੱਟ (Canadian city Timan Hut) ਵਿਖ਼ੇ ਰਾਤ ਦੀ ਨਵੇਂ ਸਾਲ ਦੀ ਪਾਰਟੀ ਤੋਂ ਬਾਅਦ ਉਨ੍ਹਾਂ ਕੋਲ ਹੀ ਸੌਂ ਗਿਆ ਸੀ ਪਰੰਤੂ ਰਾਤ ਇੱਕ ਵਜੇ ਦੇ ਕਰੀਬ ਨੀਂਦ ਨਾ ਆਉਂਦੀ ਦੇਖ਼ ਉਹ ਮੁੜ ਅਪਣੇ ਕਮਰੇ ਵਿਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਰਾਤ ਢਾਈ ਵਜੇ ਉੱਠ ਕੇ ਮੁੜ ਉਹ ਆਪਣੇ ਕਮਰੇ ਵਿਚ ਚਲਾ ਗਿਆ ਅਤੇ ਉੱਥੋਂ ਹੀ ਇੱਕ ਪੱਬ ਵਿਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਆਉਣ ਲੱਗ ਪਿਆ। ਉਨ੍ਹਾਂ ਕਿਹਾ ਕਿ ਫ਼ੋਨ ਬੰਦ ਆਉਣ ਕਾਰਨ ਉਹ ਉਸ ਨੂੰ ਕਮਰੇ ਵਿਚ ਦੇਖ਼ਣ ਗਏ ਪਰ ਉਹ ਉੱਥੇ ਵੀ ਨਹੀਂ ਸੀ।

ਇਹ ਵੀ ਪੜ੍ਹੋ: SSP ਦਫ਼ਤਰ ਬਾਹਰ ਲਿਖੇ ਖਾਲਿਸਤਾਨੀ ਨਾਅਰੇ, SFJ ਨੇ ਸੀਐਮ ਰਿਹਾਇਸ਼ ਨੇੜਿਓ ਮਿਲੇ ਬੰਬ ਦੀ ਵੀਡੀਓ ਜਾਰੀ ਕਰਦਿਆ ਕਹੀ ਵੱਡੀ ਗੱਲ ...

ਪੁੱਤਰ ਮੋਹਿਤ ਦੀ ਲਾਸ਼: ਉਨ੍ਹਾਂ ਦੱਸਿਆ ਕਿ ਉਹ ਸਾਰਾ ਦਿਨ ਉਸ ਨੂੰ ਨਹੀਂ ਲੱਭਦੇ ਰਹੇ ਪਰੰਤੂ ਉਹ ਨਾ ਲੱਭਾ ਅਤੇ ਇੱਕ ਜਨਵਰੀ ਦੀ ਸਵੇਰ ਸ਼ਹਿਰ ਤੋਂ ਬਾਹਰ ਉਸ ਦੀ ਕਾਰ ਇੱਕ ਸੁੰਨਸਾਨ ਇਲਾਕੇ ਵਿਚ ਮਿਲੀ ਅਤੇ ਪਿਛਲੀ ਸੀਟ 'ਤੇ ਉਨ੍ਹਾਂ ਦੇ ਪੁੱਤਰ ਮੋਹਿਤ ਦੀ ਲਾਸ਼ ਪਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਵਲੋਂ ਪਾਏ ਸੋਨੇ ਦੇ ਗਹਿਣੇ ਜਿਸ ਵਿਚ ਚੈਨੀ, ਕੜਾ, ਡਾਇਮੰਡ ਟਾਪਸ, ਮੁੰਦਰੀਆਂ, ਪਰਸ, ਮੋਬਾਇਲ ਅਤੇ ਏ ਟੀ ਐਮ ਕਾਰਡ ਵੀ ਗਾਇਬ ਸੀ। ਉਨ੍ਹਾਂ ਸ਼ਕ ਪ੍ਰਗਟ ਕੀਤਾ ਕਿ ਲੁੱਟ ਖ਼ੋਹ ਦੀ ਨੀਅਤ ਨਾਲ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਪੁਲਸ ਵੀ ਮਾਮਲੇ ਦੀ ਪੜਤਾਲ (Canadian police are investigating the case) ਕਰ ਰਹੀ ਹੈ। ਉਨ੍ਹਾਂ ਭਾਰਤ ਸਰਕਾਰ ਦੇ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਕਿ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਲੜਕੇ ਦੇ ਕਤਲ ਦੇ ਕਾਰਨਾ ਦਾ ਪਤਾ ਲਗਾਇਆ ਜਾਵੇ ਅਤੇ ਕਥਿਤ ਦੋਸ਼ੀਆਂ ਨੂੰ ਸਜਾ ਦਿਵਾਈ ਜਾਵੇ।


ETV Bharat Logo

Copyright © 2024 Ushodaya Enterprises Pvt. Ltd., All Rights Reserved.