CM ਕੈਪਟਨ ‘ਤੇ ਅਕਾਲੀ ਆਗੂ ਦੇ ਵੱਡੇ ਇਲਜ਼ਾਮ

author img

By

Published : Sep 13, 2021, 6:50 PM IST

CM ਕੈਪਟਨ ‘ਤੇ ਅਕਾਲੀ ਆਗੂ ਦੇ ਵੱਡੇ ਇਲਜ਼ਾਮ

ਅਕਾਲੀ ਆਗੂ (Akali leader) ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ (CM Captain) ਗੜ੍ਹਸ਼ੰਕਰ ‘ਚ ਆਉਣਗੇ ਤਾਂ ਉਨ੍ਹਾਂ ਦਾ ਅਕਾਲੀ ਦਲ ਵੱਲੋਂ ਤਿੱਖਾਂ ਵਿਰੋਧ (Protest) ਕੀਤਾ ਜਾਵੇਗਾ।

ਗੜ੍ਹਸ਼ੰਕਰ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈਕੇ ਸਾਰੀਆਂ ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਆ ਚੁੱਕੀਆਂ ਹਨ। ਅਤੇ ਚੋਣਾਂ ਜਿੱਤਣ ਲਈ ਹਰ ਪਾਰਟੀ ਇੱਕ ਦੂਜੇ ਦੇ ਇਲਜ਼ਾਮਾਂ ਦੇ ਫੁੱਲ ਵਰਸਾ ਰਹੀਆਂ ਹਨ। ਅਜਿਹਾ ਕੁਝ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ (Garhshankar) ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਾਂਗਰਸ ‘ਤੇ ਜਮ ਕੇ ਸ਼ਬਦੀ ਹਮਲੇ ਕੀਤੇ।

ਅਕਾਲੀ ਆਗੂ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਨਾਮ ਦੀ ਕੋਈ ਚੀਜ ਨਹੀਂ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ‘ਤੇ ਇਲਜ਼ਾਮ ਲਗਾਏ ਹਨ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਇੱਕ ਵਾਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਪੰਜਾਬ ਦੇ ਲੋਕਾਂ ਕੋਲ ਨਹੀਂ ਗਏ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਕਾਂਗਰਸ (Congress) ਦੇ ਘਰ-ਘਰ ਨੌਕਰੀ ਵਾਲੇ ਵਾਅਦੇ ‘ਤੇ ਵੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਨੂੰ ਘੇਰਿਆ ਹੈ। ਅਤੇ ਪੁੱਛਿਆ ਹੈ ਕਿ ਮੁੱਖ ਮੰਤਰੀ ਕੈਪਟਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਕਦੋਂ ਪੂਰੇ ਕਰਨਗੇ।

ਪੰਜਾਬ ਵਿੱਚ ਹੋ ਰਹੇ ਨਸ਼ੇ ਦੇ ਵਪਾਰ ਨੂੰ ਲੈਕੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ (Congress) ਨੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੀ ਥਾਂ ਨਸ਼ਾ (Drugs) ਦਿੱਤਾ ਹੈ। ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਦੀ ਰੋਜ਼ਾਨਾਂ ਮੌਤਾਂ ਹੋ ਰਹੀਆਂ ਹਨ। ਅਕਾਲੀ ਆਗੂ ਨੇ ਪੰਜਾਬ ਸਰਕਾਰ ‘ਤੇ ਪੰਜਾਬ ਵਿੱਚ ਨਸ਼ਾ (Drugs) ਫੈਲਾਉਣ ਦੇ ਵੀ ਇਲਜ਼ਾਮ ਲਗਾਏ ਹਨ।

ਉਨ੍ਹਾਂ ਨੇ ਕਿਹਾ ਕਿ ਗੜ੍ਹਸ਼ੰਕਰ ਵਿੱਚ ਵੀ ਜੋ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਪ੍ਰੋਜੈਕਟ ਸ਼ੁਰੂ ਕੀਤੇ ਸਨ, ਉਹ ਵੀ ਕੰਮ ਮੁਕੰਮਲ ਨਹੀਂ ਹੋਏ। ਰਾਠਾਂ ਨੇ ਕਿਹਾ ਕਿ ਕੰਡੀ ਨਹਿਰ ਜੋ ਅਕਾਲੀ ਸਰਕਾਰ ਨੇ ਚਲਾਈ ਸੀ ਉਹ ਵੀ ਬੰਦ ਪਈ ਹੈ। ਤੇ ਟਰੀਟਮੈਂਟ ਪਲਾਂਟ (Treatment plant) ਦਾ ਕੰਮ ਵੀ ਅਧੂਰਾ ਪਿਆ ਹੈ।

ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਕਾਂਗਰਸ ਸਰਕਾਰ ‘ਤੇ ਰਵੀਦਾਸ ਭਾਈਚਾਰੇ ਦੇ ਮਾਨਾਂ ਨੂੰ ਠੇਸ ਪਹਚਾਉਣ ਦੇ ਵੀ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ‘ਤੇ ਬਣਨ ਵਾਲਾ ਮੀਨਾਰੇ ਬੇਗਮਪੁਰਾ ਦਾ ਕੰਮ ਕੈਪਟਨ ਸਰਕਾਰ ਨੇ ਅੱਧ ਵਿਚਕਾਰ ਰੋਕ ਦਿੱਤਾ ਹੈ। ਜੋ ਬਹੁਤ ਹੀ ਨਿਦਣ ਯੋਗ ਹੈ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਹੁਣ ਕੇਂਦਰ ਨੂੰ ਇੰਜ ਘੇਰਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.