ETV Bharat / state

ਪੰਜਾਬ ਦਾ ਨੌਜਵਾਨ ਅਸਟ੍ਰੇਲੀਅਨ ਪੁਲਿਸ ਵਿਚ ਬਣਿਆ ਡਿਟੈਕਟਿਵ ਅਫ਼ਸਰ

author img

By

Published : Dec 2, 2022, 4:23 PM IST

ਹੁਸ਼ਿਆਰਪੁਰ ਦਸੂਹਾ ਦੇ ਨੌਜਵਾਨ ਨੇ ਅਸਟ੍ਰੇਲੀਅਨ ਪੁਲਿਸ ਵਿੱਚ ਡਿਟੈਕਟਿਵ ਅਫ਼ਸਰ ਬਣ ਕੇ ਪੰਜਾਬ ਦਾ ਨਾਮ ਵਿਦੇਸ਼ ਵਿਚ ਰੌਸ਼ਨ ਕਰ ਦਿੱਤਾ ਹੈ। ਉਸ ਦੇ ਪਿਤਾ ਨੇ ਪੰਜਾਬ ਪੁਲਿਸ ਵਿੱਚ ਹੀ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਉਸ ਨੇ ਵੀ ਪੁਲਿਸ ਅਫਸਰ ਬਣਨ ਦੀ ਸੋਚੀ।

Harpreet Singh Australian Police Detective Officer
ਹਰਪ੍ਰੀਤ ਸਿੰਘ ਅਸਟ੍ਰੇਲੀਅਨ ਪੁਲਿਸ ਡਿਟੈਕਟਿਵ ਅਫ਼ਸਰ

ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਦਾ ਇਹ ਸੁਪਨਾ ਬਣ ਗਿਆ ਹੈ ਕਿ ਉਹ ਵਿਦੇਸ਼ ਜਾ ਕੇ ਪੜ੍ਹਾਈ ਕਰਨ ਅਤੇ ਕਾਮਯਾਬ ਹੋਣ। ਉਹ ਕਿਸੇ ਨਾਂ ਕਿਸੇ ਤਰੀਕੇ ਨਾਲ ਵਿਦੇਸ਼ ਚਲੇ ਜਾਣ ਪਰ ਬਹੁਤ ਘੱਟ ਵਿਦਿਆਰਥੀ ਅਜਿਹੇ ਹੁੰਦੇ ਹਨ। ਜੋ ਆਪਣਾ ਟੀਚਾ ਨਿਰਧਾਰਿਤ ਕਰ ਕੇ ਵਿਦੇਸ਼ ਜਾਂਦੇ ਹਨ। ਆਪਣੀ ਮਿਹਨਤ ਅਤੇ ਲਗਨ ਸਦਕਾ ਵਧੀਆ ਮੁਕਾਮ ਨੂੰ ਹਾਸਲ ਕਰ ਲਿਆ ਹਨ।

ਪੰਜਾਬ ਦਾ ਕੀਤਾ ਨਾਮ ਰੌਸ਼ਨ: ਅੱਜ ਅਸੀਂ ਗੱਲ ਕਰਾਂਗੇ ਮਿਆਣੀ ਰੋਡ ਦਸੂਹਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੀ ਜਿਸ ਨੇ ਕਿ ਅਸਟ੍ਰੇਲੀਅਨ ਪੁਲਿਸ ਦੇ ਵਿੱਚ ਅਫ਼ਸਰ ਬਣ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ, ਪਿੰਡ ਅਤੇ ਦਸੂਹੇ ਦਾ ਨਾਮ ਰੌਸ਼ਨ ਕੀਤਾ ਹੈ। ਆਪ ਸਭ ਦੀ ਜਾਣਕਾਰੀ ਲਈ ਦੱਸ ਦੇਈਏ ਕੀ ਹਰਪ੍ਰੀਤ ਸਿੰਘ ਮਿਆਣੀ ਰੋਡ ਦਸੂਆ ਸਥਿਤ ਚਰਨਜੀਤ ਪਲਾਈਵੁੱਡ ਦਸੂਹਾ ਦੇ ਮਾਲਕ ਪਰਮਜੀਤ ਸਿੰਘ ਦਾ ਬੇਟਾ ਹੈ।

A young man from Dasuha of Hoshiarpur became a detective officer in the Australian police

ਪਿਤਾ ਨੂੰ ਮੰਨਿਆ ਰੋਲ ਮਾਡਲ: ਜਿਹਨਾਂ ਦਾ ਜੱਦੀ ਪਿੰਡ ਨਰਾਇਣਗੜ੍ਹ ਹੈ ਹਰਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਆਪ ਵੀ ਲੰਬਾ ਸਮਾਂ ਪੰਜਾਬ ਪੁਲਿਸ ਵਿੱਚ ਰਹੇ। ਜਿਹਨਾ ਤੋਂ ਪ੍ਰੇਰਨਾ ਲੈ ਕੇ ਹਰਪ੍ਰੀਤ ਨੇ ਆਪਣਾ ਟੀਚਾ ਨਿਰਧਾਰਿਤ ਕੀਤਾ। ਹਰਪ੍ਰੀਤ ਸਿੰਘ 2007 ਵਿੱਚ ਕਾਨਵੈਂਟ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਈ ਲੈਟਸ ਕਰਕੇ ਮੈਲਬੌਰਨ ਅਸਟ੍ਰੇਲੀਆ ਗਿਆ ਸੀ।

ਅਸਟ੍ਰੇਲੀਆ ਪੁਲਿਸ ਵਿੱਚ ਡਿਟੈਕਟਿਵ ਅਫ਼ਸਰ: ਜਿੱਥੇ ਉਸ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਆਪਣੀ ਪੜ੍ਹਾਈ ਪੂਰੀ ਕਰਕੇ ਅਸਟ੍ਰੇਲੀਆ ਪੁਲਿਸ ਜੁਆਇਨ ਕੀਤੀ। ਅੱਜ ਉਹ ਅਸਟ੍ਰੇਲੀਆ ਪੁਲਿਸ ਵਿੱਚ ਬਤੌਰ ਡਿਟੈਕਟਿਵ ਅਫ਼ਸਰ ਆਪਣੀਆ ਸੇਵਾਵਾਂ ਨਿਭਾ ਰਿਹਾ ਹੈ। ਹਰਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਅਤੇ ਮਾਤਾ ਬਲਜਿੰਦਰ ਕੌਰ ਆਪਣੇ ਬੇਟੇ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ:- ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਨਾਲ ਦੁਸ਼ਮਣੀ, ਜਾਣੋ, ਕਿਵੇਂ ਬੱਝਿਆ ਸੀ ਮੁੱਢ !

ETV Bharat Logo

Copyright © 2024 Ushodaya Enterprises Pvt. Ltd., All Rights Reserved.