ਸੁਰੀਲੇ ਗਲੇ ਦਾ ਮਾਲਕ ਹੈ ਬੂਟ ਪਾਲਸ਼ ਕਰਨ ਵਾਲਾ ਨੌਜਵਾਨ, VOP ਤੋਂ ਬਾਅਦ ਹੁਣ Indian Idol ਦੀ ਤਿਆਰੀ

author img

By

Published : Aug 28, 2022, 1:48 PM IST

Updated : Aug 28, 2022, 3:22 PM IST

voice of punjab finalist arun kumar

Voice of Punjab finalist Arun Kumar ਵਿੱਚ ਵੀ ਆਪਣੀ ਜਗ੍ਹਾਂ ਬਣਾਉਣ ਵਾਲਾ ਨੌਜਵਾਨ ਅਰੁਣ ਕੁਮਾਰ ਹੁਣ ਇੰਡੀਅਨ ਆਈਡਲ ਦੀ ਤਿਆਰੀ ਕਰ ਰਿਹਾ ਹੈ। ਅਰੁਣ ਗਰੀਬ ਪਰਿਵਾਰ ਤੋਂ ਹਨ ਅਤੇ ਪਿਤਾ ਨਾਲ ਬੂਟ ਪਾਲਸ਼ ਦੀ ਦੁਕਾਨ ਉੱਤ ਕੰਮ ਕਰਦੇ ਹਨ।

ਗੁਰਦਾਸਪੁਰ: ਸਰਹੱਦੀ ਕਸਬਾ ਕਲਾਨੌਰ ਦਾ ਰਹਿਣ ਵਾਲਾ ਅਰੁਣ ਕੁਮਾਰ ਬਹੁਤ (voice of punjab finalist arun kumar) ਹੀ ਸੁਰੀਲੇ ਗਲੇ ਦਾ ਮਾਲਕ ਹੈ। ਉਸ ਦੀ ਗਾਇਕੀ ਲੋਕਾਂ ਨੂੰ ਮੋਹ ਰਹੀ ਹੈ। ਆਪਣੀ ਮਿਹਨਤ ਸਦਕਾ ਵਾਈਸ ਆਫ ਪੰਜਾਬ 11ਵੇਂ ਸੀਜਨ ਦੇ ਫਾਈਨਲ ਵਿੱਚ ਵੀ ਆਪਣੀ ਜਗ੍ਹਾਂ ਬਣਾ ਕੇ ਪੰਜਾਬ ਵਿੱਚ ਆਪਣੀ ਵੱਖਰੀ ਪਹਿਚਾਣ ਬਨਾਉਣ ਵਿੱਚ ਕਾਮਯਾਬ ਰਿਹਾ ਹੈ। ਗਰੀਬ ਪਰਿਵਾਰ ਤੋਂ ਸਬੰਧਤ 20 ਸਾਲਾ ਇਹ ਨੌਜਵਾਨ ਆਪਣੇ ਪਿਤਾ ਨਾਲ ਮੋਚੀ ਦਾ ਕੰਮ ਕਰ ਰਿਹਾ ਅਤੇ ਰੋਜ਼ਾਨਾਂ ‌ਇੰਡੀਅਨ ਆਈਡਲ ਤੱਕ ਪਹੁੰਚਣ ਲਈ ਰਿਆਜ਼ ਕਰ ਰਿਹਾ ਹੈ।



ਮਾਂ ਨੂੰ ਸੁਣ ਗਾਇਕੀ ਦਾ ਸ਼ੌਕ ਜਾਗਿਆ: ਅਰੁਣ ਕੁਮਾਰ ਦਾ ਕਹਿਣਾ ਹੈ ਕਿ ਗਾਇਕ ਵੱਲ ਤੋਰਨ ਦਾ ਸਿਹਰਾ ਮੇਰੀ ਮਾਂ ਨੂੰ ਜਾਂਦਾ ਹੈ। ਉਨ੍ਹਾਂ ਨੂੰ ਵੀ ਸ਼ੌਕ ਸੀ, ਪਰ ਗਾਇਕ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਸੀ। ਅਰੁਣ ਨੇ ਦੱਸਿਆ ਕਿ ਉਨ੍ਹਾਂ ਦੇ ਨਾਨ ਵੀ ਗਾਉਂਦੇ ਸਨ ਅਤੇ ਉਨ੍ਹਾਂ ਦੇ ਮਾਤਾ ਨੇ ਉਸ ਤੋਂ ਸਿੱਖਿਆ ਸੀ ਅਤੇ ਮੇਰੀ ਮਾਂ ਨੂੰ ਵੇਖ-ਵੇਖ ਕੇ ਹੀ ਮੈਂ ਗਾਉਣਾ ਸ਼ੁਰੂ ਕੀਤਾ ਸੀ। ਅੱਜ ਮੈਂ ਇਸ ਵਿੱਚ ਸ਼ਫਲ ਹੋ ਰਿਹਾ ਹੈ ਇਸ ਦੀ ਖੁਸ਼ੀ ਮੇਰੀ ਮਾਂ ਨੂੰ ਹੈ ਕਿਉਂਕਿ ਉਹ ਖ਼ੁਦ ਗਾਇਕ ਬਣਨਾ ਚਾਉਂਦੇ ਸਨ।



ਜਾਗਰਾਤਿਆਂ ਤੋਂ ਵਾਈਸ ਆਫ਼ ਪੰਜਾਬ ਫਾਈਨਲ ਤੱਕ ਦਾ ਸਫ਼ਰ




ਜਾਗਰਾਤਿਆਂ ਤੋਂ ਵਾਈਸ ਆਫ਼ ਪੰਜਾਬ ਫਾਈਨਲ ਤੱਕ:
ਅਰੁਣ ਨੇ ਦੱਸਿਆ ਕਿ ਉਸ ਨੇ ਛੋਟੀ ਉਮਰ ਵਿੱਚ ਗਾਉਣ ਸ਼ੁਰੂ ਕਰ ਦਿੱਤਾ ਸੀ। ਉਸ ਨੇ ਗਾਇਕੀ ਦਾ ਸਫ਼ਰ ਪਿੰਡਾ-ਸ਼ਹਿਰਾਂ ਵਿੱਚ ਹੋਣ ਵਾਲੇ ਜਾਗਰਣਾ ਤੋਂ ਸ਼ੁਰੂ ਕੀਤੀ ਸੀ। ਪੰਜਾਬੀ ਚੈਨਲ ਵਾਈਸ ਆਫ਼ ਪੰਜਾਬ ਦਾ ਆਡੀਸ਼ਨ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੂੰ ਸਫ਼ਲਤਾ ਮਿਲੀ ਜਿਸ ਤੋਂ ਬਾਅਦ ਉਹ ਉਸ ਪ੍ਰੋਗਰਾਮ ਦੇ ਫਾਈਨਲ ਤੱਕ ਵੀ ਪਹੁੰਚਿਆ। ਉਨ੍ਹਾਂ ਕਿਹਾ ਕਿ ਉਹ ਅੱਜ ਵੱਡੇ ਸ਼ੋਅ ਵੀ ਕਰ ਰਹੇ ਹਨ ਅਤੇ ਉਨ੍ਹਾਂ ਪੂਰਾ ਸੱਤਕਾਰ ਮਿਲ ਰਿਹਾ ਹੈ। ਹੁਣ ਉਹ ਇੰਡੀਅਨ ਆਈਡਲ ਦੀ ਤਿਆਰੀ ਕਰ ਰਿਹਾ ਹੈ ਇਸ ਲਈ ਉਹ ਰਿਆਜ਼ ਕਰ ਰਿਹਾ ਹੈ।




ਅਰੁਣ ਦੇ ਪਿਤਾ ਨੇ ਕਿਹਾ ਕਿ ਉਹ ਅਰੂਨ ਦੇ ਸ਼ੌਕ ਅਤੇ ਹੁਨਰ ਦੀ ਕਦਰ ਕਰਦੇ ਹਨ ਅਤੇ ਕਦੇ ਵੀ ਉਸ ਨੂੰ ਇਸ ਤੋਂ ਰੋਕਿਆ ਨਹੀਂ। ਨਾ ਹੀ ਉਨ੍ਹਾਂ ਨੇ ਕਦੇ ਉਸ ਦੇ ਕੰਮ ਦਾ ਬੋਝ ਪਾਇਆ। ਉਹ ਗਾਇਕੀ ਦਾ ਰਿਆਜ਼ ਵੀ ਕਰਦਾ ਹੈ ਅਤੇ ਕੰਮ ਵਿੱਚ ਵੀ ਉਨ੍ਹਾਂ ਦਾ ਪੂਰਾ ਸਾਥ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਤੇ ‌ਅਰੁਣ ਨੂੰ ਕੋਈ ਅਜਿਹਾ ਉਸਤਾਦ ਮਿਲ ਜਾਵੇ ਜੋ ਉਸ ਦੇ ਹੁਨਰ ਨੂੰ ਪਹਿਚਾਣ ਕੇ ਇਸ ਹੀਰੇ ਨੂੰ ਤਰਾਸ਼ਣ ਦਾ ਕੰਮ ਕਰ ਦੇਵੇ ਤਾਂ ‌ਉਹ ਆਪਣੀ ਮੰਜ਼ਿਲ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਆਪਣੀ ਆਵਾਜ਼ ਦੇ ਦਮ ਤੇ ਉਹ ਇੱਕ ਦਿਨ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਮ ਬਣਾਏਗਾ।


ਇਹ ਵੀ ਪੜ੍ਹੋ: Social Media ਫੇਮ ਪਾਉਣ ਲਈ ਘਰੋਂ ਨਿਕਲਣੀਆਂ ਨਾਬਾਲਗ ਵਿਦਿਆਰਥਣਾਂ,Golden Temple ਤੋਂ ਬਰਾਮਦ

Last Updated :Aug 28, 2022, 3:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.