ETV Bharat / state

ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਲਈ ਉਸਦੀਆਂ ਪੇਂਟਿੰਗ ਬਣਾ ਰਿਹਾ ਹੈ ਗੁਰਦਾਸਪੁਰ ਦਾ ਰਾਜਾ ਪੇਂਟਰ

author img

By

Published : May 29, 2023, 8:12 AM IST

ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ ਉਤੇ ਰਾਜ ਕਰਦਾ ਹੈ ਉਸ ਦੀ ਯਾਦ ਵਿਚ ਲੋਕ ਵੱਖ ਵੱਖ ਤਰ੍ਹਾਂ ਦੇ ਕੰਮ ਕਰਦੇ ਹਨ। ਇਸ ਤਰ੍ਹਾਂ ਹੀ ਉਸ ਦਾ ਫੈਨ ਮੂਸੇਵਾਲਾ ਦੀਆਂ ਪੇਂਟਿੰਗਾਂ ਬਣਾਉਦਾ ਹੈ।

ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ
ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ

ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ ਬਣਾਉਦਾ ਗੁਰਦਾਸਪੁਰ ਦਾ ਰਾਜਾ ਪੇਂਟਰ

ਗੁਰਦਾਸਪੁਰ: ਪੰਜਾਬ ਦੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਅੱਜ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਹਨ ਪਰ ਉਸ ਦੀ ਸੋਚ ਅਤੇ ਉਸਦੀ ਆਵਾਜ਼ ਅੱਜ ਵਿ ਉਸਦੇ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਜ਼ਿੰਦਾ ਹੈ। ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਦੇ ਲਈ ਉਸਦਾ ਇਕ ਪ੍ਰਸੰਸ਼ਕ ਮੂਸੇਵਾਲਾ ਦੀਆਂ ਪੇਂਟਿੰਗ ਬਣਾਉਦਾ ਹੈ। ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਪੇਂਟਿੰਗ ਬਣਾ ਕੇ ਕਰ ਰਿਹਾ ਹੈ। ਗੁਰਦਾਸਪੁਰ ਦਾ ਰਹਿਣ ਵਾਲਾ ਪੇਂਟਰ ਰਾਜਾ ਹੁਣ ਤੱਕ ਸਿੱਧੂ ਮੂਸੇਵਾਲੇ ਦੀਆਂ 150 ਤੋਂ ਵੱਧ ਪੇਂਟਿੰਗ ਬਣਾ ਚੁੱਕਾ ਹੈ। ਉਸਨੇ ਕਿਹਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਉਸ ਨੂੰ ਰੁਜ਼ਗਾਰ ਦਿੱਤਾ ਹੈ। ਉਹ ਹੁਣ ਸਿਰਫ਼ ਸਿੱਧੂ ਮੂਸੇਵਾਲ਼ਾ ਦੀਆਂ ਪੇਂਟਿੰਗਾਂ ਬਣਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ

ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਦੇ ਪੇਂਟਰ ਰਾਜਾ ਨੇ ਦੱਸਿਆ ਕਿ ਉਹ ਪਿਛਲੇ 20 ਸਾਲ ਤੋਂ ਪੇਂਟਰ ਦਾ ਕੰਮ ਕਰ ਰਿਹਾ ਹੈ। ਕਈ ਗਾਇਕਾਂ ਅਤੇ ਅਦਾਕਾਰਾ ਦੀਆਂ ਪੇਂਟਿੰਗਾਂ ਬਣਾ ਚੁੱਕਿਆ ਹੈ ਪਰ ਕਿਸੇ ਵੀ ਗਾਇਕ ਅਤੇ ਅਦਾਕਾਰ ਨੇ ਉਸ ਦੀ ਪੇਂਟਿੰਗ ਨੂੰ ਕਦੀ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਨਹੀਂ ਕੀਤਾ ਪਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਜਦੋਂ ਜਿੰਦਾ ਸੀ ਉਦੋਂ ਉਸਨੇ ਉਸਦੀ ਇਕ ਪੇਂਟਿੰਗ ਬਣਾਈ ਅਤੇ ਬਣੀ ਪੇਂਟਿੰਗ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਪਾ ਦਿੱਤੀ।

ਸਿੱਧੂ ਮੂਸੇਵਾਲਾ ਨੇ ਆਪਣੇ ਪੇਜ਼ 'ਤੇ ਸੇਅਰ ਕੀਤੀ ਪੇਂਟਿੰਗ: ਜਦ ਉਸਦੀ ਪੇਂਟਿੰਗ ਸਿੱਧੂ ਮੂਸੇਵਾਲਾ ਨੇ ਦੇਖੀ ਤਾਂ ਆਪਣੇ ਪੇਜ਼ 'ਤੇ ਸ਼ੇਅਰ ਕਰ ਦਿੱਤੀ ਇਹ ਦੇਖ ਉਸਨੂੰ ਬਹੁਤ ਚੰਗਾ ਲੱਗਿਆ ਅਤੇ ਉਸ ਨੇ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸਦੇ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ ਅਤੇ ਉਸ ਤੋਂ ਕਾਫ਼ੀ ਪ੍ਰਭਾਵਿਤ ਹੋਈਆਂ। ਸਿੱਧੂ ਮੂਸੇਵਾਲਾ ਦੀ ਮੌਤ ਹੋਈ ਤਾਂ ਉਹ ਕਾਫੀ ਡਿਪਰੈਸ਼ਨ ਵਿਚ ਰਿਹਾ ਅਤੇ ਬਾਅਦ ਵਿੱਚ ਉਸਨੇ ਸੋਚਿਆ ਕਿ ਉਹ ਅੱਜ ਤੋਂ ਬਾਦ ਸਿਰਫ ਸਿੱਧੂ ਮੂਸੇਵਾਲਾ ਦੀ ਪੇਟਿੰਗ ਹੀ ਬਣਾਏਗਾ ਅਤੇ ਜਦੋਂ ਸਿੰਘ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਤਾਂ ਕਈ ਲੋਕਾਂ ਨੇ ਉਸ ਨੂੰ ਮੂਸੇਵਾਲਾ ਦੀ ਪੇਂਟਿੰਗ ਬਣਾਉਣ ਦੇ ਆਰਡਰ ਦਿੱਤੇ ਉਸਦਾ ਰੁਜ਼ਗਾਰ ਵੀ ਵਧੀਆ ਚੱਲਣ ਲੱਗ ਪਿਆ।

ਸਿੱਧੂ ਦੇ ਮਾਤਾ ਪਿਤਾ ਨੂੰ ਪਸੰਦ ਇਹ ਪੇਂਟਿੰਗਾਂ: ਉਸ ਨੇ ਦੱਸਿਆ ਕਿ ਹੁਣ ਤੱਕ ਉਹ 150 ਤੋਂ ਵੱਧ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ ਬਣਾ ਚੁੱਕਿਆ ਹੈ। ਅਜੇ ਵੀ 50 ਤੋਂ ਵੱਧ ਪੇਂਟਿੰਗਾਂ ਬਣਾਉਣ ਦੇ ਆਰਡਰ ਉਸ ਕੋਲ ਪਏ ਹੋਏ ਹਨ। ਉਸਦਾ ਇੱਕ ਹੀ ਮਕਸਦ ਹੈ ਕਿ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਹਰ ਗਲੀ ਹਰ ਸ਼ਹਿਰ ਵਿੱਚ ਬਣੇ ਤਾਂ ਜੋ ਉਸ ਦੇ ਗਏ ਗਾਣੇ ਵਿੱਚ ਬੋਲਾਂ ਨੂੰ ਸੱਚ ਕਰ ਸਕੇ। ਉਸਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗਾਂ ਉਸ ਦੇ ਮਾਤਾ-ਪਿਤਾ ਨੂੰ ਵੀ ਬਹੁਤ ਪਸੰਦ ਆਉਂਦੀਆਂ ਹਨ। ਕਈ ਵਾਰ ਉਸ ਦੀਆਂ ਬਣਾਈਆਂ ਪੇਂਟਿੰਗਾਂ ਕਰਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਉਸਦੇ ਨਾਲ ਵੀਡਿਓ ਕਾਲ 'ਤੇ ਗੱਲ ਕਰ ਚੁੱਕੇ ਹਨ। ਉਹ ਹੁਣ ਜਲਦ ਉਸਦੇ ਮਾਤਾ-ਪਿਤਾ ਨੂੰ ਮਿਲਨ ਵੀ ਜਾਵੇਗਾ ਉਸਨੇ ਕਿਹਾ ਕਿ ਸਿੱਧੂ ਮੁਸੇਵਾਲਾ ਆਪ ਤਾਂ ਇਸ ਦੁਨੀਆਂ ਤੋਂ ਚਲਾ ਗਿਆ ਪਰ ਕਈਆਂ ਨੌਜਵਾਨਾਂ ਨੂੰ ਰੋਟੀ ਖਾਣ ਜੋਗਾ ਕਰ ਗਿਆ ਇਸ ਲਈ ਅੱਜ ਵੀ ਉਹ ਕਈਆਂ ਨੌਜਵਾਨਾਂ ਦੇ ਦਿਲਾਂ ਵਿਚ ਜ਼ਿੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.