ETV Bharat / state

BSF ਨੇ ਸੁੱਟਿਆ ਪਾਕਿਸਤਾਨੀ ਡਰੋਨ: ਖੇਪ ਚੁੱਕਣ ਆਇਆ ਤਸਕਰ ਕਾਬੂ; 40 ਕਰੋੜ ਦੀ ਹੈਰੋਇਨ ਵੀ ਬਰਾਮਦ

author img

By

Published : May 28, 2023, 10:23 AM IST

ਅੰਮ੍ਰਿਤਸਰ ਸਰਹੱਦ ਉਤੇ ਬੀਐਸਐਫ ਦੇ ਜਵਾਨਾਂ ਨੇ ਇਕ ਭਾਰਤ ਵੱਲ ਨਸ਼ੇ ਦੀ ਖੇਪ ਸੁੱਟਣ ਆਏ ਡਰੋਨ ਉਤੇ ਗੋਲੀਬਾਰੀ ਕੀਤੀ ਹੈ। ਇਸ ਦੌਰਾਨ ਉਸ ਖੇਪ ਨੂੰ ਚੁੱਕਣ ਆਇਆ ਤਸਕਰ ਵੀ ਫੌਜ ਦੇ ਅੜਿੱਕੇ ਆ ਗਿਆ। ਇਸ ਦੌਰਾਨ ਚਲਾਈ ਤਲਾਸ਼ੀ ਮੁਹਿੰਮ ਵਿੱਚ ਫੌਜ ਨੂੰ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ।

BSF shot down Pakistani drone: Smuggler also caught; 40 crore heroin seized
BSF ਨੇ ਸੁੱਟਿਆ ਪਾਕਿਸਤਾਨੀ ਡਰੋਨ: ਖੇਪ ਚੁੱਕਣ ਲਈ ਅੰਮ੍ਰਿਤਸਰ ਪੁੱਜਾ ਤਸਕਰ ਵੀ ਕਾਬੂ

ਚੰਡੀਗੜ੍ਹ ਡੈਸਕ: ਸੀਮਾ ਸੁਰੱਖਿਆ ਬਲ ਨੇ ਪੰਜਾਬ ਅੰਮ੍ਰਿਤਸਰ ਵਿੱਚ ਪਾਕਿਸਤਾਨੀ ਤਸਕਰਾਂ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਦੋ ਥਾਵਾਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਦੂਜੇ ਪਾਸੇ ਡਰੋਨ ਨੂੰ ਉਤਾਰ ਕੇ ਇੱਕ ਭਾਰਤੀ ਸਮੱਗਲਰ ਨੂੰ ਫੜਨ ਵਿੱਚ ਵੀ ਸਫਲਤਾ ਹਾਸਲ ਕੀਤੀ ਗਈ ਹੈ।

ਦੇਰ ਰਾਤ ਸੁਣੀ ਡਰੋਨ ਦੀ ਆਵਾਜ਼, ਜਵਾਨਾਂ ਨੇ ਕੀਤੀ ਗੋਲੀਬਾਰੀ : ਬੀਐਸਐਫ ਮੁਤਾਬਕ ਬਟਾਲੀਅਨ 22 ਦੇ ਜਵਾਨ ਰਾਤ ਸਮੇਂ ਅਟਾਰੀ ਸਰਹੱਦ ਦੇ ਬਿਲਕੁਲ ਨੇੜੇ ਪੁਲ ਮੋਰਾਂ ਵਿਖੇ ਗਸ਼ਤ ’ਤੇ ਸਨ। ਇਸ ਦੌਰਾਨ ਸਵੇਰੇ ਕਰੀਬ 9.35 ਵਜੇ ਡਰੋਨ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਤੁਰੰਤ ਕਾਰਵਾਈ ਕਰਦੇ ਹੋਏ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਡਰੋਨ ਦੀ ਆਵਾਜ਼ ਬੰਦ ਹੋ ਗਈ। ਬਿਨਾਂ ਸਮਾਂ ਬਰਬਾਦ ਕੀਤੇ ਜਵਾਨਾਂ ਨੇ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇੱਕ ਡੀਜੇਆਈ ਮੈਟ੍ਰਿਸ ਆਰਟੀਕੇ 300 ਡਰੋਨ ਖੇਤਾਂ ਵਿੱਚ ਜ਼ਬਤ ਕੀਤਾ ਗਿਆ ਸੀ, ਪਰ ਉਸ ਨਾਲ ਹੈਰੋਇਨ ਦੀ ਕੋਈ ਖੇਪ ਨੱਥੀ ਨਹੀਂ ਕੀਤੀ ਗਈ। ਜਵਾਨਾਂ ਨੇ ਰਾਤ ਨੂੰ ਹੀ ਆਲੇ-ਦੁਆਲੇ ਦੇ ਇਲਾਕੇ 'ਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਖੇਪ ਲੈ ਕੇ ਭੱਜ ਰਿਹਾ ਸੀ ਤਸਕਰ : ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਨਜ਼ਰ ਇੱਕ ਵਿਅਕਤੀ 'ਤੇ ਪਈ। ਜਵਾਨਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਤੁਰੰਤ ਉਸ ਨੂੰ ਫੜ ਲਿਆ। ਉਸ ਦੇ ਹੱਥ ਵਿੱਚ ਹੈਰੋਇਨ ਦੀ ਖੇਪ ਸੀ, ਜੋ ਡਰੋਨ ਨਾਲ ਆਈ ਸੀ। ਦੋਸ਼ੀ ਸਮੱਗਲਰ ਨੂੰ ਤੁਰੰਤ ਜਵਾਨਾਂ ਵੱਲ਼ੋਂ ਕਾਬੂ ਕੀਤਾ ਗਿਆ। ਜਦੋਂ ਕਿ ਜਦੋਂ ਖੇਪ ਦੀ ਜਾਂਚ ਕੀਤੀ ਗਈ ਤਾਂ ਇਸ ਦਾ ਕੁੱਲ ਵਜ਼ਨ 3.5 ਕਿਲੋ ਸੀ। ਬੀਐਸਐਫ ਅਧਿਕਾਰੀਆਂ ਨੇ ਤਸਕਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।


ਅੰਮ੍ਰਿਤਸਰ ਸੈਕਟਰ ਤੋਂ 2.2 ਕਿਲੋ ਹੋਰ ਖੇਪ ਜ਼ਬਤ : ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅੰਮ੍ਰਿਤਸਰ ਸੈਕਟਰ ਤੋਂ ਇੱਕ ਹੋਰ ਖੇਪ ਬਰਾਮਦ ਕੀਤੀ ਹੈ। ਪਿਛਲੇ ਦਿਨੀਂ ਵੀ ਡਰੋਨ ਭਾਰਤੀ ਸਰਹੱਦ 'ਤੇ ਆਇਆ ਸੀ। ਡਰੋਨ ਵਾਪਸ ਪਰਤਣ ਵਿੱਚ ਕਾਮਯਾਬ ਹੋ ਗਿਆ ਪਰ ਤਲਾਸ਼ੀ ਦੌਰਾਨ ਉਨ੍ਹਾਂ ਨੇ ਡਰੋਨ ਰਾਹੀਂ ਸੁੱਟੀ ਗਈ 2.2 ਕਿਲੋ ਹੈਰੋਇਨ ਦੀ ਖੇਪ ਬਰਾਮਦ ਕਰ ਲਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.