ਨੌਕਰੀ ਛੱਡੀ, ਲੋਕਾਂ ਨੂੰ ਜਾਗਰੂਕ ਕਰਨ ਲਈ ਇਲੈਕਟ੍ਰਾਨਿਕ ਸਾਇਕਲ ਯਾਤਰਾ ਕੀਤੀ ਸ਼ੁਰੂ

author img

By

Published : Mar 21, 2023, 2:36 PM IST

Updated : Mar 21, 2023, 4:46 PM IST

Cycle Yatra By Rajesh Sharma, Kashmir To Kanyakumari

ਗੁਰਦਾਸਪੁਰ ਦੇ ਨੌਜਵਾਨ ਰਾਜੇਸ਼ ਕੁਮਾਰ ਨੇ ਨੌਕਰੀ ਛੱਡ ਕੇ ਸਾਇਕਲ ਯਾਤਰਾ ਸ਼ੁਰੂ ਕੀਤੀ ਹੈ। ਜਾਣਦੇ ਹਾਂ ਉਸ ਦੇ ਇਸ ਸਫ਼ਰ ਬਾਰੇ ਤੇ ਸਫ਼ਰ ਦੇ ਉਦੇਸ਼ ਬਾਰੇ।

ਨੌਕਰੀ ਛੱਡੀ, ਲੋਕਾਂ ਨੂੰ ਜਾਗਰੂਕ ਕਰਨ ਲਈ ਇਲੈਕਟ੍ਰਾਨਿਕ ਸਾਇਕਲ ਯਾਤਰਾ ਕੀਤੀ ਸ਼ੁਰੂ

ਗੁਰਦਾਸਪੁਰ: ਨੌਜਵਾਨ ਰਾਜੇਸ਼ ਕੁਮਾਰ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਯਾਤਰਾ ਸ਼ੁਰੂ‌ ਕਰ ਦਿੱਤੀ ਹੈ। ਆਪਣੀ ਨੌਕਰੀ ਆਪਣੀ ਪਤਨੀ ਨੂੰ ਦੇ ਕੇ ਅਤੇ ਘਰ ਵਿੱਚ ਦੋ ਭੈਣਾਂ, ਬਜ਼ੁਰਗ ਦਾਦੀ ਅਤੇ ਮਾਂ ਬਾਪ ਨੂੰ ਛੱਡ ਕੇ ਇਸ ਨੌਜਵਾਨ ਨੇ ਸ੍ਰੀਨਗਰ ਦੇ ਲਾਲ ਚੌਂਕ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਹੈ। ਰੋਜ਼ਾਨਾ ਲਗਭਗ ਦੋ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਰਿਹਾ ਹੈ। ਜਾਣਦੇ ਹਾਂ ਕਿ ਆਖਰ ਕੀ ਮਕਸਦ ਹੈ ਇਸ ਸਾਈਕਲ ਯਾਤਰਾ ਪਿੱਛੇ। ਖਾਸ ਗੱਲ ਇਹ ਹੈ ਕਿ ਰਾਜੇਸ਼ ਇਲੈਕਟ੍ਰਾਨਿਕ ਸਾਇਕਲ ਉੱਤੇ ਯਾਤਰਾ ਸ਼ੁਰੂ ਕੀਤੀ ਹੈ।

ਵਾਤਾਵਰਨ ਨੂੰ ਸਾਂਭਣ ਦੀ ਲੋੜ: ਅੱਜ ਗੁਰਦਾਸਪੁਰ ਵਿੱਚ ਪਹੁੰਚ ਕੇ ਰਾਜੇਸ਼ ਸ਼ਰਮਾ ਨੇ ਗੁਰਦਾਸਪੁਰ ਵਿੱਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਲੋਕਾਂ ਨੂੰ ਸਿੱਖਣ ਦੀ ਲੋੜ ਹੈ। ਜਾਣਕਾਰੀ ਦਿੰਦਿਆਂ ਨੌਜਵਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਵਾਤਾਵਰਨ ਨੂੰ ਬਚਾਉਨ ਅਤੇ ਆਰਗੇਨਿਕ ਖੇਤੀ ਅਪਣਾਉਣ ਦੇ ਨਾਲ ਨਾਲ ਪ੍ਰਦੂਸ਼ਣ ਰਹਿਤ ਜ਼ਿੰਦਗੀ ਜਿਊਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨੂੰ ਲੈ ਕੇ ਸਾਈਕਲ ਯਾਤਰਾ ਤੇ ਨਿਕਲਿਆ ਹੈ। ਇਸ ਲਈ ਉਸ ਨੂੰ ਆਪਣੇ ਘਰ ਪਰਿਵਾਰ ਦਾ ਵੀ ਪੂਰਾ ਸਹਿਯੋਗ ਮਿਲਿਆ ਹੈ।

ਰੋਜ਼ਾਨਾ 8-9 ਘੰਟੇ ਕਰਦਾ ਹੈ ਸਾਇਕਲਿੰਗ: ਰਾਜੇਸ਼ ਨੇ ਦੱਸਿਆ ਕਿ ਉਸ ਨੇ ਸ੍ਰੀਨਗਰ ਦੇ ਲਾਲ ਚੌਕ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਕੰਨਿਆਕੁਮਾਰੀ ਤੱਕ ਇਸ ਦਾ ਮੁਕਾਮ ਹੋਵੇਗਾ। ਕੁੱਲ ਸਫਰ ਲਗਭਗ 4500 ਕਿਲੋਮੀਟਰ ਤੱਕ ਦਾ ਹੈ। ਉਹ ਰੋਜ਼ਾਨਾ ਲਗਭਗ 8-9 ਘੰਟੇ ਸਾਈਕਲ ਚਲਾ ਕੇ 80 ਤੋਂ 100 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਰਿਹਾ ਹੈ ਅਤੇ ਜਿਹੜੇ ਸ਼ਹਿਰ ਵਿੱਚੋਂ ਵੀ ਗੁਜ਼ਰਦਾ ਹੈ, ਉਥੋਂ ਦੇ ਲੋਕਾਂ ਨੂੰ ਸਿਹਤਮੰਦ ਰਹਿਣ, ਵਾਤਾਵਰਣ ਬਚਾਉਣ ਅਤੇ ਕੁਦਰਤ ਨੂੰ ਹੱਥ ਵਿਚ ਨਾ ਲੈ ਲੈਣ ਲਈ ਜਾਗਰੂਕ ਕਰਦਾ ਹੈ। ਉਸ ਨੇ ਲੋਕਾਂ ਖਾਸਕਰ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿਹਤਮੰਦ ਰਹਿਣ ਲਈ ਸਾਈਕਲ ਦੀ ਵਰਤੋਂ ਕਰਣ ਅਤੇ ਆਪਣੀ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ।

ਇਲੈਕਟ੍ਰਾਨਿਕ ਸਾਇਕਲ ਯਾਤਰਾ ਸ਼ੁਰੂ ਕਰਨ ਦਾ ਉਦੇਸ਼: ਰਾਜੇਸ਼ ਨੇ ਦੱਸਿਆ ਕਿ ਉਸ ਨੇ ਇਲੈਕਟ੍ਰਾਨਿਕ ਸਾਇਕਲ ਯਾਤਰਾ ਸ਼ੁਰੂ ਕੀਤੀ ਹੈ। ਇਸ ਦਾ ਵੱਡਾ ਕਾਰਨ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਕਿ ਇਲੈਕਟ੍ਰਾਨਿਕ ਵਾਹਨ ਵਰਤੋਂ, ਤਾਂ ਜੋ ਪ੍ਰਦੂਸ਼ਨ ਨਾ ਹੋਵੇ। ਵਾਤਾਵਰਨ ਸੁਰੱਖਿਅਤ ਰਹੇ। ਰਾਜੇਸ਼ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਉਸ ਦਾ ਕੰਮ ਸਾਂਭ ਲਿਆ ਹੈ ਜਿਸ ਕਾਰਨ ਉਹ ਇਹ ਯਾਤਰਾ ਕਰ ਪਾ ਰਿਹਾ ਹੈ। ਦਾਦੀ ਦਾ ਅਸ਼ੀਰਵਾਦ ਵੀ ਉਸ ਦੇ ਨਾਲ ਹੈ। ਉਸ ਨੂੰ ਯਕੀਨ ਹੈ ਕਿ ਲੋਕਾਂ ਨੂੰ ਜਾਗਰੂਕ ਕਰਕੇ ਰਹੇਗਾ। ਰਾਜੇਸ਼ ਨੇ ਹੋਰਨਾਂ ਨੌਜਵਾਨਾਂ ਨੂੰ ਕਿਹਾ ਕਿ ਚੰਗਾ ਖਾਓ ਤੇ ਚੰਗੀਆਂ ਆਦਤਾਂ ਅਪਨਾਓ ਤਾਂ ਜੋ ਅਪਣੀ ਅਤੇ ਦੇਸ਼ ਦੀ ਤਰੱਕੀ ਹੋ ਸਕੇ।

ਇਹ ਵੀ ਪੜ੍ਹੋ : Amritpal Singh Hearing In High Court : ਅੰਮ੍ਰਿਤਪਾਲ ਸਿੰਘ ਮਾਮਲੇ 'ਚ ਸਰਕਾਰ ਨੂੰ ਫਟਕਾਰ, ਜੱਜ ਨੇ ਕਿਹਾ- 'ਮੈਨੂੰ ਤੁਹਾਡੀ ਕਹਾਣੀ 'ਤੇ ਵਿਸ਼ਵਾਸ਼ ਨਹੀਂ'

Last Updated :Mar 21, 2023, 4:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.