ETV Bharat / state

ਭਗਤ ਸਿੰਘ ਸ਼ਹੀਦੀ ਦਿਵਸ: ਹੁਸੈਨੀਵਾਲਾ ਸਟੇਸ਼ਨ 'ਤੇ ਚਲਾਈ ਗਈ ਸਪੈਸ਼ਲ ਟ੍ਰੇਨ

author img

By

Published : Mar 23, 2019, 6:06 PM IST

ਫ਼ਿਰੋਜ਼ਪੁਰ 'ਚ ਹਰ ਸਾਲ ਰੇਲਵੇ ਵਲੋਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਦਿਹਾੜੇ ਮੌਕੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਚਲਾਈ ਜਾਣ ਵਾਲੀ ਰੇਲ ਗੱਡੀ ਚਲਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਵੀ ਰੇਲ 'ਚ ਕੀਤਾ ਸਫ਼ਰ।

ਹੁਸੈਨੀਵਾਲਾ ਸਟੇਸ਼ਨ 'ਤੇ ਚਲਾਈ ਸਪੇਸ਼ਲ ਰੇਲ ਗੱਡੀ

ਫ਼ਿਰੋਜਪੁਰ: ਹਰ ਸਾਲ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ ਲਈ ਰੇਲਵੇ ਵਲੋਂ ਇਕ ਸਪੈਸ਼ਲ ਰੇਲ ਗੱਡੀ ਚਲਾਈ ਜਾਂਦੀ ਹੈ ਜੋ ਕਿ ਅੱਜ ਵੀ ਚਲਾਈ ਗਈ। ਫ਼ਿਰੋਜ਼ਪੁਰ ਅਤੇ ਹੋਰ ਸ਼ਹਿਰਾਂ ਤੋਂ ਆਏ ਮੁਸਾਫ਼ਰਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹੁਸੈਨੀਵਾਲਾ ਤੱਕ ਰੇਲ 'ਚ ਸਫ਼ਰ ਕੀਤਾ।

ਵੀਡੀਓ।

ਦੱਸ ਦਈਏ, ਇਹ ਇਤਿਹਾਸਕ ਰੇਲ ਲਾਈਨ ਹੈ ਜੋ ਕਿ 1947 ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਲਾਹੌਰ ਤੋਂ ਫ਼ਿਰੋਜ਼ਪੁਰ ਅਤੇ ਅਗੇ ਮੁੰਬਈ ਤਕ ਇਸ ਲਾਈਨ ਤੇ ਰੇਲ ਗੱਡੀ ਚਲਦੀ ਸੀ। ਵੰਡ ਤੋਂ ਬਾਦ ਹੁੱਸੈਨੀਵਾਲਾ ਤਕ ਹੀ ਰੇਲਵੇ ਟਰੈਕ ਰਹਿ ਗਿਆ ਹੈ ਬਾਕੀ ਟਰੈਕ ਪਟ ਲਿਆ ਗਿਆ ਸੀ। ਹੁਣ ਰੇਲਵੇ ਨੇ ਇਕ ਨਵੀਂ ਪਹਿਲ ਕਰਦਿਆਂ ਇਸ ਰੇਲਵੇ ਟਰੈਕ ਨੂੰ ਬਦਲ ਦਿੱਤਾ ਹੈ ਤੇ ਹੁਸੈਨੀਵਾਲਾ ਸਟੇਸ਼ਨ ਦੀ ਮਾੜੀ ਹਾਲਤ ਨੂੰ ਨਵਾਂ ਰੰਗ ਰੂਪ ਦੇ ਦਿਤਾ ਹੈ।

ਇਸ ਸਬੰਧੀ ਡਿਪਟੀ ਕਮਿਸਨਰ ਨੇ ਦੱਸਿਆ ਕਿ ਇਹ ਰੇਲ ਵੰਡ ਤੋਂ ਪਹਿਲਾਂ ਪਾਕਿਸਤਾਨ ਜਾਂਦੀ ਹੁੰਦੀ ਸੀ ਪਰ ਹੁਣ ਇਹ ਰੇਲ ਸਿਰਫ਼ ਹੁਸੈਨੀਵਾਲਾ ਤੱਕ ਹੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਲਵੇ ਨੂੰ ਅਪੀਲ ਕਰਦੇ ਹਾਂ ਕਿ ਹਰ ਐਤਵਾਰ ਨੂੰ ਇਹ ਰੇਲ ਹੁਸੈਨੀਵਾਲਾ ਤੱਕ ਆਏ।

Intro:23 ਮਾਰਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ ਲਈ ਰੇਲਵੇ ਇਕ ਸਪੈਸ਼ਲ ਰੇਲ ਗੱਡੀ ਚਲਾਂਦਾ ਹੈ ਜਿਹੜੀ ਸਿਰਫ 23 ਮਾਰਚ ਅਤੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਹੀ ਚਲਦੀ ਹੈ।


Body:ਇਹ ਇਤਹਾਸਕ ਰੇਲ ਲਾਈਨ ਹੈ ਜੋ ਕਿ 1947 ਭਾਰਤ ਪਾਕ ਬਟਵਾਰੇ ਤੋਂ ਪਹਿਲਾਂ ਲਾਹੌਰ ਤੋਂ ਫ਼ਿਰੋਜ਼ਪੁਰ ਅਤੇ ਅਗੇ ਮੁੰਬਈ ਤਕ ਇਸ ਲਾਈਨ ਤੇ ਰੇਲ ਗੱਡੀ ਚਲਦੀ ਸੀ ਬਟਵਾਰੇ ਤੋਂ ਬਾਦ ਹੁੱਸਣੀਵਾਲਾ ਤਕ ਹੀ ਰੇਲਵੇ ਟਰੈਕ ਰਹਿ ਗਿਆ ਹੈ ਬਾਕੀ ਟਰੈਕ ਪਟ ਲਿਤਾ ਗਿਆ ਹੁਣ ਰੇਲਵੇ ਨੇ ਇਕ ਨਵੀ ਪਹਿਲ ਕਰਦੇ ਹੋਏ ਇਸ ਰੇਲ ਟਰੈਕ ਨੂੰ ਬਦਲ ਦਿੱਤਾ ਹੈ ਅਤੇ ਹੁਸੈਨੀਵਾਲਾ ਦੇ ਮਾੜੀ ਹਾਲਤ ਦੇ ਸਟੇਸ਼ਨ ਨੂੰ ਨਵਾਂ ਰੰਗ ਰੂਪ ਦੇ ਦਿਤਾ ਹੈ ਅੱਜ ਇਸ ਟ੍ਰੇਨ ਤੇ ਫ਼ਿਰੋਜ਼ਪੁਰ ਅਤੇ ਹੋਰ ਦੂਜੇ ਸਹਿਰਾ ਤੋਂ ਯਾਤਰੀ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ ਹੁਸੈਨੀਵਾਲਾ ਤਕ ਇਸ ਗੱਡੀ ਤੇ ਆ ਜਾ ਸਕਦੇ ਹਾਂ ਅੱਜ ਇਸ ਗੱਡੀ ਵਿਚ ਫਿਰੋਜ਼ਪੁਰ ਦੇ ਡਿਪਟੀ ਕਮਿਸਨਰ ਚੰਦਰ ਗੈਂਧ ਵੀ ਹੁਸੈਨੀਵਾਲਾ ਸਮਾਧ ਤੇ ਸ਼ਹੀਦਾਂ ਨੂੰ ਆਪਣੀ ਸਰਧਾਂਜਲੀ ਦੇਣ ਵਾਸਤੇ ਖਾਸ ਤੌਰ ਤੇ ਆਏ।


Conclusion:ਡਿਪਟੀ ਕਮਿਸਨਰ ਨੇ ਦੱਸਿਆ ਕਿ ਇਹ ਟ੍ਰੇਨ ਬਟਵਾਰੇ ਤੋਂ ਪਹਿਲਾਂ ਪਾਕਿਸਤਾਨ ਜਾਂਦੀ ਹੁੰਦੀ ਸੀ ਪਰ ਹੁਣ ਇਹ ਟ੍ਰੇਨ ਸਿਰਫ ਹੁਸੈਨੀਵਾਲਾ ਤਕ ਹੀ ਆਂਦੀ ਹੈ ਅਸੀਂ ਰੇਲਵੇ ਨੂੰ ਗੁਜਾਰਿਸੁ ਕਰਾਂਗੇ ਕਿ ਹਰ ਐਤਵਾਰ ਨੂੰ ਇਹ ਟ੍ਰੇਨ ਹੁਸੈਨੀਵਾਲਾ ਟਾਕ ਆਏ ਤਾਂਕਿ ਹੁਸੈਨੀਵਾਲਾ ਅਨ ਵਾਲੇ ਲੋਕ ਨੂੰ ਸਹੂਲਤ ਹੋਵੇ ਅਤੇ ਬਾਦ ਵਿਚ ਰੋਜਾਨਾ ਹੀ ਚਲਾਣ ਲਈ ਕਾਜ ਤਾਂਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਵੀ ਸੁਵਿਧਾ ਮਿਲੇ।

ਬਾਈਟ- (ਚੰਦਰ ਗੈਂਧ ਡਿਪਟੀ ਕਮਿਸ਼ਨਰ(
ETV Bharat Logo

Copyright © 2024 Ushodaya Enterprises Pvt. Ltd., All Rights Reserved.