ETV Bharat / state

Firing in Ferozepur: ਪਰਵਾਸੀਆਂ ਦੀ ਕੁੱਟਮਾਰ ਕਰ ਰਹੇ ਵਿਅਕਤੀ ਨੂੰ ਰੋਕਿਆ ਤਾਂ ਚਲਾਈਆਂ ਗੋਲ਼ੀਆਂ, ਦੋ ਵਿਅਕਤੀ ਜ਼ਖ਼ਮੀ

author img

By

Published : Jul 2, 2023, 5:33 PM IST

Person who was beating the migrants was stopped, shots were fired, two persons were injured
ਪਰਵਾਸੀਆਂ ਦੀ ਕੁੱਟਮਾਰ ਕਰ ਰਹੇ ਵਿਅਕਤੀ ਨੂੰ ਰੋਕਿਆ ਤਾਂ ਚਲਾਈਆਂ ਗੋਲ਼ੀਆਂ, ਦੋ ਵਿਅਕਤੀ ਜ਼ਖ਼ਮੀ

ਫਿਰੋਜ਼ਪੁਰ ਦੇ ਥਾਣਾ ਸਿਟੀ ਨਜ਼ਦੀਕ ਇਕ ਵਿਅਕਤੀ ਵੱਲੋਂ ਰੇਹੜੀਆਂ ਲਾ ਕੇ ਖੜ੍ਹੇ ਪਰਵਾਸੀਆਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਕੁਝ ਲੋਕਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਲੋਕਾਂ ਉਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ।

ਪਰਵਾਸੀਆਂ ਦੀ ਕੁੱਟਮਾਰ ਕਰ ਰਹੇ ਵਿਅਕਤੀ ਨੂੰ ਰੋਕਿਆ ਤਾਂ ਚਲਾਈਆਂ ਗੋਲ਼ੀਆਂ

ਫ਼ਿਰੋਜ਼ਪੁਰ : ਪੰਜਾਬ ਵਿੱਚ ਕਾਨੂੰਨ ਪ੍ਰਬੰਧਾਂ ਦੇ ਹਾਲਾਤ ਇਸ ਕਦਰ ਵਿਗੜੇ ਹੋਏ ਹਨ ਕਿ ਬੇਖੌਫ ਹੋਏ ਹਮਲਾਵਰ ਜਾਂ ਸ਼ਰਾਰਤੀ ਅਨਸਰ ਕਿਸੇ ਵੀ ਵੱਡੀ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲੱਗਿਆ ਸੋਚਦੇ ਨਹੀਂ। ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਵੱਲੋਂ ਪੰਜਾਬ ਦੇ ਕਾਨੂੰਨ ਪ੍ਰਬੰਧ ਕਾਬੂ ਹੇਠ ਹੋਏ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ਉਤੇ ਹਕੀਕਤ ਕੁਝ ਹੋਰ ਹੀ ਹੈ। ਆਏ ਦਿਨ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕੇ ਹਮਲਾਵਰਾਂ ਦੀ ਗੋਲੀਬਾਰੀ ਵਿੱਚ ਕਿਸੇ ਦੀ ਜਾਨ ਚਲੀ ਗਈ, ਪਰ ਪ੍ਰਸ਼ਾਸਨ ਇਨ੍ਹਾਂ ਨੂੰ ਕਾਬੂ ਕਰਨ ਤੇ ਇਨ੍ਹਾਂ ਉਤੇ ਨੱਥ ਪਾਉਣ ਵਿੱਚ ਨਾਕਾਮਯਾਬ ਸਾਬਿਤ ਹੋ ਰਿਹਾ ਹੈ।

ਰੇਹੜੀਆਂ ਲਾ ਕੇ ਖੜ੍ਹੇ ਪਰਵਾਸੀਆਂ ਦੀ ਕੁੱਟਮਾਰ : ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਸਿਟੀ ਥਾਣੇ ਨਜ਼ਦੀਕ ਤੋਂ, ਜਿਥੇ ਕੁਝ ਪਰਵਾਸੀ ਆਪਣੇ ਪਰਿਵਾਰ ਪਾਲਣ ਵਾਸਤੇ ਰੇਹੜੀਆਂ ਲਾ ਕੇ ਖੜ੍ਹੇ ਸਨ ਕਿ ਇਥੇ ਇਕ ਨੌਜਵਾਨ ਆਇਆ ਤੇ ਇਨ੍ਹਾਂ ਪਰਵਾਸੀਆਂ ਦੀ ਕੁੱਟਮਾਰ ਕਰਨ ਲੱਗ ਗਿਆ। ਉਨ੍ਹਾਂ ਦੀਆਂ ਰੇਹੜੀਆਂ ਦਾ ਵੀ ਨੁਕਸਾਨ ਕੀਤਾ ਤੇ ਕਹਿਣ ਲੱਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਪਰਵਾਸੀ ਸਾਡੇ ਉਤੇ ਰਾਜ ਕਰਨਗੇ, ਇਨ੍ਹਾਂ ਨੂੰ ਪੰਜਾਬ ਵਿੱਚ ਨਹੀਂ ਰਹਿਣਾ ਚਾਹੀਦਾ। ਇੰਨੇ ਨੂੰ ਨਜ਼ਦੀਕ ਖੜ੍ਹੇ ਲੋਕਾਂ ਨੇ ਜਦੋਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਨੇ ਆਪਣੀ ਪਿਸਤੌਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਕ ਫਾਇਰ ਲੜਾਈ ਛੁਡਵਾ ਰਹੇ ਕ੍ਰਿਸ਼ਨ ਸਹੋਤਾ ਨਾਮ ਦੇ ਵਿਅਕਤੀ ਦੇ ਪੈਰ ਵਿੱਚ ਵੱਜੀ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਜ਼ਖਮੀ ਵਿਅਕਤੀ ਨੇ ਕੀਤੀ ਇਨਸਾਫ਼ ਦੀ ਮੰਗ : ਜ਼ਖਮੀ ਕ੍ਰਿਸ਼ਨ ਸਹੋਤਾ ਨੇ ਕਿਹਾ ਕਿ ਜਿੰਮੀ ਨਾਮਕ ਨੌਜਵਾਨ ਜੋ ਕਿ ਦੜ੍ਹੇ ਸੱਟੇ ਦਾ ਕੰਮ ਕਰਦਾ ਹੈ, ਨੇ ਰੇਹੜੀ ਫੜੀ ਵਾਲਿਆਂ ਦੀ ਕੁੱਟਮਾਰ ਕੀਤੀ, ਜਦੋਂ ਅਸੀਂ ਛੁਡਵਾਉਣ ਗਏ ਤਾਂ ਉਸ ਨੇ ਸਾਡੇ ਉਤੇ ਵੀ ਗੋਲੀਆਂ ਚਲਾ ਦਿੱਤੀਆਂ। ਉਸ ਦੇ ਵੀ ਪੈਰ ਵਿੱਚ ਇਕ ਗੋਲੀ ਵੱਜੀ। ਪੀੜਤ ਵਿਅਕਤੀ ਨੇ ਕਿਹਾ ਕਿ ਜਿੰਮੀ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਉਹ ਦੜ੍ਹੇ-ਸੱਟੇ ਦਾ ਕੰਮ ਕਰਦਾ ਹੈ, ਉਨ੍ਹਾਂ ਦਾ ਹਫਤਾ ਪੁਲਿਸ ਨੂੰ ਜਾਂਦਾ ਹੈ, ਸਾਨੂੰ ਪੁਲਿਸ ਕੁਝ ਨਹੀਂ ਕਰ ਸਕਦੀ। ਪੀੜਤ ਵਿਅਕਤੀ ਨੇ ਇਲਜ਼ਾਮ ਲਾਇਆ ਕਿ ਕੁਝ ਸਿਵਲ ਵਰਦੀ ਵਿੱਚ ਪੁਲਿਸ ਮੁਲਾਜ਼ਮ ਵੀ ਉਸ ਨਾਲ ਸਨ। ਉਸ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਸਿਵਲ ਹਸਪਤਾਲ ਦੇ ਡਾਕਟਰ ਆਗਿਆਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਾਤ ਸਮੇਂ ਕ੍ਰਿਸ਼ਨ ਸਹੋਤਾ ਤੇ ਇਕ ਹੋਰ ਨੌਜਵਾਨ ਜ਼ਖਮੀ ਹਾਲਤ ਵਿੱਚ ਆਏ ਸਨ। ਜ਼ਖਮੀਆਂ ਮੁਕਾਬਕ ਉਨ੍ਹਾਂ ਦੇ ਪੈਰ ਵਿੱਚ ਗੋਲ਼ੀ ਲੱਗੀ ਹੋਣ ਕਾਰਨ ਉਸ ਨੂੰ ਫਰਿਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ ਗਈ ਹੈ ਤੇ ਰੈਫਰ ਕਰ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.