ETV Bharat / state

Ferozepur Government Hospital: ਸਰਕਾਰੀ ਹਸਪਤਾਲ 'ਚ ਮਰੀਜ਼ ਹੋ ਰਹੇ ਹਨ ਖੱਜਲ, ਡਿਲੀਵਰੀ ਕਰਵਾਉਣ ਆਈ ਮਹਿਲਾ ਨਾਲ ਕੀਤਾ ਮਾੜਾ ਵਤੀਰਾ

author img

By ETV Bharat Punjabi Team

Published : Sep 4, 2023, 2:25 PM IST

ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਗਰਭਵਤੀ ਔਰਤ ਦਾ ਇਲਾਜ ਕਰਨ ਦੀ ਬਜਾਏ ਹਸਪਤਾਲ ਪ੍ਰਸ਼ਾਸਨ ਵੱਲੋਂ ਦੁਰਵਿਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਪਰਿਵਾਰ ਦਾ ਇਲਜ਼ਾਮ ਹੈ ਕਿ ਆਉਂਣ ਵਾਲੇ ਸਮੇਂ 'ਚ ਕੁਝ ਵੀ ਅਣਹੋਣੀ ਹੋਈ ਤਾਂ ਇਸ ਦਾ ਜ਼ਿੰਮੇਵਾਰ ਹਸਪਤਾਲ ਪ੍ਰਸ਼ਾਸਨ ਹੋਵੇਗਾ। (Ferozepur Government Hospital)

Distant behavior with a pregnant woman in Ferozepur government hospital
Firozpur News : ਸਰਕਾਰੀ ਹਸਪਤਾਲ 'ਚ ਮਰੀਜ਼ਾਂ ਨਾਲ ਕੀਤਾ ਜਾ ਰਿਹਾ ਦੁਰ ਵਿਹਾਰ, ਡਿਲੀਵਰੀ ਕਰਵਾਉਣ ਆਈ ਮਹਿਲਾ ਕੀਤਾ ਖੱਜਲ-ਖ਼ੁਆਰ

ਡਿਲੀਵਰੀ ਕਰਵਾਉਣ ਆਈ ਮਹਿਲਾ ਨਾਲ ਕੀਤਾ ਮਾੜਾ ਵਤੀਰਾ

ਫਿਰੋਜ਼ਪੁਰ : ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਸਤਾ ਅਤੇ ਵਧੀਆ ਇਲਾਜ ਦੇਣ ਦੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹਨਾਂ ਦਾਅਵਿਆਂ ਦੀ ਅਸਲ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਦਰਾਅਸਰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਨੂੰ ਉਸਦਾ ਪਰਿਵਾਰ ਜਨੇਪੇ ਲਈ ਲੈ ਕੇ ਆਇਆ, ਜਿਹਨਾਂ ਨਾਲ ਡਾਕਟਰਾਂ ਨੇ ਮਾੜਾ ਵਤੀਰਾ ਕੀਤਾ ਹੈ। ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕੇ ਹਸਪਤਾਲ ਪ੍ਰਸ਼ਾਸਨ ਉਹਨਾਂ ਨੂੰ ਖੱਜਲ ਖੁਆਰ ਕਰ ਰਿਹਾ ਹੈ ਤੇ ਸਹੀ ਇਲਾਜ਼ ਨਹੀਂ ਹੋ ਰਿਹਾ ਹੈ।

ਦਰਅਸਲ ਗਰੀਬ ਮਜ਼ਦੂਰ ਦੀ ਪਤਨੀ ਜਨੇਪੇ ਲਈ ਸਰਕਾਰੀ ਹਸਪਾਤਲ ਦੇ ਲਗਾਤਾਰ ਚੱਕਰ ਲਗਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਟੈਸਟ ਲਈ ਵੀ ਉਹਨਾਂ ਨੂੰ ਕਈ ਗੇੜੇ ਮਾਰਨੇ ਪੈ ਰਹੇ ਹਨ, ਜਿਸ ਕਾਰਨ ਕਾਫੀ ਦਿੱਕਤਾਂ ਆ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਉਹ ਦਿਹਾੜੀ ਤੋੜ ਹਸਪਤਾਲ ਆਉਂਦੇ ਹਨ, ਪਰ ਅੱਗੇ ਕਦੇ ਡਾਕਟਰ ਛੁੱਟੀ ਤੇ ਹੁੰਦੇ ਹਨ ਤੇ ਕਈ ਟੈਸਟ ਕਰਨ ਵਾਲੇ ਨਹੀਂ ਹੁੰਦੇ। ਪਰਿਵਾਰ ਨੇ ਕਿਹਾ ਕਿ ਜੇਕਰ ਉਹਨਾਂ ਨੇ ਮਰੀਜ਼ ਜਾਂ ਬੱਚੇ ਨੂੰ ਕੁਝ ਹੋਇਆ ਤਾਂ ਉਸ ਲਈ ਡਾਕਟਰ ਹੀ ਜ਼ਿੰਮੇਵਾਰ ਹੋਣਗੇ।

ਹਸਪਤਾਲ ਵਿੱਚ ਕੀਤਾ ਜਾਂਦਾ ਹੈ ਦੁਰਵਿਹਾਰ : ਪੀੜਤ ਔਰਤ ਦੇ ਪਤੀ ਨੇ ਕਿਹਾ ਕਿ ਡਾਕਟਰ ਉਸ ਨੂੰ ਵਾਰ-ਵਾਰ ਬੁਲਾਉਂਦੇ ਹਨ ਅਤੇ ਕਹਿੰਦੇ ਹਨ ਕਿ ਮਰੀਜ਼ ਨੂੰ ਦਾਖਲ ਕਰਵਾ ਦਿਓ ਤੇ ਫਿਰ ਜਦੋਂ ਉਹ ਘਰੋਂ ਪੂਰੀ ਤਿਆਰੀ ਨਾਲ ਆਉਂਦੇ ਹਨ ਤਾਂ ਸਿਰਫ਼ ਦਵਾਈ ਦੇਕੇ ਫਿਰ ਘਰ ਭੇਜ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਵਾਰ-ਵਾਰ ਬੁਲ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਸਾਡੀ ਕੋਈ ਵੀ ਸਾਰ ਨਹੀਂ ਲੈ ਰਿਹਾ ਹੈ।

ਹਸਪਤਾਲ ਕੋਲ ਡਾਕਟਰਾਂ ਦੀ ਘਾਟ: ਉਥੇ ਹੀ ਇਸ ਸਬੰਧੀ ਜਦੋਂ ਸਿਵਲ ਸਰਜਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਈ ਮਹਿਲਾ ਡਾਕਟਰ ਦਾ ਨਾ ਹੋਣਾ ਅਤੇ ਮਰੀਜ਼ ਦਾ ਇਲਾਜ ਨਾ ਹੋਣਾ ਬੇਹੱਦ ਨਿੰਦਣਯੋਗ ਹੈ। ਸਿਵਲ ਸਰਜਨ ਨੇ ਕਿਹਾ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੈ, ਜਿਸ ਕਾਰਨ ਮਰੀਜ਼ ਪਰੇਸ਼ਾਨ ਹੋ ਰਹੇ ਹਨ। ਡਾਕਟਰਾਂ ਦੀ ਘਾਟ ਸਬੰਧੀ ਉਹ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਲਿਖਕੇ ਦੇ ਚੁੱਕੇ ਹਨ, ਪਰ ਅਜੇ ਤਕ ਕੋਈ ਵੀ ਨਹੀਂ ਤੈਨਾਤੀ ਨਹੀਂ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.