ETV Bharat / state

Gupatwant Pannu News: ਗੁਰਪਤਵੰਤ ਪੰਨੂ 'ਤੇ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦਾ ਇਲਜ਼ਾਮ, ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੰਨੂ ਨੂੰ ਕਿਹਾ 'ਦੇਸ਼ ਵਿਰੋਧੀ'

author img

By ETV Bharat Punjabi Team

Published : Sep 4, 2023, 11:39 AM IST

ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਨੇ ਮੁੜ ਤੋਂ ਆਪਣੀ ਭਾਰਤ ਵਿਰੋਧੀ ਸੋਚ ਮੁਤਾਬਿਕ ਇੱਕ ਵੀਡੀਓ ਜਾਰੀ ਕਰਕੇ ਕਸ਼ਮੀਰੀ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਨੂੰ ਜੀ-20 ਸੰਮੇਲਨ ਤੋਂ ਠੀਕ ਪਹਿਲਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੰਨੂ ਦੀ ਇਸ ਹਰਕਤ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। (G20 summit)

Khalistani supporter Gurpatwant Pannu accused of inciting the Muslims of Jammu and Kashmir
Audio Viral of Gupatwant Pannu: ਗੁਰਪਤਵੰਤ ਪਨੂੰ 'ਤੇ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦਾ ਇਲਜ਼ਾਮ, ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੰਨੂੰ ਨੂੰ ਕਿਹਾ 'ਦੇਸ਼ ਵਿਰੋਧੀ'

ਚੰਡੀਗੜ੍ਹ: ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਵੱਲੋਂ ਲਗਾਤਾਰ ਪੰਜਾਬ ਅਤੇ ਭਾਰਤ ਵਿੱਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ ਪੰਨੂ ਦੀ ਇੱਕ ਭੜਕਾਊ ਆਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕਸ਼ਮੀਰੀ ਮੁਸਲਮਾਨ ਭਾਈਚਾਰੇ ਨੂੰ ਭੜਕਾਉਂਦਾ ਨਜ਼ਰ ਆ ਰਿਹਾ ਹੈ। ਪੰਨੂ ਨੇ ਕਸ਼ਮੀਰੀ ਮੁਸਲਮਾਨਾਂ ਨੂੰ ਉਕਸਾਉਂਦੇ ਹੋਏ ਕਿਹਾ ਹੈ ਕਿ "ਕਸ਼ਮੀਰ ਘਾਟੀ ਛੱਡੋ ਅਤੇ ਦਿੱਲੀ ਆ ਕੇ ਜੀ-20 ਦੌਰਾਨ ਬਲਾਕ ਕਰੋ"। ਮੀਡੀਆ ਰਿਪੋਰਟ ਦੇ ਮੁਤਾਬਿਕ ਪੰਨੂ ਨੇ ਇੱਕ ਆਡੀਓ ਜਾਰੀ ਕਰਕੇ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਜਿਸ ਤੋਂ ਬਾਅਦ ਪੰਜਾਬ 'ਚ ਵੀ ਸਿਆਸਤ ਗਰਮਾ ਗਈ ਹੈ।


ਭਾਜਪਾ ਨੇ ਕੀਤੀ ਨਿਖੇਧੀ: ਭਾਜਪਾ ਆਗੂ ਹਰਜੀਤ ਗਰੇਵਾਲ ਨੇ ਗੁਰਪਤਵੰਤ ਪੰਨੂ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਹੈ। ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਪੰਨੂ ਅਕਸਰ ਦੇਸ਼ ਵਿਰੋਧੀ ਗੱਲਾਂ ਕਰਦਾ ਹੈ। ਜੋ ਦੇਸ਼ ਵਿਰੋਧੀ ਲੋਕ ਹੁੰਦੇ ਹਨ ਉਹਨਾਂ ਦੀ ਨਾ ਕੋਈ ਜਾਤ ਹੁੰਦੀ ਹੈ, ਨਾ ਧਰਮ ਹੁੰਦਾ ਹੈ ਅਤੇ ਨਾ ਹੀ ਕੋਈ ਵਰਗ ਹੁੰਦਾ ਹੈ। ਪੰਨੂ ਵੀ ਅਜਿਹਾ ਹੀ ਹੈ ਜਿਸਦਾ ਕੋਈ ਸਮਰਥਕ ਨਹੀਂ ਅਤੇ ਨਾ ਹੀ ਕੋਈ ਉਸ ਦੀ ਗੱਲ ਮੰਨਦਾ ਹੈ। ਇਸ ਵੇਲੇ ਕਸ਼ਮੀਰ ਵਿੱਚ ਜਿੰਨਾ ਵਿਕਾਸ ਅਤੇ ਸ਼ਾਂਤੀ ਹੈ, ਉਹ ਕਿਸੇ ਹੋਰ ਸਰਕਾਰ ਵੇਲੇ ਨਹੀਂ ਸੀ। ਕੋਈ ਵੀ ਕਸ਼ਮੀਰੀ ਪੰਨੂ ਦੀ ਗੱਲ ਨਹੀਂ ਮੰਨੇਗਾ। ਕਸ਼ਮੀਰ ਦੇ ਜੋ ਲੀਡਰ ਕਸ਼ਮੀਰ ਵਿੱਚ ਗੜਬੜ ਪੈਦਾ ਕਰਦੇ ਸੀ, ਉਹਨਾਂ ਨੂੰ ਵੀ ਉੱਥੇ ਕੋਈ ਨਹੀਂ ਪੁੱਛਦਾ ਅਤੇ ਅਜਿਹੇ ਵਿੱਚ ਗੁਰਪਤਵੰਤ ਪੰਨੂ ਦੀ ਗੱਲ ਕੌਣ ਸੁਣੇਗਾ। ਗਰੇਵਾਲ ਨੇ ਕਿਹਾ ਕਿ ਪੰਨੂ ਦੀਆਂ ਹਰਕਤਾਂ ਨਾਲ ਕੁੱਝ ਵੀ ਨਹੀਂ ਹੋਣਾ ਅਤੇ ਜੀ- 20 ਆਪਣੇ ਸਮੇਂ ਅਨੁਸਾਰ ਸ਼ਾਂਤਮਈ ਢੰਗ ਨਾਲ ਹੋਵੇਗਾ।

9 ਤੋਂ 10 ਸਤੰਬਰ ਨੂੰ ਹੈ ਜੀ-20 ਸੰਮੇਲਨ: ਜੀ-20 ਸੰਮੇਲਨ ਸ਼ਨੀਵਾਰ 9 ਸਤੰਬਰ ਤੋਂ 10 ਸਤੰਬਰ ਤੱਕ ਦਿੱਲੀ ਵਿੱਚ ਹੋਵੇਗਾ। ਭਾਰਤ ਵਿੱਚ ਹੋਣ ਵਾਲੀ ਇਸ ਕਾਨਫਰੰਸ ਲਈ ਵਾਸੁਦੇਵ ਕੁਟੁੰਬਕਮ ਜਾਂ ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਦਾ ਥੀਮ ਰੱਖਿਆ ਗਿਆ ਹੈ। ਜਿਸ ਦੌਰਾਨ ਗੁਰਪਤਵੰਤ ਪੰਨੂ ਨੇ ਕਸ਼ਮੀਰੀ ਮੁਸਲਮਾਨਾਂ ਨੂੰ ਵਿਘਨ ਪਾਉਣ ਲਈ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਦੀ ਸੰਸਥਾ ਸਿੱਖਸ ਫਾਰ ਜਸਟਿਸ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੇ ਚੱਲਦਿਆਂ ਭਾਰਤ ਸਰਕਾਰ ਨੇ ਪਾਬੰਦੀਸ਼ੁਦਾ ਐਲਾਨਿਆ ਹੋਇਆ ਹੈ ਅਤੇ ਪੰਨੂ ਨੂੰ ਯੂਏਪੀਏ ਤਹਿਤ ਅੱਤਵਾਦੀ ਵੀ ਐਲਾਨਿਆ ਹੋਇਆ। ਪੰਨੂ ਵੱਲੋਂ ਸਮੇਂ-ਸਮੇਂ ਉੱਤੇ ਪੰਜਾਬ ਦੇ ਨੌਜਵਾਨਾਂ ਨੂੰ ਖਾਲਿਸਤਾਨ ਦੀ ਮੰਗ ਕਰਨ ਲਈ ਉਕਸਾਉਣ ਦੇ ਵੀ ਇਲਜ਼ਾਮ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.