ਭਾਰਤ-ਪਾਕਿ ਸਰਹੱਦ ਤੋਂ ਪਾਰ ਫਿਰ ਪੰਜਾਬ ਆਏ ਹੈਰੋਇਨ-ਹਥਿਆਰ, 7 ਕਿਲੋ ਹੈਰੋਇਨ ਸਣੇ ਹਥਿਆਰ ਬਰਾਮਦ

author img

By

Published : Dec 3, 2022, 9:22 AM IST

Updated : Dec 3, 2022, 10:59 AM IST

India-Pakistan border in Ferozepur, heroin recovered in Ferozepu

ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ 7.5 ਕਿਲੋ ਹੈਰੋਇਨ, ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਨਸ਼ੀਲੇ ਪਦਾਰਥ ਅਤੇ ਹਥਿਆਰ ਡਰੋਨ ਰਾਹੀਂ ਸੁੱਟੇ ਗਏ ਸਨ। ਜਿਸ ਨੂੰ ਬੀਐਸਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।

ਫਿਰੋਜ਼ਪੁਰ: ਇਕ ਵਾਰ ਮੁੜ ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ 7.5 ਕਿਲੋ ਹੈਰੋਇਨ, ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਬੀਐਸਐਫ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਰਾਤ 12 ਵਜੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਧੁੰਦ ਕਾਰਨ ਸਹੀ ਥਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਬੀਐਸਐਫ ਜਵਾਨਾਂ ਨੇ ਗੋਲੀਬਾਰੀ ਵੀ ਕੀਤੀ। ਡਰੋਨ ਦੀ ਆਵਾਜ਼ ਤੋਂ ਬਾਅਦ ਪਿੰਡ ਚੂੜੀਵਾਲਾ ਚੁਸਤੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਖੇਤਾਂ ਵਿੱਚੋਂ ਇੱਕ ਬੈਗ ਮਿਲਿਆ ਜਿਸ ਦੀ ਤਲਾਸ਼ੀ ਲਈ ਗਈ।

ਹਥਿਆਰ ਤੇ ਹੈਰੋਇਨ ਮਿਲੇ: ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੈਕਟਾਂ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ 3 ਪੈਕੇਟ ਸਨ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 9 ਪੈਕੇਟ ਹੈਰੋਇਨ ਬਰਾਮਦ ਹੋਈ। ਜਿਸ ਦਾ ਕੁੱਲ ਵਜ਼ਨ 7.5 ਕਿਲੋ ਸੀ। ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 56 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਬੀ.ਐਸ.ਐਫ ਨੂੰ ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ .9 ਐਮ.ਐਮ. ਦੇ 50 ਰੌਂਦ ਮਿਲੇ ਹਨ। ਦੱਸ ਦਈਏ ਕਿ ਬੀਤੇ ਦਿਨ ਵੀ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ।



5 ਏਕੇ 47 ਅਤੇ 5 ਪਿਸਤੌਲ ਬਰਾਮਦ ਕੀਤੇ: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਹਥਿਆਰਾਂ ਦੀ ਖੇਪ ਵਿੱਚ 5 ਏਕੇ 47 ਅਤੇ 5 ਪਿਸਤੌਲ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ, ਏ.ਕੇ.47 ਦੇ 5 ਮੈਗਜ਼ੀਨ ਅਤੇ ਪਿਸਤੌਲ ਦੇ 15 ਮੈਗਜ਼ੀਨ ਵੀ ਬਰਾਮਦ ਹੋਏ ਹਨ। ਜਿਸ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੇ ਰਾਜਪਾਲ ਨੇ ਜਤਾਈ ਚਿੰਤਾ: ਪੰਜਾਬ ਦੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪ੍ਰਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਚਿੰਤਾ ਜਤਾਈ ਹੈ। ਉਸ ਨੇ ਕਿਹਾ ਹੈ ਕਿ ਇਸ ਤਰੀਕੇ ਨਾਲ ਸਰਹੱਦ ਪਾਰ ਤੋਂ ਪਾਕਿਸਤਾਨ ਤੋਂ ਲਗਾਤਾਰ ਗਤੀਵਿਧੀਆਂ ਚੱਲ ਰਹੀਆਂ ਹਨ। ਉਹ ਚਿੰਤਾ ਦਾ ਵਿਸ਼ਾ ਹੈ। ਉਹ ਕਹਿੰਦੇ ਹਨ ਕਿ ਉਹ ਪੰਜਾਬ ਦੀ ਸੀਮਾ ਤੋਂ ਲਗਦੇ ਹਨ 6 ਜਿਲ੍ਹਿਆਂ ਦੀ ਸੁਰੱਖਿਆ ਦੀ ਸਮੀਖਿਆ ਉਨ੍ਹਾਂ ਖੁਦ ਕੀਤੀ ਹੈ। ਅਜਿਹਾ ਨਹੀਂ ਪੰਜਾਬ ਦੇ ਰਾਜਪਾਲ ਪੰਜਾਬ ਪੁਲਿਸ ਤੋਂ ਵੀ ਨਾਖੁਸ਼ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਟਾਈਪ ਕਰਨ ਦੀ ਲੋੜ ਹੈ।


ਬੀਤੇ ਦਿਨ ਡਰੋਨ ਸਮੇਤ ਪੰਜ ਪੈਕੇਟ ਹੈਰੋਇਨ ਬਰਾਮਦ: ਇਸ ਤੋਂ ਪਹਿਲਾਂ ਬੀਤੇ ਦਿਨ ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਖੇਮਕਰਨ ਸੈਕਟਰ ਵਿੱਚ ਪਾਕਿਸਤਾਨੀ ਡਰੋਨ ਸਮੇਤ ਪੰਜ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ। ਸ਼ੁਕਰਵਾਰ ਸਵੇਰੇ ਜਦੋਂ ਐਸਐਚਓ ਇੰਸਪੈਕਟਰ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬੀਐਸਐਫ ਦੀ ਮਦਦ ਨਲ ਸਰਹੱਦ ’ਤੇ ਪਿੰਡ ਕਲਰਾਂ ਦੀ ਡਰੇਨ ਨੇੜਿਓਂ ਇੱਕ ਪਾਕਿਸਤਾਨੀ ਡਰੋਨ ਦੇ ਪੰਜ ਪੈਕੇਟ ਬਰਾਮਦ ਕੀਤੇ ਜਿਸ ਚੋਂ ਹੈਰੋਇਨ ਵੀ ਬਰਾਮਦ ਹੋਈ ਸੀ।



ਪੰਜਾਬ ਡੀਜੀਪੀ ਨੇ ਕੀਤਾ ਟਵੀਟ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆ ਜਾਣਕਾਰੀ ਦਿੱਤੀ ਕਿ ਤਰਨਤਾਰਨ ਪੁਲਿਸ ਨਾਲ ਇੱਕ ਸੰਯੁਕਤ ਸਰਚ ਮੁਹਿੰਮ ਵਿੱਚ ਭਾਰਤੀ ਬੀਐਸਐਫ ਨੇ ਭਾਰਤ-ਪਾਕਿ ਸਰਹੱਦ ਦੇ ਨੇੜੇ ਖੇਤਾਂ ਤੋਂ ਆਧੁਨਿਕ ਤਕਨੀਕ ਨਾਲ ਲੈਸ ਹੈਕਸਾਕਾਪਟਰ ਡਰੋਨ ਅਤੇ 5 ਕਿਲੋਗ੍ਰਾਮ ਹੈਰੋਇਨ ਵਾਲੇ ਪੈਕਟ ਬਰਾਮਦ ਕੀਤੇ ਹਨ।

ਉਨ੍ਹਾਂ ਅੱਗੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।



ਇਸ ਤੋਂ ਪਹਿਲਾਂ ਵੀ ਆਧੁਨਿਕ ਤਕਨੀਕਾਂ ਨਾਲ ਲੈਸ ਡਰੋਨ ਮਿਲਿਆ : ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਨੂੰ ਸਰਚ ਅਪਰੇਸ਼ਨ ਦੌਰਾਨ ਜਦ ਪੁਲਿਸ ਪਾਰਟੀ ਕਸਬਾ ਕਲਸ ਦੇ ਖੇਤਾ ਨਜਦੀਕ ਪਹੁੰਚੀ, ਤਾਂ ਕਲਸ ਪਿੰਡ ਦੇ ਮੇਜਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਕਲਸ ਦੇ ਖੇਤਾ ਵਿੱਚ ਡਰੋਨ ਬਰਾਮਦ ਹੋਇਆ। ਦੱਸਣਯੋਗ ਹੈ ਕਿ ਇਹ ਡਰੋਨ ਹੈਕਸਾ ਕੈਪਟਰ ਹੈ ਅਤੇ ਕਾਫੀ ਭਾਰੀ ਮਾਤਰਾ ਵਿੱਚ ਸਮੱਗਰੀ ਉਠਾ ਸਕਦਾ ਹੈ ਅਤੇ ਆਧੁਨਿਕ ਤਕਨੀਕ ਨਾਲ ਲੈਸ ਹੈ। ਇਸ ਇਲਾਕੇ ਦੀ ਬਰੀਕੀ ਨਾਲ ਸਰਚ ਕਰਨ ਉੱਤੇ ਕੁਝ ਦੂਰ ਹੀ ਇੱਕ ਵੱਡਾ ਪੈਕਟ ਮਿਲਿਆ, ਜੋ ਟੇਪ ਰੋਲ ਨਾਲ ਲਪੇਟਿਆ ਹੋਇਆ ਸੀ ਜਿਸ ਦਾ ਵਜਨ ਕਰਨ ਤੇ 07 ਕਿਲੋ ਕਰੀਬ ਹੋਇਆ। ਇਸ ਨੂੰ ਖੋਲ ਕੇ ਚੈਕ ਕਰਨ ਤੇ ਉਸ ਵਿੱਚੋ 06 ਪੈਕਟ ਹੈਰੋਇਨ ਬਰਾਮਦ ਹੋਈ ਸੀ।ਮੁੜ ਪਾਕਿਸਤਾਨੀ ਡਰੋਨ ਸਮੇਤ ਪੰਜ ਪੈਕੇਟ ਹੈਰੋਇਨ ਬਰਾਮਦ ਹੋਈ ਸੀ।




ਕੀ ਹੈ ਹੈਕਸਾਕਾਪਟਰ: ਇਹ ਇੱਕ ਛੋਟਾ ਰਿਮੋਟ-ਨਿਯੰਤਰਿਤ ਹਵਾਈ ਜਹਾਜ਼ ਜਿਵੇਂ ਕਿ ਹੈਲੀਕਾਪਟਰ, ਛੇ ਬਲੇਡਾਂ ਦੇ ਨਾਲ ਜੋ ਸਿਖਰ 'ਤੇ ਘੁੰਮਦੇ ਹਨ, ਖਾਸ ਤੌਰ 'ਤੇ ਹਵਾ ਤੋਂ ਚੀਜ਼ਾਂ ਨੂੰ ਫਿਲਮਾਉਣ ਜਾਂ ਫੋਟੋਆਂ ਖਿੱਚਣ ਲਈ ਵਰਤਿਆ ਜਾਂਦਾ ਹੈ। ਹੈਕਸਾਕਾਪਟਰ ਡਰੋਨ ਦੀ ਇੱਕ ਕਿਸਮ ਹੈ।

ਪਿੱਚ ਕੰਟਰੋਲ - ਇੱਕ ਹੈਕਸਾਕਾਪਟਰ ਲਈ, ਪਿੱਚ ਕੰਟਰੋਲ ਰੋਲ ਕੰਟਰੋਲ ਦੇ ਸਮਾਨ ਹੈ। ਫਰੰਟ ਅਤੇ ਰਿਅਰ ਪ੍ਰੋਪੈਲਰਾਂ ਵਿਚਕਾਰ ਜ਼ੋਰ ਦਾ ਅੰਤਰ ਹੈਕਸਾਕਾਪਟਰ ਨੂੰ ਪਿੱਚ ਕਰਨ ਦਾ ਕਾਰਨ ਬਣਦਾ ਹੈ, ਜੇਕਰ ਰੀਅਰ ਪ੍ਰੋਪੈਲਰਾਂ ਵਿੱਚ ਜ਼ੋਰ ਵਧਾਇਆ ਜਾਂਦਾ ਹੈ ਅਤੇ ਅੱਗੇ ਵਾਲੇ ਪ੍ਰੋਪੈਲਰਾਂ ਵਿੱਚ ਘੱਟ ਜਾਂਦਾ ਹੈ, ਤਾਂ ਹੈਕਸਾਕਾਪਟਰ ਅੱਗੇ ਪਿਚ ਕਰਦਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ CI ਵਲੋਂ ਫਿਰੋਜ਼ਪੁਰ ਬਾਰਡਰ ਤੋਂ ਭਾਰੀ ਅਸਲਾ ਬਰਾਮਦ, ਪਾਕਿਸਤਾਨ ਤੋਂ ਭੇਜੇ ਗਏ ਸੀ ਹਥਿਆਰ !

Last Updated :Dec 3, 2022, 10:59 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.