ETV Bharat / state

ਡੀ.ਈ.ਓ ਸਕੈਂਡਰੀ ਦਫ਼ਤਰ ਅੱਗੇ ਅਧਿਆਪਕਾਂ ਨੇ ਲਗਾਇਆ ਧਰਨਾ

author img

By

Published : Feb 26, 2021, 12:41 PM IST

ਤਸਵੀਰ
ਤਸਵੀਰ

ਫਾਜਿਲਕਾ ‘ਚ ਡੀਈਓ ਸਕੈਂਡਰੀ ਦਫਤਰ ਅੱਗੇ ਐਲੀਮੈਂਟਰੀ ਟੀਚਰ ਯੂਨੀਅਨ , ਗਵਰਨਮੈਂਟ ਟੀਚਰ ਯੂਨੀਅਨ ਅਤੇ ਈ.ਟੀ.ਟੀ ਅਧਿਆਪਕ ਯੂਨੀਅਨ ਵਲੋਂ ਆਪਣੀਆ ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ, ਜਿਸ ‘ਚ ਅਧਿਆਪਕਾਂ ਦੀ ਹੈਡ ਟੀਚਰ ਦੀ ਪ੍ਰਮੋਸ਼ਨ ਜੋ ਪਿਛਲੇ 8 ਮਹੀਨਿਆਂ ਤੋਂ ਲਟਕ ਰਹੀ ਸੀ, ਉਸਦੇ ਸੰਬੰਧ ‘ਚ ਡੀ.ਈ.ਓ ਦਫਤਰ ਦੇ ਅੱਗੇ ਧਰਨਾ ਲਗਾਇਆ ਗਿਆ ਹੈ।

ਫਾਜ਼ਿਲਕਾ : - ਫਾਜਿਲਕਾ ‘ਚ ਡੀਈਓ ਸਕੈਂਡਰੀ ਦਫਤਰ ਅੱਗੇ ਐਲੀਮੈਂਟਰੀ ਟੀਚਰ ਯੂਨੀਅਨ , ਗਵਰਨਮੈਂਟ ਟੀਚਰ ਯੂਨੀਅਨ ਅਤੇ ਈ.ਟੀ.ਟੀ ਅਧਿਆਪਕ ਯੂਨੀਅਨ ਵਲੋਂ ਆਪਣੀਆ ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ, ਜਿਸ ‘ਚ ਅਧਿਆਪਕਾਂ ਦੀ ਹੈਡ ਟੀਚਰ ਦੀ ਪ੍ਰਮੋਸ਼ਨ ਜੋ ਪਿਛਲੇ 8 ਮਹੀਨਿਆਂ ਤੋਂ ਲਟਕ ਰਹੀ ਸੀ, ਉਸਦੇ ਸੰਬੰਧ ‘ਚ ਡੀ.ਈ.ਓ ਦਫਤਰ ਦੇ ਅੱਗੇ ਧਰਨਾ ਲਗਾਇਆ ਗਿਆ ਹੈ।

ਵੀਡੀਓ

ਅਧਿਆਪਕ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਹੈਡ ਟੀਚਰ ਦੀ ਪ੍ਰਮੋਸ਼ਨ ਲਈ ਲੰਬੇ ਸਮੇਂ ਤੋਂ ਡੀ.ਈ.ਓ ਫਾਜ਼ਿਲਕਾ ਵਲੋਂ ਪੱਤਰ ਕੱਢਿਆ ਗਿਆ ਸੀ, ਪਰ ਹੁਣ ਇਸ ਉੱਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ‘ਚ ਬਾਹਰ ਦੇ ਟੀਚਰਾਂ ਨੂੰ ਉਨ੍ਹਾਂ ਦੀ ਜਗ੍ਹਾ ਪ੍ਰਮੋਸ਼ਨ ਦੇਕੇ ਹੈਡ ਟੀਚਰ ਬਣਾਇਆ ਜਾ ਰਿਹਾ ਹੈ, ਜਦੋਂ ਕਿ ਨਿਯਮਾਂ ਮੁਤਾਬਿਕ 75 % ਪ੍ਰਮੋਸ਼ਨ ਕੋਟੇ ਦੇ ਅਧੀਨ ਪਹਿਲਾਂ ਅਧਿਆਪਕਾਂ ਨੂੰ ਦਿੱਤੀ ਜਾਣੀ ਸੀ, ਉਸ ਤੋਂ ਬਾਅਦ 25 % ਦੂਜਿਆਂ ਨੂੰ ਦਿੱਤੀ ਜਾਣੀ ਹੈ। ਧਰਨਾ ਦੇ ਰਹੇ ਅੀਧਆਪਕਾਂ ਦਾ ਕਹਿਣਾ ਕਿ ਭ੍ਰਿਸ਼ਟਾਚਾਰ ਦੇ ਚੱਲਦੇ ਉਨ੍ਹਾਂ ਦੀ ਪ੍ਰਮੋਸ਼ਨ ਨਹੀਂ ਕੀਤੀ ਜਾ ਰਹੀ, ਜਿਸਦੇ ਚੱਲਦਿਆਂ ਪਿਛਲੇ 3 ਦਿਨਾਂ ਤੋਂ ਅਧਿਆਪਕਾਂ ਵਲੋਂ ਡੀ.ਈ.ਓ ਦਫ਼ਤਰ ਦੇ ਅੱਗੇ ਧਰਨਾ ਪਰਦਰਸ਼ਨ ਕੀਤਾ ਜਾ ਰਿਹਾ ਹੈ।

ਅਧਿਆਪਕਾਂ ਦਾ ਕਹਿਣਾ ਕਿ ਹੈਡ ਟੀਚਰ ਦੀ ਤਰੱਕੀ ਨੂੰ ਲੈ ਕੇ ਉਨ੍ਹਾਂ ਵਲੋਂ ਕਾਨੂੰਨੀ ਸਹਾਰਾ ਲੈਂਦਿਆਂ ਪਟੀਸ਼ਨ ਦਾਖਲ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਜਦੋਂ ਤੱਕ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਨਹੀਂ ਦਿੱਤਾ ਜਿਾਂਦਾ ਅਤੇ ਉਨ੍ਹਾਂ ਦੀ ਬਤੌਰ ਹੈਡ ਟੀਚਰ ਤਰੱਕੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਲੋੜ ਪੈਂਦੀ ਹੈ ਤਾਂ ਉਨ੍ਹਾਂ ਵਲੋਂ ਦਿੱਤਾ ਜਾ ਰਿਹਾ ਧਰਨਾ ਦਿਨ ਰਾਤ ਲਗਾਤਾਰ ਜਾਰੀ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ, ਜਾਣੋ ਪੰਜਾਬ ਵਿੱਚ ਰੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.