ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਦੁਕਾਨਦਾਰਾਂ ਕੋਲੋਂ ਮੰਗੀ ਫਿਰੌਤੀ

author img

By

Published : Jun 22, 2022, 11:37 AM IST

Updated : Jun 22, 2022, 1:52 PM IST

ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਦੋ ਦੁਕਾਨਦਾਰਾਂ ਕੋਲੋਂ ਫਿਰੌਤੀ

ਫਾਜ਼ਿਲਕਾ ’ਚ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਦੋ ਦੁਕਾਨਦਾਰਾਂ ਕੋਲੋਂ ਫਿਰੌਤੀ ਮੰਗੀ ਗਈ ਹੈ। ਦੁਕਾਨਾਦਾਰਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ।

ਫਾਜ਼ਿਲਕਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਾਮਲੇ ਸਬੰਧੀ ਵੱਡੇ-ਵੱਡੇ ਖੁਲਾਸੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਹੁਣ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਵਪਾਰੀ ਆ ਗਏ ਹਨ।

ਅਜਿਹਾ ਹੀ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਦੋ ਦੁਕਾਨਦਾਰਾਂ ਕੋਲੋਂ ਫਿਰੌਤੀ ਮੰਗੀ ਗਈ ਹੈ। ਦੱਸ ਦਈਏ ਕਿ ਦੁਕਾਨਦਾਰਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਦੁਕਾਨਦਾਰਾਂ ਕੋਲੋਂ ਮੰਗੀ ਫਿਰੌਤੀ

ਇਸ ਤਰ੍ਹਾਂ ਦਿੱਤੀ ਧਮਕੀ: ਦੁਕਾਨਦਾਰਾਂ ਨੂੰ ਮਿਲੀ ਧਮਕੀ ਚ ਕਿਹਾ ਗਿਆ ਹੈ ਕਿ ਤੂੰ ਕਿੱਥੇ ਰਹਿੰਦਾ ਹੈ ਕਿੱਥੇ ਆਉਂਦਾ ਜਾਂਦਾ ਹੈ, ਕਦੋਂ ਆਉਂਦਾ ਜਾਂਦਾ ਹੈ, ਤੇਰੇ ਪਰਿਵਾਰ ਚ ਮੈਂਬਰ ਕਿੰਨੇ ਹਨ ਅਤੇ ਤੂੰ ਕਿੱਥੇ ਰਹਿੰਦਾ ਹੈ। ਇਹ ਸਭ ਕੁਝ ਪਤਾ ਕਰ ਲਿਆ ਗਿਆ ਹੈ। ਤੇਰੇ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਪਰ ਹੁਣ ਤੱਕ ਜਿੰਨੇ ਵੀ ਤੇਰੇ ਕੋਲ ਰਕਮ ਹੈ ਉਹ ਦੇਦੇ। ਬਾਕੀ ਰਕਮ ਬਾਅਦ ’ਚ ਦੇ ਦੇਵੀ। ਜੇਕਰ ਉਸ ਵੱਲੋਂ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਵੱਲੋਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਨਾਲ ਹੀ ਕਿਹਾ ਗਿਆ ਹੈ ਕਿ ਪੁਲਿਸ ਕੋਲ ਜਾ ਕੇ ਨੰਬਰ ਦੀ ਡਿਟੇਲ ਕਢਵਾ ਲਵੇ ਜਦੋ ਪੂਰੀ ਤੱਸਲੀ ਹੋ ਜਾਵੇ ਤਾਂ ਪੈਸੇ ਦੇ ਦੇਵੇਂ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਉੱਥੇ ਹੀ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਪਠਾਨਕੋਟ ਦੇ ਦੋ ਦੁਕਾਨਦਾਰਾਂ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਫਿਰੌਤੀ ਦੀ ਮੰਗ ਕਰ ਧਮਕੀ ਦਿੱਤੀ ਗਈ ਹੈ। ਦੁਕਾਨਦਾਰਾਂ ਨੂੰ ਕਿਹਾ ਗਿਆ ਹੈ ਕਿ ਕੁਝ ਪੈਸੇ ਦਿਓ ਨਹੀਂ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। 2 ਦੁਕਾਨਦਾਰਾਂ ਤੋਂ 2-2 ਲੱਖ ਦੀ ਫਿਰੌਤੀ ਦੀ ਮੰਗ ਵੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਜਿਸ ਨੰਬਰ ’ਤੇ ਕਾਲ ਆਈ ਉਸ ਦੀ ਡਿਟੇਲ ਕੱਢੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਮਾਨਸਾ ਵਿਖੇ ਵੀ ਵਪਾਰੀਆਂ ਨੂੰ ਫਿਰੌਤੀ ਮੰਗੀ ਗਈ ਸੀ। ਫਿਰੌਤੀ ਮੰਗਣ ਵਾਲੇ ਖੁਦ ਨੂੰ ਲਾਰੈਂਸ ਗੈਂਗ ਦੇ ਨਾਲ ਸਬੰਧਿਤ ਦੱਸ ਰਰੇ ਸੀ। ਉਨ੍ਹਾਂ ਵੱਲੋਂ ਵੀਡੀਓ ਵੀ ਭੇਜੀ ਗਈ ਸੀ ਜਿਸ ਚ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਤਾਂ ਸਿੱਧੂ ਮੂਸੇ ਵਾਲਾ ਵਾਂਗ ਗੋਲੀ ਮਾਰ ਕੇ ਮਾਰ ਦਿੱਤਾ ਜਾਵੇਗਾ।

ਇਹ ਵੀ ਪੜੋ: ਬੇਖੌਫ ਬਦਮਾਸ਼ਾਂ ਨੇ ਘਰਾਂ ਦੇ ਬਾਹਰ ਖੜੀਆਂ 12 ਕਾਰਾਂ ਦੀ ਕੀਤੀ ਭੰਨਤੋੜ, ਜਾਂਚ ’ਚ ਜੁੱਟੀ ਪੁਲਿਸ

Last Updated :Jun 22, 2022, 1:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.