ETV Bharat / state

Fazilka News: ਫਾਜ਼ਿਲਕਾ 'ਚ 2.5 ਕਰੋੜ ਦੀ ਇਨਾਮੀ ਲਾਟਰੀ ਜਿੱਤਣ ਵਾਲਾ ਆਇਆ ਸਾਹਮਣੇ, 4 ਦਿਨ ਤੋਂ ਸੀ ਲਾਪਤਾ

author img

By

Published : May 3, 2023, 9:44 PM IST

Fazilka's 2.5 crore prize lottery winner came in front, was missing for 4 days
ਫਾਜ਼ਿਲਕਾ 'ਚ 2.5 ਕਰੋੜ ਦੀ ਇਨਾਮੀ ਲਾਟਰੀ ਜਿੱਤਣ ਵਾਲਾ ਆਇਆ ਸਾਹਮਣੇ, 4 ਦਿਨ ਤੋਂ ਸੀ ਲਾਪਤਾ

ਫਾਜ਼ਿਲਕਾ ਵਿਖੇ ਬੀਤੇ ਦਿਨੀਂ ਢਾਈ ਕਰੋੜ ਦੀ ਲਾਟਰੀ ਜਿੱਤਣ ਵਾਲਾ ਇਕ ਵਿਅਕਤੀ ਚਾਰ ਦਿਨ ਤੋਂ ਲਾਪਤਾ ਸੀ, ਜਿਸ ਦੀ ਅੱਜ ਭਾਲ ਖਤਮ ਹੋ ਗਈ ਹੈ। ਉਕਤ ਵਿਅਕਤੀ ਨੂੰ ਭਰਾ ਦੀ ਮੌਤ ਕਾਰਨ ਇਸ ਲਾਟਰੀ ਬਾਰੇ ਜਾਣਕਾਰੀ ਨਹੀਂ ਸੀ।

ਫਾਜ਼ਿਲਕਾ 'ਚ 2.5 ਕਰੋੜ ਦੀ ਇਨਾਮੀ ਲਾਟਰੀ ਜਿੱਤਣ ਵਾਲਾ ਆਇਆ ਸਾਹਮਣੇ, 4 ਦਿਨ ਤੋਂ ਸੀ ਲਾਪਤਾ

ਫਾਜ਼ਿਲਕਾ : ਫਾਜ਼ਿਲਕਾ ਵਿਚ 2.50 ਕਰੋੜ ਦੀ ਲਾਟਰੀ ਜਿੱਤਣ ਵਾਲਾ ਸ਼ਖਸ ਆਇਆ ਸਾਹਮਣੇ ਬੀਤੇ ਦਿਨੀਂ ਫਾਜ਼ਿਲਕਾ ਵਿੱਚ ਇੱਕ ਲਾਟਰੀ ਵਿਕਰੇਤਾ ਕਰੋੜਪਤੀ ਦੀ ਭਾਲ ਖਤਮ ਹੋ ਗਈ ਹੈ। 2.50 ਕਰੋੜ ਦੀ ਲਾਟਰੀ ਦਾ ਜੇਤੂ ਆਖਰ ਸਾਹਮਣੇ ਆਇਆ ਹੈ। ਫਾਜ਼ਿਲਕਾ ਦੇ ਪਿੰਡ ਰਾਮਕੋਟ ਦੇ ਇਕ ਕਿਸਾਨ ਨੇ 2.50 ਕਰੋੜ ਦੀ ਲਾਟਰੀ ਜਿੱਤੀ ਹੈ। ਉਸ ਦਾ ਕਹਿਣਾ ਹੈ ਕਿ ਭਰਾ ਦੀ ਮੌਤ ਹੋ ਜਾਣ ਕਾਰਨ ਉਸ ਨੂੰ ਲਾਟਰੀ ਦੇ ਇਨਾਮ ਦਾ ਪਤਾ ਨਹੀਂ ਸੀ ਲੱਗਾ। ਕੁੱਝ ਦਿਨ ਪਹਿਲਾਂ ਉਹ ਬਜ਼ਾਰ ਆਇਆ ਸੀ ਤੇ ਉਥੇ ਦੁਕਾਨਦਾਰ ਨੇ ਧੱਕੇ ਨਾਲ ਲਾਟਰੀ ਦੀ ਟਿਕਟ ਦੇ ਦਿੱਤੀ ਸੀ। ਪਰ ਜਦੋਂ ਉਹ ਜਿੱਤਿਆ ਤਾਂ ਉਸ ਨੂੰ ਕੁਝ ਸਮੇਂ ਲਾਟਰੀ ਦੀ ਜਿੱਤਣ ਬਾਰੇ ਪਤਾ ਨਹੀਂ ਲੱਗਿਆ।

ਲਾਟਰੀ ਜਿੱਤਣ ਵਾਲਾ ਕਈ ਦਿਨਾਂ ਤੋਂ ਸੀ ਲਾਪਤਾ : ਕਿਸਾਨ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਲਾਟਰੀ ਟਿਕਟ ਵੇਚਣ ਵਾਲੇ ਦੀ ਦੁਕਾਨ ‘ਤੇ ਆ ਕੇ ਟਿਕਟ ਦਾ ਦਾਅਵਾ ਪੇਸ਼ ਕੀਤਾ ਤਾਂ ਦੁਕਾਨਦਾਰ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ। ਦੱਸ ਦਈਏ ਕਿ ਫਾਜ਼ਿਲਕਾ ਵਿਚ ਢਾਈ ਕਰੋੜ ਦੀ ਲਾਟਰੀ ਜੇਤੂ ਦਾ ਕਾਫੀ ਦਿਨਾਂ ਤੋਂ ਪਤਾ ਨਹੀਂ ਲੱਗ ਰਿਹਾ ਸੀ। ਦੁਕਾਨਦਾਰ ਨੇ 4 ਦਿਨ ਪਹਿਲਾਂ ਕਿਸੇ ਨੂੰ 500 ਰੁਪਏ ਦੀ ਨਾਗਾਲੈਂਡ ਸਟੇਟ ਲਾਟਰੀ ਵੇਚੀ ਸੀ, ਪਰ ਇਸ ਦੌਰਾਨ ਲਾਟਰੀ ਵੇਚਣ ਵਾਲੇ ਨੇ ਨਾ ਤਾਂ ਖਰੀਦਦਾਰ ਦਾ ਪਤਾ ਨੋਟ ਕੀਤਾ ਅਤੇ ਨਾ ਹੀ ਉਸ ਦਾ ਮੋਬਾਈਲ ਨੰਬਰ ਦੁਕਾਨਦਾਰ ਕੋਲ ਦਰਜ ਕਰਵਾਇਆ ਸੀ, ਜਿਸ ਕਾਰਨ ਕਰੋੜਪਤੀ ਦਾ ਪਤਾ ਨਹੀਂ ਲੱਗ ਸਕਿਆ ਸੀ।

ਇਹ ਵੀ ਪੜ੍ਹੋ : ਮਨੀਪੁਰ-ਇੰਫਾਲ ਸਰਹੱਦ 'ਤੇ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ, ਸ਼ਰਧਾਂਜਲੀ ਦੇਣ ਨਹੀਂ ਪਹੁੰਚਿਆ ਕੋਈ ਸਿਆਸੀ ਆਗੂ

ਦੁਕਾਨਦਾਰ ਨੇ ਕੀਤੀ ਚਾਰ ਦਿਨ ਭਾਲ : ਦੁਕਾਨਦਾਰ ਬੌਬੀ ਨੇ ਦੱਸਿਆ ਸੀ ਕਿ ਜਿਵੇਂ ਹੀ ਲਾਟਰੀ ਦਾ ਡਰਾਅ ਨਿਕਲਿਆ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ ਤੋਂ ਵਿਕਣ ਵਾਲੀ ਲਾਟਰੀ ‘ਤੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ, ਜਿਸ ਨੂੰ ਲੈ ਕੇ ਉਹ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਇਹ ਫਾਜ਼ਿਲਕਾ ਲਈ ਵੀ ਮਾਣ ਵਾਲੀ ਗੱਲ ਹੈ। ਕਿਉਂਕਿ ਫਾਜ਼ਿਲਕਾ ਵਿੱਚ ਇੰਨਾ ਵੱਡਾ ਇਨਾਮ ਸਾਹਮਣੇ ਆਇਆ ਹੈ। ਉਸ ਨੇ ਦੱਸਿਆ ਕਿ ਉਸ ਨੇ ਚਾਰ ਦਿਨ ਪਹਿਲਾਂ ਲਾਟਰੀ ਵੇਚੀ ਸੀ, ਪਰ ਉਸ ਨੇ ਲਾਟਰੀ ਖਰੀਦਣ ਵਾਲੇ ਦਾ ਪਤਾ ਨਹੀਂ ਲਿਖਿਆ ਸੀ, ਕਿਉਂਕਿ ਲਾਟਰੀ ਨਿਕਲਣ ਤੋਂ ਬਾਅਦ ਲੋਕ ਖੁਦ ਇਨਾਮ ਦੇਖਦੇ ਹਨ।

ਇਹ ਵੀ ਪੜ੍ਹੋ : CM Beant Singh murder case: ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲੀ ਕੋਈ ਰਾਹਤ, ਅੰਤਿਮ ਫੈਸਲਾ ਕੇਂਦਰੀ ਗ੍ਰਹਿ ਵਿਭਾਗ ਦੇ ਹਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.