ਸਰਹੱਦ ’ਤੇ BSF ਨੇ ਡਰੋਨ ਕੀਤਾ ਢੇਰ, 2 ਪੈਕੇਟ ਹੋਰੈਇਨ ਵੀ ਬਰਾਮਦ

author img

By

Published : Jun 28, 2022, 10:31 PM IST

ਫਾਜ਼ਿਲਕਾ ਸਰਹੱਦ ’ਤੇ BSF ਨੇ ਡਰੋਨ ਕੀਤਾ ਢੇਰ

ਫਾਜ਼ਿਲਕਾ ਸਰਹੱਦ ਤੇ ਬੀਐਸਐਫ ਨੇ ਇੱਕ ਵਾਰ ਫੇਰ ਪਾਕਿਸਤਾਨ ਦੀ ਨਾਪਾਕ ਹਰਕਤ ਨੂੰ ਬੇਨਕਾਬ ਕਰ ਦਿੱਤਾ ਹੈ। ਬੀਐਸਐਫ ਵੱਲੋਂ ਇੱਕ ਡਰੋਨ ਨੂੰ ਢੇਰ ਕੀਤਾ ਗਿਆ ਹੈ ਜਿਸ ਨਾਲ 2 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਤੇ ਬੀਐਸਐਫ ਵੱਲੋਂ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ।

ਫਾਜ਼ਿਲਕਾ: ਜ਼ਿਲ੍ਹੇ ਦੀ ਭਾਰਤ ਪਾਕਿਸਤਾਨ ਸਰਹੱਦ ’ਤੇ ਪੈਂਦੀ ਝੰਗੜ ਪੋਸਟ ਤੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ ਨੂੰ ਬੀਐਸਐਫ ਦੀ 55 ਬਟਾਲੀਅਨ ਢੇਰ ਕਰ ਦਿੱਤਾ ਹੈ। ਇਸ ਦੌਰਾਨ ਡਰੋਨ ਰਾਹੀਂ ਭਾਰਤ ਭੇਜੀ ਜਾਣੀ ਵਾਲੀ ਹੈਰੋਇਨ ਵੀ ਬਰਾਮਦ ਹੋਈ ਹੈ। ਜੋ ਇਹ ਹੈਰੋਇਨ ਬਰਾਮਦ ਹੋਈ ਹੈ ਉਹ 1 ਕਿੱਲੋ 630 ਗ੍ਰਾਮ ਦੱਸੀ ਜਾ ਰਹੀ ਹੈ। ਦੋ ਪੈਕੇਟਾਂ ਵਿੱਚ ਇਹ ਹੈਰੋਇਨ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਵੀ ਸਰਹੱਦ ਉੱਤੇ ਚੌਕਸ ਹੋ ਗਈ ਹੈ। ਲਗਾਤਾਰ ਪੁਲਿਸ ਵੱਲੋਂ ਸਰਹੱਦੀ ਖੇਤਾਂ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕਿ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਨਾ ਵਾਪਰੀ ਹੋਵੇ।

ਦੱਸ ਦਈਏ ਕਿ ਹਮੇਸ਼ਾਂ ਦੀ ਤਰ੍ਹਾਂ ਹੀ ਇਕ ਵਾਰ ਫਿਰ ਭਾਰਤੀ ਫੌਜ ਨੇ ਪਾਕਿਸਤਾਨ ਵੱਲੋਂ ਦੇਸ਼ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਲਈ ਭੇਜੀ ਗਈ ਨਸ਼ੇ ਦੀ ਖੇਪ ਨੂੰ ਨਾਕਾਮ ਕਰਦਿਆਂ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਭਾਰਤ ਪਾਕਿ ਸਰਹੱਦ ਤੇ ਪੈਂਦੀ ਬੀਐਸਐਫ ਦੀ ਝੰਗੜ ਪੋਸਟ ਵਿੱਚ ਦਾਖ਼ਲ ਹੋਏ ਇੱਕ ਡਰੋਨ ਨੂੰ ਇੱਕ ਕਿੱਲੋ ਛੇ ਸੌ ਤੀਹ ਗ੍ਰਾਮ ਹੈਰੋਇਨ ਸਮੇਤ ਢੇਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਨਾਲ ਲੱਗਦੇ ਇਲਾਕੇ ਅੰਦਰ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ।

ਉੱਥੇ ਹੀ ਬੀਐੱਸਐੱਫ ਦੀ 55 ਬਟਾਲੀਅਨ ਦੇ ਵੱਲੋਂ ਕੀਤੀ ਗਈ ਇਸ ਬਰਾਮਦਗੀ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਡੀਆਈਜੀ ਵੀ ਪੀ ਬਡੋਲਾ ਨੇ ਦੱਸਿਆ ਭਾਰਤੀ ਫ਼ੌਜ ਦੇ ਜਵਾਨਾਂ ਨੇ ਬੀਤੀ ਰਾਤ ਝੱਗੜ ਪੋਸਟ ਦੇ ਨੇੜੇ ਡਰੋਨ ਦੀ ਗਤੀਵਿਧੀ ਨੂੰ ਦੇਖਿਆ ਜਿਸ ਤੋਂ ਬਾਅਦ ਜਵਾਨਾਂ ਵੱਲੋਂ ਮੁਸਤੈਦੀ ਦੇ ਨਾਲ ਡਰੋਨ ਨੂੰ ਥੱਲੇ ਸੁੱਟ ਲਿਆ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਡਰੋਨ ਦੇ ਨਾਲ ਦੋ ਪੈਕਟ ਨਸ਼ੀਸੇ ਪਦਾਰਥ ਦੇ ਬਰਾਮਦ ਹੋਏ ਹਨ ਜਿੰਨ੍ਹਾਂ ਦਾ ਵਜ਼ਨ ਇੱਕ ਕਿਲੋ ਛੇ ਸੌ ਤੀਹ ਗਰਾਮ ਹੈ।

ਫਾਜ਼ਿਲਕਾ ਸਰਹੱਦ ’ਤੇ BSF ਨੇ ਡਰੋਨ ਕੀਤਾ ਢੇਰ

ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਡਰੋਨ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰੋਨ ਦਾ ਇਸਤੇਮਾਲ ਨਸ਼ਾ ਤਸਕਰੀ ਦੇ ਲਈ ਕੀਤਾ ਜਾ ਰਿਹਾ ਸੀ ਪਰ ਕਿਸੇ ਤਰ੍ਹਾਂ ਦੀ ਹੋਰ ਸਮੱਗਰੀ ਬਰਾਮਦ ਨਹੀਂ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤਾ ਗਿਆ ਡ੍ਰੋਨ ਚਾਈਨਾ ਮੇਡ ਹੈ ਅਤੇ ਇੱਕ ਵਾਰ ਦੇ ਵਿਚ ਤਿੰਨ ਚਾਰ ਕਿਲੋ ਵਜ਼ਨ ਚੁੱਕ ਸਕਦਾ ਹੈ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।

ਉੱਥੇ ਹੀ ਬੀਐਸਐਫ ਵੱਲੋਂ ਕੀਤੀ ਗਈ ਇਸ ਬਰਾਮਦਗੀ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਬੀਐਸਐਫ ਵੱਲੋਂ ਪੰਜਾਬ ਪੁਲਿਸ ਨੂੰ ਡਰੋਨ ਅਤੇ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਵਿਚ ਸਰਚ ਅਭਿਆਨ ਚਲਾਇਆ ਗਿਆ ਹੈ ਪਰ ਅਜੇ ਤੱਕ ਕੋਈ ਵੀ ਹੋਰ ਚੀਜ਼ ਬਰਾਮਦ ਨਹੀਂ ਹੋਈ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਨੇੜੇ ਫਾਇਰਿੰਗ, ਬਾਊਂਸਰ 'ਤੇ ਸ਼ਰੇਆਮ ਫਾਇਰਿੰਗ !

ETV Bharat Logo

Copyright © 2024 Ushodaya Enterprises Pvt. Ltd., All Rights Reserved.