ETV Bharat / state

ਕਿਰਪਾਨ ਅਤੇ ਕੜੇ ਕਾਰਨ ਸਿੱਖ ਕੁੜੀ ਨੂੰ ਨਹੀਂ ਦੇਣ ਦਿੱਤਾ ਗਿਆ ਪੇਪਰ, ਵੀਡੀਓ ਵਾਇਰਲ

author img

By

Published : Nov 20, 2019, 5:10 PM IST

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਵਿੱਚ ਸਿੱਖ ਕੁੜੀ ਜਿਸ ਨੂੰ ਕਿਰਪਾਨ ਅਤੇ ਕੜਾ ਪਇਆ ਹੋਣ ਕਰਕੇ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ ਗਿਆ।

ਫ਼ੋਟੋ

ਸ੍ਰੀ ਫ਼ਤਿਹਗੜ੍ਹ ਸਾਹਿਬ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਸਿੱਖ ਕੁੜੀ ਜਿਸ ਨੇ ਕਿਰਪਾਨ ਅਤੇ ਕੜਾ ਪਇਆ ਹੋਇਆ ਹੈ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਵੀਡੀਓ ਵਿੱਚ ਉਹ ਬੋਲ ਕੇ ਦੱਸ ਰਹੀ ਹੈ ਕਿ ਉਹ ਪੇਪਰ ਦੇਣ ਲਈ ਆਈ ਸੀ ਅਤੇ ਕਿਰਪਾਨ ਤੇ ਕੜੇ ਕਰਕੇ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।

ਵਾਇਰਲ ਵੀਡੀਓ

ਇਹ ਵੀ ਪੜ੍ਹੋ: ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਰਾਜ 'ਤੇ ਅੱਜ ਸੰਸਦ ਵਿੱਚ ਰਿਪੋਰਟ ਪੇਸ਼ ਕਰਨਗੇ ਅਮਿਤ ਸ਼ਾਹ

ਇਸ ਮੁੱਦੇ 'ਤੇ ਬੋਲਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਇਹ ਨਿੰਦਣਯੋਗ ਘਟਨਾ ਹੈ ਅਤੇ ਇਹੋ ਜਿਹੀਆਂ ਘਟਨਾਵਾਂ ਸਿੱਖਾਂ ਨਾਲ ਵਾਪਰਦੀਆਂ ਹੀ ਰਹਿੰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਸਖ਼ਤੀ ਨਾਲ ਲੈਂਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ।

ਸਿੱਖ ਕੁੜੀ ਦਾ ਕਹਿਣਾ ਹੈ ਕਿ ਸੈਂਟਰ ਦੇ ਬਾਹਰ ਚੈਕਿੰਗ ਵਾਲਿਆਂ ਨੇ ਉਸ ਨੂੰ ਕਿਹਾ ਕਿ ਕੋਰਟ ਤੋਂ ਆਡਰ ਲੈ ਕੇ ਆਓ, ਉਸ ਤੋਂ ਬਿਨ੍ਹਾਂ ਤੁਸੀਂ ਪੇਪਰ ਦੇਣ ਲਈ ਅੰਦਰ ਨਹੀਂ ਜਾ ਸਕਦੇ।

Intro:Anchor -   ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਸਿੱਖ ਲੜਕੀ ਜਿਸ ਨੇ ਕ੍ਰਿਪਾਨ ਕੜਾ ਪਇਆ ਹੋਇਆ ਹੈ ਇਸ ਵੀਡੀਓ ਚ  ਉਹ ਬੋਲ ਕੇ ਦੱਸ ਰਹੀ ਹੈ ਕੇ ਉਹ ਪੇਪਰ ਦੇਣ ਲਈ ਆਈ ਸੀ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਕਿ ਉਸ ਦੇ ਕ੍ਰਿਪਾਨ ਪਾਈ ਹੋਈ ਹੈ।ਜਿਸ ਤੇ ਬੋਲਦੇ ਅਕਾਲ  ਤਖਤ ਦੇ ਜਥੇਦਾਰ ਨੇ ਕਿਹਾ ਕਿ ਇਹ ਨਿਦਣਯੋਗ ਘਟਨਾ ਹੈ ਇਹੋ ਜਿਹੀਆਂ ਘਟਨਾਵਾਂ ਸਿੱਖਾਂ ਨਾਲ ਵਾਪਰਦੀਆਂ ਰਹਿੰਦੀਆਂ ਹਨ।ਇਸ ਲਈ ਸ਼੍ਰੋਮਣੀ ਕਮੇਟੀ ਪੱਤਰ ਲਿਖ ਕੇ ਭੇਜਿਆ ਗਿਆ ਹੈ ਕੇਦਰ ਸਰਾਕਰ ਨਾਲ ਗੱਲ ਕਰਨ ਲਈ ।Body:V/O1:-     ਵਾਇਰਲ ਹੋ  ਰਹੀ ਵੀਡੀਓ ਜਿਸ ਵਿੱਚ ਇਕ ਸਿੱਖ ਲੜਕੀ ਜਿਸ ਨੇ ਕ੍ਰਿਪਾਨ ਕੜਾ ਪਇਆ ਹੋਇਆ ਹੈ ਇਸ ਵੀਡੀਓ ਚ  ਉਹ ਬੋਲ ਕੇ ਦੱਸ ਰਹੀ ਹੈ ਕੇ ਉਹ ਪੇਪਰ ਦੇਣ ਲਈ ਆਈ ਸੀ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਕਿ ਉਸ ਦੇ ਕ੍ਰਿਪਾਨ ਪਾਈ ਹੋਈ ਹੈ। ਤੇ ਉਸ ਨੇ ਦੱਸਿਆ ਕਿ ਪਹਿਲਾਂ ਉਸ ਦੇ ਕ੍ਰਿਪਾਨ ਅਤੇ ਕੜੇ ਤੇ ਟੇਪ ਵੀ ਲਗਾ ਦਿੱਤੀ ਗਈ ਕਿਉਂਕਿ ਇਹਨਾਂ ਮੈਟਲ ਡੇਕਟਰ ਨਾਲ ਚੈਕਿੰਗ ਕਰਨੀ ਅਸੀਂ ਇਹਨਾਂ ਨੂੰ ਮਨਾ ਨਹੀ ਕੀਤਾ। ਉਹਨਾਂ ਸਾਨੂੰ ਪੇਪਰ ਦੇਣ ਲਈ ਮਨਾ ਕੀਤਾ ਕਿ ਕੋਰਟ ਦੇ ਆਡਰ  ਲੈ ਕੇ ਆਉ ਨਹੀਂ ਪੇਪਰ ਨਹੀਂ ਦੇਣ ਦਿੱਤਾ ਜਾਵੇਗਾ। ਇਸ ਵਾਇਰਲ ਵੀਡਿਓ ਤੇ ਅਕਾਲ ਤਖਤ ਸਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਬੋਲਦੇ ਕਿਹਾ ਕਿ ਇਹ ਬੜੀਆ ਮੰਦਭਾਗੀਆਂ ਘਟਨਾ ਹਨ ਜੋ ਹਰ 6 ਮਹੀਨੇ ਬਾਅਦ ਹੁੰਦੀਆਂ ਰਹਿੰਦੀਆਂ ਹਨ।  ਇਸ ਲਈ ਅਸੀਂ ਸ਼੍ਰੋਮਣੀ ਕਮੇਟੀ ਵਲੋਂ ਲਿਖ ਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ਕਿ ਜਿਹੜੀਆਂ ਸੰਸਥਾਵਾ ਪੇਪਰ ਲੈਂਦੀਆਂ ਹਨ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਸਪੈਸ਼ਲ ਉਹਨਾਂ ਦੇ ਰੂਲ ਚ ਲਿਖਿਆ ਜਾਵੇ ਕਿ ਜੋ ਸਿੱਖ ਬੱਚੇ ਪੇਪਰ ਦੇਣ ਜਾਂਦੇ ਹਨ ਉਹਨਾਂ ਨੂੰ ਸਿੱਖ ਮਰਿਆਦਾ  ਅਨੁਸਾਰ ਕੀਕਾਰ ਪਾ ਕੇ ਜਾਣ ਦੀ ਆਗਿਆ ਦਿੱਤੀ ਜਾਵੇ। ਇਸ ਲਈ ਸ਼੍ਰੋਮਣੀ ਕਮੇਟੀ ਵਲੋਂ ਲਿਖਤੀ ਪੱਤਰ ਭੇਜਿਆ ਗਿਆ ਹੈ।

Byte:- ਗਿਆਨੀ ਹਰਪ੍ਰੀਤ ਸਿੰਘ( ਜਥੇਦਾਰ ਅਕਾਲ ਤਖਤ ਸਾਹਿਬ )


ਫਤਿਹਗੜ੍ਹ ਸਾਹਿਬ ਤੋ ਜਗਮੀਤ ਸਿੰਘ ਦੀ ਰਿਪੋਰਟ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.