ETV Bharat / state

Fatehgarh sahib encounter: ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਦਾ ਐਨਕਾਊਂਟਰ

author img

By

Published : Feb 22, 2023, 6:05 PM IST

Updated : Feb 22, 2023, 9:17 PM IST

ਗੈਂਗਸਟਰਵਾਦ ਦੇ ਖਾਤਮੇ ਲਈ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ। ਇਸ ਨੂੰ ਵੇਖਦੇ ਹੋਏ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀ ਹਨ ਤਾਂ ਜੋ ਗੈਂਗਸਟਰਾਂ 'ਤੇ ਨੱਥ ਪਾਈ ਜਾ ਸਕੇ। ਇਸੇ ਤਹਿਤ ਪੰਜਾਬ ਪੁਲਿਸ ਵੱਲੋਂ ਫ਼ਤਿਹਗੜ੍ਹ ਸਾਹਿਬ ਸਾਹਿਬ 'ਚ ਗੈਂਗਸਟਰਾਂ ਦਾ ਐਨਕਾਉਟਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

Police encounter gangsters in Fatehgarh Sahib
Police encounter gangsters in Fatehgarh Sahib

Police encounter gangsters in Fatehgarh Sahib

ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਅਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕਈ ਆਪਰੇਸ਼ਨ ਚਲਾਏ ਜਾ ਰਹੇ ਹਨ। ਇਸੇ ਆਪਰੇਸ਼ਨ ਤਹਿਤ ਲਗਾਤਾਰ ਗੈਂਗਸਟਰਾਂ ਦੇ ਐਨਕਾਊਂਟਰ ਕੀਤੇ ਹਾ ਰਹੇ ਹਨ। ਇਸੇ ਸਿਲਸਿਲੇ ਤਹਿਤ ਫ਼ਤਿਹਗੜ੍ਹ ਸਾਹਿਬ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤਹਿਤ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ। ਇਹ ਐਨਕਾਊਂਟਰ ਏ.ਜੀ.ਟੀ.ਐੱਫ਼ ਦੇ ਮੁਖੀ ਪ੍ਰਮੋਦ ਬਾਨ ਦੀ ਅਗਵਾਈ ਕੀਤਾ ਗਿਆ। ਜਾਣਕਾਰੀ ਮੁਤਾਬਿਕ ਐਨਕਾਂਊਂਟਰ ਦੌਰਾਨ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਗਿਆ ਸੀ ਜਦਕਿ ਇਕ ਗੈਂਗਸਟਰ ਜ਼ਖਮੀ ਹੋਇਆ ਸੀ ਜਿਸਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਗੈਂਗਸਟਰ 8 ਜਨਵਰੀ ਨੂੰ ਹੋਏ ਕਤਲਕਾਂਡ ਨਾਲ ਜੁੜੇ ਹੋਏ ਸਨ। ਇਸ ਕਤਲਕਾਂਡ 'ਚ ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸੇ ਗੈਂਗ ਦੇ ਮੁੱਖ ਸਰਗਨਾ ਤੇਜਾ ਸਿੰਘ ਇਸ ਐਨਕਾਊਂਟ 'ਚ ਮਾਰਿਆ ਗਿਆ। ਤੇਜਾ ਗੈਂਗਸਟਰ 'ਤੇ ਕਰੀਬ 38 ਮਾਮਲੇ ਦਰਜ ਸਨ। ਤੇਜਾ ਸਿੰਘ ਦਾ ਇੱਕ ਆਜ਼ਾਦ ਗੈਂਗ ਹੈ ਜੋ ਕਿ ਪੁਰਾਣੇ ਗੈਂਗ ਗੁਰਪ੍ਰੀਤ ਸੇਖੋਂ ਨਾਲ ਜੁੜਿਆ ਹੋਇਆ ਸੀ। ਇਸ ਦਾ ਨੈੱਟਵਰਕ ਨਵਾਂ ਸ਼ਹਿਰ ਦੇ ਖੇਤਰ 'ਚ ਚੱਲਦਾ ਹੈ। ਕੁਲਦੀਪ ਬਾਜਵਾ ਦਾ ਕਾਤਲ ਗੈਂਗਸਟਰਾਂ ਐਨਕਾਉਂਟਰ 'ਚ ਮਾਰਿਆ ਗਿਆ ਹੈ। ਇਸ ਐਨਕਾਊਂਟਰ ਨੂੰ ਬਸੀ ਪਠਾਣਾਂ ਦੀ ਮਾਰਕਿਟ 'ਚ ਅੰਜਾਮ ਦਿੱਤਾ ਗਿਆ ਹੈ।

ਕਿਵੇਂ ਕੀਤਾ ਐਨਕਾਊਂਟਰ: ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇਨ੍ਹਾਂ ਗੈਂਗਸਟਰਾਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਉੱਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਗੈਂਗਸਟਰਾਂ ਨੂੰ ਉਦੋਂ ਘੇਰਾ ਪਾਇਆ ਗਿਆ ਜਦੋਂ ਇਹ ਇੱਕ ਕਾਰ 'ਚ ਜਾ ਰਹੇ ਸਨ। ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੈਂਗਸਟਰਾਂ ਵੱਲੋਂ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਵੀ ਜਵਾਬੀ ਕਾਰਵਾਈ 'ਚ ਗੋਲੀਆਂ ਚਲਾਉਣੀਆਂ ਪਈ। ਇਸ ਦੌਰਾਨ 2 ਗੈਂਗਸਟਰਾਂ ਦਾ ਐਨਕਾਊਂਟਰ ਹੋ ਗਿਆ ਤੇ ਇੱਕ ਜ਼ਖਮੀ ਹੋ ਗਿਆ ਸੀ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਗੈਂਗਸਟਰਾਂ ਦੀਆਂ ਗੋਲ਼ੀਆਂ ਨਾਲ 2 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਗੈਂਗਸਟਰਾਂ ਨੂੰ ਢੇਰ ਕਰਨ ਦੇ ਬਾਵਜੂਦ ਵੀ ਐਨਕਾਊਂਟ ਜਾਰੀ ਹੈ।

ਐਨਕਾਊਂਟਰਾਂ ਦਾ ਸਿਲਸਿਲਾ: ਜ਼ਿਕਰੇਖ਼ਾਸ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਇੱਕ ਤੋਂ ਬਾਅਦ ਇੱਕ ਗੈਂਗਸਟਰਾਂ ਦੇ ਐਨਕਾੳਂਟਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਿੱਧੂ ਮੂਸੇਵਾਲਾ ਦੇ ਦੋ ਸ਼ੂਟਰਾਂ ਦਾ ਵੀ ਪੁਲਿਸ ਵੱਲੋਂ ਐਨਕਾੳਂਟਰ ਕੀਤਾ ਗਿਆ ਸੀ। ਜੇਕਰ ਕੁਲਦੀਪ ਬਾਜਵਾ ਦੇ ਕਤਲ ਦੀ ਗੱਲ ਕਰੀਏ ਤਾਂ ਜੀਰਕਪੁਰ ਨੇੜੇ ਗੈਂਗਸਟਰ ਜ਼ੋਰਾ ਦਾ ਐਂਨਕਾਊਂਟਰ ਕੀਤਾ ਸੀ । ਜਦਕਿ 3 ਮੁਲਜ਼ਮ ਪਹਿਲਾਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਸਨ। ਇਸ ਕੜੀ ਤਹਿਤ ਪੁਲਿਸ ਨੇ ਤੇਜਾ ਗੈਂਗ ਦੇ ਸਰਗਨਾ ਤੇਜਾ ਦਾ ਵੀ ਐਨਕਾਊਂਟਰ ਕਰ ਦਿੱਤਾ ਹੈ ਜਦਕਿ ਐਨਕਾਊਂਟਰ 'ਚ ਢੇਰ ਹੋਏ ਦੂਜੇ ਗੈਂਗਸਟਰ ਦੀ ਹਾਲੇ ਪਛਾਣ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Police arrested drug traffickers: ਪੁਲਿਸ ਨੇ ਲੱਖਾਂ ਦੀ ਡਰੱਗ ਮਨੀ ਸਮੇਤ ਨਸ਼ੇ ਤਸਕਰ ਕੀਤੇ ਕਾਬੂ, ਇੱਕ ਭਗੌੜਾ ਕੈਦੀ ਵੀ ਗ੍ਰਿਫਤਾਰ

Last Updated :Feb 22, 2023, 9:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.