ਬਹਿਬਲ ਕਲਾਂ ਗੋਲੀਕਾਂਡ: SIT ਜਾਂਚ ਲਈ ਪਹੁੰਚੀ ਬਹਿਬਲ ਕਲਾਂ

author img

By

Published : Nov 24, 2022, 4:08 PM IST

SIT reached Behbal Kalan today for investigation
SIT reached Behbal Kalan today for investigation ()

ਬਹਿਬਲ ਕਲਾਂ ਗੋਲੀ ਕਾਂਡ Behbal Kalan goli kand ਦੀ ਜਾਂਚ ਕਰ ਰਹੀ IG ਨੋਨਿਹਾਲ ਸਿੰਘ ਦੀ ਅਗਵਾਈ ਵਾਲੀ SIT ਅੱਜ ਬਹਿਬਲ ਕਲਾਂ ਘਟਨਾ ਵਾਲੀ ਥਾਂ ਉੱਤੇ ਪਹੁੰਚੀ। SIT reached Behbal Kalan today for investigation

ਫਰੀਦਕੋਟ: 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ Behbal Kalan goli kand ਦੀ ਜਾਂਚ ਲਗਾਤਾਰ ਜਾਰੀ ਹੈ, ਇਸ ਦੌਰਾਨ ਹੀ IG ਨੋਨਿਹਾਲ ਸਿੰਘ ਦੀ ਅਗਵਾਈ ਵਾਲੀ SIT ਅੱਜ ਵੀਰਵਾਰ ਨੂੰ ਬਹਿਬਲ ਕਲਾਂ ਘਟਨਾ ਵਾਲੀ ਥਾਂ ਉੱਤੇ ਜਾਂਚ ਕਰਨ ਲਈ ਬਹਿਬਲ ਕਲਾਂ ਪਹੁੰਚੀ। SIT reached Behbal Kalan today for investigation

ਇਸ ਮੌਕੇ SIT ਦੇ ਮੈਂਬਰ ਐਸ.ਐਸ.ਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਤੇ ਐਸ.ਆਰ.ਐਸ.ਪੀ ਬਟਾਲਾ ਸਤਿੰਦਰ ਸਿੰਘ ਵੀ ਹਾਜ਼ਰ ਸਨ, ਇਸ ਦੌਰਾਨ ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ। ਜਿੱਥੇ ਸਾਰੀ ਘਟਨਾ ਵਾਪਰੀ ਸੀ ਅਤੇ ਇਸ ਘਟਨਾ ਵਿੱਚ 2 ਸਿੱਖ ਨੌਜਵਾਨ ਮਾਰੇ ਗਏ ਸਨ, ਇਸ ਮੌਕੇ SIT ਵਲੋਂ ਪੀੜਤ ਪਰਿਵਾਰ ਅਤੇ ਗਵਾਹਾਂ ਨਾਲ ਗੱਲਬਾਤ ਕੀਤੀ ਗਈ।

SIT ਜਾਂਚ ਲਈ ਪਹੁੰਚੀ ਬਹਿਬਲ ਕਲਾਂ


ਇਸ ਮੌਕੇ ਉੱਤੇ ਗੱਲ ਕਰਦਿਆਂ SIT ਮੈਂਬਰ ਐਸਆਰਐਸਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਚੱਲ ਰਹੀ ਹੈ, ਅੱਜ ਉਹ ਮੌਕੇ ਉੱਤੇ ਆਏ ਹਨ, ਇਸ ਤੋਂ ਪਹਿਲਾਂ ਵੀ ਉਹ ਕਾਫੀ ਵਾਰ ਆ ਚੁੱਕੇ ਹਨ, ਉਹਨਾਂ ਵੱਲੋਂ ਕੁਝ ਗਵਾਹਾਂ ਨਲ ਗੱਲਬਾਤ ਕੀਤੀ ਗਈ।




ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਘਟਨਾ ਵਿੱਚ ਮਾਰੇ ਗਏ ਕਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਉਹਨਾਂ ਦਾ ਬਹਿਬਲ ਕਲਾਂ ਵਿੱਚ ਧਰਨਾ ਜਾਰੀ ਹੈ। ਉਹਨਾਂ ਨਾਲ ਹੀ ਕਿਹਾ ਕਿ ਉਹੀ ਗਵਾਹਾਂ ਨੇ ਜੋ 2105 ਤੋਂ ਜਾਂਚ ਵਿੱਚ ਸਾਥ ਦੇ ਰਹੇ ਹਨ ਅਤੇ ਅੱਜ ਕਿਹਾ ਗਿਆ ਸੀ ਕੁਝ ਗਵਾਹਾਂ ਨੇ ਆਉਣ ਲਈ ਉਹ ਆਏ ਹਨ, ਪਰ ਸਰਕਾਰ ਇਨਸਾਫ਼ ਦੇਣ ਦੀ ਥਾਂ ਸਿਰਫ ਜਾਂਚ ਦੇ ਖਾਨਾਪੂਰਤੀ ਕਰ ਰਹੀ ਹੈ। ਉਹਨਾਂ ਕਿਹਾ ਕਿ 30 ਨਵੰਬਰ ਤੱਕ ਸਮਾਂ ਸਰਕਾਰ ਦਾ ਹੈ, ਫੇਰ ਉਹਨਾਂ ਦਾ ਹੋਵੇਗਾ।

ਇਹ ਵੀ ਪੜੋ:- ਲੁਧਿਆਣਾ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਐਫਆਈਆਰ ਦਰਜ, ਜਾਣੋ ਪੂਰਾ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.