ETV Bharat / state

ਬੇਅਦਬੀ ਮਾਮਲੇ ‘ਚੋਂ ਡੇਰਾ ਮੁਖੀ ਦਾ ਨਾਂ ਕੱਢੇ ਜਾਣ ਦੀਆਂ ਚਰਚਾਵਾਂ ਦਾ SIT ਵੱਲੋਂ ਖੰਡਨ, ਕਿਹਾ ਜਾਂਚ ਜਾਰੀ

author img

By

Published : Jul 14, 2021, 9:04 PM IST

ਬੇਅਦਬੀ ਮਾਮਲੇ ‘ਚੋਂ ਡੇਰਾ ਮੁਖੀ ਦਾ ਨਾਂ ਕੱਢੇ ਜਾਣ ਦੀਆਂ ਖ਼ਬਰਾਂ ਦਾ SIT ਵੱਲੋਂ ਖੰਡ
ਬੇਅਦਬੀ ਮਾਮਲੇ ‘ਚੋਂ ਡੇਰਾ ਮੁਖੀ ਦਾ ਨਾਂ ਕੱਢੇ ਜਾਣ ਦੀਆਂ ਖ਼ਬਰਾਂ ਦਾ SIT ਵੱਲੋਂ ਖੰਡ

ਬੇਅਦਬੀ ਮਾਮਲੇ ‘ਚ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਡੇਰਾ ਸਿਰਸਾ ਨੂੰ ਬਚਾਉਣ ਦੇ ਚੁੱਕੇ ਮਸਲੇ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਕਰ ਰਹੀ ਐਸਐਸਟੀ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ। SIT ਨੇ ਕਿਹਾ ਕਿ ਜਾਂਚ ਅਜੇ ਕੀਤੀ ਜਾ ਰਹੀ ਜਿਸ ਕਰਕੇ ਅਜੇ ਕਿਸੇ ਨੂੰ ਜਾਂਚ ‘ਚੋਂ ਕੱਢੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਫਰੀਦਕੋਟ: ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਦੇ ਕੇਸ ਵਿਚੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਕੱਢਣ ਦਾ ਮੁੱਦਾ ਉਠਾਏ ਜਾਣ ‘ਤੇ ਮੀਡੀਆ ਦੇ ਇੱਕ ਹਿੱਸੇ ਵਿਚ ਚੱਲ ਰਹੀਆਂ ਖਬਰਾਂ ‘ਤੇ ਟਿੱਪਣੀ ਕਰਦੇ ਹੋਏ -ਐੱਸ.ਆਈ.ਟੀ. ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ। ਇਸਦੇ ਨਾਲ ਹੀ ਐੱਸ.ਆਈ.ਟੀ. ਨੇ ਸਪੱਸ਼ਟ ਕੀਤਾ ਹੈ ਕਿ ਡੇਰਾ ਮੁਖੀ ਦਾ ਨਾਂ ਨਹੀਂ ਕੱਢਿਆ ਗਿਆ ਹੈ ਕਿਉਂਕਿ ਜਾਂਚ ਅਜੇ ਕੀਤੀ ਜਾ ਰਹੀ ਹੈ।

ਐੱਸ.ਆਈ.ਟੀ. ਮੁਖੀ ਅਤੇ ਆਈ ਜੀ ਬਾਰਡਰ ਐਸ ਪੀ ਐਸ ਪਰਮਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਮੁਲਜ਼ਮ ਨੂੰ ਬਾਹਰ ਕੱਢੇ ਜਾਣ ਦਾ ਸਵਾਲ ਨਹੀਂ ਭਾਵੇਂ ਉਹ ਕੋਈ ਵੀ ਕਿਓਂ ਨਾ ਹੋਵੇ। ਜਾਣਕਾਰੀ ਅਨੁਸਾਰ ਪਰਮਾਰ ਨੇ ਕਿਹਾ ਕਿ ਪਹਿਲੀ ਗੱਲ ਅਜੇ ਇਹ ਜਾਂਚ ਮੁਕੰਮਲ ਨਹੀਂ ਹੋਈ।

ਉਨ੍ਹਾਂ ਦੱਸਿਆ ਹੈ ਕਿ ਇਸ ਕੇਸ ਦਾ ਅਜੇ ਪਹਿਲਾ ਚਲਾਨ ਸਿਰਫ਼ ਉਨ੍ਹਾਂ 6 ਮੁਲਜ਼ਮਾਂ ਦੇ ਖ਼ਿਲਾਫ਼ ਦਾਇਰ ਕੀਤਾ ਗਿਆ ਹੈ ਜੋ ਗ੍ਰਿਫ਼ਤਾਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਹੈ ਕਿ ਦੂਜੀ ਗੱਲ ਇਸੇ ਕੇਸ ਵਿਚ ਅਜੇ ਤਿੰਨ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਭਗੌੜੇ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਹੋਵੇਗੀ ਕਿ ਉਨ੍ਹਾਂ ਦੇ ਵੱਲੋਂ ਇਹ ਕਾਰਵਾਈ ਕਿਸ ਦੇ ਕਹਿਣ ਤੇ ਕੀਤੀ ਗਈ ਹੈ।ਪਰਮਾਰ ਨੇ ਨੇ ਅੱਗੇ ਕਿਹਾ ਕਿ ਇਹ ਚਲਾਨ ਸਿਰਫ਼ ਇੱਕ ਕੇਸ ਭਾਵ ਐਫ ਆਈ ਆਰ ਨੰਬਰ 128 ਵਿਚ ਵਿਚ ਹੀ ਪੇਸ਼ ਕੀਤਾ ਗਿਆ ਹੈ ਕਿਉਂਕਿ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ 60 ਦਿਨ ਦੇ ਅੰਦਰ ਚੱਲਣ ਪੇਸ਼ ਕਰਨਾ ਲਾਜ਼ਮੀ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਬਰਗਾੜੀ ਅਤੇ ਜਵਾਹਰ ਸਿੰਘ ਵਾਲਾ ਨਾਲ ਸਬੰਧਿਤ ਕੁੱਲ ਤਿੰਨ ਕੇਸ ਸਨ ਅਤੇ ਤਿੰਨਾਂ ਦੀ ਜਾਂਚ ਜਾਰੀ ਹੈ ਅਤੇ ਅਜੇ ਕਿਸੇ ਵੀ ਮੁਲਜ਼ਮ ਤੋਂ ਪੁੱਛਗਿੱਛ ਕਰਨ ਅਤੇ ਉਸ ਖ਼ਿਲਾਫ਼ ਕਾਰਵਾਈ ਦਾ ਰਾਹ ਖੁੱਲ੍ਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਹੈ ਕਿ 128 ਨੰਬਰ ਐਫ ਆਈ ਆਰ ਸਬੰਧੀ ਪੇਸ਼ ਕੀਤਾ ਗਿਆ ਪਹਿਲਾ ਚਲਾਨ ਇੱਕ ਜਨਤਕ ਦਸਤਾਵੇਜ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਨੂੰ ਪੜ੍ਹੇ ਅਤੇ ਘੋਖੇ ਬਿਨਾਂ ਇਸ ਕੇਸ ਦੇ ਸਟੇਟਸ ਬਾਰੇ ਕੋਈ ਵੀ ਟਿੱਪਣੀ ਜਾਂ ਰਿਪੋਰਟ ਨਹੀਂ ਕਰਨੀ ਚਾਹੀਦੀ।

ਇਹ ਵੀ ਪੜ੍ਹੋ: ਵੋਟਾਂ ਲਈ ਰਾਮ ਰਹੀਮ ਨੂੰ ਬਚਾਉਣ ਦੀ ਹੋਈ ਕੋਸ਼ਿਸ਼: ਜਥੇਦਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.