Jaito Da Morcha History : ਜਾਣੋ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਤੇ ਜੈਤੋ ਦੇ ਮੋਰਚੇ ਦਾ ਇਤਿਹਾਸ

author img

By

Published : Feb 21, 2023, 7:29 AM IST

Updated : Feb 23, 2023, 11:47 AM IST

Jaito Da Morcha History, Gurudwara Shaheed Ganj Tibbi Sahib, Tibbi sahib, Jaito, Faridkot
Jaito Da Morcha History ()

ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਵਿਖੇ ਅੱਜ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਜੈਤੋ ਦੇ ਮੋਰਚੇ ਨੇ ਦੇਸ਼ ਦੀ ਅਜ਼ਾਦੀ ਦਾ ਮੁੱਢ ਬੰਨ੍ਹਿਆਂ ਸੀ। ਜਾਣੋ ਕੀ ਹੈ ਜੈਤੋ ਦੇ ਮੋਰਚੇ ਦਾ ਇਤਿਹਾਸ।

Jaito Da Morcha History : ਜਾਣੋ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਤੇ ਜੈਤੋ ਦੇ ਮੋਰਚੇ ਦਾ ਇਤਿਹਾਸ




ਫ਼ਰੀਦਕੋਟ:
ਸਿੱਖ ਇਤਿਹਾਸ ਵਿੱਚ ਜੈਤੋ ਦੇ ਮੋਰਚੇ ਦਾ ਅਹਿਮ ਸਥਾਨ ਹੈ ਅਤੇ ਜੇਕਰ ਇਹ ਕਹਿ ਲਿਆ ਜਾਵੇ ਕਿ ਜੈਤੋ ਦੇ ਮੋਰਚੇ ਨੇ ਦੇਸ਼ ਦੀ ਅਜ਼ਾਦੀ ਦਾ ਮੁੱਢ ਬੰਨ੍ਹਿਆ, ਤਾਂ ਇਸ ਵਿੱਚ ਕੋਈ ਅਥਕਥਨੀ ਨਹੀਂ ਹੋਵੇਗੀ। ਫਰੀਦਕੋਟ ਜ਼ਿਲ੍ਹੇ ਦੇ ਜੈਤੋ ਵਿੱਚ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਵਿੱਚ ਸਲਾਨਾ ਜੋੜ ਮੇਲਾ ਚੱਲ ਰਿਹਾ ਹੈ ਅਤੇ ਇਸ ਜੋੜ ਮੇਲੇ ਅਤੇ ਜੈਤੋ ਦੇ ਮੋਰਚੇ ਦੇ ਇਤਿਹਾਸ ਬਾਰੇ ਜਾਨਣ ਲਈ ਸਾਡੀ ਟੀਮ ਪਹੁੰਚੀ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਵਿਖੇ। ਆਉ ਜਾਣਦੇ ਹਾਂ ਕਿ ਕੀ ਹੈ ਜੈਤੋ ਦੇ ਮੋਰਚੇ ਦਾ ਇਤਿਹਾਸ ਅਤੇ ਕਿਉ ਅਤੇ ਕਿਸ ਵੱਲੋਂ ਲਗਾਇਆ ਗਿਆ ਸੀ ਜੈਤੋ ਦਾ ਮੋਰਚਾ।

ਇਤਿਹਾਸ : ਈਟੀਵੀ ਭਾਰਤ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਿੱਖ ਆਗੂ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਜੈਤੋ ਦਾ ਮੋਰਚਾ ਅੰਗਰੇਜ਼ ਹਕੂਮਤ ਦੀਆਂ ਵਧੀਕੀਆ ਦੇ ਖਿਲਾਫ ਸਿੱਖ ਸੰਗਤ ਵੱਲੋਂ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਪਟਿਆਲਾ ਅਤੇ ਮਹਾਰਾਜਾ ਨਾਭਾ ਵਿਚਕਾਰ ਚੱਲ ਰਹੇ ਕਲੇਸ਼ ਨੂੰ ਮਿਟਾਉਣ ਦੇ ਬਹਾਨੇ ਅੰਗਰੇਜਾਂ ਨੇ ਮਹਾਰਾਜਾ ਨਾਭਾ ਪ੍ਰਦਮਨ ਸਿੰਘ ਤੋਂ ਸਾਰੇ ਅਧਿਕਾਰ ਲੈ ਲਏ ਸਨ ਅਤੇ ਉਸ ਨੂੰ ਜਦੋਂ ਗੱਦੀ ਤੋਂ ਉਤਾਰ ਦਿੱਤਾ ਗਿਆ, ਤਾਂ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਦੇ ਹੱਕ ਵਿੱਚ ਸਿੱਖ ਸੰਗਤ ਵੱਲੋਂ ਮਤੇ ਪਾਏ ਗਏ।



ਅੰਗਰੇਜਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਖੰਡਿਤ ਕੀਤੇ : ਬੀਬੀ ਰਜਿੰਦਰ ਕੌਰ ਨੇ ਕਿਹਾ ਕਿ ਜੈਤੋ ਨਾਭਾ ਰਿਆਸਤ ਦਾ ਹਿੱਸਾ ਹੋਣ ਕਾਰਨ ਜੈਤੋ ਦੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਮਹਾਰਾਜਾ ਰਿਪੁਦਮਨ ਸਿੰਘ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਜਿਸ ਨੂੰ ਅੰਗਰੇਜ ਹਕੂਮਤ ਵੱਲੋਂ ਧੱਕੇ ਨਾਲ ਬਲ ਪੂਰਵਕ ਖੰਡਿਤ ਕਰ ਦਿੱਤਾ ਗਿਆ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠੇ ਗ੍ਰੰਥੀ ਸਿੰਘਾਂ ਨੂੰ ਧੁਹ ਕੇ ਪਾਸੇ ਕੀਤਾ ਗਿਆ ਜਿਸ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਹ ਜਾਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮੁੜ ਤੋਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਸਬੰਧੀ 25 -25 ਸਿੱਘਾਂ ਦੇ ਜਥੇ ਭੇਜਣੇ ਸ਼ੁਰੂ ਕੀਤੇ ਗਏ। ਇਨ੍ਹਾਂ ਨੂੰ ਅੰਗਰੇਜ ਹਕੂਮਤ ਵੱਲੋਂ ਰਾਹ ਵਿਚ ਹੀ ਫੜ੍ਹ ਕੇ ਜੇਲਾਂ ਵਿਚ ਡੱਕ ਦਿੱਤਾ ਜਾਂਦਾ ਰਿਹਾ।



ਇੰਝ ਹੋਈਆਂ ਸ਼ਹੀਦੀਆਂ : ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਆਖਿਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਗਾੜੀ ਦੇ ਸਥਾਨ ਤੋਂ 500 ਸਿੰਘਾਂ ਦਾ ਸ਼ਹੀਦੀ ਜਥਾ ਗੁਰਦੁਆਰਾ ਟਿੱਬੀ ਸਾਹਿਬ ਵੱਲ ਨੂੰ ਭੇਜਿਆ ਗਿਆ ਜਿਸ ਨਾਲ ਆਪ ਮੁਹਾਰੇ ਹੀ ਸੰਗਤ ਰਲਦੀ ਗਈ ਅਤੇ ਇਹ ਸ਼ਹੀਦੀ ਜਥਾ ਇਕ ਵੱਡੇ ਜਲੂਸ ਦੇ ਰੂਪ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਦੇ ਸਥਾਨ ਨੇੜੇ ਪਹੁੰਚਿਆ। ਇੱਥੇ ਅੰਗਰੇਜ ਹਕੂਮਤ ਦੇ ਸਿਪਾਹੀਆਂ ਵੱਲੋਂ ਸਿੱਖ ਸੰਗਤ ਉਪਰ ਗੋਲੀਆਂ ਚਲਾਈਆ ਗਈਆਂ ਅਤੇ ਵੱਡੀ ਗਿਣਤੀ ਵਿੱਚ ਸਿੰਘ ਸ਼ਹੀਦ ਹੋਏ।




ਇਸ ਇਤਿਹਾਸ ਨਾਲ ਜੁੜੀ ਸਿੱਖ ਬੀਬੀ ਬਲਵੀਰ ਕੌਰ ਬਾਰੇ : ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਇਸ ਜਥੇ ਦੇ ਨਾਲ ਇਕ ਸਿੱਖ ਬੀਬੀ ਜਿਸ ਦਾ ਨਾਮ ਬਲਵੀਰ ਕੌਰ ਸੀ, ਉਹ ਵੀ ਚੱਲ ਰਹੀ ਸੀ ਜਿਸ ਦੇ ਇਕ ਹੱਥ ਵਿਚ ਸ੍ਰੀ ਨਿਸ਼ਾਨ ਸਾਹਿਬ ਫੜ੍ਹਿਆ ਹੋਇਆ ਸੀ ਅਤੇ ਦੂਜੇ ਹੱਥ ਨਾਲ ਉਸ ਨੇ ਆਪਣੇ ਬੱਚੇ ਨੂੰ ਚੁੱਕਿਆ ਹੋਇਆ ਸੀ। ਜਦ ਗੋਲੀਆਂ ਚੱਲੀਆਂ ਤਾਂ ਬੀਬੀ ਬਲਵੀਰ ਕੌਰ ਦੇ ਬੱਚੇ ਨੂੰ ਵੀ ਗੋਲੀ ਲੱਗੀ। ਉਸ ਵਕਤ ਬੀਬੀ ਬਲਵੀਰ ਕੌਰ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਨਿਸ਼ਾਨ ਸਾਹਿਬ ਨੂੰ ਨੀਵਾਂ ਨਹੀ ਹੋਣ ਦਿੱਤਾ ਅਤੇ ਆਪਣੇ ਜਖਮੀਂ ਬੱਚੇ ਨੂੰ ਜ਼ਮੀਨ 'ਤੇ ਹੀ ਲਿਟਾ ਦਿੱਤਾ। ਉਨ੍ਹਾਂ ਦੱਸਿਆ ਕਿ ਬੀਬੀ ਬਲਵੀਰ ਕੌਰ ਦੀ ਯਾਦ ਵਿੱਚ ਇੱਥੇ ਵਿਸ਼ੇਸ਼ ਤੌਰ 'ਤੇ ਛੋਟਾ ਨਿਸਾਨ ਸਾਹਿਬ ਲਗਾਇਆ ਗਿਆ ਹੈ।



ਗੁਰਦੁਆਰਾ ਟਿੱਬੀ ਸਾਹਿਬ ਦਾ ਇਤਿਹਾਸ : ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੰ 1762 ਬ੍ਰਿਕਮੀ ਨੂੰ ਵਿਸਾਖੀ ਮਹੀਨੇ ਕੋਟਕਪੂਰਾ ਤੋਂ ਕੂਚ ਕਰਕੇ ਵੈਸਾਖ ਵਾਲੇ ਦਿਨ ਸੋਮਵਾਰ ਨੂੰ ਜੈਤੋ ਦੀ ਜੂਹ ਵਿੱਚ ਪੁੱਜੇ। 19 ਵੈਸਾਖ, 1705 ਮੰਗਲਵਾਰ ਚੰਦ ਗ੍ਰਹਿਣ ਦੀ ਪੁੰਨਿਆ ਦਾ ਪੁਰਬ ਜੈਤੋ ਮਨਾਇਆ। ਸਤਿਗੁਰੂ ਨੇ ਪਿੰਡ ਜੈਤੋ ਤੋਂ ਬਾਹਰ ਇਕ ਉੱਚੀ ਟਿੱਬੀ ਉੱਤੇ ਡੇਰੇ ਲਾਏ ਅਤੇ ਸਿੰਘਾਂ ਨੂੰ ਤੀਰ ਅੰਦਾਜੀ ਦਾ ਅਭਿਆਸ ਕਰਵਾਇਆ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਤੇ ਦੀਵਾਨ ਸਜਾਏ ਗਏ। ਸ਼ਾਮ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜੈਤੋ ਦੀ ਬਸਤੀ ਕੋਲ ਗੁਰਦੁਆਰਾ ਗੰਗਸਰ ਵਾਲੀ ਥਾਂ ਉੱਤੇ ਆ ਕੇ ਵਿਸ਼ਰਾਮ ਕੀਤਾ।


ਉਸ ਵੇਲ੍ਹੇ ਮਾਲਵੇ ਖੇਤਰ ਵਿੱਚ ਪਾਣੀ ਦੀ ਬਹੁਤ ਘਾਟ ਸੀ ਅਤੇ ਟਿੱਬੀ ਸਾਹਿਬ ਨੇੜੇ ਪਾਣੀ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਗੰਗਸਰ ਸਾਹਿਬ ਗਏ। ਭਾਈ ਰਾਮ ਸਿੰਘ ਦੀ ਪ੍ਰੇਰਨਾ ਨਾਲ, ਭਾਈ ਸੇਰ ਸਿੰਘ, ਭਾਈ ਪ੍ਰਤਾਪ ਸਿੰਘ ਅਤੇ ਭਾਈ ਸੰਤ ਸਿੰਘ ਆਦਿ ਨੇ ਟਿੱਬੀ ਸਾਹਿਬ ਵਿੱਖੇ ਖੂਹੀ ਲੱਗਵਾਈ। ਪੱਕੀ ਮੰਜੀ ਸਾਹਿਬ ਅਤੇ ਸਰਥ ਲੋਹ ਨਿਸ਼ਾਨ ਸਾਹਿਬ ਵੀ ਤਿਆਰ ਕਰਵਾਉਣ ਦੀ ਸੇਵਾ ਕੀਤੀ ਗਈ। ਭਾਈ ਰਾਮ ਸਿੰਘ ਦੀ ਝੋਲੀ ਫੇਰ ਕੇ ਸੇਵਾ ਸੰਭਾਲ ਦੇ ਨਾਂ ਲਾਈ ਗਈ ਤੇ ਉਹ ਲੰਗਰ ਸੇਵਾ ਵੀ ਕਰਦੇ ਰਹੇ। ਇਸ ਤੋਂ ਕਾਫੀ ਸਮੇਂ ਪਿੱਛੇ ਰਿਆਸਤ ਨਾਭਾ ਵੱਲੋਂ ਕੇਵਲ ਅੱਠ ਘੁਮਾਂ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂਅ ਲਾਈ ਗਈ। ਇਸ ਥਾਂ ਉੱਤੇ ਅੱਜ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ।



ਹਰ ਸਾਲ ਮਨਾਇਆ ਜਾਂਦਾ ਸ਼ਹੀਦੀ ਦਿਹਾੜਾ : ਇਸ ਮੌਕੇ ਗੱਲਬਾਤ ਕਰਦਿਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਥੇ ਹਰ ਸਾਲ 13 ਫਰਵਰੀ ਤੋਂ 101 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਅਰੰਭ ਹੁੰਦੀ ਹੈ। 19 ਫਰਵਰੀ ਨੂੰ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ 21 ਫਰਵਰੀ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ: Aaj Da Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

Last Updated :Feb 23, 2023, 11:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.