ਫਰੀਦਕੋਟ 'ਚ ਡੇਂਗੂ ਨੇ ਦਿੱਤੀ ਦਸਤਕ, 61 ਮਾਮਲੇ ਆਏ ਸਾਹਮਣੇ

author img

By

Published : Oct 16, 2021, 9:30 AM IST

ਫਰੀਦਕੋਟ 'ਚ ਡੇਂਗੂ ਨੇ ਦਿੱਤੀ ਦਸਤਕ, 61 ਮਾਮਲੇ ਆਏ ਸਾਹਮਣੇ
ਫਰੀਦਕੋਟ 'ਚ ਡੇਂਗੂ ਨੇ ਦਿੱਤੀ ਦਸਤਕ, 61 ਮਾਮਲੇ ਆਏ ਸਾਹਮਣੇ ()

ਫਰੀਦਕੋਟ ਜ਼ਿਲੇ ਅੰਦਰ ਵੀ ਡੇਂਗੂ (Dengue) ਨੇ ਦਸਤਕ ਦੇ ਦਿੱਤੀ ਹੈ। ਜ਼ਿਲੇ ਅੰਦਰ ਹੁਣ ਤੱਕ 61 ਡੇਂਗੂ ਦੇ ਕੇਸ ਸਾਹਮਣੇ ਆਏ ਚੁਕੇ ਹਨ। ਜਿਸ ਵਿਚੋਂ ਸਭ ਤੋਂ ਜਿਆਦਾ 42 ਮਾਮਲੇ ਇਕੱਲੇ ਕੋਟਕਪੂਰਾ (Kotkapura) ਵਿਚ ਪਾਏ ਗਏ ਹਨ।

ਫਰੀਦਕੋਟ: ਪੰਜਾਬ ਦੇ ਕਈ ਜ਼ਿਲਿਆ ਅੰਦਰ ਡੇਂਗੂ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਫਰੀਦਕੋਟ (Faridkot) ਜ਼ਿਲੇ ਅੰਦਰ ਵੀ ਡੇਂਗੂ ਨੇ ਦਸਤਕ ਦੇ ਦਿੱਤੀ ਹੈ। ਜ਼ਿਲੇ ਅੰਦਰ ਹੁਣ ਤੱਕ 61 ਡੇਂਗੂ ਦੇ ਕੇਸ ਸਾਹਮਣੇ ਆਏ ਚੁਕੇ ਹਨ। ਜਿਸ ਵਿਚੋਂ ਸਭ ਤੋਂ ਜਿਆਦਾ 42 ਮਾਮਲੇ ਇਕੱਲੇ ਕੋਟਕਪੂਰੇ (Kotkapura) ਵਿਚ ਪਾਏ ਗਏ ਹਨ ਭਾਵੇਂ ਸਿਹਤ ਵਿਭਾਗ ਦਾਅਵਾ ਕਰ ਰਿਹਾ ਹੈ ਕੇ ਉਨ੍ਹਾਂ ਵੱਲੋਂ ਡੇਂਗੂ ਦਾ ਮੁਕਾਬਲਾ ਕਰਨ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਪਰ ਦੂਜੇ ਪਾਸੇ ਸ਼ਹਿਰ ਅੰਦਰ ਗੰਦੇ ਨਾਲੇ ਨੂੰ ਬੰਦ ਕਰ ਪਾਈਪਾ ਪਾਉਣ ਦੇ ਜਾਰੀ ਕੰਮ ਕਰਕੇ ਸ਼ਹਿਰ ਅੰਦਰ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਹੋਣ ਕਰਕੇ ਸਿਹਤ ਵਿਭਾਗ ਦੀਆਂ ਅਤੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਫਰੀਦਕੋਟ 'ਚ ਡੇਂਗੂ ਨੇ ਦਿੱਤੀ ਦਸਤਕ, 61 ਮਾਮਲੇ ਆਏ ਸਾਹਮਣੇ

ਇਸ ਮੌਕੇ ਸਿਵਲ ਸਰਜਨ (Civil Surgeon) ਡਾ. ਸੰਜੇ ਕਪੂਰ ਨੇ ਕਿਹਾ ਕਿ ਡੇਂਗੂ ਨੂੰ ਲੈ ਕੇ ਫਰੀਦਕੋਟ ਜ਼ਿਲੇ ਅੰਦਰ 61 ਦੇ ਕਰੀਬ ਡੇਂਗੂ ਦੇ ਮਰੀਜ਼ ਪਾਏ ਗਏ ਹਨ। ਜਿਨ੍ਹਾਂ ਦਾ ਇਲਾਜ਼ ਚਲ ਰਿਹਾ ਹੈ। ਜਿਨ੍ਹਾਂ ਵਿਚੋਂ ਕੂੱਝ ਕੋਟਕਪੂਰਾ ਅਤੇ ਕੁੱਝ ਫਰੀਦਕੋਟ ਦੇ ਸਿਵਲ ਹਸਪਤਾਲ ਵਿਚ ਦਾਖਿਲ ਹਨ। ਜ਼ਿਲੇ ਅੰਦਰ ਡੇਂਗੂ ਨਾਲ ਇੱਕ ਵੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ।ਇਸ ਤੋਂ ਇਲਾਵਾ ਡੇਂਗੂ ਵਾਰਡ ਸਥਾਪਿਤ ਕੀਤਾ ਗਏ ਹਨ। ਜਿੱਥੇ ਹਰ ਤਰ੍ਹਾਂ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੇ ਬਚਾਅ ਲਈ ਪੂਰਾ ਸਾਵਧਾਨ ਰਹਿਣਾ ਚਾਹੀਦਾ ਹੈ ਘਰ ਵਿਚ ਜਾ ਆਸਪਾਸ ਪਾਣੀ ਜਮਾ ਨਾ ਹੋਣ ਦਿਉ।

ਦੂਜੇ ਪਾਸੇ ਸ਼ਹਿਰ ਅੰਦਰ ਚਲ ਰਹੇ ਗੰਦੇ ਨਾਲੇ ਨੂੰ ਪਾਈਪ ਪਾ ਕੇ ਕਵਰ ਕਰਨ ਦੇ ਕੰਮ ਦੇ ਚਲਦੇ ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਪੁਟਾਈ ਕੀਤੀ ਗਈ ਹੈ। ਜਿਸ ਨਾਲ ਸੜਕਾਂ ਗਲੀਆਂ ਵਿਚ ਗੰਦਾ ਪਾਣੀ ਅਤੇ ਚਿੱਕੜ ਫੈਲਿਆ ਹੋਇਆ। ਜੋ ਬਿਮਾਰੀਆਂ ਨੂੰ ਸੱਦਾ ਦੇ ਰਿਹਾ। ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕੇ ਭਾਵੇ ਸਿਹਤ ਵਿਭਾਗ ਲੱਖ ਦਾਅਵੇ ਕਰਦਾ ਰਹੇ ਪਰ ਜਿਨ੍ਹਾਂ ਦੇਰ ਸ਼ਹਿਰ ਅੰਦਰ ਸਫਾਈ ਨਹੀ ਹੁੰਦੀ ਉਦੋਂ ਤੱਕ ਡੇਂਗੂ ਦਾ ਖਤਰਾ ਨਹੀਂ ਟਲ ਸਕਦਾ।

ਇਹ ਵੀ ਪੜੋ:ਅਸਮਾਨ ਨੂੰ ਛੂਹ ਰਹੇ ਨੇ ਪੈਟਰੋਲ ਅਤੇ ਡੀਜ਼ਲ ਦੇ ਭਾਅ

ETV Bharat Logo

Copyright © 2024 Ushodaya Enterprises Pvt. Ltd., All Rights Reserved.