ETV Bharat / state

ਡੇਢ ਮਹੀਨੇ ਪਹਿਲਾਂ ਲਾਪਤਾ ਹੋਏ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ

author img

By

Published : Jul 22, 2022, 5:29 PM IST

ਫਰੀਦਕੋਟ ’ਚ ਕਰੀਬ ਡੇਢ ਮਹੀਨੇ ਪਹਿਲਾਂ ਲਾਪਤਾ ਹੋਏ ਪਰਿਵਾਰ ਦੀ ਲਾਸ਼ ਨਹਿਰ ਚੋਂ ਮਿਲੀ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਆਤਮਹੱਤਿਆ ਨਹੀਂ ਬਲਕਿ ਕਿਸੇ ਵੱਲੋਂ ਸਾਜ਼ਿਸ਼ ਨਾਲ ਉਨ੍ਹਾਂ ਦਾ ਹਾਦਸੇ ਨੂੰ ਅੰਜਾਮ ਦਿੱਤਾ ਹੈ।

ਡੇਢ ਮਹੀਨੇ ਪਹਿਲਾਂ ਲਾਪਤਾ ਹੋਏ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ
ਡੇਢ ਮਹੀਨੇ ਪਹਿਲਾਂ ਲਾਪਤਾ ਹੋਏ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ

ਫਰੀਦਕੋਟ: ਸ਼ਹਿਰ ਦੇ ਭਾਨ ਸਿੰਘ ਕਲੋਨੀ ’ਚ ਕਰੀਬ ਡੇਢ ਮਹੀਨੇ ਪਹਿਲਾਂ ਘਰ ਤੋਂ ਲਾਪਤਾ ਹੋਏ ਪਰਿਵਾਰ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਲਾਪਤਾ ਹੋਏ ਪਰਿਵਾਰ ਦੀ ਡੇਢ ਮਹੀਨੇ ਪਹਿਲਾਂ ਲਾਪਤਾ ਹੋ ਗਿਆ ਸੀ ਜਿਨ੍ਹਾਂ ਦੀ ਲਾਸ਼ ਸਰਹੰਦ ਨਹਿਰ ਚੋਂ ਮਿਲੀ। ਲਾਪਤਾ ਹੋਏ ਪਰਿਵਾਰ ਚ ਪਤੀ ਪਤਨੀ ਅਤੇ ਉਨ੍ਹਾਂ ਦੋ ਦੇ ਬੱਚੇ ਸ਼ਾਮਲ ਹਨ। ਦੱਸਿਆ ਗਿਆ ਸੀ ਕਿ ਪਤੀ ਪਤਨੀ ਅਤੇ ਦੋਵੇਂ ਛੋਟੇ ਬੱਚਿਆ ਨਾਲ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਲਈ ਨਿਕਲਿਆ ਸੀ। ਜਿਸ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ।

ਦੱਸ ਦਈਏ ਕਿ ਸਰਹੰਦ ਨਹਿਰ ਦੇ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਪਾਣੀ ਚ ਕਾਰ ਡੁੱਬੀ ਦਿਖਾਈ ਦਿੱਤੀ ਜਿਸਦੀ ਸੁਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਜਿਸ ਦੇ ਨੰਬਰ ਤੋਂ ਪਛਾਣ ਹੋਈ ਕਿ ਇਹ ਉਸੇ ਪਰਿਵਾਰ ਦੀ ਕਾਰ ਹੈ ਜੋ ਭੇਦਭਰੇ ਹਾਲਾਤ ਚ ਲਾਪਤਾ ਹੋਇਆ ਸੀ। ਜਦੋ ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਉਕਤ ਪਰਿਵਾਰ ਦੇ ਚਾਰੋ ਮੈਬਰਾਂ ਦੀਆਂ ਲਾਸ਼ਾਂ ਵੀ ਕਾਰ ਵਿੱਚੋ ਬਰਾਮਦ ਕੀਤੀਆਂ ਗਈਆਂ, ਜੋ ਬੁਰੀ ਤਰ੍ਹਾਂ ਨਾਲ ਸੜ ਗਈਆਂ ਸੀ। ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਚ ਲੈਕੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

ਡੇਢ ਮਹੀਨੇ ਪਹਿਲਾਂ ਲਾਪਤਾ ਹੋਏ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ

ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮਹਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾ ਉਨ੍ਹਾਂ ਦਾ ਜਵਾਈ ਭਰਮਜੀਤ ਸਿੰਘ ਅਤੇ ਉਸਦੀ ਬੇਟੀ ਰੁਪਿੰਦਰ ਕੌਰ ਅਤੇ 14 ਸਾਲ ਦੀ ਦੋਹਤੀ ਰੁਪਿੰਦਰ ਅਤੇ ਦੋਹਤਾ ਰਾਜਦੀਪ ਸਿੰਘ ਚਾਰੋ ਕਰੀਬ 2 ਵਜੇ ਸਵੇਰੇ ਘਰੋਂ ਆਪਣੀ ਕਾਰ 'ਤੇ ਨਿਕਲੇ ਸੀ, ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਚੱਲਿਆ ਸੀ। ਉਨ੍ਹਾਂ ਸ਼ੰਕਾ ਜਤਾਈ ਕਿ ਇਹ ਆਤਮ ਹੱਤਿਆ ਨਹੀਂ ਬਲਕਿ ਕਿਸੇ ਵੱਲੋਂ ਸਾਜ਼ਿਸ਼ ਨਾਲ ਇਸ ਹਾਦਸੇ ਨੂੰ ਅੰਜਾਮ ਦਿੱਤਾ ਹੈ।

ਇਸ ਮੌਕੇ ਜਾਂਚ ਅਧਿਕਾਰੀ ਜਸਕਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਕਾਰ ਨੂੰ ਨਹਿਰ ਚੋ ਕੱਢਿਆ ਗਿਆ ਹੈ ਜਿਸ ਚੋ ਪਰਿਵਾਰ ਦੇ ਚਾਰੋ ਮੈਬਰਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਿਨ੍ਹਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਇਸ ਹਾਦਸੇ ਪਿੱਛੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: VIPs ਦੀ ਸੁਰੱਖਿਆ ਵਾਪਸੀ ਦੀ ਜਾਣਕਾਰੀ ਲੀਕ ਹੋਣ ਨੂੰ ਲੈਕੇ ਹਾਈਕੋਰਟ ਨੇ ਸਰਕਾਰ ਤੋਂ ਇੱਕ ਹਫਤੇ ਅੰਦਰ ਮੰਗਿਆ ਜਵਾਬ !

ETV Bharat Logo

Copyright © 2024 Ushodaya Enterprises Pvt. Ltd., All Rights Reserved.