ETV Bharat / state

Patient Safety Day 17 Sep: ਕੀ ਨੇ ਮਰੀਜ਼ਾਂ ਦੇ ਅਧਿਕਾਰ? ਕਿੰਨੀ ਜ਼ਰੂਰੀ ਹੈ ਮਰੀਜ਼ਾਂ ਦੀ ਸੁਰੱਖਿਆ? ਪੜ੍ਹੋ ਖਾਸ ਰਿਪੋਰਟ

author img

By ETV Bharat Punjabi Team

Published : Sep 17, 2023, 5:05 AM IST

ਕੀ ਤੁਹਾਨੂੰ ਪਤਾ ਹੈ ਕਿ ਮਰੀਜ਼ਾਂ ਦੀ ਸੁਰੱਖਿਆ ਲਈ ਵੀ ਸਰਕਾਰ ਵੱਲੋਂ ਜ਼ਰੂਰੀ ਹਦਾਇਤਾਂ ਅਤੇ ਮਾਪਦੰਡ ਬਣਾਏ ਗਏ ਹਨ। ਉਹ ਹਦਾਇਤਾਂ ਅਤੇ ਮਾਪਦੰਡ ਕੀ ਨੇ ਪੜ੍ਹੋ ਇਸ ਖਾਸ ਰਿਪੋਰਟ 'ਚ

World Patient Safety Day Celebration
World Patient Safety Day Celebration

ਚੰਡੀਗੜ੍ਹ: ਹਸਪਤਾਲਾਂ 'ਚ ਇਲਾਜ ਅਧੀਨ ਮਰੀਜ਼ਾਂ ਦੀ ਸੁਰੱਖਿਆ (patient safety day 2023 theme) ਦਾ ਮੁੱਦਾ ਕਈ ਵਾਰ ਸਵਾਲਾਂ ਦੇ ਘੇਰੇ 'ਚ ਆਉਂਦਾ ਹੈ। ਕਈ ਵਾਰ ਡਾਕਟਰਾਂ ਦੀ ਅਣਗਹਿਲੀ ਕਾਰਨ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ। ਕਈ ਵਾਰ ਹਸਪਤਾਲਾਂ ਅੰਦਰ ਪਏ ਮਰੀਜ਼ਾਂ ਦੀ ਇਲਾਜ ਦੌਰਾਨ ਦੁਰਗਤੀ ਦੀਆਂ ਖ਼ਬਰਾਂ ਵੀ ਨਸ਼ਰ ਹੁੰਦੀਆਂ ਹਨ। ਜਿਸ ਕਰਕੇ ਮਰੀਜ਼ਾਂ ਦੀ ਸੁਰੱਖਿਆ ਦਾ ਮੁੱਦਾ ਅਹਿਮ ਮੰਨਿਆ ਜਾਂਦਾ ਹੈ। ਮਰੀਜ਼ਾਂ ਨੂੰ ਆਪਣੀ ਸੁਰੱਖਿਆ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ। ਮਰੀਜ਼ਾਂ ਨੂੰ ਅਧਿਕਾਰ ਹੈ ਕਿ ਉਹ ਡਾਕਟਰਾਂ ਨੂੰ ਆਪਣੇ ਇਲਾਜ ਬਾਰੇ ਪੁੱਛ ਸਕਣ ਅਤੇ ਹਰ ਸੰਭਵ ਇਲਾਜ ਬਾਰੇ ਡਾਕਟਰਾਂ ਤੋਂ ਜਾਣਕਾਰੀ ਹਾਸਲ ਕਰਦੇ ਰਹਿਣ ਅਤੇ ਆਪਣੇ ਇਲਾਜ ਲਈ ਡਾਕਟਰ ਨੂੰ ਕਹਿ ਸਕਣ। ਡਾਕਟਰਾਂ ਅਤੇ ਮਰੀਜ਼ਾਂ ਵਿਚ ਸੰਵਾਦ ਕਾਇਮ ਰਹਿਣਾ ਮਰੀਜ਼ ਸੁਰੱਖਿਆ ਦਾ ਅਧਿਕਾਰ ਹੈ। ਇਸੇ ਲਈ ਪੈਸ਼ੇਂਟ ਸੇਫਟੀ ਡੇਅ ਵੀ ਮਨਾਇਆ ਜਾਂਦਾ ਹੈ।

ਡਾਕਟਰਾਂ ਦੀ ਅਣਗਹਿਲੀ ਕਾਰਨ ਮਰੀਜ਼ਾਂ ਦੀਆਂ ਮੌਤਾਂ ਦਾ ਮਾਮਲਾ : ਅਕਸਰ ਹੀ ਹਸਪਤਾਲਾਂ 'ਚ ਮਰੀਜ਼ਾਂ ਦੀਆਂ ਮੌਤਾਂ ਸੁਰਖੀਆਂ ਬਣਦੀਆਂ ਹਨ। ਡਾਕਟਰ ਉੱਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਹਪ੍ਰਵਾਈ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ। ਅਜਿਹੇ ਹਲਾਤਾਂ ਵਿੱਚ ਮਰੀਜ਼ਾਂ ਦੀ ਸੁਰੱਖਿਆ ਅਤੇ ਅਧਿਕਾਰ ਦਾ ਮਾਪਦੰਡ (patient safety day 2023 theme)ਕੰਮ ਕਰਦਾ ਹੈ। ਹਾਲ ਹੀ 'ਚ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਇਕ ਮਰੀਜ਼ ਦੀ ਸਟਰੈਚਰ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ ਜਿਸ ਵਿੱਚ ਡਾਕਟਰੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਸੀ। ਸਿਹਤ ਮੰਤਰੀ ਵੱਲੋਂ ਸਬੰਧਿਤ 3 ਮੈਡੀਕਲ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ। ਜਲੰਧਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਇੱਕ ਸਟਾਫ਼ ਨਰਸ ਉੱਤੇ ਲਾਪਰਵਾਹੀ ਦੇ ਇਲਜ਼ਾਮ ਲੱਗੇ। ਅਜਿਹੇ ਮਾਮਲਿਆਂ ਵਿੱਚ ਹੀ ਮਰੀਜ਼ਾਂ ਦੀ ਸੁਰੱਖਿਆ ਦੇ ਮਾਪਦੰਡ ਲੋੜੀਂਦੇ ਹਨ। ਜਿੰਨ੍ਹਾਂ ਦਾ ਪਤਾ ਹੋਣਾ ਬੇਹੱਦ ਜ਼ਰੂਰੀ ਹੈ।


ਕੀ ਹੈ ਪੈਸ਼ੇਂਟ ਸੇਫਟੀ ? : ਪੈਸ਼ੇਂਟ ਸੇਫਟੀ (patient safety day 2023 theme)ਤੋਂ ਭਾਵ ਕਿ ਮਰੀਜ਼ਾਂ ਦੀ ਸੁਰੱਖਿਆ ਇਸ ਲਈ ਜ਼ਰੂਰੀ ਹੈ ਤਾਂ ਕਿ ਮਰੀਜ਼ਾਂ ਨੂੰ ਸਫ਼ਲਤਾ ਪੂਰਵਕ ਇਲਾਜ ਮਿਲ ਸਕੇ ਅਤੇ ਮਰੀਜ਼ਾਂ ਦੀ ਸੁਰੱਖਿਆ ਅਤੇ ਜ਼ਿੰਮੇਵਾਰੀਆਂ ਦਾ ਪਤਾ ਮਰੀਜ਼ਾਂ ਨੂੰ ਵੀ ਹੋਵੇ। ਮਰੀਜ਼ਾਂ ਨੂੰ ਹਸਤਪਤਾਲਾਂ ਵਿਚ ਠੀਕ ਤਰੀਕੇ ਦਾ ਇਲਾਜ ਮਿਲੇ। ਡਾਕਟਰ ਉਹਨਾਂ ਨਾਲ ਜਾ ਕੇ ਗੱਲ ਕਰੇ ਅਤੇ ਮਰੀਜ਼ ਆਪਣੀ ਸਾਰੀ ਬਿਮਾਰੀ ਚੰਗੀ ਤਰ੍ਹਾਂ ਡਾਕਟਰ ਦੇ ਸਾਹਮਣੇ ਦੱਸ ਸਕਣ। ਹਸਪਤਾਲਾਂ ਵਿੱਚ ਇਲਾਜ 'ਚ ਕਿਸੇ ਕਿਸਮ ਦੀ ਕੋਈ ਅਣਗਹਿਲੀ ਨਾ ਹੋਵੇ ਇਸ ਲਈ ਸਾਰੀਆਂ ਸੁਵਿਧਾਵਾਂ ਉੱਥੇ ਮੌਜੂਦ ਹੋਣੀਆਂ ਚਾਹੀਦੀਆਂ ਹਨ। ਮਰੀਜ਼ ਨੂੰ ਠੀਕ ਤਰ੍ਹਾਂ ਦਵਾਈ ਮਿਲੇ, ਕੋਈ ਵੀ ਗਲਤ ਦਵਾਈ ਨਾ ਦਿੱਤੀ ਜਾਵੇ ਇਸਦਾ ਧਿਆਨ ਰੱਖਿਆ ਜਾਵੇ। ਜੇਕਰ ਕਿਸੇ ਦਵਾਈ ਨਾਲ ਕੋਈ ਨਾ ਕੋਈ ਐਲਰਜੀ ਜਾਂ ਗਲਤ ਰੀਐਕਸ਼ਨ ਹੋਵੇ ਤਾਂ ਉਸਦਾ ਮੁਕੰਮਲ ਤਰੀਕੇ ਨਾਲ ਇਲਾਜ ਕਰਵਾਇਆ ਜਾ ਸਕੇ। ਮਰੀਜ਼ ਨੂੰ ਕਿਸੇ ਵੀ ਕਿਸਮ ਦਾ ਇਨਫੈਕਸ਼ਨ ਹੋਣ ਦੀ ਸੰਭਾਵਨਾ ਨਾ ਹੋਵੇ। ਇਨਫੈਕਸ਼ਨ ਵਾਲੇ ਮਰੀਜ਼ ਦਾ ਇਲਾਜ ਢੁੱਕਵੇਂ ਤਰੀਕੇ ਨਾਲ ਕਰਨ ਦੀ ਡਾਕਟਰਾਂ ਅਤੇ ਹਸਪਤਾਲ ਦੀ ਢੁੱਕਵੀਂ ਜ਼ਿੰਮੇਵਾਰੀ ਬਣਦੀ ਹੈ।

ਮਰੀਜ਼ਾਂ ਦੀ ਸੁਰੱਖਿਆ ਦੇ 7 ਮਾਪਦੰਡ: ਅੰਤਰਰਾਸ਼ਟਰੀ ਪੱਧਰ 'ਤੇ ਮਰੀਜ਼ਾਂ ਦੀ ਸੁਰੱਖਿਆ ਦੇ ਮਾਪਦੰਡ ਤੈਅ ਕੀਤੇ ਗਏ ਹਨ। ਜਿਸਦੇ 7 ਗੋਲ ਤੈਅ ਕੀਤੇ ਗਏ ਹਨ।

ਪਹਿਲਾ ਨਿਯਮ: ਮਰੀਜ਼ ਦੀ ਅਤੇ ਬਿਮਾਰੀ ਦੀ ਪਛਾਣ ਮੁਕੰਮਲ ਢੰਗ ਨਾਲ ਕੀਤੀ ਜਾ ਸਕੇ ਤਾਂ ਜੋੋ ਉਸ ਹਿਸਾਬ ਨਾਲ ਹੀ ਉਸਦਾ ਇਲਾਜ ਕੀਤਾ ਜਾਵੇ।

ਦੂਜਾ ਨਿਯਮ: ਮਰੀਜ਼ਾਂ ਨਾਲ ਮੈਡੀਕਲ ਸਟਾਫ਼ ਦਾ ਵਤੀਰਾ ਅਤੇ ਸੰਵਾਦ ਵਧੀਆ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਮਰੀਜ਼ ਵੀ ਡਾਕਟਰ ਨਾਲ ਅਤੇ ਮੈਡੀਕਲ ਸਟਾਫ਼ ਨਾਲ ਠੀਕ ਤਰੀਕੇ ਨਾਲ ਪੇਸ਼ ਆਵੇ।

ਤੀਜਾ ਨਿਯਮ: ਅੰਤਰਰਾਸ਼ਟਰੀ ਪੱਧਰ 'ਤੇ ਤੈਅ ਕੀਤੇ ਮਾਪਦੰਡ ਮੁਤਾਬਿਕ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਸੁਰੱਖਿਅਤ ਤਰੀਕੇ ਨਾਲ ਵਰਤੋਂ ਕੀਤੀ ਜਾਵੇ। ਦਵਾਈ ਠੀਕ ਸਮੇਂ, ਠੀਕ ਮਰੀਜ਼ ਨੂੰ ਅਤੇ ਠੀਕ ਡੋਜ਼ ਮਿਲੇ। ਦਵਾਈ ਦੇਣ ਦੇ ਵੀ ਆਪਣੇ 7 ਤਰੀਕੇ ਹਨ ਜਿਸ ਵਿਚ ਮਰੀਜ਼ਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਸਕਦਾ ਹੈ। ਇਕ ਗੱਲ ਸਭ ਤੋਂ ਮਹੱਤਵਪੂਰਨ ਹੈ ਕਿ ਜਿਹਨਾਂ ਦਵਾਈਆਂ ਦੀ ਮਿਆਦ ਪੂਰੀ ਹੋਣ ਵਾਲੀ ਹੋਵੇ, ਉਨ੍ਹਾਂ ਨੂੰ ਹਸਪਤਾਲ 'ਚ ਨਾ ਵਰਤਿਆ ਜਾਵੇ।

ਚੌਥਾ ਨਿਯਮ: ਮਰੀਜ਼ ਦੀ ਬਿਮਾਰੀ ਲਈ ਛੇਤੀ ਸੁਚੇਤ ਹੋਇਆ ਜਾਵੇ ਜੇਕਰ ਮਰੀਜ਼ ਜ਼ਿਆਦਾ ਬਿਮਾਰ ਹੋਵੇ ਤਾਂ ਉਸਨੂੰ ਜਲਦੀ ਤੋਂ ਜਲਦੀ ਇਲਾਜ ਮੁਹੱਈਆ ਕਰਵਾਇਆ ਜਾਵੇ। ਡਾਕਟਰ ਅਤੇ ਸਟਾਫ ਮਰੀਜ਼ ਦੇ ਇਲਾਜ ਵੇਲੇ ਸਾਰੀਆਂ ਸਾਵਧਾਨੀਆਂ ਵਰਤਣ।

ਪੰਜਵਾਂ ਨਿਯਮ: ਮਰੀਜ਼ ਵੇਖਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥ ਧੋਤੇ ਜਾਣ। ਕਿਸੇ ਥਾਂ ਨੂੰ ਹੱਥ ਲਗਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਹੱਥ ਧੋਤੇ ਜਾਣ।

ਛੇਵੇਂ ਨਿਯਮ ਮੁਤਾਬਿਕ ਮਰੀਜ਼ਾਂ ਦੀ ਸੁਰੱਖਿਆ ਨੂੰ ਖ਼ਤਰੇ ਦੀ ਪਛਾਣ ਕਰਨੀ। ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਰਪੇਸ਼ ਆ ਸਕਦੀਆਂ ਹਨ ਉਹਨਾਂ ਦੀ ਪਛਾਣ ਕਰਨਾ।

ਸੱਤਵਾਂ ਅਤੇ ਆਖਰੀ ਨਿਯਮ ਕਹਿੰਦਾ ਹੈ ਕਿ ਆਪ੍ਰੇਸ਼ਨ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਵੀ ਗਲਤੀ ਨਾ ਕੀਤੀ ਜਾਵੇ, ਉਹਨਾਂ ਹਲਾਤਾਂ ਵਿੱਚ ਵੀ ਮਰੀਜ਼ ਦੀ ਪਛਾਣ ਠੀਕ ਤਰੀਕੇ ਨਾਲ ਹੋਵੇ। ਜਿਸਦੇ ਲਈ ਅੰਤਰਰਾਸ਼ਟਰੀ ਸਰਜੀਕਲ ਸੇਫ ਲਿਸਟ ਵੀ ਤਿਆਰ ਕੀਤੀ ਗਈ ਹੈ। (patient safety day 2023 theme)



World Patient Safety Day Celebration
World Patient Safety Day Celebration

ਮਰੀਜ਼ਾਂ ਨੂੰ ਆਪਣੀ ਸੁਰੱਖਿਆ ਦਾ ਪਤਾ ਕਿਵੇਂ ਲੱਗੇ : ਇੱਕ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਮਰੀਜ਼ਾਂ ਨੂੰ ਇੰਨ੍ਹਾਂ ਮਾਪਦੰਡਾਂ (patient safety day 2023 theme)ਬਾਰੇ ਪਤਾ ਕਿਵੇਂ ਲੱਗੇਗਾ।ਇਸ ਦੇ ਜਵਾਬ 'ਚ ਮੁਹਾਲੀ ਏਮਜ਼ 'ਚ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਮੁੱਖੀ ਡਾ. ਰਿਤੂ ਗੁਪਤਾ ਕਹਿੰਦੇ ਹਨ ਕਿ ਮਰੀਜ਼ਾਂ ਨੂੰ ਉਹਨਾਂ ਦੀ ਸੁਰੱਖਿਆ ਦੀ ਜਾਣਕਾਰੀ ਸਬੰਧੀ ਜਾਗਰੂਕ ਕਰਨ ਲਈ ਹਰੇਕ ਹਸਤਪਾਲ ਦੀ ਓਪੀਡੀ ਅਤੇ ਐਮਰਜੈਂਸੀ ਦੇ ਬਾਹਰ ਮਰੀਜ਼ਾਂ ਦੀ ਸੁਰੱਖਿਆ ਅਤੇ ਜ਼ਿੰਮੇਵਾਰੀ ਬਾਰੇ ਬੋਰਡ ਲੱਗੇ ਹੁੰਦੇ ਹਨ। ਜਿਹਨਾਂ ਨੂੰ ਮਰੀਜ਼ਾਂ ਦੀ ਅਸਾਨ ਭਾਸ਼ਾ ਵਿੱਚ ਲਿਿਖਆ ਹੁੰਦਾ ਹੈ ਤਾਂ ਕਿ ਮਰੀਜ਼ਾਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੀ ਜਾਣਕਾਰੀ ਮਿਲ ਸਕੇ। ਇਸਦੇ ਬਾਵਜੂਦ ਵੀ ਜੇਕਰ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਹੈ ਜਾਂ ਕਿਸੇ ਡਾਕਟਰ ਜਾਂ ਸਟਾਫ਼ ਦਾ ਵਤੀਰਾ ਪਸੰਦ ਨਹੀਂ ਆ ਰਿਹਾ ਤਾਂ ਮਰੀਜ਼ ਆਪਣੇ ਵੱਲੋਂ ਲਿਖਤੀ ਰੂਪ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹਨ। ਹਸਪਤਾਲਾਂ ਵਿੱਚ ਸ਼ਿਕਾਇਤ ਵਿਧੀ ਵੀ ਬਣਾਈ ਗਈ ਹੁੰਦੀ ਹੈ।

ਇਸੇ ਮਾਮਲੇ 'ਚ ਇੰਡਸ ਹਸਪਤਾਲ ਮੁਹਾਲੀ ਵਿੱਚ ਇਨਫੈਕਸ਼ਨ ਕੰਟਰੋਲ ਅਤੇ ਮਰੀਜ਼ ਸੁਰੱਖਿਆ ਦੇ ਡਾ. ਮਾਧਵੀ ਕਹਿੰਦੇ ਹਨ ਕਿ ਮਰੀਜ਼ਾਂ ਦੀ ਸੁਰੱਖਿਆ ਕੋਈ ਨਵਾਂ ਸੰਕਲਨ ਨਹੀਂ ਹੈ। ਇਹ ਅੰਤਰਰਾਸ਼ਟਰੀ ਪੱਧਰ ਦਾ ਮੁੱਦਾ ਹੈ। ਮਰੀਜ਼ਾਂ ਦੀ ਸੁਰੱਖਿਆ ਲਈ 7 ਮਾਪਦੰਡ (patient safety day 2023 theme) ਵਿਸ਼ਵ ਪੱਧਰ 'ਤੇ ਪ੍ਰਮਾਣਿਤ ਕੀਤੇ ਗਏ ਹਨ। ਇੰਨ੍ਹਾਂ ਸਾਰੇ ਮਾਪਦੰਡਾਂ ਦਾ ਡਾਕਟਰਾਂ ਅਤੇ ਮਰੀਜ਼ਾਂ ਨੂੰ ਪਤਾ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਕੋਈ ਵੀ ਕਿਸੇ ਅਣਗਿਹਲੀ ਦਾ ਸ਼ਿਕਾਰ ਨਾ ਹੋ ਸਕੇ ਅਤੇ ਨਾ ਹੀ ਕਿਸੇ ਨਾਲ ਕੋਈ ਧੱਕਾ ਹੋ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.