ETV Bharat / state

ਹਲਫੀਆ ਬਿਆਨ ਦੇ ਹਿੰਦੂ ਧਰਮ ਅਪਣਾਇਆ ਜਾ ਸਕਦਾ ਹੈ ਜਾਂ ਨਹੀਂ ,ਹਾਈਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ

author img

By

Published : Jun 2, 2021, 11:05 PM IST

ਹਾਈ ਕੋਰਟ ਨੇ ਕਿਹਾ ਕਿ ਫਿਲਹਾਲ ਇਹ ਸਵਾਲ ਉੱਠਦਾ ਹੈ ਕਿ ਹਲਫੀਆ ਬਿਆਨ ਰਾਹੀਂ ਹੀ ਹਿੰਦੂ ਧਰਮ ਨੂੰ ਅਪਣਾਇਆ ਜਾ ਸਕਦਾ ਹੈ ਜਾਂ ਨਹੀਂ ।ਹਾਲਾਂਕਿ ਇਹ ਇਕ ਪ੍ਰਸ਼ਨ ਹੋਣ ਦੇ ਬਾਵਜੂਦ ਜੋੜਾ ਸੁਰੱਖਿਆ ਦਾ ਹੱਕਦਾਰ ਹੈ ਕਿਉਂਕਿ ਉਹ ਇਸ ਮਾੜੇ ਪੜਾਅ ਵਿੱਚ ਵੀ ਇੱਕ ਸਿਹਤ ਸਹਿਮਤੀ ਵਾਲੇ ਰਿਸ਼ਤੇ ਵਿੱਚ ਜੀਅ ਰਹੇ ਹਨ ।

ਹਲਫੀਆ ਬਿਆਨ ਦੇ ਹਿੰਦੂ ਧਰਮ ਅਪਣਾਇਆ ਜਾ ਸਕਦਾ ਹੈ ਜਾਂ ਨਹੀਂ ,ਹਾਈਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ
ਹਲਫੀਆ ਬਿਆਨ ਦੇ ਹਿੰਦੂ ਧਰਮ ਅਪਣਾਇਆ ਜਾ ਸਕਦਾ ਹੈ ਜਾਂ ਨਹੀਂ ,ਹਾਈਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ

ਚੰਡੀਗੜ੍ਹ:ਸਿਰਫ਼ ਇਕ ਹਲਫਨਾਮਾ ਦੇ ਕੇ ਮੁਸਲਿਮ ਕੁੜੀ ਹਿੰਦੂ ਧਰਮ ਅਪਣਾ ਸਕਦੀ ਹੈ ਜਾਂ ਨਹੀਂ ਸਵਾਲ ‘ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਤੇ ਨਾਲ ਹੀ ਹਾਈ ਕੋਰਟ ਨੇ ਕਿਹਾ ਹੈ ਕਿ ਪ੍ਰਸ਼ਨ ਦੀ ਹੋਂਦ ਦੇ ਬਾਵਜੂਦ ਕੀ ਲੜਕੀ ਹਲਫ਼ੀਆ ਬਿਆਨ ਤੋਂ ਹਿੰਦੂ ਬਣ ਸਕਦੀ ਹੈ ਜਾਂ ਨਹੀਂ ਇਸ ਮਾੜੇ ਸਮੇਂ ਵਿਚ ਸਹਿਮਤੀ ਨਾਲ ਰਹਿ ਰਹੇ ਪ੍ਰੇਮੀ ਜੋੜਾ ਅੰਤਰਿਮ ਸੁਰੱਖਿਆ ਦੇ ਹੱਕਦਾਰ ਹਨ ।

ਪਟੀਸ਼ਨ ਦਾਖ਼ਲ ਕਰਦਿਆਂ ਮੋਗਾ ਦੀ ਰਹਿਣ ਵਾਲੀ ਕੁੜੀ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਨੂੰ ਇਕ ਹਿੰਦੂ ਲੜਕੇ ਨਾਲ ਪਿਆਰ ਸੀ । ਹਿੰਦੂ ਮੁੰਡੇ ਨਾਲ ਵਿਆਹ ਕਰਵਾਉਣ ਅਤੇ ਉਸ ਨਾਲ ਰਹਿਣ ਲਈ ਪਟੀਸ਼ਨਕਰਤਾ ਕੁੜੀ ਨੇ ਹਲਫਨਾਮੇ ਰਾਹੀਂ ਮੁਸਲਿਮ ਧਰਮ ਦਾ ਤਿਆਗ ਕਰਕੇ ਹਿੰਦੂ ਧਰਮ ਵਿਚ ਤਬਦੀਲੀ ਕਰ ਲਈ ।ਉਸ ਦੇ ਹਿੰਦੂ ਧਰਮ ਵਿੱਚ ਤਬਦੀਲ ਹੋਣ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰ ਉਸਦੀ ਅਤੇ ਉਸਦੇ ਪ੍ਰੇਮੀ ਦੀ ਜ਼ਿੰਦਗੀ ਦੇ ਦੁਸ਼ਮਣ ਬਣ ਗਏ ਹਨ ।ਹਿੰਦੂ ਮੈਰਿਜ ਐਕਟ ਦੇ ਅਨੁਸਾਰ ਦੋ ਹਿੰਦੂਆਂ ਦਾ ਵਿਆਹ ਜਾਇਜ਼ ਹੈ ਅਤੇ ਹੁਣ ਮੁਸਲਿਮ ਧਰਮ ਦਾ ਤਿਆਗ ਕਰਨ ਅਤੇ ਹਲਫੀਆ ਬਿਆਨ ਦੇ ਕੇ ਹਿੰਦੂ ਬਣਨ ਤੋਂ ਬਾਅਦ ਦੋਵਾਂ ਦਾ ਵਿਆਹ ਵੀ ਜਾਇਜ਼ ਹੈ।

ਪਟੀਸ਼ਨਕਰਤਾਵਾਂ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਕਿ ਉਹ ਉਸ ਨੂੰ ਸੁਰੱਖਿਆ ਪ੍ਰਦਾਨ ਕਰੇ ਤਾਂ ਜੋ ਇਹ ਸ਼ਾਂਤਮਈ ਜੀਵਨ ਬਤੀਤ ਕਰ ਸਕਣ ।ਹਾਈ ਕੋਰਟ ਨੇ ਕਿਹਾ ਕਿ ਫਿਲਹਾਲ ਇਹ ਸਵਾਲ ਉੱਠਦਾ ਹੈ ਕਿ ਹਲਫੀਆ ਬਿਆਨ ਰਾਹੀਂ ਹੀ ਹਿੰਦੂ ਧਰਮ ਨੂੰ ਅਪਣਾਇਆ ਜਾ ਸਕਦਾ ਹੈ ਜਾਂ ਨਹੀਂ ।ਹਾਲਾਂਕਿ ਇਹ ਇਕ ਪ੍ਰਸ਼ਨ ਹੋਣ ਦੇ ਬਾਵਜੂਦ ਜੋੜਾ ਸੁਰੱਖਿਆ ਦਾ ਹੱਕਦਾਰ ਹੈ ਕਿਉਂਕਿ ਉਹ ਇਸ ਮਾੜੇ ਪੜਾਅ ਵਿੱਚ ਵੀ ਇੱਕ ਸਿਹਤ ਸਹਿਮਤੀ ਵਾਲੇ ਰਿਸ਼ਤੇ ਵਿੱਚ ਜੀਅ ਰਹੇ ਹਨ ।
ਇਹ ਵੀ ਪੜੋ:ਕੈਪਟਨ ਕੱਲ੍ਹ ਜਾਣਗੇ ਦਿੱਲੀ, ਖਹਿਰਾ ਫੜ ਸਕਦੇ ਨੇ ਕਾਂਗਰਸ ਦਾ ਹੱਥ-ਸੂਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.