ETV Bharat / state

ਵਾਲਮੀਕਿ ਸਮਾਜ ਵੱਲੋਂ ਸਾਬਕਾ ਮੇਅਰ ਰਾਜੇਸ਼ ਕਾਲੀਆ 'ਤੇ ਨਾਜਾਇਜ਼ ਜ਼ੁਰਮਾਨਾ ਭੇਜਣ ਦੇ ਦੋਸ਼

author img

By

Published : Feb 12, 2020, 9:07 AM IST

Municipal Corporation chandigarh, valmiki jayanti
ਫ਼ੋਟੋ

ਚੰਡੀਗੜ੍ਹ ਵਿਖੇ ਵਾਲਮੀਕਿ ਸਮਾਜ ਦੇ ਮੈਂਬਰਾਂ ਨੇ ਸਾਬਕਾ ਮੇਅਰ ਰਾਜੇਸ਼ ਕਾਲੀਆ ਉੱਤੇ ਲਗਾਇਆ 68 ਲੱਖ ਰੁਪਏ ਦਾ ਨਾਜਾਇਜ਼ ਜੁਰਮਾਨਾ ਭੇਜਣ ਦਾ ਦੋਸ਼ ਲਗਾਇਆ ਹੈ।

ਚੰਡੀਗੜ੍ਹ: ਵਾਲਮੀਕਿ ਸਮਾਜ ਉੱਤੇ ਲਗਾਏ 68 ਲੱਖ ਰੁਪਏ ਦੇ ਜੁਰਮਾਨੇ ਨੂੰ ਵਾਪਸ ਲੈਣ ਦੀ ਅਪੀਲ ਕਰਦਿਆ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਉਨ੍ਹਾਂ ਉੱਤੇ 68 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਰਪਾਲ ਗਹਿਲੋਤ ਪ੍ਰਧਾਨ ਸੰਘਰਸ਼ ਕਮੇਟੀ ਚੰਡੀਗੜ੍ਹ ਅਤੇ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਨੇ ਦੱਸਿਆ ਕਿ ਪਿਛਲੇ ਸਾਲ ਵਾਲਮੀਕਿ ਜੈਅੰਤੀ 'ਤੇ ਸ਼ੋਭਾ ਯਾਤਰਾ ਕੱਢੀ ਗਈ ਸੀ ਜਿਸ ਦੇ ਪੋਸਟਰ ਅਤੇ ਬੈਨਰ ਸ਼ਹਿਰ ਵਿੱਚ ਲਗਾਏ ਗਏ ਸੀ ਉਨ੍ਹਾਂ ਬੈਨਰਾਂ ਦਾ ਨਗਰ ਨਿਗਮ ਨੇ 68 ਲੱਖ ਰੁਪਏ ਵਾਲਮੀਕਿ ਸਮਾਜ ਉੱਤੇ ਲਗਾ ਦਿੱਤਾ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਉਕਤ ਜੁਰਮਾਨਾ ਜਾਇਜ਼ ਨਹੀਂ ਹੈ। ਪੀੜਤ ਨੇ ਦੱਸਿਆ ਕਿ ਰਾਜੇਸ਼ ਕਾਲੀਆ ਜਿਹੜੇ ਉਸ ਸਮੇਂ ਚੰਡੀਗੜ੍ਹ ਦੇ ਮੇਅਰ ਸਨ, ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿੱਚ ਬੁਲਾਇਆ ਨਹੀਂ ਜਿਸ ਕਾਰਨ ਉਨ੍ਹਾਂ ਨੇ ਕਿਸੇ ਦੇ ਰਾਹੀਂ ਸ਼ਿਕਾਇਤ ਕਰਵਾ ਕੇ ਇਹ ਜੁਰਮਾਨਾ ਵਾਲਮੀਕਿ ਸਮਾਜ 'ਤੇ ਲਗਾਇਆ ਹੈ ਅਤੇ ਗੁਰਚਰਨ ਸਿੰਘ ਜਿਹੜੇ ਵਾਲਮੀਕੀ ਜੈਅੰਤੀ ਦੇ ਚੇਅਰਮੈਨ ਸਨ, ਜੋ ਕਿ ਮਿਊਂਸੀਪਲ ਕਾਰਪੋਰੇਸ਼ਨ ਵਿੱਚ ਪਿਛਲੇ 16 ਸਾਲ ਤੋਂ ਨੌਕਰੀ ਕਰ ਰਹੇ ਹਨ ਉਨ੍ਹਾਂ ਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ।

ਰਾਜਿੰਦਰ ਮਕਵਾਨਾ ਨੇ ਦੱਸਿਆ ਕਿ ਇਹ ਜੁਰਮਾਨਾ ਵਾਲਮੀਕਿ ਸਮਾਜ 'ਤੇ ਗ਼ਲਤ ਲਗਾਇਆ ਗਿਆ ਹੈ ਤੇ ਕਿਸੇ ਵੀ ਧਾਰਮਿਕ ਪ੍ਰੋਗਰਾਮ ਅਤੇ ਬੈਨਰ ਸ਼ਹਿਰ ਵਿੱਚ ਲੱਗਦੇ ਹਨ, ਤਾਂ ਉਨ੍ਹਾਂ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਮਿਊਂਸੀਪਲ ਕਾਰਪੋਰੇਸ਼ਨ ਇਸ ਜੁਰਮਾਨੇ ਨੂੰ ਵਾਪਸ ਨਹੀਂ ਲੈਂਦੀ ਅਤੇ ਗੁਰਚਰਨ ਸਿੰਘ ਨੂੰ ਨੌਕਰੀ ਤੋਂ ਬਹਾਲ ਨਹੀਂ ਕਰੇਗੀ, ਤਾਂ ਉਹ ਅੱਗੇ ਹੋਰ ਵੱਡੀ ਕਾਰਵਾਈ ਵੀ ਕਰ ਸਕਦੇ ਹਨ, ਫਿਰ ਚਾਹੇ ਉਹ ਚੰਡੀਗੜ੍ਹ ਦਾ ਚੱਕਾ ਜਾਮ ਹੋਵੇ ਜਾਂ ਭੁੱਖ ਹੜਤਾਲ ਹੋਵੇ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਧਰਨਾ ਪ੍ਰਦਰਸ਼ਨ ਹੋਵੇ।

ਇਸੇ ਦੌਰਾਨ ਵਾਲਮੀਕਿ ਸਮਾਜ ਦੇ ਇੱਕ ਧਰਮ ਗੁਰੂ ਨੇ ਵੀ ਕਿਹਾ ਕਿ ਜਿਹੜਾ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਉਸ ਦੇ ਪੋਸਟਰ ਅਤੇ ਬੈਨਰਾਂ 'ਤੇ ਕਾਰਪੋਰੇਸ਼ਨ ਕਿਸੇ ਤਰ੍ਹਾਂ ਦਾ ਵੀ ਕੋਈ ਚਾਰਜ ਨਹੀਂ ਨਹੀਂ ਕਰਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਜੇ ਧਾਰਮਿਕ ਪ੍ਰੋਗਰਾਮਾਂ ਦੇ ਬੈਨਰਾਂ 'ਤੇ ਜ਼ੁਰਮਾਨਾ ਵਸੂਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ:https://www.etvbharat.com/punjabi/punjab/bharat/bharat-news/shots-fired-at-aap-mla/pb20200212020930513

ETV Bharat Logo

Copyright © 2024 Ushodaya Enterprises Pvt. Ltd., All Rights Reserved.