ETV Bharat / state

ਪੰਜਾਬ 'ਚ ਵੱਡੇ ਤਬਾਦਲੇ, ਐੱਸਐੱਮਓ ਕੀਤੇ ਇੱਧਰੋਂ-ਉੱਧਰ, ਕਈ ਤਬਾਦਲਿਆਂ ਦੇ ਆਰਡਰ ਰੱਦ

author img

By

Published : Jun 12, 2023, 8:57 PM IST

ਪੰਜਾਬ ਵਿੱਚ ਐੱਸਐੱਮਓ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਕਈ ਤਬਾਦਲਿਆਂ ਦੇ ਆਰਡਰ ਰੱਦ ਵੀ ਕੀਤੇ ਗਏ ਹਨ।

Transfer of senior medical officers in Punjab
ਪੰਜਾਬ 'ਚ ਵੱਡੇ ਤਬਾਦਲੇ, ਐੱਸਐੱਮਓ ਕੀਤੇ ਇੱਧਰੋਂ-ਉੱਧਰ, ਕਈ ਤਬਾਦਲਿਆਂ ਦੇ ਆਰਡਰ ਰੱਦ

ਚੰਡੀਗੜ੍ਹ ਡੈਸਕ : ਪੰਜਾਬ ਸਰਕਾਰ ਵਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸਰਕਾਰ ਵੱਲੋਂ 3 ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ’ਤੇ ਸਿਹਤ ਵਿਭਾਗ ਵਿੱਚ ਸੀਨੀਅਰ ਮੈਡੀਕਲ ਅਫ਼ਸਰਾਂ ਯਾਨੀ ਕਿ ਐੱਸਐੱਮਓ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਸਰਕਾਰ ਨੇ ਅਧਿਕਾਰੀਆਂ ਨੂੰ ਬਿਨਾਂ ਦੇਰੀ ਨਵੀਂ ਤੈਨਾਤੀ 'ਤੇ ਜੁਆਇਨ ਕਰਨ ਲਈ ਵੀ ਹੁਕਮ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਨੇ ਪਹਿਲਾਂ ਜਾਰੀ ਕੀਤੇ ਕਈ ਤਬਾਦਲੇ ਦੇ ਹੁਕਮਾਂ ਨੂੰ ਵੀ ਰੱਦ ਕਰ ਦਿੱਤਾ ਹੈ।

ਇਨ੍ਹਾਂ ਦਾ ਹੋਇਆ ਤਬਾਦਲਾ : ਸਰਕਾਰ ਦੇ ਨਵੇਂ ਹੁਕਮਾਂ ਮੁਤਾਬਿਕ : ਮਦਨ ਮੋਹਨ ਨੂੰ ਸੀਐਚਸੀ ਰਮਦਾਸ ਤੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ.ਰਾਜੂ ਚੌਹਾਨ ਨੂੰ ਪੀ.ਐਚ.ਸੀ ਸੁਤਰਾਣਾ ਲਗਾਇਆ ਗਿਆ ਹੈ। ਜਦੋਂ ਕਿ ਡਾ: ਅਨੀਤਾ ਦਾ ਤਬਾਦਲਾ ਐਸਡੀਐਸ ਬਾਬਾ ਬਕਾਲਾ ਸਾਹਿਬ ਤੋਂ ਖਡੂਰ ਸਾਹਿਬ ਅਤੇ ਡਾ: ਨੀਰਜ ਭਾਟੀਆ ਨੂੰ ਖਡੂਰ ਸਾਹਿਬ ਤੋਂ ਬਾਬਾ ਬਕਾਲਾ ਕੀਤਾ ਗਿਆ ਹੈ।

ਜੋਤੀ ਸਹਾਇਕ ਸਿਵਲ ਸਰਜਨ ਬਣੇ : ਇਸ ਤੋਂ ਇਲਾਵਾ ਜਲੰਧਰ ਵਿੱਚ ਵੀ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਡਾ: ਜੋਤੀ ਫੋਕੇਲਾ ਨੂੰ ਕੇਂਦਰੀ ਤੇ ਬਾਲ ਹਸਪਤਾਲ ਸਿਵਲ ਹਸਪਤਾਲ ਜਲੰਧਰ ਤੋਂ ਸਹਾਇਕ ਸਿਵਲ ਸਰਜਨ ਜਲੰਧਰ ਵਿਖੇ ਤੈਨਾਤ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਥਾਂ ਡਾ. ਵਰਿੰਦਰ ਥਿੰਦ ਨੂੰ ਸਿਵਲ ਹਸਪਤਾਲ ਤਬਾਦਲਾ ਕਰਕੇ ਭੇਜਿਆ ਗਿਆ ਹੈ।

ਜਾਣਕਾਰੀ ਮੁਤਾਬਿਕ ਡਾ. ਅਨੂ ਡੋਗਲਾ ਨੂੰ ਸੀ.ਐਚ.ਸੀ ਥੜਾ ਪਿੰਡ ਜਲੰਧਰ ਤੋਂ ਮੋਬਾਈਲ ਯੂਨਿਟ ਸਿਵਲ ਹਸਪਤਾਲ ਜਲੰਧਰ ਅਤੇ ਉਨ੍ਹਾਂ ਦੀ ਥਾਂ 'ਤੇ ਡਾ: ਅਮਿਤਾ ਲੂਨਾ ਨੂੰ ਭੇਜਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.